ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਇੱਕ ਦਿਨ ਵਿੱਚ 20.53 ਲੱਖ ਤੋਂ ਵੱਧ ਵੈਕਸੀਨੇਸ਼ਨਸ਼ ਖੁਰਾਕਾਂ ਦੇ ਉੱਚਤਮ ਟੀਕਾਕਰਨ ਨਾਲ ਭਾਰਤ ਨੇ ਕੋਵਿਡ 19 ਟੀਕਾਕਰਨ ਵਿੱਚ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਨੁੰ ਪਾਰ ਕੀਤਾ


ਕੁੱਲ ਟੀਕਾਕਰਨ ਕਵਰੇਜ 3 ਕਰੋੜ ਦੇ ਨੇੜੇ ਪਹੁੰਚੀ

Posted On: 13 MAR 2021 11:22AM by PIB Chandigarh

ਭਾਰਤ ਨੇ ਆਪਣੀ ਦੇਸ਼-ਵਿਆਪੀ ਕੋਵਿਡ -19 ਟੀਕਾਕਰਨ ਮੁਹਿੰਮ ਤਹਿਤ ਇਕ ਮਹੱਤਵਪੂਰਣ ਪ੍ਰਾਪਤੀ ਦਰਜ ਕੀਤੀ ਹੈ ਜਿਹੜੀ 16 ਜਨਵਰੀ 2021 ਤੋਂ ਸ਼ੁਰੂ ਕੀਤੀ ਗਈ ਸੀ।

ਟੀਕਾਕਰਨ ਮੁਹਿੰਮ ਦੇ 55 ਵੇਂ ਦਿਨ (12 ਮਾਰਚ, 2021) ਨੂੰ 30,561 ਸੈਸ਼ਨਾਂ ਰਾਹੀਂ 20 ਲੱਖ ਤੋਂ ਵੱਧ (20,53,537) ਵੈਕਸੀਨੇਸ਼ਨ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ । ਇਹ ਹੁਣ ਤੱਕ ਦਾ ਇਕ ਦਿਨ ਵਿੱਚਲਾ ਸਭ ਤੋਂ ਉੱਚਾ ਟੀਕਾਕਰਨ ਪ੍ਰਬੰਧਨ ਹੈ।

ਜਿਨ੍ਹਾਂ ਵਿਚੋਂ 16,39,663 ਲਾਭਪਾਤਰੀਆਂ ਨੂੰ ਵੈਕਸੀਨ ਦੇ ਟੀਕੇ ਦੀ ਪਹਿਲੀ ਖੁਰਾਕ (ਐਚ. ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ) ਤਹਿਤ ਟੀਕਾ ਲਗਾਇਆ ਗਿਆ ਹੈ ਅਤੇ 4,13,874 ਐਚ.ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ ਗਈ ਹੈ ।

ਤਾਰੀਖ: 12 ਮਾਰਚ, 2021

 

ਸਿਹਤ ਸੰਭਾਲ ਵਰਕਰ

ਫਰੰਟ ਲਾਈਨ ਵਰਕਰ

45 ਤੋਂ <60 ਸਾਲਾਂ ਉਮਰ ਤੱਕ ਦੇ ਸਹਿ-ਰੋਗਾਂ ਵਾਲੇ ਲਾਭਪਾਤਰੀ

60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ

ਕੁੱਲ ਪ੍ਰਾਪਤੀ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਪਹਿਲੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

70,504

1,37,745

1,14,621

2,76,129

2,23,856

12,30,682

16,39,663

4,13,874

 

                 

 

ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ ਸੱਤ ਵਜੇ ਤੱਕ 4,86,314 ਸੈਸ਼ਨਾਂ ਰਾਹੀਂ 2.82 ਕਰੋੜ (2,82,18,457) ਤੋਂ ਵੱਧ

 ਟੀਕੇ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਇਨ੍ਹਾਂ ਵਿੱਚ 72,93,575 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 41,94,030 ਸਿਹਤ ਸੰਭਾਲ ਵਰਕਰ

(ਦੂਜੀ ਖੁਰਾਕ), 72,35,745 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 9,48,923 ਫਰੰਟ ਲਾਈਨ ਵਰਕਰ

(ਦੂਜੀ ਖੁਰਾਕ), ਵਿਸ਼ੇਸ਼ ਖੁਰਾਕ ਸਹਿ-ਰੋਗਾਂ ਵਾਲੇ  (45 ਸਾਲ ਤੋਂ  ਵੱਧ ਉਮਰ ਦੇ ) 12,54,468 ਲਾਭਪਾਤਰੀ ਅਤੇ

