ਪ੍ਰਧਾਨ ਮੰਤਰੀ ਦਫਤਰ

ਭਾਰਤ–ਯੂਰੋਪੀਅਨ ਯੂਨੀਅਨ ਲੀਡਰਾਂ ਦੀ ਮੀਟਿੰਗ (08 ਮਈ, 2021)

Posted On: 06 MAY 2021 6:11PM by PIB Chandigarh

ਯੂਰੋਪੀਨ ਕੌਂਸਲ ਦੇ ਪ੍ਰਧਾਨ ਸ਼੍ਰੀ ਚਾਰਲਸ ਮਿਸ਼ੇਲ ਦੇ ਸੱਦੇ ’ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 08 ਮਈ, 2021 ਨੂੰ ਇੱਕ ਸਪੈਸ਼ਲ ਇਨਵਾਇਟੀ ਵਜੋਂ ਯੂਰੋਪੀਅਨ ਕੌਂਸਲ ਦੀ ਮੀਟਿੰਗ ਵਿੱਚ ਹਿੱਸਾ ਲੈਣਗੇ। ਭਾਰਤ–ਯੂਰੋਪੀਅਨ ਯੂਨੀਅਨ ਦੇ ਆਗੂਆਂ ਦੀ ਮੀਟਿੰਗ ਦੀ ਮੇਜ਼ਬਾਨੀ ਪੁਰਤਗਾਲ ਦੇ ਪ੍ਰਧਾਨ ਮੰਤਰੀ ਸ਼੍ਰੀ ਐਂਟੋਨੀਓ ਕੋਸਟਾ ਵੱਲੋਂ ਕੀਤੀ ਗਈ ਹੈ। ਪੁਰਤਗਾਲ ਕੋਲ ਇਸ ਵੇਲੇ ਯੂਰੋਪੀਅਨ ਯੂਨੀਅਨ ਦੀ ਕੌਂਸਲ ਦੀ ਪ੍ਰਧਾਨਗੀ ਹੈ।

ਪ੍ਰਧਾਨ ਮੰਤਰੀ; ਯੂਰੋਪੀਅਨ ਯੂਨੀਅਨ ਦੇ ਸਾਰੇ 27 ਮੈਂਬਰ ਦੇਸ਼ਾਂ ਦੀਆਂ ਸਰਕਾਰਾਂ ਜਾਂ ਰਾਜ ਦੇ ਮੁਖੀਆਂ ਨਾਲ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ। EU+27 ਇਸ ਫ਼ਾਰਮੈਟ ਵਿੱਚ ਪਹਿਲਾਂ ਸਿਰਫ਼ ਇੱਕ ਵਾਰ ਇਸ ਵਰ੍ਹੇ ਮਾਰਚ ਵਿੱਚ ਅਮਰੀਕੀ ਰਾਸ਼ਟਰਪਤੀ ਨਾਲ ਮਿਲੇ ਸਨ। ਇਹ ਆਗੂ ਕੋਵਿਡ–19 ਮਹਾਮਾਰੀ ਤੇ ਸਿਹਤ–ਸੰਭਾਲ਼ ਸਹਿਯੋਗ; ਟਿਕਾਊ ਤੇ ਸਮਾਵੇਸ਼ੀ ਵਿਕਾਸ ਨੂੰ ਅਗਾਂਹ ਵਧਾਉਂਦਿਆਂ; ਭਾਰਤ–ਯੂਰੋਪੀਅਨ ਯੂਨੀਅਨ ਆਰਥਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਨਾਲ–ਨਾਲ ਆਪਸੀ ਦਿਲਚਸਪੀ ਦੇ ਖੇਤਰੀ ਤੇ ਵਿਸ਼ਵ ਮਾਮਲਿਆਂ ਬਾਰੇ ਵਿਚਾਰਾਂ ਦਾ ਅਦਾਨ–ਪ੍ਰਦਾਨ ਕਰਨਗੇ।

ਭਾਰਤ–ਯੂਰੋਪੀਅਨ ਯੂਨੀਅਨ ਦੇ ਆਗੂਆਂ ਦੀ ਮੀਟਿੰਗ ਯੂਰੋਪੀਅਨ ਯੂਨੀਅਨ ਦੇ ਮੈਂਬਰ ਦੇਸ਼ਾਂ ਦੇ ਸਾਰੇ ਆਗੂਆਂ ਨਾਲ ਵਿਚਾਰ–ਵਟਾਂਦਰੇ ਲਈ ਇੱਕ ਵਿਲੱਖਣ ਮੌਕਾ ਹੈ। ਇਹ ਇੱਕ ਅਹਿਮ ਸਿਆਸੀ ਮੀਲ–ਪੱਥਰ ਹੈ ਤੇ ਜੁਲਾਈ 2020 ’ਚ 15ਵੇਂ ਭਾਰਤ–ਯੂਰੋਪੀਅਨ ਯੂਨੀਅਨ ਸਿਖ਼ਰ–ਸੰਮੇਲਨ ਤੋਂ ਬਾਅਦ ਸਬੰਧਾਂ ਦੀ ਹੋਰ ਮਜ਼ਬੂਤੀ ਹੋਵੇਗੀ।

****************

 

ਡੀਐੱਸ/ਏਕੇਜੇ/ਏਕੇ



(Release ID: 1716685) Visitor Counter : 156