ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
ਕੈਬਨਿਟ ਨੇ ਤਲਚੇਰ ਫਰਟੀਲਾਈਜ਼ਰਸ ਲਿਮਿਟਿਡ (ਟੀਐੱਫਐੱਲ) ਦੁਆਰਾ ਕੋਲਾ ਗੈਸਿਫਿਕੇਸ਼ਨ ਦੁਆਰਾ ਪੈਦਾ ਕੀਤੇ ਗਏ ਯੂਰੀਆ ਲਈ ਵਿਸ਼ੇਸ਼ ਸਬਸਿਡੀ ਨੀਤੀ ਨੂੰ ਪ੍ਰਵਾਨਗੀ ਦਿੱਤੀ
Posted On:
20 APR 2021 3:40PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ, ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਤਲਚੇਰ ਫਰਟੀਲਾਈਜ਼ਰਸ ਲਿਮਿਟਿਡ (ਟੀਐੱਫਐੱਲ) ਦੁਆਰਾ ਕੋਲਾ ਗੈਸਿਫਿਕੇਸ਼ਨ ਰੂਟ ਰਾਹੀਂ ਪੈਦਾ ਕੀਤੀ ਜਾਂਦੀ ਯੂਰੀਆ ਲਈ ਵਿਸ਼ੇਸ਼ ਸਬਸਿਡੀ ਨੀਤੀ ਬਣਾਉਣ ਲਈ ਖਾਦ ਵਿਭਾਗ ਦੇ ਪ੍ਰਸਤਾਵ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
ਉਦੇਸ਼:
ਦੇਸ਼ ਦੀ ਰਣਨੀਤਕ ਊਰਜਾ ਸੁਰੱਖਿਆ ਅਤੇ ਯੂਰੀਆ ਆਤਮਨਿਰਭਰਤਾ ਦੇ ਮੱਦੇਨਜ਼ਰ, ਦੇਸ਼ ਦੇ ਕੋਲੇ ਦੇ ਵਿਸ਼ਾਲ ਭੰਡਾਰਾਂ ਨੂੰ ਧਿਆਨ ਵਿੱਚ ਰਖਦਿਆਂ, ਕੋਲਾ ਗੈਸਿਫਿਕੇਸ਼ਨ ਟੈਕਨੋਲੋਜੀ 'ਤੇ ਅਧਾਰਿਤ ਤਲਚੇਰ ਫਰਟੀਲਾਈਜ਼ਰ ਲਿਮਟਡ ਪਲਾਂਟ ‘ਤੇ ਅੱਗੇ ਵਧਣ ਦਾ ਫੈਸਲਾ ਕੀਤਾ ਗਿਆ ਹੈ। ਇਸ ਪ੍ਰੋਜੈਕਟ ਨਾਲ ਕਿਸਾਨਾਂ ਲਈ ਖਾਦ ਦੀ ਉਪਲਬਧਤਾ ਵਿੱਚ ਸੁਧਾਰ ਹੋਏਗਾ ਜਿਸ ਨਾਲ ਪੂਰਬੀ ਖੇਤਰ ਦੇ ਵਿਕਾਸ ਨੂੰ ਹੁਲਾਰਾ ਮਿਲੇਗਾ ਅਤੇ ਦੇਸ਼ ਦੇ ਪੂਰਬੀ ਹਿੱਸੇ ਵਿੱਚ ਯੂਰੀਆ ਦੀ ਸਪਲਾਈ ਲਈ ਟਰਾਂਸਪੋਰਟ ਸਬਸਿਡੀ ਦੀ ਬਚਤ ਹੋਵੇਗੀ। ਇਸ ਨਾਲ ਯੂਰੀਆ ਦੀ ਦਰਾਮਦ 12.7 ਐੱਲਐੱਮਟੀ ਪ੍ਰਤੀ ਸਾਲ ਦੇ ਹਿਸਾਬ ਨਾਲ ਘਟਾਉਣ ਵਿੱਚ ਸਹਾਇਤਾ ਮਿਲੇਗੀ, ਜਿਸ ਨਾਲ ਵਿਦੇਸ਼ੀ ਮੁਦਰਾ ਵਿੱਚ ਬਚਤ ਹੋਵੇਗੀ।
