ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਦੀ ਕੁੱਲ ਟੀਕਾਕਰਨ ਕਵਰੇਜ 13.23 ਕਰੋੜ ਤੋਂ ਪਾਰ


ਪਿਛਲੇ 24 ਘੰਟਿਆਂ ਦੌਰਾਨ 22 ਲੱਖ ਤੋਂ ਵੱਧ ਟੀਕਾਕਰਨ ਖੁਰਾਕਾਂ ਦਾ ਪ੍ਰਬੰਧਨ ਕੀਤਾ ਗਿਆ


ਭਾਰਤ ਦੇ 5 ਰਾਜਾਂ ਵਿੱਚੋਂ 60 ਫੀਸਦ ਐਕਟਿਵ ਕੇਸ ਦਰਜ ਕੀਤੇ ਗਏ ਹਨ

ਪਿਛਲੇ 24 ਘੰਟਿਆਂ ਵਿੱਚ 1.78 ਲੱਖ ਤੋਂ ਵੱਧ ਦੀ ਰਿਕਵਰੀ ਦਰਜ ਕੀਤੀ ਗਈ ਹੈ

Posted On: 22 APR 2021 11:26AM by PIB Chandigarh

ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦੇ ਹਿੱਸੇ ਵਜੋਂ ਦੇਸ਼ ਵਿੱਚ ਲਗਾਈਆਂ ਜਾਂਦੀਆਂ ਕੋਵਿਡ 19 ਵੈਕਸੀਨੇਸ਼ਨ ਖੁਰਾਕਾਂ ਦੀ ਸੰਪੂਰਨ ਗਿਣਤੀ ਅੱਜ 13.23 ਕਰੋੜ ਨੂੰ ਪਾਰ ਕਰ ਗਈ ਹੈ।

ਅੱਜ ਸਵੇਰੇ 7 ਵਜੇ ਤੱਕ ਦੇਸ਼ ਭਰ ਚ ਆਰਜੀ ਰਿਪੋਰਟਾਂ ਅਨੁਸਾਰ ਕੁਲ ਮਿਲਾ ਕੇ 19,28,118 ਸੈਸ਼ਨਾਂ ਰਾਹੀਂ ਕੋਵਿਡ-19 ਟੀਕਿਆਂ ਦੀਆਂ ਕੁੱਲ 13,23,30,644 ਖੁਰਾਕਾਂ ਦਿੱਤੀਆਂ ਗਈਆਂ ਹਨ  ।

ਇਨ੍ਹਾਂ ਵਿੱਚ 92,19,544 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 58,52,071 ਸਿਹਤ ਸੰਭਾਲ ਵਰਕਰ (ਦੂਜੀ ਖੁਰਾਕ), 1,16,32,050 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 59,36,530 ਫਰੰਟ ਲਾਈਨ ਵਰਕਰ (ਦੂਜੀ ਖੁਰਾਕ), 60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀਆਂ ਨੇ 4,78,67,118 (ਪਹਿਲੀ ਖੁਰਾਕ ) ਅਤੇ 57,60,331 (ਦੂਜੀ ਖੁਰਾਕ), ਅਤੇ 45 ਸਾਲ ਤੋਂ  60 ਸਾਲ ਤਕ ਉਮਰ ਦੇ ਲਾਭਪਾਤਰੀ 4,44,28,884 (ਪਹਿਲੀ ਖੁਰਾਕ) ਅਤੇ 16,34,116 (ਦੂਜੀ ਖੁਰਾਕ) ਸ਼ਾਮਲ ਹਨ ।

 

ਸਿਹਤ ਸੰਭਾਲ  ਵਰਕਰ

ਫਰੰਟ ਲਾਈਨ ਵਰਕਰ 

45 ਤੋਂ  60 ਸਾਲ 

60 ਸਾਲ ਤੋਂ ਵੱਧ 

 

ਕੁੱਲ 

ਪਹਿਲੀ ਖੁਰਾਕ 

ਦੂਜੀ ਖੁਰਾਕ 

ਪਹਿਲੀ ਖੁਰਾਕ 

ਦੂਜੀ ਖੁਰਾਕ 

ਪਹਿਲੀ ਖੁਰਾਕ 

ਦੂਜੀ ਖੁਰਾਕ 

ਪਹਿਲੀ ਖੁਰਾਕ 

ਦੂਜੀ ਖੁਰਾਕ 

92,19,544

58,52,071

1,16,32,050

59,36,530

4,44,28,884

16,34,116

4,78,67,118

57,60,331

13,23,30,644

 

ਦੇਸ਼ ਵਿੱਚ ਹੁਣ ਤੱਕ ਦਿੱਤੀਆਂ ਗਈਆਂ ਕੁੱਲ ਖੁਰਾਕਾਂ ਵਿੱਚੋਂ 59.25 ਫੀਸਦ ਖੁਰਾਕਾਂ ਅੱਠ ਰਾਜਾਂ ਵਿੱਚ ਦਿੱਤੀਆਂ ਗਈਆਂ ਹਨ।

