ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਟੀਕਾ ਉਤਸਵ ਦੇ ਚੌਥੇ ਦਿਨ, ਪਿਛਲੇ 24 ਘੰਟਿਆਂ ਵਿੱਚ 26 ਲੱਖ ਤੋਂ ਵੱਧ ਟੀਕੇ ਲਗਾਉਣ ਨਾਲ ਭਾਰਤ ਦੀ ਕੁੱਲ ਟੀਕਾਕਰਣ ਕਵਰੇਜ 11 ਕਰੋੜ ਤੋਂ ਪਾਰ
ਪਿਛਲੇ 24 ਘੰਟਿਆਂ ਦੌਰਾਨ ਕੀਤੇ 14 ਲੱਖ ਟੈਸਟਾਂ ਦੇ ਨਾਲ ਕੀਤੇ ਗਏ ਕੁੱਲ ਟੈਸਟ 26 ਕਰੋੜ ਤੋਂ ਪਾਰ ਹੋ ਗਏ ਹਨ
82% ਨਵੇਂ ਮਾਮਲੇ 10 ਰਾਜਾਂ ਤੋਂ ਸਾਹਮਣੇ ਆ ਰਹੇ ਹਨ
Posted On:
14 APR 2021 11:40AM by PIB Chandigarh
ਅੱਜ ਟੀਕਾ ਉਤਸਵ ਦੇ ਚੌਥੇ ਦਿਨ ’ਤੇ ਕੋਵਿਡ-19 ਦੇ ਲਈ ਦੇਸ਼ ਵਿੱਚ ਲਗਾਏ ਜਾਣ ਵਾਲੇ ਟੀਕਿਆਂ ਦੀ ਕੁੱਲ ਗਿਣਤੀ 11 ਕਰੋੜ ਨੂੰ ਪਾਰ ਕਰ ਗਈ ਹੈ।
ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ 7 ਵਜੇ ਤੱਕ, 16,53,488 ਸੈਸ਼ਨਾਂ ਦੁਆਰਾ 11,11,79,578 ਟੀਕਿਆਂ ਦੀਆਂ ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ।
ਕੁੱਲ ਟੀਕਾਕਰਣ ਲਾਭਾਰਥੀਆਂ ਵਿੱਚ 90,48,686 ਐੱਚਸੀਡਬਲਿਊ ਉਹ ਸ਼ਾਮਲ ਹਨ ਜਿਨ੍ਹਾਂ ਨੇ ਪਹਿਲੀ ਖੁਰਾਕ ਲਈ ਹੈ ਅਤੇ 55,81,072 ਐੱਚਸੀਡਬਲਿਊ ਦੂਸਰੀ ਖੁਰਾਕ ਲੈ ਚੁੱਕੇ ਹਨ। 1,01,36,430 ਐੱਫ਼ਐੱਲਡਬਲਿਊ (ਪਹਿਲੀ ਖੁਰਾਕ), ਅਤੇ 50,10,773 ਐੱਫਐੱਲਡਬਲਿਊ (ਦੂਸਰੀ ਖੁਰਾਕ ) ਲੈ ਚੁੱਕੇ ਹਨ। ਇਸੇ ਤਰ੍ਹਾਂ 60 ਸਾਲ ਤੋਂ ਵੱਧ ਉਮਰ ਦੇ 4,24,66,354 ਲਾਭਾਰਥੀ ਪਹਿਲੀ ਖੁਰਾਕ ਅਤੇ 24,67,484 ਦੂਸਰੀ ਖੁਰਾਕ ਲੈ ਚੁੱਕੇ ਹਨ, ਇਸੇ ਤਰ੍ਹਾਂ 45 ਤੋਂ 60 ਸਾਲ ਤੱਕ ਦੀ ਉਮਰ ਵਾਲੇ 3,56,50,444 ਲਾਭਾਰਥੀ ਪਹਿਲੀ ਖੁਰਾਕ ਅਤੇ 8,18,335 ਲਾਭਾਰਥੀ ਦੂਸਰੀ ਖੁਰਾਕ ਲੈ ਚੁੱਕੇ ਹਨ।
ਐੱਚਸੀਡਬਲਿਊ
|
ਐੱਫ਼ਐੱਲਡਬਲਿਊ
|
ਉਮਰ ਸਮੂਹ 45-60 ਸਾਲ
|
60 ਤੋਂ ਵੱਧ ਸਾਲ
