ਮੰਤਰੀ ਮੰਡਲ

ਕੈਬਨਿਟ ਨੇ ਜਲ ਸੰਸਾਧਨ ਦੇ ਖੇਤਰ ਵਿੱਚ ਭਾਰਤ ਅਤੇ ਜਪਾਨ ਦੇ ਦਰਮਿਆਨ ਸਹਿਯੋਗ ਪੱਤਰ (ਐੱਮਓਸੀ) ਨੂੰ ਪ੍ਰਵਾਨਗੀ ਦਿੱਤੀ

Posted On: 23 MAR 2021 3:21PM by PIB Chandigarh


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੂੰ ਜਲ ਸੰਸਾਧਨ ਦੇ ਖੇਤਰ ਵਿੱਚ ਜਲ ਸ਼ਕਤੀ ਮੰਤਰਾਲਾ ਦੇ ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਸੁਰੱਖਿਆ ਵਿਭਾਗ ਅਤੇ ਜਪਾਨ ਦੇ ਭੂਮੀ, ਬੁਨਿਆਦੀ ਢਾਂਚਾ, ਟ੍ਰਾਂਸਪੋਰਟ ਅਤੇ ਟੂਰਿਜ਼ਮ ਮੰਤਰਾਲਾ ਦੇ ਜਲ ਅਤੇ ਆਪਦਾ ਪ੍ਰਬੰਧਨ ਬਿਊਰੋ ਦੇ ਦਰਮਿਆਨ ਹਸਤਾਖ਼ਰ ਹੋਏ ਸਹਿਯੋਗ ਪੱਤਰ (ਐੱਮਓਸੀ) ਤੋਂ ਜਾਣੂ ਕਰਵਾਇਆ ਗਿਆ।

 

ਲਾਭ: 

 

ਦੋਹਾਂ ਦੇਸ਼ਾਂ ਦੇ ਦਰਮਿਆਨ ਸੂਚਨਾ, ਗਿਆਨ, ਟੈਕਨੋਲੋਜੀ ਅਤੇ ਵਿਗਿਆਨ ਅਧਾਰਿਤ ਅਨੁਭਵ ਦੇ ਅਦਾਨ-ਪ੍ਰਦਾਨ ਨੂੰ ਵਧਾਉਣ ਦੇ ਨਾਲ-ਨਾਲ ਸੰਯੁਕਤ ਪ੍ਰੋਜੈਕਟਾਂ ਦੇ ਲਾਗੂਕਰਨ ਦੇ ਲਈ ਇਸ ਸਹਿਯੋਗ ਪੱਤਰ (ਐੱਮਓਸੀ) ’ਤੇ ਹਸਤਾਖ਼ਰ ਕੀਤੇ ਗਏ ਹਨ। ਸਹਿਯੋਗ ਪੱਤਰ (ਐੱਮਓਸੀ) ਦਾ ਟੀਚਾ ਜਲ ਅਤੇ ਡੈਲਟਾ ਪ੍ਰਬੰਧਨ ਅਤੇ ਜਲ ਟੈਕਨੋਲੋਜੀ ਦੇ ਖੇਤਰ ਵਿੱਚ ਦੀਰਘਕਾਲੀ ਸਹਿਯੋਗ ਨੂੰ ਵਿਕਸਿਤ ਕਰਨਾ ਹੈ।

 

ਇਹ ਸਹਿਯੋਗ ਪੱਤਰ (ਐੱਮਓਸੀ), ਜਲ ਸੁਰੱਖਿਆ, ਬਿਹਤਰ ਸਿੰਚਾਈ ਸੁਵਿਧਾ ਅਤੇ ਜਲ ਸੰਸਾਧਨ ਵਿਕਾਸ ਵਿੱਚ ਸਥਿਰਤਾ ਦਾ ਟੀਚਾ ਹਾਸਲ ਕਰਨ ਵਿੱਚ ਮਦਦ ਕਰੇਗਾ।

 

******

 

ਡੀਐੱਸ(Release ID: 1707045) Visitor Counter : 121