 

ਪਿਛਲੇ 24 ਘੰਟਿਆਂ ਦੌਰਾਨ 22 ਲੱਖ ਤੋਂ ਵੱਧ ਟੀਕਾਕਰਨ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ ।

ਟੀਕਾਰਕਨ ਮੁਹਿੰਮ ਦੇ 96 ਦਿਨ (21 ਅਪ੍ਰੈਲ, 2021) ਨੂੰ 22,11,334 ਵੈਕਸੀਨ ਖੁਰਾਕਾਂ ਦਿੱਤੀਆਂ ਗਈਆਂ ਹਨ ਜਿਸ ਵਿੱਚੋਂ 15,01,704 ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਲਈ 35,499 ਸੈਸ਼ਨਾਂ ਰਾਹੀਂ ਟੀਕਾ ਲਗਾਇਆ ਗਿਆ ਹੈ ਅਤੇ 7,09,630 ਲਾਭਪਾਤਰੀਆਂ ਨੇ ਟੀਕੇ ਦੀ ਦੂਜੀ ਖੁਰਾਕ ਹਾਸਲ ਕੀਤੀ ਹੈ ।

ਤਾਰੀਖ: 21 ਅਪ੍ਰੈਲ, 2021 (96 ਵੇਂ ਦਿਨ)

ਸਿਹਤ ਸੰਭਾਲ 

ਵਰਕਰ 

ਫਰੰਟ ਲਾਈਨ ਵਰਕਰ 

45 ਤੋਂ <60 ਸਾਲ  

60 ਸਾਲਾਂ ਤੋਂ ਵੱਧ

ਕੁੱਲ ਪ੍ਰਾਪਤੀ 

ਪਹਿਲੀ 

ਖੁਰਾਕ 

ਦੂਜੀ 

ਖੁਰਾਕ 

ਪਹਿਲੀ ਖੁਰਾਕ 

ਦੂਜੀ 

ਖੁਰਾਕ 

ਪਹਿਲੀ 

ਖੁਰਾਕ 

ਦੂਜੀ 

ਖੁਰਾਕ

ਪਹਿਲੀ 

ਖੁਰਾਕ

ਦੂਜੀ 

ਖੁਰਾਕ

ਪਹਿਲੀ 

ਖੁਰਾਕ

ਦੂਜੀ 

ਖੁਰਾਕ 

17,816

34,809

69,515

80,709

9,03,197

1,38,460

5,11,176

4,55,652

15,01,704

7,09,630

 

ਪਿਛਲੇ 24 ਘੰਟਿਆਂ ਦੌਰਾਨ 3,14,835 ਨਵੇਂ ਕੇਸ ਸਾਹਮਣੇ ਆਏ ਹਨ।

ਮਹਾਰਾਸ਼ਟਰ, ਉੱਤਰ ਪ੍ਰਦੇਸ਼, ਦਿੱਲੀ, ਕਰਨਾਟਕ, ਕੇਰਲ, ਛੱਤੀਸਗੜ, ਮੱਧ ਪ੍ਰਦੇਸ਼, ਬਿਹਾਰ, ਗੁਜਰਾਤ, ਅਤੇ ਰਾਜਸਥਾਨ ਸਮੇਤ ਦਸ ਰਾਜਾਂ ਵਿੱਚ ਕੋਵਿਡ ਦੇ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ। ਇਨ੍ਹਾਂ 10 ਰਾਜਾਂ ਵਿੱਚੋਂ 75.66 ਫ਼ੀਸਦ ਨਵੇਂ ਕੇਸ ਸਾਹਮਣੇ ਆ ਰਹੇ ਹਨ।

ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਰੋਜ਼ਾਨਾ ਨਵੇਂ 67,468 ਕੇਸ ਦਰਜ ਕੀਤੇ ਗਏ ਹਨ । ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਵਿੱਚੋਂ 33,106 ਮਾਮਲੇ ਸਾਹਮਣੇ ਆਏ ਹਨ ਜਦੋਂਕਿ ਦਿੱਲੀ ਵਿੱਚ 24,638 ਨਵੇਂ ਮਾਮਲੇ ਦਰਜ ਹੋਏ ਹਨ ।

https://static.pib.gov.in/WriteReadData/userfiles/image/image002SP1D.jpg

ਜਿਵੇਂ ਕਿ ਹੇਠਾਂ ਦਰਸਾਇਆ ਗਿਆ ਹੈ, 12 ਸੂਬੇ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਲਗਾਤਾਰ ਵਾਧੇ ਦਾ ਰੁਝਾਨ ਦਰਸਾ ਰਹੇ ਹਨ ।