|
ਕੁੱਲ
|
ਪਹਿਲੀ ਖੁਰਾਕ
|
ਦੂਸਰੀ ਖੁਰਾਕ
|
ਪਹਿਲੀ ਖੁਰਾਕ
|
ਦੂਸਰੀ ਖੁਰਾਕ
|
ਪਹਿਲੀ ਖੁਰਾਕ
|
ਦੂਸਰੀ ਖੁਰਾਕ
|
ਪਹਿਲੀ ਖੁਰਾਕ
|
ਦੂਸਰੀ ਖੁਰਾਕ
|
90,48,686
|
55,81,072
|
1,01,36,430
|
50,10,773
|
3,56,50,444
|
8,18,335
|
4,24,66,354
|
24,67,484
|
11,11,79,578
|
ਦੇਸ਼ ਵਿੱਚ ਹੁਣ ਤੱਕ ਦਿੱਤੀਆਂ ਜਾਣ ਵਾਲੀਆਂ ਕੁੱਲ ਖੁਰਾਕਾਂ ਵਿੱਚੋਂ 60.16% ਖੁਰਾਕਾਂ ਅੱਠ ਰਾਜਾਂ ਨੂੰ ਦਿੱਤੀਆਂ ਗਈਆਂ ਹਨ।
ਪਿਛਲੇ 24 ਘੰਟਿਆਂ ਦੌਰਾਨ ਟੀਕਾਕਰਣ ਦੀਆਂ 40 ਲੱਖ ਖੁਰਾਕਾਂ ਦਿੱਤੀਆਂ ਗਈਆਂ ਹਨ।
ਟੀਕਾਕਰਣ ਮੁਹਿੰਮ ਦੇ 88ਵੇਂ ਦਿਨ (13 ਅਪ੍ਰੈਲ, 2021) ਨੂੰ 26,46,528 ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਸਨ। ਜਿਨ੍ਹਾਂ ਵਿੱਚੋਂ 22,58,910 ਲਾਭਾਰਥੀਆਂ ਨੂੰ 44,643 ਸ਼ੈਸ਼ਨਾਂ ਦੇ ਦੌਰਾਨ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਸੀ, ਅਤੇ 3,87,618 ਲਾਭਾਰਥੀਆਂ ਨੂੰ ਦੂਸਰੀ ਖੁਰਾਕ ਪ੍ਰਾਪਤ ਹੋਈ ਹੈ।
ਤਾਰੀਖ: 13 ਅਪ੍ਰੈਲ, 2021 (ਦਿਨ-88)
|
ਐੱਚਸੀਡਬਲਿਊ
|
ਐੱਫ਼ਐੱਲਡਬਲਿਊ
|
ਉਮਰ ਸਮੂਹ 45-60 ਸਾਲ
|
60 ਤੋਂ ਵੱਧ ਸਾਲ
|
ਕੁੱਲ ਪ੍ਰਾਪਤੀ
|
ਪਹਿਲੀ ਖੁਰਾਕ
|
ਦੂਸਰੀ ਖੁਰਾਕ
|
ਪਹਿਲੀ ਖੁਰਾਕ
|
ਦੂਸਰੀ ਖੁਰਾਕ
|
ਪਹਿਲੀ ਖੁਰਾਕ
|
ਦੂਸਰੀ ਖੁਰਾਕ
|
ਪਹਿਲੀ ਖੁਰਾਕ
|
ਦੂਸਰੀ ਖੁਰਾਕ
|
ਪਹਿਲੀ ਖੁਰਾਕ
|
ਦੂਸਰੀ ਖੁਰਾਕ
|
15,069
|
22,969
|
57,872
|
91,561
|
14,32,269
|
58,681
|
7,53,700
|
2,14,407
|
22,58,910
|
3,87,618
|
