ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਮਹਾਰਾਸ਼ਟਰ, ਛੱਤੀਸਗੜ੍ਹ, ਕਰਨਾਟਕ, ਕੇਰਲ, ਤਾਮਿਲਨਾਡੂ, ਗੁਜਰਾਤ, ਪੰਜਾਬ ਅਤੇ ਮੱਧ ਪ੍ਰਦੇਸ਼ ਵਿੱਚ ਰੋਜ਼ਾਨਾ ਕਾਫੀ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ


ਦੇਸ਼ ਭਰ ਵਿੱਚ ਟੀਕਾਕਰਨ ਦੀ ਕੁੱਲ ਕਵਰੇਜ 6.3 ਕਰੋੜ ਤੋਂ ਪਾਰ ਹੋ ਗਈ ਹੈ

Posted On: 31 MAR 2021 12:12PM by PIB Chandigarh

ਅੱਠ ਰਾਜ- ਮਹਾਰਾਸ਼ਟਰ, ਛੱਤੀਸਗੜ, ਕਰਨਾਟਕ, ਕੇਰਲਾ, ਤਾਮਿਲਨਾਡੂ, ਗੁਜਰਾਤ, ਪੰਜਾਬ ਅਤੇ ਮੱਧ ਪ੍ਰਦੇਸ਼ ਰੋਜ਼ਾਨਾ ਨਵੇਂ ਮਾਮਲਿਆਂ  ਵਿੱਚ ਲਗਾਤਾਰ ਵਾਧੇ ਸੰਬੰਧੀ ਰਿਪੋਰਟਾਂ ਦਰਜ ਕਰਵਾ ਰਹੇ ਹਨ। ਇਨ੍ਹਾਂ 8 ਰਾਜਾਂ ਨੇ ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ ਨਵੇਂ ਮਾਮਲਿਆਂ ਵਿੱਚ 84.73 ਫ਼ੀਸਦ ਦਾ ਯੋਗਦਾਨ ਦਿੱਤਾ ਹੈ ।

ਪਿਛਲੇ 24 ਘੰਟਿਆਂ ਦੌਰਾਨ 53,480 ਨਵੇਂ ਮਾਮਲੇ ਸਾਹਮਣੇ ਆਏ ਹਨ।

ਮਹਾਰਾਸ਼ਟਰ ਵਿੱਚ 27,918 ਮਾਮਲਿਆਂ ਨਾਲ, ਸਭ ਤੋਂ ਵੱਧ ਰੋਜ਼ਾਨਾ ਨਵੇਂ ਕੇਸ ਦਰਜ ਕੀਤੇ ਗਏ ਹਨ । ਇਸ ਤੋਂ 

ਬਾਅਦ 3,108 ਕੇਸਾਂ ਨਾਲ ਛੱਤੀਸਗੜ ਦਾ ਨੰਬਰ ਹੈ ਜਦਕਿ ਕਰਨਾਟਕ ਵਿੱਚ 2,975 ਨਵੇਂ ਮਾਮਲੇ ਸਾਹਮਣੇ ਆਏ ਹਨ।

 

 

 

 

ਦਸ ਰਾਜ, ਜਿਵੇਂ ਕਿ ਹੇਠਾਂ ਪ੍ਰਦਰਸ਼ਿਤ ਕੀਤਾ ਗਿਆ ਹੈ, ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਲਗਾਤਾਰ ਵਾਧੇ ਦੇ

ਰੁਝਾਨ ਨੂੰ ਦਰਸਾ ਰਹੇ ਹਨ।

 

 

 

ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ 5,52,566 'ਤੇ ਪਹੁੰਚ ਗਈ ਹੈ, ਜਿਹੜੀ ਭਾਰਤ ਦੇ ਕੁੱਲ 

ਪੋਜ਼ੀਟਿਵ ਮਾਮਲਿਆਂ ਦਾ 4.55 ਫ਼ੀਸਦ ਬਣਦੀ ਹੈ। ਪਿਛਲੇ 24 ਘੰਟਿਆਂ ਦੌਰਾਨ ਕੁੱਲ  ਐਕਟਿਵ ਮਾਮਲਿਆਂ ਵਿੱਚ 11,846ਕੇਸਾਂ ਦਾ ਸ਼ੁਧ ਵਾਧਾ ਦਰਜ ਕੀਤਾ ਗਿਆ ਹੈ ।

ਪੰਜ ਰਾਜ- ਮਹਾਰਾਸ਼ਟਰ, ਕਰਨਾਟਕ, ਕੇਰਲਾ, ਪੰਜਾਬ ਅਤੇ ਛੱਤੀਸਗੜ ਦੇਸ਼ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ ਕੁਲ ਮਿਲਾ ਕੇ 79.30 ਫ਼ੀਸਦ ਦਾ ਹਿੱਸਾ ਪਾ ਰਹੇ ਹਨ। ਮਹਾਰਾਸ਼ਟਰ 61 ਫ਼ੀਸਦ  ਤੋਂ ਵੱਧ ਕੁੱਲ ਐਕਟਿਵ ਕੇਸਾਂ ਦੇ ਨਾਲ ਦੇਸ਼ ਵਿੱਚ ਸਭ ਤੋਂ ਅੱਗੇ ਚਲ ਰਿਹਾ ਹੈ ।