ਹੇਠਾਂ ਦਿੱਤਾ ਗਿਆ ਗ੍ਰਾਫ ਭਾਰਤ ਵਿੱਚ ਰੋਜ਼ਾਨਾ ਪੋਜ਼ੀਟੀਵਿਟੀ ਦਰ ਅਤੇ ਰੋਜ਼ਾਨਾ ਟੈਸਟਾਂ ਦੇ ਵੱਧ ਰਹੇ ਰੁਝਾਨ ਨੂੰ ਉਜਾਗਰ ਕਰਦਾ ਹੈ । 

ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ 22,91,428 ਤੇ ਪਹੁੰਚ ਗਈ ਹੈ । ਇਹ ਹੁਣ ਦੇਸ਼ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦਾ 14.38 ਫੀਸਦ ਬਣਦਾ ਹੈ । ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਚ 1,33,890 ਮਾਮਲਿਆਂ ਦਾ ਸ਼ੁੱਧ ਵਾਧਾ ਦਰਜ ਕੀਤਾ ਗਿਆ ਹੈ ।

ਮਹਾਰਾਸ਼ਟਰ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਕਰਨਾਟਕ ਅਤੇ ਕੇਰਲ 5 ਅਜਿਹੇ ਸੂਬੇ ਹਨ ਜਿਹੜੇ ਭਾਰਤ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ 59.99 ਫੀਸਦ ਦਾ ਯੋਗਦਾਨ ਪਾ ਰਹੇ ਹਨ । 

ਭਾਰਤ ਵਿੱਚ ਰਿਕਵਰੀ ਦੀ ਕੁੱਲ ਗਿਣਤੀ ਅੱਜ 1,34,54,880 ਤੇ ਪੁੱਜ ਗਈ ਹੈ । ਕੌਮੀ ਰਿਕਵਰੀ ਦੀ ਦਰ 84.46 ਫੀਸਦ ਦਰਜ ਕੀਤੀ ਜਾ ਰਹੀ ਹੈ ।

ਪਿਛਲੇ 24 ਘੰਟਿਆਂ ਦੌਰਾਨ 1,78,841 ਰਿਕਵਰੀ ਦੇ ਮਾਮਲੇ ਰਜਿਸਟਰ ਕੀਤੇ ਗਏ ਹਨ ।

ਕੌਮੀ ਮੌਤ ਦਰ ਲਗਾਤਾਰ ਘਟ ਰਹੀ ਹੈ ਅਤੇ ਮੌਜੂਦਾ ਸਮੇਂ ਵਿੱਚ 1.16 ਫੀਸਦ 'ਤੇ ਖੜੀ ਹੈ ।

ਪਿਛਲੇ 24 ਘੰਟਿਆਂ ਦੌਰਾਨ 2,104 ਮੌਤਾਂ ਦਰਜ ਕੀਤੀਆਂ ਗਈਆਂ ਹਨ ।

ਨਵੀਆਂ ਦਰਜ  ਮੌਤਾਂ ਵਿੱਚ 10 ਸੂਬਿਆਂ ਵੱਲੋਂ 81.08 ਫੀਸਦ ਦਾ ਹਿੱਸਾ ਪਾਇਆ ਜਾ ਰਿਹਾ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ (568) ਮੌਤਾਂ ਹੋਈਆਂ ਹਨ । ਇਸ ਤੋਂ ਬਾਅਦ ਦਿੱਲੀ ਵਿੱਚ ਰੋਜ਼ਾਨਾ 249 ਮੌਤਾਂ ਦਰਜ ਕੀਤੀਆਂ ਗਈਆਂ ਹਨ ।

 

9 ਪ੍ਰਦੇਸ਼ਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੋਵਿਡ-19 ਕਾਰਨ ਬੀਤੇ 24 ਘੰਟਿਆਂ ਦੌਰਾਨ ਮੌਤ ਦਾ ਕੋਈ ਵੀ ਨਵਾਂ ਮਾਮਲਾ ਦਰਜ  ਨਹੀਂ ਕੀਤਾ ਗਿਆ ਹੈ ।

ਇਹ ਹਨ - ਲਦਾਖ (ਯੂਟੀ), ਦਮਨ ਤੇ ਦਿਊ ਅਤੇ ਦਾਦਰ ਤੇ ਨਗਰ ਹਵੇਲੀ, ਤ੍ਰਿਪੁਰਾ, ਸਿੱਕਮ, ਮਿਜ਼ੋਰਮ, ਲਕਸ਼ਦੀਪ, ਨਾਗਾਲੈਂਡ, ਅੰਡੇਮਾਨ ਤੇ ਨਿਕੋਬਾਰ ਟਾਪੂ ਅਤੇ ਅਰੁਣਾਚਲ ਪ੍ਰਦੇਸ਼ ।

****

ਐਮ ਵੀ

ਐਚ ਐਫ ਡਬਲਯੂ / ਕੋਵਿਡ ਸਟੇਟਸ ਡੇਟਾ / 22 ਅਪ੍ਰੈਲ 2021/1


(Release ID: 1713407) Visitor Counter : 228