ਕੋਵਿਡ ਮਾਮਲਿਆਂ ਤੋਂ ਛੁਟਕਾਰਾ ਪਾਉਣ ਲਈ ਦੇਸ਼ ਦੀ ਕੋਸ਼ਿਸ਼ ਵਿੱਚ, ਅੱਜ ਇੱਕ ਹੋਰ ਮੀਲ ਪੱਥਰ ਪਾਰ ਕਰ ਲਿਆ ਗਿਆ ਹੈ। ਦੇਸ਼ ਨੇ 26 ਕਰੋੜ ਟੈਸਟਾਂ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਸਹੀ ਅੰਕੜਾ 26,06,18,866 ’ਤੇ ਖੜ੍ਹਾ ਹੈ। ਪਿਛਲੇ 24 ਘੰਟਿਆਂ ਵਿੱਚ ਕੀਤੇ ਗਏ ਟੈਸਟਾਂ ਦਾ ਅੰਕੜਾ 14,11,758 ’ਤੇ ਖੜਾ ਹੈ। ਟੈਸਟਿੰਗ ਸਮਰੱਥਾ ਨੂੰ ਪ੍ਰਤੀ ਦਿਨ 15 ਲੱਖ ਟੈਸਟ ਕਰਨ ਤੱਕ ਵਧਾਇਆ ਗਿਆ ਹੈ।
ਭਾਰਤ ਵਿੱਚ ਕੋਵਿਡ ਦੇ ਰੋਜ਼ਾਨਾ ਨਵੇਂ ਮਾਮਲੇ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ 1,84,372 ਨਵੇਂ ਕੇਸ ਸਾਹਮਣੇ ਆਏ ਹਨ।
ਮਹਾਰਾਸ਼ਟਰ, ਉੱਤਰ ਪ੍ਰਦੇਸ਼, ਛੱਤੀਸਗੜ੍ਹ, ਦਿੱਲੀ, ਮੱਧ ਪ੍ਰਦੇਸ਼, ਕਰਨਾਟਕ, ਕੇਰਲ, ਤਮਿਲ ਨਾਡੂ, ਗੁਜਰਾਤ ਅਤੇ ਰਾਜਸਥਾਨ ਸਮੇਤ ਦਸ ਰਾਜਾਂ ਵਿੱਚ ਰੋਜ਼ਾਨਾ ਕੋਵਿਡ ਦੇ ਨਵੇਂ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ। ਨਵੇਂ ਕੇਸਾਂ ਵਿੱਚੋਂ 82.04% ਕੇਸ ਇਨ੍ਹਾਂ 10 ਰਾਜਾਂ ਵਿੱਚੋਂ ਆ ਰਹੇ ਹਨ।
ਮਹਾਰਾਸ਼ਟਰ ਵਿੱਚ ਰੋਜ਼ਾਨਾ 60,212 ਨਵੇਂ ਕੇਸ ਸਾਹਮਣੇ ਆ ਰਹੇ ਹਨ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਵਿੱਚ ਰੋਜ਼ਾਨਾਂ 17,963 ਕੇਸ ਆ ਰਹੇ ਹਨ ਅਤੇ ਫਿਰ ਛੱਤੀਸਗੜ੍ਹ ਵਿੱਚ 15,121 ਨਵੇਂ ਮਾਮਲੇ ਸਾਹਮਣੇ ਆਏ ਹਨ।
ਜਿਵੇਂ ਕਿ ਹੇਠਾਂ ਦਰਸਾਇਆ ਗਿਆ ਹੈ, 16 ਰਾਜ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਵਾਧੇ ਦਾ ਵਰਤਾਰਾ ਦਿਖਾ ਰਹੇ ਹਨ।
ਭਾਰਤ ਵਿੱਚ ਕੁੱਲ ਐਕਟਿਵ ਕੇਸ 13,65,704 ਤੱਕ ਪਹੁੰਚ ਗਏ ਹਨ। ਇਹ ਹੁਣ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦਾ 9.84% ਹੈ। ਪਿਛਲੇ 24 ਘੰਟੇ ਵਿੱਚ ਕੁੱਲ ਐਕਟਿਵ ਕੇਸਾਂ ਵਿੱਚ 1,01,006 ਤੱਕ ਦਾ ਵਾਧਾ ਹੋਇਆ ਹੈ।