ਇਹ ਪ੍ਰੋਜੈਕਟ 'ਮੇਕ ਇਨ ਇੰਡੀਆ' ਪਹਿਲ ਅਤੇ ਆਤਮਨਿਰਭਰ ਮੁਹਿੰਮ ਨੂੰ ਵੀ ਹੁਲਾਰਾ ਦੇਵੇਗਾ ਅਤੇ ਸੜਕਾਂ, ਰੇਲਵੇ, ਪਾਣੀ ਆਦਿ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਸਹਾਇਤਾ ਕਰੇਗਾ, ਜਿਸ ਨਾਲ ਸਹਾਇਕ ਉਦਯੋਗਾਂ ਨੂੰ ਉਤਸ਼ਾਹਤ ਕੀਤੇ ਜਾਣ ਦੇ ਨਾਲ-ਨਾਲ, ਦੇਸ਼ ਦੇ ਪੂਰਬੀ ਹਿੱਸੇ ਵਿੱਚ ਅਰਥਵਿਵਸਥਾ ਨੂੰ ਵੱਡਾ ਹੁਲਾਰਾ ਮਿਲੇਗਾ। ਇਸ ਪ੍ਰੋਜੈਕਟ ਨਾਲ, ਪ੍ਰੋਜੈਕਟ ਦੇ ਆਲ਼ੇ-ਦੁਆਲ਼ੇ ਦੇ ਖੇਤਰਾਂ ਵਿੱਚ ਸਹਾਇਕ ਉਦਯੋਗਾਂ ਦੇ ਰੂਪ ਵਿੱਚ ਨਵੇਂ ਕਾਰੋਬਾਰ ਦੇ ਅਵਸਰ ਵੀ ਪ੍ਰਦਾਨ ਹੋਣਗੇ।
ਕੋਲਾ ਗੈਸਿਫਿਕੇਸ਼ਨ ਪਲਾਂਟ ਰਣਨੀਤਕ ਤੌਰ 'ਤੇ ਮਹੱਤਵਪੂਰਨ ਹਨ ਕਿਉਂਕਿ ਕੋਲੇ ਦੀਆਂ ਕੀਮਤਾਂ ਆਮ ਤੌਰ ‘ਤੇ ਸਥਿਰ ਹੁੰਦੀਆਂ ਹਨ ਅਤੇ ਕੋਲਾ ਭਰਪੂਰ ਮਾਤਰਾ ਵਿੱਚ ਉਪਲਬਧ ਹੈ। ਤਲਚੇਰ ਪਲਾਂਟ ਯੂਰੀਆ ਦੇ ਉਤਪਾਦਨ ਲਈ ਮਹੱਤਵਪੂਰਨ ਕੁਦਰਤੀ ਗੈਸ 'ਤੇ ਨਿਰਭਰਤਾ ਵੀ ਘਟਾਏਗਾ, ਜਿਸ ਨਾਲ ਐੱਲਐੱਨਜੀ ਆਯਾਤ ਬਿਲ ਵਿੱਚ ਕਮੀ ਆਵੇਗੀ। ਤਲਚੇਰ ਯੂਨਿਟ ਵਿੱਚ ਅਪਣਾਈ ਗਈ ਗੈਸਿਫਿਕੇਸ਼ਨ ਪ੍ਰਕਿਰਿਆ ਇੱਕ ਸਵੱਛ ਕੋਲਾ ਟੈਕਨੋਲੋਜੀ ਹੈ ਜਿਸ ਸਦਕਾ ਸਿੱਧੇ ਕੋਲੇ ਨਾਲ ਚਲਣ ਵਾਲੀਆਂ ਪ੍ਰਕਿਰਿਆਵਾਂ ਦੀ ਤੁਲਨਾ ਵਿੱਚ ਐੱਸਓਐੱਕਸ, ਐੱਨਓਐੱਕਸ ਅਤੇ ਫ੍ਰੀ ਪਾਰਟੀਕੁਲੇਟ ਦਾ ਬਹੁਤ ਮਾਮੂਲੀ ਨਿਕਾਸ ਹੁੰਦਾ ਹੈ।
**********
ਡੀਐੱਸ
(Release ID: 1713105)
Visitor Counter : 201
Read this release in:
English
,
Urdu
,
Hindi
,
Marathi
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam