ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੁਨੀਆ ਦੀ ਸਭ ਤੋਂ ਵੱਡੀ ਵੈਕਸੀਨੇਸ਼ਨ ਮੁਹਿੰਮ ਤਹਿਤ ਭਾਰਤ ਦੀ ਕੁੱਲ ਟੀਕਾਕਰਨ ਕਵਰੇਜ ਲਗਭਗ 3 ਕਰੋੜ ਦੇ ਨੇੜੇ ਪਹੁੰਚੀ


ਪਿਛਲੇ 24 ਘੰਟਿਆਂ ਵਿੱਚ 15 ਲੱਖ ਤੋਂ ਵੱਧ ਟੀਕਾਕਰਨ ਦੀਆਂ ਖੁਰਾਕਾਂ ਦਿੱਤੀਆਂ ਗਈਆਂ

ਮਹਾਰਾਸ਼ਟਰ, ਕੇਰਲ, ਪੰਜਾਬ, ਕਰਨਾਟਕ, ਗੁਜਰਾਤ, ਤਾਮਿਲਨਾਡੂ ਅਤੇ ਮੱਧ ਪ੍ਰਦੇਸ਼ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਭਾਰੀ ਵਾਧਾ ਦਰਸਾ ਰਹੇ ਹਨ

Posted On: 14 MAR 2021 11:36AM by PIB Chandigarh

ਭਾਰਤ ਵਿੱਚ ਦੁਨੀਆਂ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਦੇਸ਼ ਵਿੱਚ 3 ਕਰੋੜ ਦੇ ਲਗਭਗ ਵੈਕਸੀਨੇਸ਼ਨ ਦੀਆਂ ਖੁਰਾਕਾਂ ਮੁਕੰਮਲ ਹੋਣ ਦੇ ਨੇੜੇ ਹਨ। ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ ਸੱਤ ਵਜੇ ਤੱਕ 5,10,400 ਸੈਸ਼ਨਾਂ ਰਾਹੀਂ 2,97,38,409 ਕਰੋੜ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ।

 

 ਇਨ੍ਹਾਂ ਵਿੱਚ 73,47,895 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 42,95,201 ਸਿਹਤ ਸੰਭਾਲ ਵਰਕਰ

(ਦੂਜੀ ਖੁਰਾਕ), 73,32,641 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 1,35,573 ਫਰੰਟ ਲਾਈਨ ਵਰਕਰ

(ਦੂਜੀ ਖੁਰਾਕ), ਵਿਸ਼ੇਸ਼ ਖੁਰਾਕ ਸਹਿ-ਰੋਗਾਂ ਵਾਲੇ  (45 ਸਾਲ ਤੋਂ  ਵੱਧ ਉਮਰ ਦੇ ) 14,40,092 ਲਾਭਪਾਤਰੀ ਅਤੇ

60 ਸਾਲ ਤੋਂ ਵੱਧ ਉਮਰ ਦੇ 81,87,007 ਲਾਭਪਾਤਰੀ ਸ਼ਾਮਲ ਹਨ ।

ਸਿਹਤ ਸੰਭਾਲ ਵਰਕਰ

ਫਰੰਟ ਲਾਈਨ ਵਰਕਰ

45 ਤੋਂ <60 ਸਾਲਾਂ ਉਮਰ ਤੱਕ ਦੇ ਸਹਿ-ਰੋਗਾਂ ਵਾਲੇ ਲਾਭਪਾਤਰੀ

60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ

 

ਕੁੱਲ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਪਹਿਲੀ ਖੁਰਾਕ

73,47,895

42,95,201

73,32,641

11,35,573

14,40,092

81,87,007 

2,97,38,409

 ਟੀਕਾਕਰਨ ਮੁਹਿੰਮ ਦੇ 57 ਵੇਂ ਦਿਨ (13 ਮਾਰਚ, 2021) ਨੂੰ 24,086 ਸੈਸ਼ਨਾਂ ਰਾਹੀਂ 15 ਲੱਖ ਤੋਂ ਵੱਧ (15,19,952) ਵੈਕਸੀਨੇਸ਼ਨ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ। ਜਿਨ੍ਹਾਂ ਵਿਚੋਂ 12,32,131 ਲਾਭਪਾਤਰੀਆਂ ਨੂੰ ਵੈਕਸੀਨ ਦੇ ਟੀਕੇ ਦੀ ਪਹਿਲੀ ਖੁਰਾਕ (ਐਚ. ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ) ਤਹਿਤ ਟੀਕਾ ਲਗਾਇਆ ਗਿਆ ਹੈ ਅਤੇ 2,87,821 ਐਚ.ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ ਗਈ ਹੈ ।

ਤਾਰੀਖ: 13 ਮਾਰਚ, 2021

 

ਸਿਹਤ ਸੰਭਾਲ ਵਰਕਰ

ਫਰੰਟ ਲਾਈਨ ਵਰਕਰ

45 ਤੋਂ <60 ਸਾਲਾਂ ਉਮਰ ਤੱਕ ਦੇ ਸਹਿ-ਰੋਗਾਂ ਵਾਲੇ ਲਾਭਪਾਤਰੀ

60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ

ਕੁੱਲ ਪ੍ਰਾਪਤੀ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਪਹਿਲੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

54,320

1,01,171

96,896

1,86,650

1,85,624

8,95,291

12,32,131

2,87,821

 

                 

 

ਦਿਨ ਪ੍ਰਤੀ ਦਿਨ ਵੈਕਸੀਨੇਸ਼ਨ ਟੀਕਾਕਰਨ ਦੀਆਂ ਖੁਰਾਕਾਂ ਦੀ ਗਿਣਤੀ ਨਿਰੰਤਰ ਵਾਧੇ ਨੂੰ ਦਰਸਾਉਂਦੀ ਹੈ।

 

ਕੁਝ ਸੂਬੇ ਰੋਜ਼ਾਨਾ ਨਵੇਂ ਕੋਵਿਡ ਮਾਮਲਿਆਂ ਵਿੱਚ ਲਗਾਤਾਰ ਭਾਰੀ ਵਾਧੇ ਨੂੰ ਦਰਸਾ ਰਹੇ ਹਨ। ਮਹਾਰਾਸ਼ਟਰ, ਕੇਰਲ, ਪੰਜਾਬ, ਕਰਨਾਟਕ, ਗੁਜਰਾਤ, ਤਾਮਿਲਨਾਡੂ ਅਤੇ ਮੱਧ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ (25,320) 87.73 ਫ਼ੀਸਦ ਨਵੇਂ ਪੁਸ਼ਟੀ ਵਾਲੇ ਮਾਮਲੇ ਸਾਹਮਣੇ ਆਏ ਹਨ।
 

ਮਹਾਰਾਸ਼ਟਰ ਵੱਲੋਂ ਰੋਜ਼ਾਨਾ ਨਵੇਂ ਕੇਸਾਂ ਦੀ ਸਭ ਤੋਂ ਵੱਧ ਰਿਪੋਰਟ 15,602  ਕਰ ਰਿਹਾ ਹੈ। ਇਸ ਤੋਂ ਬਾਅਦ ਕੇਰਲ 2,035 ਮਾਮਲੇ ਦਰਜ ਕਰਵਾ ਰਿਹਾ ਹੈ ਜਦਕਿ ਪੰਜਾਬ ਵਿੱਚ 1,510 ਨਵੇਂ ਕੇਸ ਸਾਹਮਣੇ ਆਏ ਹਨ।

 

 

 

ਅੱਠ ਰਾਜ,  ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਲਗਾਤਾਰ ਵਾਧੇ ਦੇ ਰੁਝਾਨ ਨੂੰ ਦਰਸਾ ਰਹੇ ਹਨ।

C:\Users\dell\Desktop\image003OOHL.jpg

C:\Users\dell\Desktop\image004VIFQ.jpg

ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ 2.10 ਲੱਖ (2,10,544) 'ਤੇ ਪਹੁੰਚ ਗਈ ਹੈ ।

ਭਾਰਤ ਦੇ ਕੁੱਲ ਐਕਟਿਵ ਮਾਮਲਿਆਂ ਵਿੱਚੋਂ ਮਹਾਰਾਸ਼ਟਰ, ਕੇਰਲ ਅਤੇ ਪੰਜਾਬ ਵੱਲੋਂ ਪਿਛਲੇ 24 ਘੰਟਿਆਂ ਦੌਰਾਨ 76.93 ਫ਼ੀਸਦ ਨਵੇਂ ਪੁਸ਼ਟੀ ਵਾਲੇ ਮਾਮਲੇ ਦਰਜ ਕੀਤੇ ਗਏ ਹਨ ।

