ਵਣਜ ਤੇ ਉਦਯੋਗ ਮੰਤਰਾਲਾ
ਡੀ ਜੀ ਐੱਫ ਟੀ ਨੇ ਅੰਤਰਰਾਸ਼ਟਰੀ ਵਪਾਰ ਨਾਲ ਸੰਬੰਧਤ ਮੁੱਦਿਆਂ ਲਈ "ਕੋਵਿਡ 19 ਸਹਾਇਤਾ ਡੈਸਕ" ਦਾ ਸੰਚਾਲਨ ਕੀਤਾ ਹੈ
प्रविष्टि तिथि:
26 APR 2021 11:58AM by PIB Chandigarh
ਭਾਰਤ ਸਰਕਾਰ ਦੇ ਵਣਜ ਵਿਭਾਗ ਦੇ ਵਿਦੇਸ਼ੀ ਵਪਾਰ ਦੇ ਡਾਇਰੈਕਟੋਰੇਟ ਜਨਰਲ (ਡੀ ਜੀ ਐੱਫ ਟੀ) ਕੋਵਿਡ 19 ਦੇ ਕੇਸਾਂ ਵਿੱਚ ਆਏ ਉਛਾਲ ਦੇ ਮੱਦੇਨਜ਼ਰ ਵਪਾਰ ਭਾਗੀਦਾਰੀਆਂ ਨੂੰ ਵਪਾਰ ਵਿੱਚ ਆ ਰਹੀਆਂ ਮੁਸ਼ਕਲਾਂ ਅਤੇ ਦਰਾਮਦ ਤੇ ਬਰਾਮਦ ਦੀ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ । ਇਸ ਦੇ ਅਨੁਸਾਰ ਡੀ ਜੀ ਐੱਫ ਟੀ ਨੇ ਅੰਤਰਰਾਸ਼ਟਰੀ ਵਪਾਰ ਨਾਲ ਸੰਬੰਧਤ ਮੁੱਦਿਆਂ ਦੇ ਹੱਲ ਲੱਭਣ ਅਤੇ ਸਹਿਯੋਗ ਲਈ "ਕੋਵਿਡ 19 ਸਹਾਇਤਾ ਡੈਸਕ" ਦਾ ਸੰਚਾਲਨ ਕੀਤਾ ਹੈ ।
ਇਹ "ਕੋਵਿਡ 19 ਸਹਾਇਤਾ ਡੈਸਕ" ਡੀ ਜੀ ਐੱਫ ਟੀ / ਵਣਜ ਵਿਭਾਗ ਨਾਲ ਸੰਬੰਧਤ ਮੁੱਦਿਆਂ , ਦਰਾਮਦ—ਬਰਾਮਦ ਲਾਇਸੈਂਸ ਮੁੱਦਿਆਂ , ਕਸਟਮਸ ਕਲੀਅਰੈਂਸ ਵਿੱਚ ਦੇਰੀ ਅਤੇ ਉਸ ਤੋਂ ਪੈਦਾ ਹੋਣ ਵਾਲੀਆਂ ਗੁੰਝਲਦਾਰ ਹਾਲਤਾਂ , ਬਰਾਮਦ / ਦਰਾਮਦ ਦਸਤਾਵੇਜ਼ੀ ਮੁੱਦਿਆਂ , ਬੈਂਕਿੰਗ ਮਾਮਲਿਆਂ ਨਾਲ ਸੰਬੰਧਤ ਮੁੱਦਿਆਂ ਦੀ ਨਿਗਰਾਨੀ ਕਰੇਗਾ । ਸਹਾਇਤਾ ਡੈਸਕ ਕੇਂਦਰ ਸਰਕਾਰ ਦੀਆਂ ਏਜੰਸੀਆਂ / ਵਿਭਾਗਾਂ / ਹੋਰ ਮੰਤਰਾਲਿਆਂ ਨਾਲ ਸੰਬੰਧੀ ਵਪਾਰ ਦੇ ਮੁੱਦਿਆਂ ਨੂੰ ਇਕੱਤਰ ਕਰੇਗਾ ਅਤੇ ਸੂਬਾ ਸਰਕਾਰਾਂ ਨਾਲ ਸੰਭਵ ਹੱਲ ਮੁਹੱਈਆ ਕਰਨ ਅਤੇ ਉਹਨਾਂ ਦਾ ਸਹਿਯੋਗ ਲੈਣ ਲਈ ਤਾਲਮੇਲ ਕਰੇਗਾ ।