60 ਸਾਲ ਤੋਂ ਵੱਧ ਉਮਰ ਦੇ 72,91,716 ਲਾਭਪਾਤਰੀ ਸ਼ਾਮਲ ਹਨ ।

ਸਿਹਤ ਸੰਭਾਲ ਵਰਕਰ

ਫਰੰਟ ਲਾਈਨ ਵਰਕਰ

45 ਤੋਂ <60 ਸਾਲਾਂ ਉਮਰ ਤੱਕ ਦੇ ਸਹਿ-ਰੋਗਾਂ ਵਾਲੇ ਲਾਭਪਾਤਰੀ

60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ

 

ਕੁੱਲ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਪਹਿਲੀ ਖੁਰਾਕ

72,93,575

41,94,030

72,35,745

9,48,923

12,54,468

72,91,716

2,82,18,457

 

ਪਿਛਲੇ 24 ਘੰਟਿਆਂ ਦੌਰਾਨ 8 ਰਾਜਾਂ ਨੇ ਵੈਕਸੀਨੇਸ਼ਨ ਦੀਆਂ 20,53,537  ਖੁਰਾਕਾਂ ਵਿੱਚੋਂ 74 ਫੀਸਦ ਦਾ ਯੋਗਦਾਨ ਦਿੱਤਾ ਹੈ ।

 

ਉੱਤਰ ਪ੍ਰਦੇਸ਼ 3.3 ਲੱਖ ਤੋਂ ਵੱਧ ਵੈਕਸ਼ੀਨੇਸ਼ਨ ਟੀਕਿਆਂ ਦੀ ਖੁਰਾਕ ਨਾਲ ਪਹਿਲੇ ਨੰਬਰ 'ਤੇ ਚਲ ਰਿਹਾ ਹੈ।

 https://static.pib.gov.in/WriteReadData/userfiles/image/image001GRZH.jpg

 ਭਾਰਤ ਵਿੱਚ ਟੀਕਾਕਰਨ ਦੀ ਦੂਜੀ ਖੁਰਾਕ ਤਹਿਤ ਦਸ ਰਾਜਾਂ ਵੱਲੋਂ 69 ਫ਼ੀਸਦ ਦਾ ਯੋਗਦਾਨ ਦਿੱਤਾ ਜਾ ਰਿਹਾ ਹੈ । ਇਕੱਲੇ ਉੱਤਰ ਪ੍ਰਦੇਸ਼ ਵੱਲੋਂ ਹੀ ਭਾਰਤ ਵਿੱਚ ਕੁੱਲ ਟੀਕਾਕਰਨ ਦੀ ਦੂਜੀ ਖੁਰਾਕ ਤਹਿਤ  9.71 ਫੀਸਦ (4,99,242) ਟੀਕੇ ਲਗਾਏ ਗਏ ਹਨ।

 https://static.pib.gov.in/WriteReadData/userfiles/image/image002JOKW.jpg

ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ 2.02 ਲੱਖ (2,02,022) 'ਤੇ ਪਹੁੰਚ ਗਈ ਹੈ, ਜਿਹੜੀ ਭਾਰਤ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਦਾ 1.78 ਫ਼ੀਸਦ ਬਣਦੀ ਹੈ । ਪਿਛਲੇ 24 ਘੰਟਿਆਂ ਦੌਰਾਨ 24,882 ਨਵੇਂ ਮਾਮਲੇ ਦਰਜ ਕੀਤੇ ਗਏ ਹਨ।

ਮਹਾਰਾਸ਼ਟਰ, ਕੇਰਲ, ਪੰਜਾਬ, ਕਰਨਾਟਕ, ਗੁਜਰਾਤ, ਤਾਮਿਲਨਾਡੂ ਅਤੇ ਮੱਧ ਪ੍ਰਦੇਸ਼ ਵੱਲੋਂ ਪਿਛਲੇ 24 ਘੰਟਿਆਂ ਦੌਰਾਨ 87.72 ਫ਼ੀਸਦ ਨਵੇਂ ਪੁਸ਼ਟੀ ਵਾਲੇ ਮਾਮਲੇ ਦਰਜ ਕੀਤੇ ਗਏ ਹਨ ।

 ਭਾਰਤ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ ਮਹਾਰਾਸ਼ਟਰ ਦਾ ਹਿੱਸਾ ਤਕਰੀਬਨ 63.57 ਫ਼ੀਸਦ ਦਰਜ ਕੀਤਾ ਜਾ ਰਿਹਾ ਹੈ।

https://static.pib.gov.in/WriteReadData/userfiles/image/image003B1GW.jpg

ਅੱਠ ਰਾਜ,  ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਲਗਾਤਾਰ ਵਾਧੇ ਦੇ ਰੁਝਾਨ ਨੂੰ ਦਰਸਾ ਰਹੇ ਹਨ।

 https://static.pib.gov.in/WriteReadData/userfiles/image/image0048IJJ.jpghttps://static.pib.gov.in/WriteReadData/userfiles/image/image0056D3J.jpg

