ਪ੍ਰਧਾਨ ਮੰਤਰੀ ਦਫਤਰ

ਭਾਰਤ–ਸੇਸ਼ਲਸ ਉੱਚ–ਪੱਧਰੀ ਵਰਚੁਅਲ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ (ਅਪ੍ਰੈਲ 08, 2021)

Posted On: 08 APR 2021 6:53PM by PIB Chandigarh

ਸੇਸ਼ਲਸ ਗਣਰਾਜ ਦੇ ਰਾਸ਼ਟਰਪਤੀ,

ਮਾਣਯੋਗ ਵੇਵਲ ਰਾਮਕਲਾਵਨ ਜੀ,

 

ਵਿਸ਼ੇਸ਼ ਮਹਿਮਾਨਜਨ,

 

ਨਮਸਕਾਰ,

 

ਮੈਂ ਰਾਸ਼ਟਰਪਤੀ ਰਾਮਕਲਾਵਨ ਜੀ ਨੂੰ ਆਪਣੀਆਂ ਨਿੱਘੀਆਂ ਸ਼ੁਭਕਾਮਨਾਵਾਂ ਦੇ ਕੇ ਸ਼ੁਰੂਆਤ ਕਰਨੀ ਚਾਹਾਂਗਾ। ਉਹ ਭਾਰਤ ਦੇ ਪੁੱਤਰ ਹਨ ਤੇ ਉਨ੍ਹਾਂ ਦੀਆਂ ਜੜ੍ਹਾਂ ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਚ ਹਨ। ਅੱਜ, ਸਿਰਫ਼ ਉਨ੍ਹਾਂ ਦੇ ਪਿੰਡ ਪਰਸੌਨੀ ਦੇ ਨਿਵਾਸੀਆਂ ਨੂੰ ਹੀ ਨਹੀਂ, ਬਲਕਿ ਸਮੂਹ ਭਾਰਤੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਤੇ ਮਾਣ ਹੈ। ਰਾਸ਼ਟਰਪਤੀ ਵਜੋਂ ਉਨ੍ਹਾਂ ਦੀ ਚੋਣ ਉਸ ਵਿਸ਼ਵਾਸ ਨੂੰ ਦਰਸਾਉਂਦੀ ਹੈ, ਜਿਹੜਾ ਸੇਸ਼ਲਸ ਦੇ ਲੋਕਾਂ ਨੇ ਜਨਤਕ ਸੇਵਾ ਪ੍ਰਤੀ ਉਨ੍ਹਾਂ ਦੇ ਸਮਰਪਣ ਵਿੱਚ ਪ੍ਰਗਟਾਇਆ ਹੈ।

 

ਮਿੱਤਰੋ,

 

ਮੈਂ ਸਾਲ 2015 ’ਚ ਆਪਣੇ ਸੇਸ਼ਲਸ ਦੌਰੇ ਨੂੰ ਪ੍ਰੇਮਪੂਰਬਕ ਚੇਤੇ ਕਰਦਾ ਹਾਂ। ਹਿੰਦਮਹਾਸਾਗਰ ਖੇਤਰ ਦੇ ਦੇਸ਼ਾਂ ਦੇ ਮੇਰੇ ਦੌਰਾਨ ਉਹ ਮੇਰਾ ਪਹਿਲਾ ਟਿਕਾਣਾ ਸੀ। ਭਾਰਤ ਤੇ ਸੇਸ਼ਲਸ ਦੀ ਹਿੰਦਮਹਾਸਾਗਰ ਖੇਤਰ ਚ ਇੱਕ ਮਜ਼ਬੂਤ ਤੇ ਅਹਿਮ ਭਾਈਵਾਲੀ ਹੈ।

 

ਭਾਰਤ ਦੀ ਸਾਗਰ’ (SAGAR) – ‘ਸਕਿਓਰਿਟੀ ਐਂਡ ਗ੍ਰੋਥ ਫ਼ਾਰ ਔਲ ਇਨ ਦ ਰੀਜਨ’ (ਇਸ ਖੇਤਰ ਵਿੱਚ ਸਭਨਾਂ ਲਈ ਸੁਰੱਖਿਆ ਤੇ ਪ੍ਰਗਤੀ) ਦੀ ਦੂਰਦ੍ਰਿਸ਼ਟੀ ਵਿੱਚ ਸੇਸ਼ਲਸ ਦਾ ਕੇਂਦਰੀ ਸਥਾਨ ਹੈ। ਭਾਰਤ ਨੂੰ ਸੇਸ਼ਲਸ ਦੀਆਂ ਸੁਰੱਖਿਆ ਸਮਰੱਥਾਵਾਂ ਦੇ ਵਿਕਾਸ ਅਤੇ ਬੁਨਿਆਦੀ ਢਾਂਚੇ ਤੇ ਵਿਕਾਸਾਤਮਕ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਉਸ ਦਾ ਭਾਈਵਾਲ ਹੋਣ ਤੇ ਮਾਣ ਹੈ। ਅੱਜ ਸਾਡੇ ਸਬੰਧਾਂ ਦਾ ਇਕ ਅਹਿਮ ਮੀਲਪੱਥਰ ਕਾਇਮ ਹੋਣ ਜਾ ਰਿਹਾ ਹੈ। ਅਸੀਂ ਆਪਣੀ ਵਿਕਾਸ ਭਾਈਵਾਲੀ ਅਧੀਨ ਮੁਕੰਮਲ ਕੀਤੇ ਕਈ ਨਵੇਂ ਪ੍ਰੋਜੈਕਟਾਂ ਦਾ ਸਾਂਝੇ ਤੌਰ ਉੱਤੇ ਉਦਘਾਟਨ ਕਰਨ ਲਈ ਮੁਲਾਕਾਤ ਕਰ ਰਹੇ ਹਾਂ।

