ਪ੍ਰਧਾਨ ਮੰਤਰੀ ਦਫਤਰ

ਜੌਰਡਨ ਦੀ ਸਥਾਪਨਾ ਦੀ 100ਵੀਂ ਵਰ੍ਹੇਗੰਢ 'ਤੇ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ

Posted On: 13 APR 2021 11:25PM by PIB Chandigarh

ਮੈਂ ਕਿੰਗਡਮ ਆਵ੍  ਜੌਰਡਨ ਦੀ ਸਥਾਪਨਾ ਦੀ 100ਵੀਂ ਵਰ੍ਹੇਗੰਢ ਦੇ ਮੌਕੇ 'ਤੇ ਹਾਰਦਿਕ ਵਧਾਈ ਦਿੰਦਾ ਹਾਂ।

ਮਹਾਮਹਿਮ ਕਿੰਗ ਅਬਦੁੱਲ੍ਹਾ ਅਤੇ ਜੌਰਡਨ ਦੇ ਲੋਕਾਂ ਨੂੰ ਮੇਰੀਆਂ ਨਿੱਘੀਆਂ ਸ਼ੁਭਕਾਮਨਾਵਾਂ।

ਜੌਰਡਨ ਵਿਸ਼ਵ ਦੀ ਇਤਿਹਾਸਿਕ ਅਤੇ ਧਾਰਮਿਕ ਵਿਰਾਸਤ ਵਿੱਚ ਇੱਕ ਸਤਿਕਾਰਯੋਗ ਨਾਮ ਹੈ।

ਮਹਾਮਹਿਮ ਕਿੰਗ ਅਬਦੁੱਲ੍ਹਾ ਦੀ ਦੂਰਦਰਸ਼ੀ ਅਗਵਾਈ ਹੇਠ, ਜੌਰਡਨ ਨੇ ਟਿਕਾਊ ਅਤੇ ਸਮਾਵੇਸ਼ੀ ਪ੍ਰਗਤੀ ਹਾਸਿਲ ਕੀਤੀ  ਹੈ।

ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਵਿਕਾਸ ਵਿੱਚ ਇਸ ਦੀ ਪ੍ਰਗਤੀ ਸ਼ਾਨਦਾਰ ਰਹੀ ਹੈ।

ਦੁਨੀਆ ਦੇ ਇੱਕ ਮਹੱਤਵਪੂਰਨ ਹਿੱਸੇ ਵਿੱਚ, ਜੌਰਡਨ ਇੱਕ ਸਸ਼ਕਤ ਅਵਾਜ਼ ਅਤੇ ਸੰਤੁਲਨ ਤੇ ਸਮਾਵੇਸ਼ਤਾ ਦੇ ਇੱਕ ਗਲੋਬਲ ਪ੍ਰਤੀਕ ਵਜੋਂ ਉੱਭਰਿਆ ਹੈ।

ਇਹ ਆਪਣੇ ਗੁਆਂਢੀ ਦੇਸ਼ਾਂ ਨਾਲ ਸ਼ਾਂਤੀ ਨਾਲ ਰਹਿਣ ਵਾਲੇ ਇੱਕ ਮਾਡਲ ਸਟੇਟ ਵਜੋਂ ਉੱਭਰਿਆ ਹੈ, ਅਤੇ ਇਹ ਸਥਿਰਤਾ ਅਤੇ ਤਰਕ ਦੀ ਆਵਾਜ਼ ਦਾ ਪ੍ਰਤੀਕ ਹੈ।

ਮਹਾਮਹਿਮ ਕਿੰਗ ਪੱਛਮੀ ਏਸ਼ੀਆ ਵਿੱਚ ਸ਼ਾਂਤੀ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।

ਅਕਾਬਾ ਪ੍ਰਕਿਰਿਆ ਨੇ ਖੇਤਰੀ ਸ਼ਾਂਤੀ ਅਤੇ ਸੁਰੱਖਿਆ 'ਤੇ ਤਾਲਮੇਲ ਨੂੰ ਵਧਾਉਣ ਵਿਚ ਯੋਗਦਾਨ ਪਾਇਆ ਹੈ।

ਇਸੇ ਤਰ੍ਹਾਂ, 2004 ਦਾ ਅੰਮਾਨ ਸੰਦੇਸ਼ ਸਹਿਣਸ਼ੀਲਤਾ, ਏਕਤਾ ਅਤੇ ਮਨੁੱਖੀ ਸਨਮਾਨ ਲਈ ਇੱਕ ਜ਼ੋਰਦਾਰ ਸੱਦਾ ਸੀ।

ਇਹੋ ਸੰਦੇਸ਼ 2018 ਵਿੱਚ ਨਵੀਂ ਦਿੱਲੀ ਵਿੱਚ ਮਹਾਮਹਿਮ ਕਿੰਗ ਦੀ ਇਤਿਹਾਸਿਕ ਫੇਰੀ ਦੌਰਾਨ ਦੋਹਰਾਇਆ ਗਿਆ ਸੀ।

ਉਨ੍ਹਾਂ ਨੇ ਧਾਰਮਿਕ ਵਿਦਵਾਨਾਂ ਦੀ ਇੱਕ ਸਭਾ ਵਿੱਚ ‘‘ਦੁਨੀਆਂ ਦੇ ਭਵਿੱਖ ਵਿੱਚ ਧਾਰਮਿਕ ਆਸਥਾ ਦੀ ਭੂਮਿਕਾ’’ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਦੇ ਮੇਰੇ ਸੱਦੇ ਨੂੰ ਨਿਮਰਤਾ ਨਾਲ ਸਵੀਕਾਰ ਕੀਤਾ।

ਭਾਰਤ ਅਤੇ ਜੌਰਡਨ ਦਾ ਇਹ ਸਾਂਝਾ ਵਿਸ਼ਵਾਸ ਹੈ ਕਿ ਸ਼ਾਂਤੀ ਅਤੇ ਖੁਸ਼ਹਾਲੀ ਲਈ ਸੰਜਮ ਅਤੇ ਸ਼ਾਂਤਮਈ ਸਹਿ-ਹੋਂਦ ਜ਼ਰੂਰੀ ਹੈ।

ਅਸੀਂ ਸਮੁੱਚੀ ਮਾਨਵਤਾ ਦੇ ਬਿਹਤਰ ਭਵਿੱਖ ਲਈ ਆਪਣੇ  ਸਾਂਝੇ ਪ੍ਰਯਤਨਾਂ ਵਿੱਚ ਮੋਢੇ ਨਾਲ ਮੋਢਾ ਮਿਲਾ ਕੇ ਚਲਦੇ ਰਹਾਂਗੇ।

ਇੱਕ ਵਾਰ ਫਿਰ,  ਇਸ ਖੁਸ਼ੀ ਦੇ ਮੌਕੇ 'ਤੇ ਮੈਂ ਮਹਾਮਹਿਮ ਅਤੇ ਜੌਰਡਨ ਦੇ ਲੋਕਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ।

ਅਲਫ ਮਬਰੂਕ, ਢੇਰ ਸਾਰੀ ਵਧਾਈ ਅਤੇ ਸ਼ੁਕਰਨ,

ਤੁਹਾਡਾ ਧੰਨਵਾਦ।

 

***********************************

 

ਡੀਐੱਸ


(Release ID: 1711762) Visitor Counter : 181