ਦੂਜੇ ਪਾਸੇ, 20 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 1000 ਤੋਂ ਘੱਟ ਐਕਟਿਵ ਕੇਸ ਹਨ I

 https://static.pib.gov.in/WriteReadData/userfiles/image/image006V1M7.jpg

ਭਾਰਤ ਵਿੱਚ ਮੌਜੂਦਾ ਰਿਕਵਰੀ ਦੀ ਗਿਣਤੀ  ਅੱਜ 1,09,73,260 ਹੋ ਗਈ ਹੈ। ਕੌਮੀ ਰਿਕਵਰੀ ਦੀ ਦਰ 96.82 ਫੀਸਦ ਹੋ ਗਈ ਹੈ।  ਕੁੱਲ ਰਿਕਵਰ ਹੋਏ ਕੇਸਾਂ ਅਤੇ ਕੁੱਲ ਪੋਜ਼ੀਟਿਵ ਮਾਮਲਿਆਂ ਵਿਚਲਾ ਪਾੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਅੱਜ ਇਹ ਫਰਕ 10,771,238 'ਤੇ ਪਹੁੰਚ ਗਿਆ ਹੈ।

ਪਿਛਲੇ 24 ਘੰਟਿਆਂ ਦੌਰਾਨ 19,957 ਦੀ ਰਿਕਵਰੀ ਦਰਜ ਕੀਤੀ ਗਈ I ਨਵੇਂ ਰਿਕਵਰ ਹੋਏ ਮਾਮਲਿਆਂ ਵਿਚੋਂ 86.43 ਫ਼ੀਸਦ  6 ਰਾਜਾਂ ਵਿੱਚ ਕੇਂਦਰਿਤ ਹਨ।

ਮਹਾਰਾਸ਼ਟਰ ਵਿੱਚ ਨਵੇਂ ਰਿਕਵਰ ਹੋਏ 11,344 ਮਾਮਲਿਆਂ ਦੇ ਨਾਲ ਸਭ ਤੋਂ ਵੱਧ ਇੱਕ ਦਿਨ ਦੀ ਰਿਕਵਰੀ ਰਿਪੋਰਟ ਕੀਤੀ ਗਈ ਹੈ ।

 https://static.pib.gov.in/WriteReadData/userfiles/image/image007NNK4.jpg

ਪਿਛਲੇ 24 ਘੰਟਿਆਂ ਦੌਰਾਨ 140 ਮੌਤਾਂ ਦੀ ਰਿਪੋਰਟ ਹੈ।

ਨਵੀਆਂ ਦਰਜ ਮੌਤਾਂ ਵਿੱਚ 5 ਸੂਬਿਆਂ ਦਾ ਹਿੱਸਾ 81.43 ਫੀਸਦ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 56 ਮੌਤਾਂ ਰਿਪੋਰਟ ਹੋਈਆਂ

ਹਨ । ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ 34 ਹੋਰ ਮੌਤਾਂ ਦੀ ਖਬਰ ਹੈ ਅਤੇ ਕੇਰਲ ਵਿੱਚ ਰੋਜ਼ਾਨਾ 14 ਮੌਤਾਂ ਹੋਈਆਂ ਹਨ ।

 https://static.pib.gov.in/WriteReadData/userfiles/image/image008RN3W.jpg

ਅਠਾਰਾਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਨਾਲ ਕੋਈ ਨਵੀਂ ਮੌਤ ਦੀ ਖਬਰ ਨਹੀਂ  ਹੈ। 

ਇਹ ਹਨ – ਰਾਜਸਥਾਨ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੜੀਸਾ, ਝਾਰਖੰਡ, ਪੁਡੂਚੇਰੀ, ਅਸਾਮ, ਲਕਸ਼ਦੀਪ, ਲੱਦਾਖ, ਦਮਨ ਤੇ ਦਿਉ, ਦਾਦਰਾ ਤੇ ਨਗਰ ਹਵੇਲੀ, ਸਿੱਕਿਮ, ਨਾਗਾਲੈਂਡ, ਤ੍ਰਿਪੁਰਾ, ਮਣੀਪੁਰ, ਮੇਘਾਲਿਆ, ਅੰਡੇਮਾਨ ਅਤੇ ਨਿਕੋਬਾਰ ਟਾਪੂ,  ਮਿਜੋਰਮ ਅਤੇ ਅਰੁਣਾਚਲ ਪ੍ਰਦੇਸ਼ ।

****

 ਐਮਵੀ / ਐਸਜੇ


(Release ID: 1704660) Visitor Counter : 193