ਮਹਾਰਾਸ਼ਟਰ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਕਰਨਾਟਕ ਅਤੇ ਕੇਰਲ ਦੇ ਪੰਜ ਰਾਜਾਂ ਵਿੱਚ ਭਾਰਤ ਦੇ ਕੁੱਲ ਐਕਟਿਵ ਮਾਮਲਿਆਂ ਦਾ 68.16% ਕੇਸ ਹਨ। ਦੇਸ਼ ਦੇ ਕੁੱਲ ਐਕਟਿਵ ਕੇਸਾਂ ਵਿੱਚੋਂ ਇਕੱਲੇ ਮਹਾਰਾਸ਼ਟਰ ਵਿੱਚ 43.54% ਕੇਸ ਹਨ।
ਭਾਰਤ ਵਿੱਚ ਅੱਜ ਤੱਕ ਕੁੱਲ ਰਿਕਵਰੀਆਂ 1,23,36,036 ਹਨ। ਰਾਸ਼ਟਰੀ ਰਿਕਵਰੀ ਦੀ ਦਰ 88.92% ਹੈ।
ਪਿਛਲੇ 24 ਘੰਟਿਆਂ ਵਿੱਚ 82,339 ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ।
ਹੇਠਾਂ ਦਿੱਤਾ ਗ੍ਰਾਫ਼ ਪਿਛਲੇ ਇੱਕ ਸਾਲ ਵਿੱਚ ਭਾਰਤ ਦੇ ਐਕਟਿਵ ਅਤੇ ਰਿਕਵਰਡ ਕੇਸਾਂ ਦੇ ਰੁਝਾਨ ਨੂੰ ਦਰਸਾਉਂਦਾ ਹੈ।
ਪਿਛਲੇ 24 ਘੰਟਿਆਂ ਦੌਰਾਨ 1,027 ਮੌਤਾਂ ਹੋਈਆਂ ਹਨ।
ਦੱਸ ਰਾਜਾਂ ਦਾ ਮੌਤ ਦੇ ਨਵੇਂ ਮਾਮਲਿਆਂ ਵਿੱਚ 86.08% ਯੋਗਦਾਨ ਹੈ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ (281) ਮੌਤਾਂ ਹੋਈਆਂ ਹਨ। ਛੱਤੀਸਗੜ੍ਹ ਵਿੱਚ ਰੋਜ਼ਾਨਾ 156 ਮੌਤਾਂ ਹੁੰਦੀਆਂ ਹਨ।
ਗਿਆਰਾਂ ਰਾਜਾਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਪਿਛਲੇ 24 ਘੰਟਿਆਂ ਦੌਰਾਨ ਕਿਸੇ ਵੀ ਕੋਵਿਡ-19 ਦੀ ਮੌਤ ਦੀ ਖਬਰ ਨਹੀਂ ਆਈ ਹੈ। ਇਨ੍ਹਾਂ ਵਿੱਚ ਲਦਾਖ (ਯੂਟੀ), ਦਮਨ ਅਤੇ ਦਿਉ ਅਤੇ ਦਾਦਰਾ ਅਤੇ ਨਗਰ ਹਵੇਲੀ, ਤ੍ਰਿਪੁਰਾ, ਮੇਘਾਲਿਆ, ਸਿੱਕਮ, ਨਾਗਾਲੈਂਡ, ਮਿਜ਼ੋਰਮ, ਮਣੀਪੁਰ, ਲਕਸ਼ਦੀਪ, ਅੰਡੇਮਾਨ ਅਤੇ ਨਿਕੋਬਾਰ ਟਾਪੂ ਅਤੇ ਅਰੁਣਾਚਲ ਪ੍ਰਦੇਸ਼ ਸ਼ਮਮਲ ਹਨ।
************************
ਐੱਮਵੀ
(Release ID: 1711828)
Visitor Counter : 216
Read this release in:
English
,
Urdu
,
Hindi
,
Marathi
,
Bengali
,
Assamese
,
Gujarati
,
Odia
,
Tamil
,
Telugu
,
Malayalam