ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਚੌਥੇ ਗਲੋਬਲ ਆਯੁਰਵੇਦ ਫੈਸਟੀਵਲ ਨੂੰ ਸੰਬੋਧਨ ਕੀਤਾ


ਆਯੁਰਵੇਦਿਕ ਉਤਪਾਦਕਾਂ ਦੀ ਗਲੋਬਲ ਮੰਗ ਸਥਿਰਤਾ ਨਾਲ ਵਧ ਰਹੀ ਹੈ: ਪ੍ਰਧਾਨ ਮੰਤਰੀ



ਪ੍ਰਧਾਨ ਮੰਤਰੀ ਨੇ ਵਿਸ਼ਵ–ਪੱਧਰੀ ਤੰਦਰੁਸਤੀ ਬਾਰੇ ਗਲੋਬਲ ਸਮਿਟ ਦਾ ਸੱਦਾ ਦਿੱਤਾ



ਆਯੁਰਵੇਦ ਦੇ ਵਿਸ਼ਵ ਨੂੰ ਮੁਕੰਮਲ ਸਰਕਾਰੀ ਹਮਾਇਤ ਦਾ ਭਰੋਸਾ ਦਿਵਾਇਆ

Posted On: 12 MAR 2021 9:46PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਚੌਥੇ ‘ਗਲੋਬਲ ਆਯੁਰਵੇਦ ਫੈਸਟੀਵਲ’ ਨੂੰ ਸੰਬੋਧਨ ਕੀਤਾ।

 

https://youtu.be/DfX_vhp6w0I

 

ਇਸ ਮੌਕੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਆਯੁਰਵੇਦ ’ਚ ਦੁਨੀਆ ਦੀ ਵਧਦੀ ਦਿਲਚਸਪੀ ਨੂੰ ਨੋਟ ਕਰਦਿਆਂ ਪੂਰੀ ਦੁਨੀਆ ’ਚ ਆਯੁਰਵੇਦ ਲਈ ਕੰਮ ਕਰਨ ਵਾਲਿਆਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ,‘ਆਯੁਰਵੇਦ ਨੂੰ ਸੱਚਮੁਚ ਇੱਕ ਸੰਪੂਰਨ ਮਾਨਵ ਵਿਗਿਆਨ ਕਿਹਾ ਜਾ ਸਕਦਾ ਹੈ। ਪੌਦਿਆਂ ਤੋਂ ਤੁਹਾਡੀ ਪਲੇਟ ਤੱਕ, ਸਰੀਰਕ ਤਾਕਤ ਦੇ ਮਾਦਿਆਂ ਤੋਂ ਮਾਨਸਿਕ ਤੰਦਰੁਸਤੀ ਤੱਕ, ਆਯੁਰਵੇਦ ਦਾ ਅਸਰ ਤੇ ਪ੍ਰਭਾਵ ਤੇ ਰਵਾਇਤੀ ਔਸ਼ਧੀ ਬੇਹੱਦ ਵਿਸ਼ਾਲ ਖੇਤਰ ਹੈ।’

 

ਕੋਵਿਡ–19 ਮਹਾਮਾਰੀ ਦੇ ਸੰਦਰਭ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਆਯੁਰਵੇਦਿਕ ਉਤਪਾਦਾਂ ਦੀ ਮੰਗ ਸਥਿਰਤਾ ਨਾਲ ਵਧਦੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ,‘ਮੌਜੂਦਾ ਸਥਿਤੀ ਇਹੋ ਦਰਸਾਉਂਦੀ ਹੈ ਕਿ ਆਯੁਰਵੇਦ ਤੇ ਰਵਾਇਤੀ ਔਸ਼ਧੀਆਂ ਦੇ ਦੁਨੀਆ ਭਰ ’ਚ ਹੋਰ ਵਧੇਰੇ ਹਰਮਨਪਿਆਰਾ ਹੋ ਦਾ ਇਹ ਸਹੀ ਵੇਲਾ ਹੈ। ਉਨ੍ਹਾਂ ਪ੍ਰਤੀ ਦਿਲਚਸਪੀ ਵਧਦੀ ਜਾ ਰਹੀ ਹੈ। ਪੂਰੀ ਦੁਨੀਆ ਵੇਖ ਰਹੀ ਹੈ ਕਿ ਤੰਦਰੁਸਤੀ ਵਿੱਚ ਵਾਧਾ ਕਰਨ ਲਈ ਆਧੁਨਿਕ ਤੇ ਰਵਾਇਤੀ ਔਸ਼ਧੀਆਂ ਕਿਵੇਂ ਅਹਿਮ ਹਨ। ਲੋਕਾਂ ਨੂੰ ਆਯੁਰਵੇਦ ਦੇ ਫ਼ਾਇਦਿਆਂ ਤੇ ਰੋਗ–ਪ੍ਰਤੀਰੋਧਕ ਸ਼ਕਤੀ ਵਧਾਉਣ ’ਚ ਇਸ ਦੀ ਭੂਮਿਕਾ ਦਾ ਅਹਿਸਾਸ ਹੋ ਰਿਹਾ ਹੈ।’

 

ਭਾਰਤ ’ਚ ਤੰਦਰੁਸਤੀ ਹਾਸਲ ਕਰਨ ਲਈ ਟੂਰਿਜ਼ਮ ਵਾਸਤੇ ਆਉਣ ਦੀ ਸੰਭਾਵਨਾ ਬਾਰੇ ਗੱਲ ਕਰਦਿਆਂ ਊਨ੍ਹਾਂ ਕਿਹਾ ਕਿ ‘ਵੈੱਲਨੈੱਸ ਟੂਰਿਜ਼ਮ’ ਦੇ ਕੇਂਦਰ ਵਿੱਚ – ‘ਰੋਗ ਦਾ ਇਲਾਜ ਕਰੋ, ਤੰਦਰੁਸਤੀ ਵਧਾਓ’ ਦਾ ਸਿਧਾਂਤ ਹੈ। ਇੰਝ, ