ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਪੰਜ ਰਾਜ- ਮਹਾਰਾਸ਼ਟਰ, ਪੰਜਾਬ, ਕਰਨਾਟਕ, ਗੁਜਰਾਤ ਅਤੇ ਤਾਮਿਲਨਾਡੂ- ਭਾਰਤ ਦੇ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਲਗਾਤਾਰ ਵਾਧੇ ਸੰਬੰਧੀ ਰਿਪੋਰਟਾਂ ਦਰਜ ਕਰਵਾ ਰਹੇ ਹਨ


ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਡਰਾਈਵ ਦੇ ਹਿੱਸੇ ਵਜੋਂ ਹੁਣ ਤੱਕ ਵੈਕਸੀਨੇਸ਼ਨਸ਼ ਕਵਰੇਜ ਦੀਆਂ ਕੁੱਲ ਖੁਰਾਕਾਂ ਦੀ ਗਿਣਤੀ ਨੇ 3.5 ਕਰੋੜ ਨੂੰ ਪਾਰ ਕਰ ਲਿਆ ਹੈ
ਕੱਲ੍ਹ ਕੋਵਿਡ -19 ਟੀਕਾਕਰਨ ਦੀਆਂ 21 ਲੱਖ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ

Posted On: 17 MAR 2021 10:42AM by PIB Chandigarh

ਮਹਾਰਾਸ਼ਟਰ, ਪੰਜਾਬ, ਕਰਨਾਟਕ, ਗੁਜਰਾਤ ਅਤੇ ਤਾਮਿਲਨਾਡੂ, ਕੋਵਿਡ ਦੇ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਵਾਧਾ ਦਰਜ ਕਰਵਾ ਰਹੇ ਹਨ। ਉਹ ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚੋਂ ਕੁੱਲ ਮਿਲਾ ਕੇ 71.10 ਫ਼ੀਸਦ ਬਣਦੇ ਹਨ I

83.91% ਨਵੇਂ ਮਾਮਲੇ ਮਹਾਰਾਸ਼ਟਰ, ਪੰਜਾਬ, ਕਰਨਾਟਕ, ਗੁਜਰਾਤ, ਤਾਮਿਲਨਾਡੂ ਅਤੇ ਕੇਰਲ ਤੋਂ ਹਨ I

ਪਿਛਲੇ 24 ਘੰਟਿਆਂ ਦੌਰਾਨ 28,903 ਨਵੇਂ ਮਾਮਲੇ ਦਰਜ ਕੀਤੇ ਗਏ ਹਨ।

ਇਕੱਲੇ ਮਹਾਰਾਸ਼ਟਰ ਵਿੱਚ ਰੋਜ਼ਾਨਾ ਸਭ ਤੌਂ ਵੱਧ 17,864 ( 61.8 ਫ਼ੀਸਦ ) ਨਵੇਂ 

ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ 1,970 ਮਾਮਲਿਆਂ ਨਾਲ ਕੇਰਲ ਦਾ ਨੰਬਰ ਹੈ; ਜਦੋਂ ਕਿ ਪੰਜਾਬ 

ਵਿੱਚ 1,463 ਨਵੇਂ ਮਾਮਲੇ ਸਾਹਮਣੇ ਆਏ ਹਨ।

 

 

ਅੱਠ ਰਾਜ, ਹੇਠਾਂ ਦਿੱਤੇ ਅਨੁਸਾਰ, ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਲਗਾਤਾਰ ਉੱਪਰ ਵੱਲ ਜਾਣ ਦਾ ਰੁਝਾਨ ਦਰਸਾ ਰਹੇ ਹਨ। ਕੇਰਲ ਵੱਲੋਂ ਪਿਛਲੇ ਇਕ ਮਹੀਨੇ ਤੋਂ ਨਿਰੰਤਰ ਗਿਰਾਵਟ ਦੇ ਰੁਝਾਨ ਦੀ ਰਿਪੋਰਟ ਦਰਜ ਕੀਤੀ ਜਾ ਰਹੀ ਹੈ।

 

ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ 2.34 ਲੱਖ (2,34,406) 'ਤੇ ਪਹੁੰਚ ਗਈ ਹੈ, ਜਿਹੜੀ ਭਾਰਤ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਦਾ 2.05 ਫ਼ੀਸਦ ਬਣਦੀ ਹੈ ।

ਭਾਰਤ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ ਮਹਾਰਾਸ਼ਟਰ, ਕੇਰਲ ਅਤੇ ਪੰਜਾਬ ਦਾ ਯੋਗਦਾਨ 76.4 ਫ਼ੀਸਦ ਬਣ ਰਿਹਾ ਹੈ, ਜਦੋਂ ਕਿ ਇਕੱਲੇ ਮਹਾਰਾਸ਼ਟਰ ਵੱਲੋਂ ਹੀ 60 ਫੀਸਦ ਦਾ ਯੋਗਦਾਨ ਪਾਇਆ ਜਾ ਰਿਹਾ ਹੈ ।

 

ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ ਸੱਤ ਵਜੇ ਤੱਕ 5,86,855 ਸੈਸ਼ਨਾਂ ਰਾਹੀਂ 3.5 ਕਰੋੜ (3,50,64,536) ਕਰੋੜ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਇਨ੍ਹਾਂ ਵਿੱਚ 75,06,155 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 45,54,855 ਸਿਹਤ ਸੰਭਾਲ ਵਰਕਰ (ਦੂਜੀ ਖੁਰਾਕ), 76,00,030 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 16,47,644 ਫਰੰਟ ਲਾਈਨ ਵਰਕਰ (ਦੂਜੀ ਖੁਰਾਕ), ਵਿਸ਼ੇਸ਼ ਖੁਰਾਕ ਸਹਿ-ਰੋਗਾਂ ਵਾਲੇ  (45 ਸਾਲ ਤੋਂ  ਵੱਧ ਉਮਰ ਦੇ ) 21,66,408 ਲਾਭਪਾਤਰੀ ਅਤੇ 60 ਸਾਲ ਤੋਂ ਵੱਧ ਉਮਰ ਦੇ 1,15,89,444 ਲਾਭਪਾਤਰੀ ਸ਼ਾਮਲ ਹਨ ।

 

 

 

 

 

 

ਸਿਹਤ ਸੰਭਾਲ ਵਰਕਰ

ਫਰੰਟ ਲਾਈਨ ਵਰਕਰ

45 ਤੋਂ <60 ਸਾਲਾਂ ਉਮਰ ਤੱਕ ਦੇ ਸਹਿ-ਰੋਗਾਂ ਵਾਲੇ ਲਾਭਪਾਤਰੀ

60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ

 

ਕੁੱਲ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਪਹਿਲੀ ਖੁਰਾਕ

75,06,155

45,54,855

76,00,030

16,47,644

21,66,408

1,15,89,444 

3,50,64,536

 

 ਟੀਕਾਕਰਨ ਮੁਹਿੰਮ ਦੇ 60 ਵੇਂ ਦਿਨ (16 ਮਾਰਚ, 2021) ਨੂੰ 30,871 ਸੈਸ਼ਨਾਂ ਰਾਹੀਂ 21 ਲਖ (21,17,104) ਤੋਂ ਵੱਧ ਵੈਕਸੀਨੇਸ਼ਨ  ਦਾ ਪ੍ਰਬੰਧ ਕੀਤਾ ਗਿਆ  । ਜਿਨ੍ਹਾਂ ਵਿਚੋਂ 17,82,553 ਲਾਭਪਾਤਰੀਆਂ ਨੂੰ ਵੈਕਸੀਨ ਦੇ ਟੀਕੇ ਦੀ ਪਹਿਲੀ ਖੁਰਾਕ (ਐਚ. ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ) ਤਹਿਤ ਟੀਕਾ ਲਗਾਇਆ ਗਿਆ ਹੈ ਅਤੇ 3,34,551 ਐਚ.ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ ਗਈ ਹੈ ।

ਤਾਰੀਖ: 16 ਮਾਰਚ, 2021

 

ਸਿਹਤ ਸੰਭਾਲ ਵਰਕਰ

ਫਰੰਟ ਲਾਈਨ ਵਰਕਰ

45 ਤੋਂ <60 ਸਾਲਾਂ ਉਮਰ ਤੱਕ ਦੇ ਸਹਿ-ਰੋਗਾਂ ਵਾਲੇ ਲਾਭਪਾਤਰੀ

60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ

ਕੁੱਲ ਪ੍ਰਾਪਤੀ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਪਹਿਲੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

59,172

  96,239

1,25,624

2,38,312

2,77,681

13,20,076

17,82,553

3,34,551

 

                 

 

ਭਾਰਤ ਵਿੱਚ ਮੌਜੂਦਾ ਰਿਕਵਰੀ ਦੀ ਗਿਣਤੀ  ਅੱਜ 1,10,45,284 ਹੋ ਗਈ ਹੈ। ਕੌਮੀ ਰਿਕਵਰੀ ਦੀ ਦਰ 96.56 ਫੀਸਦ ਹੋ ਗਈ ਹੈ।  

 

ਪਿਛਲੇ 24 ਘੰਟਿਆਂ ਦੌਰਾਨ 188 ਮੌਤਾਂ ਦੀ ਰਿਪੋਰਟ ਹੈ।

ਨਵੀਆਂ ਦਰਜ ਮੌਤਾਂ ਵਿੱਚ 6 ਸੂਬਿਆਂ ਦਾ ਹਿੱਸਾ 86.7 ਫੀਸਦ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 87 ਮੌਤਾਂ ਰਿਪੋਰਟ ਹੋਈਆਂ

ਹਨ । ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ 38  ਅਤੇ ਕੇਰਲ ਵਿੱਚ ਰੋਜ਼ਾਨਾ 15 ਮੌਤਾਂ ਹੋਈਆਂ ਹਨ ।

 

15 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਨਾਲ ਕਿਸੇ ਨਵੀਂ ਮੌਤ ਦੀ ਖਬਰ ਨਹੀਂ  ਹੈ।

ਇਹ ਹਨ –ਅਸਮ, ਆਂਧਰਾ-ਪ੍ਰਦੇਸ਼, ਉੜੀਸਾ, ਉਤਰਾਖੰਡ, ਲਕਸ਼ਦੀਪ, ਸਿੱਕਮ, ਮੇਘਾਲਿਆ, ਦਮਨ ਤੇ ਦਿਉ, ਦਾਦਰਾ ਤੇ ਨਗਰ ਹਵੇਲੀ, ਨਾਗਾਲੈਂਡ, ਤ੍ਰਿਪੁਰਾ, ਲੱਦਾਖ (ਯੂਟੀ), ਮਨੀਪੁਰ, ਮਿਜ਼ੋਰਮ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਅਤੇ ਅਰੁਣਾਚਲ ਪ੍ਰਦੇਸ਼ ।

         

****

ਐਮ ਵੀ / ਐਸ ਜੇ


(Release ID: 1705609) Visitor Counter : 237