 

ਇਨ੍ਹਾਂ ਵਿੱਚੋਂ ਹਰੇਕ ਰਾਜ ਦੇ ਚੋਟੀ ਦੇ ਪੰਜ ਜ਼ਿਲ੍ਹਿਆਂ ਨੂੰ ਹੇਠਾਂ ਦਿੱਤੇ ਗਏ ਗ੍ਰਾਫ ਵਿੱਚ ਦਰਸਾਇਆ ਗਿਆ ਹੈ ।

 C:\Users\dell\Desktop\image0051B12.jpg

ਭਾਰਤ ਵਿੱਚ ਮੌਜੂਦਾ ਰਿਕਵਰੀ ਦੀ ਗਿਣਤੀ  ਅੱਜ 1,09,89,897 ਹੋ ਗਈ ਹੈ। ਕੌਮੀ ਰਿਕਵਰੀ ਦੀ ਦਰ  96.75 ਫੀਸਦ ਹੋ 

ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 16,637 ਦੀ ਰਿਕਵਰੀ ਦਰਜ ਕੀਤੀ ਗਈ ਹੈ।

ਨਵੇਂ ਰਿਕਵਰ ਹੋਏ ਮਾਮਲਿਆਂ ਵਿਚੋਂ 83.13 ਫ਼ੀਸਦ  6 ਰਾਜਾਂ ਵਿੱਚ ਕੇਂਦਰਿਤ ਹਨ।

ਮਹਾਰਾਸ਼ਟਰ ਵਿੱਚ ਨਵੇਂ ਰਿਕਵਰ ਹੋਏ 7,467 ਮਾਮਲਿਆਂ ਦੇ ਨਾਲ ਸਭ ਤੋਂ ਵੱਧ ਇੱਕ ਦਿਨ ਦੀ ਰਿਕਵਰੀ ਰਿਪੋਰਟ ਕੀਤੀ ਗਈ ਹੈ ।

C:\Users\dell\Desktop\image006XNXW.jpg

ਪਿਛਲੇ 24 ਘੰਟਿਆਂ ਦੌਰਾਨ 161 ਮੌਤਾਂ ਦੀ ਰਿਪੋਰਟ ਹੈ।

ਨਵੀਆਂ ਦਰਜ ਮੌਤਾਂ ਵਿੱਚ 6 ਸੂਬਿਆਂ ਦਾ ਹਿੱਸਾ 84.47 ਫੀਸਦ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 88 ਮੌਤਾਂ ਰਿਪੋਰਟ ਹੋਈਆਂ

ਹਨ । ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ 22 ਹੋਰ ਮੌਤਾਂ ਦੀ ਖਬਰ ਹੈ ਅਤੇ ਕੇਰਲ ਵਿੱਚ ਰੋਜ਼ਾਨਾ 12 ਮੌਤਾਂ ਹੋਈਆਂ ਹਨ ।

C:\Users\dell\Desktop\image007K6XE.jpg 

14 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਨਾਲ ਕੋਈ ਨਵੀਂ ਮੌਤ ਦੀ ਖਬਰ ਨਹੀਂ  ਹੈ।

ਇਹ ਹਨ – ਰਾਜਸਥਾਨ, ਝਾਰਖੰਡ, ਪੁਡੂਚੇਰੀ, ਲਕਸ਼ਦੀਪ, ਮੇਘਾਲਿਆ, ਦਮਨ ਤੇ ਦਿਉ, ਦਾਦਰਾ ਤੇ ਨਗਰ ਹਵੇਲੀ, ਨਾਗਾਲੈਂਡ, ਤ੍ਰਿਪੁਰਾ, ਸਿੱਕਿਮ, ਲੱਦਾਖ (ਯੂਟੀ), ਮਨੀਪੁਰ, ਮਿਜ਼ੋਰਮ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਅਤੇ ਅਰੁਣਾਚਲ ਪ੍ਰਦੇਸ਼ ।

 C:\Users\dell\Desktop\image008X5TB.jpg

                                                                                                                                               

****

ਐਮਵੀ / ਐਸਜੇ


(Release ID: 1704746)