 

 

 

 ਦੂਜੇ ਪਾਸੇ, ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ 7 ਵਜੇ ਤੱਕ 10,46,757 ਸੈਸ਼ਨਾਂ ਰਾਹੀਂ 6.30 ਕਰੋੜ ਤੋਂ ਵੱਧ (6,30,54,353) ਟੀਕੇ ਦੀਆਂ ਖੁਰਾਕਾਂ ਲਗਾਈਆਂ ਗਈਆਂ ਹਨ।.

ਇਨ੍ਹਾਂ ਵਿੱਚ 82,16,239 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 52,19,525 ਸਿਹਤ ਸੰਭਾਲ ਵਰਕਰ (ਦੂਜੀ ਖੁਰਾਕ), 90,48,417 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 37,90,467 ਫਰੰਟ ਲਾਈਨ ਵਰਕਰ (ਦੂਜੀ ਖੁਰਾਕ),  

ਵਿਸ਼ੇਸ਼ ਖੁਰਾਕ ਸਹਿ-ਰੋਗਾਂ ਵਾਲੇ  (45 ਸਾਲ ਤੋਂ  ਵੱਧ ਉਮਰ ਦੇ ) ਲਾਭਪਾਤਰੀ 73,52,957 (ਪਹਿਲੀ ਖੁਰਾਕ ) ਅਤੇ 6,824 (ਦੂਜੀ ਖੁਰਾਕ), 60 ਸਾਲ ਤੋਂ ਵੱਧ ਉਮਰ ਦੇ  2,93,71,422 (ਪਹਿਲੀ ਖੁਰਾਕ ) ਅਤੇ 48,502 ( ਦੂਜੀ ਖੁਰਾਕ ) ਲਾਭਪਾਤਰੀ ਸ਼ਾਮਲ ਹਨ ।

 

ਸਿਹਤ ਸੰਭਾਲ ਵਰਕਰ

ਫਰੰਟ ਲਾਈਨ ਵਰਕਰ

45 ਤੋਂ <60 ਸਾਲਾਂ ਉਮਰ ਤੱਕ ਦੇ ਸਹਿ-ਰੋਗਾਂ ਵਾਲੇ ਲਾਭਪਾਤਰੀ

60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ

 

ਕੁੱਲ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ    ਦੂਜੀ 

ਖੁਰਾਕ     ਖੁਰਾਕ

ਪਹਿਲੀ      ਦੂਜੀ  ਖੁਰਾਕ       ਖੁਰਾਕ     

82,16,239

52,19,525

90,48,417

37,90,467

73,52,957 6,824   

2.93,71,422  48,502

6,30,54,35330,435

 

 ਟੀਕਾਕਰਨ ਮੁਹਿੰਮ ਦੇ 74 ਵੇਂ ਦਿਨ ( 30 ਮਾਰਚ, 2021, ਕੁੱਲ 19,40,999 ਟੀਕੇ ਦੀਆਂ  ਖੁਰਾਕਾਂ ਦਿੱਤੀਆਂ 

ਗਈਆਂ  ਹਨ। ਜਿਨ੍ਹਾਂ ਵਿਚੋਂ 17,77,637 ਲਾਭਪਾਤਰੀਆਂ ਨੂੰ 39,666 ਸੈਸ਼ਨਾਂ ਰਾਹੀਂ ਵੈਕਸੀਨ ਦੇ ਟੀਕੇ ਦੀ ਪਹਿਲੀ ਖੁਰਾਕ (ਐਚ. ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ) ਅਤੇ 1,63,632 ਐਚ.ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ ਗਈ ਹੈ ।

ਤਾਰੀਖ: 30 ਮਾਰਚ, 2021

 

ਸਿਹਤ ਸੰਭਾਲ 

ਵਰਕਰ

ਫਰੰਟ 

ਲਾਈਨ 

ਵਰਕਰ

45 ਤੋਂ <60 ਸਾਲਾਂ ਉਮਰ ਤੱਕ ਦੇ ਸਹਿ- ਰੋਗਾਂ ਵਾਲੇ ਲਾਭਪਾਤਰੀ

 

60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ

ਕੁੱਲ ਪ੍ਰਾਪਤੀ

 

