ਰਸਾਇਣ ਤੇ ਖਾਦ ਮੰਤਰਾਲਾ
ਦੇਸ਼ ਵਿੱਚ ਰੇਮਡੇਸਿਵਿਰ ਦੇ ਉਤਪਾਦਨ ਵਿੱਚ ਤਿੰਨ ਗੁਣਾ ਵਾਧਾ ਹੋਇਆ - ਸ਼੍ਰੀ ਮਨਸੁੱਖ ਮਾਂਡਵਿਯਾ
ਰੇਮਡੇਸਿਵਿਰ ਬਣਾਉਣ ਵਾਲੇ ਪਲਾਂਟਾਂ ਦੀ ਗਿਣਤੀ ਵੀ ਤਿੰਨ ਗੁਣਾ ਵਧੀ
Posted On:
04 MAY 2021 1:43PM by PIB Chandigarh
ਦੇਸ਼ ਵਿੱਚ ਰੇਮਡੇਸਿਵਿਰ ਦਾ ਉਤਪਾਦਨ ਤੇਜ਼ੀ ਨਾਲ ਵਧਾਇਆ ਜਾ ਰਿਹਾ ਹੈ। ਕੁੱਝ ਹੀ ਦਿਨਾਂ ਵਿੱਚ, ਭਾਰਤ ਨੇ ਰੇਮਡੇਸਿਵਿਰ ਦੇ ਉਤਪਾਦਨ ਵਿੱਚ 3 ਗੁਣਾ ਸਮਰੱਥਾ ਨੂੰ ਹਾਸਲ ਕਰ ਲਿਆ ਹੈ ਅਤੇ ਜਲਦੀ ਹੀ ਵੱਧ ਰਹੀ ਮੰਗ ਦੀ ਪੂਰਤੀ ਕੀਤੀ ਜਾਵੇਗੀ। ਇਸ ਦਾ
ਐਲਾਨ ਅੱਜ ਰਸਾਇਣ ਅਤੇ ਖਾਦ ਰਾਜ ਮੰਤਰੀ ਸ਼੍ਰੀ ਮਨਸੁੱਖ ਮਾਂਡਵਿਯਾ ਨੇ ਕੀਤਾ।
ਇਹ ਉਤਪਾਦਨ 12 ਅਪ੍ਰੈਲ 2021 ਨੂੰ 37 ਲੱਖ ਤੋਂ 4 ਮਈ 2021 ਨੂੰ ਵੱਧ ਕੇ 1.05 ਕਰੋੜ ਹੋ ਗਿਆ ਹੈ।
ਮੰਗ ਵਿੱਚ ਵਾਧੇ ਦੇ ਮੱਦੇਨਜ਼ਰ, ਰੇਮਡੇਸਿਵਿਰ ਪੈਦਾ ਕਰਨ ਵਾਲੇ ਪਲਾਂਟਾਂ ਦੀ ਗਿਣਤੀ ਵੀ 12 ਅਪ੍ਰੈਲ 2021 ਨੂੰ 20 ਤੋਂ ਵਧ ਕੇ 4 ਮਈ 2021 ਨੂੰ 57 ਹੋ ਗਈ ਹੈ।
ਭਾਰਤ ਸਰਕਾਰ ਕਰੋਨਾ ਵਿਰੁੱਧ ਜੰਗ ਵਿੱਚ ਨਿਰੰਤਰ ਯਤਨਸ਼ੀਲ ਹੈ।
******
ਐਮਸੀ / ਕੇਪੀ / ਏਕੇ
(Release ID: 1715930)
Visitor Counter : 264
Read this release in:
English
,
Urdu
,
Hindi
,
Marathi
,
Bengali
,
Manipuri
,
Gujarati
,
Tamil
,
Telugu
,
Kannada
,
Malayalam