ਸਾਰੇ ਭਾਗੀਦਾਰ , ਵਿਸ਼ੇਸ਼ਕਰ ਦਰਾਮਦਕਾਰ ਅਤੇ ਬਰਾਮਦਕਾਰ ਇਸ ਸੰਬੰਧੀ ਜਾਣਕਾਰੀ ਡੀ ਜੀ ਐੱਫ ਟੀ ਵੈਬਸਾਈਟ ਤੇ ਅਪਲੋਡ ਕਰ ਸਕਦੇ ਹਨ ਅਤੇ ਆਪਣੇ ਉਹਨਾਂ ਮੁੱਦਿਆਂ ਸੰਬੰਧੀ ਜਾਣਕਾਰੀ, ਜਿਹਨਾਂ ਨੂੰ ਹੇਠ ਲਿਖੇ ਕਦਮਾਂ ਨੂੰ ਚੁੱਕਦਿਆਂ ਸਹਾਇਤਾ ਦੀ ਲੋੜ ਹੈ, ਨੂੰ ਵੀ ਵੈਬਸਾਈਟ ਤੇ ਅਪਲੋਡ ਕਰ ਸਕਦੇ ਹਨ ।
1. ਡੀ ਜੀ ਐੱਫ ਟੀ ਵੈਬਸਾਈਟ (https://dgft.gov.in) ਤੇ ਨੇਵੀਗੇਟ ਕਰੋ । ਸੇਵਾਵਾਂ ==> ਡੀ ਜੀ ਐੱਫ ਟੀ ==> ਹੈਲਪਡੈਸਕ ਸੇਵਾ
2. "ਨਵੀਂ ਬੇਨਤੀ" ਤਿਆਰ ਕਰੋ ਅਤੇ "ਕੋਵਿਡ 19" ਸ਼੍ਰੇਣੀ ਨੂੰ ਚੁਣੋ ।
3. ਯੋਗ ਸਬ ਸ਼੍ਰੇਣੀ ਨੂੰ ਚੁਣੋ , ਹੋਰ ਸੰਬੰਧਤ ਵੇਰਵੇ ਦਾਖਲ ਕਰੋ ਅਤੇ ਦਾਇਰ ਕਰ ਦਿਓ ।
ਇਕ ਹੋਰ ਤਰੀਕੇ ਰਾਹੀਂ ਕੋਈ ਵੀ ਭਾਗੀਦਾਰ ਆਪਣੇ ਮੁੱਦਿਆਂ ਨੂੰ ਈ—ਮੇਲ ਆਈ ਡੀ : dgftedi[at]nic[dot]in ਤੇ ਮੁੱਖ ਵਿਸ਼ਾ ਕੋਵਿਡ 19 ਪਾ ਕੇ ਭੇਜ ਸਕਦੇ ਹੋ । ਸਹਾਇਤਾ ਡੈਸਕ ਜਾਂ ਕਾਲ ਕਰਨ ਲਈ ਟੋਲ ਫ੍ਰੀ ਨੰਬਰ ਹੈ — 1800—111—550
ਡੀ ਜੀ ਐੱਫ ਟੀ ਸਹਾਇਤਾ ਡੈਸਕ ਸੇਵਾਵਾਂ ਤਹਿਤ ਟਰੈਕਰਸ ਸਟੇਟਸ ਵਰਤਦਿਆਂ ਫੀਡਬੈਕ ਤੇ ਆਪਣੇ ਮੁੱਦਿਆਂ ਦੇ ਹੱਲਾਂ ਦੀ ਸਥਿਤੀ ਜਾਣੀ ਜਾ ਸਕਦੀ ਹੈ । ਈ—ਮੇਲ ਅਤੇ ਐੱਸ ਐੱਮ ਐੱਸ ਵੀ ਭੇਜੇ ਜਾਣਗੇ । ਜਦੋਂ ਇਹਨਾਂ ਟਿਕੇਟਸ ਦੀ ਸਥਿਤੀ ਨੂੰ ਅਪਡੇਟ ਕੀਤਾ ਜਾਵੇਗਾ।
*************************
ਵਾਈ ਬੀ / ਐੱਸ ਐੱਸ
(रिलीज़ आईडी: 1714138)
आगंतुक पटल : 299