 

ਮਿੱਤਰੋ,

 

ਇੱਕ ਮੁਕਤ, ਆਜ਼ਾਦ ਤੇ ਕਾਰਜਕੁਸ਼ਲ ਨਿਆਂਇਕ ਪ੍ਰਣਾਲੀ ਸਾਰੇ ਲੋਕਤੰਤਰਿਕ ਦੇਸ਼ਾਂ ਲਈ ਅਹਿਮ ਹੁੰਦੀ ਹੈ। ਸਾਨੂੰ ਖ਼ੁਸ਼ੀ ਹੈ ਕਿ ਅਸੀਂ ਸੇਸ਼ਲਸ ਚ ਮੈਜਿਸਟ੍ਰੇਟਸ ਦੇ ਨਵੇਂ ਅਦਾਲਤੀ ਭਵਨ ਦੀ ਉਸਾਰੀ ਚ ਯੋਗਦਾਨ ਪਾਇਆ ਹੈ। ਕੋਵਿਡ–19 ਮਹਾਮਾਰੀ ਦੇ ਇਨ੍ਹਾਂ ਔਖੇ ਸਮਿਆਂ ਦੌਰਾਨ ਵੀ ਇਸ ਅਤਿਆਧੁਨਿਕ ਇਮਾਰਤ ਦੀ ਉਸਾਰੀ ਮੁਕੰਮਲ ਕੀਤੀ ਗਈ ਹੈ। ਮੈਨੂੰ ਯਕੀਨ ਹੈ ਕਿ ਇਸ ਨੂੰ ਸਾਡੀ ਡੂੰਘੀ ਤੇ ਟਿਕਾਊ ਦੋਸਤੀ ਦੇ ਪ੍ਰਤੀਕ ਵਜੋਂ ਲੰਬੇ ਸਮੇਂ ਤੱਕ ਯਾਦ ਕੀਤਾ ਜਾਵੇਗਾ।

 

ਭਾਰਤ ਨੇ ਵਿਕਾਸ ਦੇ ਮਾਮਲੇ ਚ ਸਹਿਯੋਗ ਲਈ ਸਦਾ ਮਾਨਵਅਧਾਰਿਤ ਪਹੁੰਚ ਵਿੱਚ ਭਰੋਸਾ ਰੱਖਿਆ ਹੈ। ਇਹ ਫ਼ਲਸਫ਼ਾ ਅੱਜ ਉਦਘਾਟਨ ਕੀਤੇ ਜਾ ਰਹੇ 10 ਉੱਚਪ੍ਰਭਾਵ ਵਾਲੇ ਸਮਾਜਿਕ ਵਿਕਾਸ ਦੇ ਪ੍ਰੋਜੈਕਟਾਂ ਚੋਂ ਝਲਕਦਾ ਹੈ। ਇਹ ਪ੍ਰੋਜੈਕਟ ਸੇਸ਼ਲਸ ਚ ਰਹਿੰਦੇ ਲੋਕਾਂ ਦੇ ਜੀਵਨਾਂ ਵਿੱਚ ਹਾਂਪੱਖੀ ਤਬਦੀਲੀ ਲਿਆਉਣਗੇ।

 

ਮਿੱਤਰੋ,

 

ਸੇਸ਼ਲਸ ਦੀ ਸਮੁੰਦਰੀ ਯਾਤਰਾ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਭਾਰਤ ਪ੍ਰਤੀਬੱਧ ਹੈ। ਅੱਜ ਅਸੀਂ ਭਾਰਤ ਚ ਬਣਿਆ ਨਵਾਂ, ਅਤਿਆਧੁਨਿਕ, ਤੇਜ਼ਰਫ਼ਤਾਰ ਗਸ਼ਤੀ ਸਮੁੰਦਰੀ ਬੇੜਾ ਸੇਸ਼ਲਸ ਦੇ ਤੱਟਰੱਖਿਅਕਾਂ ਨੂੰ ਸੌਂਪ ਰਹੇ ਹਾਂ। ਇਹ ਬੇੜਾ ਸੇਸ਼ਲਸ ਦੇ ਸਮੁੰਦਰੀ ਯਾਤਰਾ ਦੇ ਸਰੋਤਾਂ ਨੂੰ ਸੁਰੱਖਿਅਤ ਰੱਖਣ ਚ ਮਦਦ ਕਰੇਗਾ।