ਪਹਿਲੀ ਖੁਰਾਕ

ਦੂਜੀ 

ਖੁਰਾਕ

ਪਹਿਲੀ 

ਖੁਰਾਕ

ਦੂਜੀ 

ਖੁਰਾਕ

ਪਹਿਲੀ 

ਖੁਰਾਕ

ਦੂਜੀ

 ਖੁਰਾਕ

ਪਹਿਲੀ 

ਖੁਰਾਕ

ਦੂਜੀ 

ਖੁਰਾਕ

ਪਹਿਲੀ 

ਖੁਰਾਕ

     ਦੂਜੀ 

  ਖੁਰਾਕ

 

41,323

30,778

1.03,675

 79,246

4,80,474

6,419

11,52,165

46,919

17,77,637

  1,63,362

 

                           

 

 

ਤਾਰੀਖ: 30 ਮਾਰਚ, 2021

 

ਸਿਹਤ ਸੰਭਾਲ 

ਵਰਕਰ

ਫਰੰਟ 

ਲਾਈਨ 

ਵਰਕਰ

45 ਤੋਂ <60 ਸਾਲਾਂ ਉਮਰ ਤੱਕ ਦੇ ਸਹਿ- ਰੋਗਾਂ ਵਾਲੇ ਲਾਭਪਾਤਰੀ

 

60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ

ਕੁੱਲ ਪ੍ਰਾਪਤੀ

 

ਪਹਿਲੀ ਖੁਰਾਕ

ਦੂਜੀ 

ਖੁਰਾਕ

ਪਹਿਲੀ 

ਖੁਰਾਕ

ਦੂਜੀ 

ਖੁਰਾਕ

ਪਹਿਲੀ 

ਖੁਰਾਕ

ਦੂਜੀ

 ਖੁਰਾਕ

ਪਹਿਲੀ 

ਖੁਰਾਕ

ਦੂਜੀ 

ਖੁਰਾਕ

ਪਹਿਲੀ 

ਖੁਰਾਕ

     ਦੂਜੀ 

  ਖੁਰਾਕ

 

41,323

30,778

1.03,675

 79,246

4,80,474

6,419

11,52,165

46,919

17,77,637

  1,63,362

 

                           

 

 

 

 

 

 

 

 

 

 

 ਭਾਰਤ ਵਿੱਚ ਮੌਜੂਦਾ ਰਿਕਵਰੀ ਦੀ ਗਿਣਤੀ ਅੱਜ 1,14,34,301 ਹੋ ਗਈ ਹੈ। ਕੌਮੀ ਰਿਕਵਰੀ ਦੀ ਦਰ 94.11 ਫੀਸਦ ਹੋ ਗਈ ਹੈ। 

ਪਿਛਲੇ 24 ਘੰਟਿਆਂ ਦੌਰਾਨ ਰਿਕਵਰੀ 41,280 ਦਰਜ ਕੀਤੀ ਗਈ ਹੈ।

ਪਿਛਲੇ 24 ਘੰਟਿਆਂ ਦੌਰਾਨ 354 ਮੌਤਾਂ ਰਿਪੋਰਟ ਹੋਈਆਂ ਹਨ । ਨਵੀਆਂ ਦਰਜ ਕੀਤੀਆਂ ਜਾਣ ਵਾਲਿਆਂ ਮੌਤਾਂ ਵਿੱਚ 6

ਸੂਬਿਆਂ ਦਾ ਹਿੱਸਾ 82.20 ਫੀਸਦ ਬਣਦਾ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 139 ਲੋਕਾਂ ਦੀ ਮੌਤ ਹੋਈ ਹੈ।

ਇਸ ਤੋਂ ਬਾਅਦ ਪੰਜਾਬ ਵਿੱਚ ਰੋਜ਼ਾਨਾ 64 ਹੋਰ ਮੌਤਾਂ ਦੀ ਖਬਰ ਹੈ ।

 

 

 14 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਨਾਲ ਕੋਈ ਨਵੀਂ ਮੌਤ ਦੀ ਖਬਰ ਨਹੀਂ ਹੈ।

ਇਹ ਹਨ – ਰਾਜਸਥਾਨ, ਅਸਾਮ, ਉੜੀਸਾ, ਲੱਦਾਖ (ਯੂਟੀ), ਦਮਨ ਤੇ ਦਿਉ, ਦਾਦਰਾ ਤੇ ਨਗਰ ਹਵੇਲੀ, ਮਨੀਪੁਰ, ਤ੍ਰਿਪੁਰਾ, ਸਿੱਕਮ, ਲਕਸ਼ਦੀਪ, ਮੇਘਾਲਿਆ, ਮਿਜੋਰਮ, ਅੰਡੇਮਾਨ ਤੇ ਨਿਕੋਬਾਰ ਟਾਪੂ, ਨਾਗਾਲੈਂਡ ਅਤੇ ਅਰੁਣਾਚਲ ਪ੍ਰਦੇਸ਼ ।

****

ਐਮ ਵੀ / ਐਸ ਜੇ



(Release ID: 1708744) Visitor Counter : 205