 

ਜਲਵਾਯੂ ਪਰਿਵਰਤਨ ਤੋਂ ਟਾਪੂ ਦੇਸ਼ਾਂ ਨੂੰ ਖ਼ਾਸ ਤੌਰ ਤੇ ਖ਼ਤਰਾ ਹੈ। ਇਸੇ ਲਈ ਮੈਨੂੰ ਖ਼ੁਸ਼ੀ ਹੈ ਕਿ ਅੱਜ ਅਸੀਂ ਭਾਰਤ ਦੀ ਸਹਾਇਤਾ ਨਾਲ ਸੇਸ਼ਲਸ ਚ ਤਿਆਰ ਕੀਤਾ ਇੱਕ ਮੈਗਾਵਾਟ ਸਮਰੱਥਾ ਦਾ ਸੋਲਰ ਬਿਜਲੀ ਪਲਾਂਟ ਸੌਂਪ ਰਹੇ ਹਾਂ। ਇਹ ਸਾਰੇ ਪ੍ਰੋਜੈਕਟ ਸੇਸ਼ਲਸ ਦੀਆਂ ਵਿਕਾਸ ਤਰਜੀਹਾਂ ਨੂੰ ਦਰਸਾਉਂਦੇ ਹਨ, ਜੋ ਕੁਦਰਤੀ ਦੀ ਸਾਂਭਸੰਭਾਲ਼ ਕਰਦਿਆਂ ਵਿਕਾਸ ਕਰਨ ਉੱਤੇ ਅਧਾਰਿਤ ਹੈ।

 

ਮਿੱਤਰੋ,

 

ਭਾਰਤ ਨੂੰ ਮਾਣ ਹੈ ਕਿ ਉਸ ਨੇ ਕੋਵਿਡ ਮਹਾਮਾਰੀ ਵਿਰੁੱਧ ਇਸ ਜੰਗ ਵਿੱਚ ਸੇਸ਼ਲਸ ਦੇ ਇੱਕ ਮਜ਼ਬੂਤ ਭਾਈਵਾਲ ਦੀ ਭੂਮਿਕਾ ਨਿਭਾਈ ਹੈ। ਜ਼ਰੂਰਤ ਪੈਣ ਦੇ ਸਮਿਆਂ ਦੌਰਾਨ, ਅਸੀਂ ਸੇਸ਼ਲਸ ਨੂੰ ਮੇਡ ਇਨ ਇੰਡੀਆਵੈਕਸੀਨਾਂ ਦੀਆਂ 50,000 ਖ਼ੁਰਾਕਾਂ ਤੇ ਜ਼ਰੂਰੀ ਦਵਾਈਆਂ ਦੀ ਸਪਲਾਈ ਕਰਨ ਦੇ ਯੋਗ ਰਹੇ ਸਾਂ। ਭਾਰਤ ਚ ਬਣੀਆਂ ਕੋਵਿਡ–19 ਵੈਕਸੀਨਾਂ ਪ੍ਰਾਪਤ ਕਰਨ ਵਾਲਾ ਸੇਸਲਜ਼, ਅਫ਼ਰੀਕਾ ਦਾ ਪਹਿਲਾ ਦੇਸ਼ ਹੈ। ਮੈਂ ਰਾਸ਼ਟਰਪਤੀ ਰਾਮਕਲਾਵਨ ਜੀ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਕੋਵਿਡ ਤੋਂ ਬਾਅਦ ਦੀ ਆਰਥਿਕ ਬਹਾਲੀ ਲਈ ਸੇਸ਼ਲਸ ਦੀਆਂ ਕੋਸ਼ਿਸ਼ਾਂ ਵਿੱਚ ਭਾਰਤ ਨਿਰੰਤਰ ਮਜ਼ਬੂਤੀ ਨਾਲ ਡਟਿਆ ਰਹੇਗਾ।

 

ਮਿੱਤਰੋ,

 

ਭਾਰਤਸੇਸ਼ਲਸ ਦੋਸਤੀ ਸੱਚਮੁਚ ਵਿਸ਼ੇਸ਼ ਹੈ। ਅਤੇ, ਭਾਰਤ ਨੂੰ ਇਸ ਸਬੰਧ ਉੱਤੇ ਬੇਹੱਦ ਮਾਣ ਹੈ। ਮੈਂ ਇੱਕ ਵਾਰ ਫਿਰ ਰਾਸ਼ਟਰਪਤੀ ਰਾਮਕਲਾਵਨ ਜੀ ਤੇ ਸੇਸ਼ਲਸ ਦੀ ਜਨਤਾ ਨੂੰ ਆਪਣੀ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਤੁਹਾਡਾ ਧੰਨਵਾਦ।

 

ਤੁਹਾਡਾ ਬਹੁਤ ਧੰਨਵਾਦ।

 

ਨਮਸਤੇ।

 

***

 

ਡੀਐੱਸ/ਵੀਜੇ/ਏਕੇ


(Release ID: 1710538) Visitor Counter : 278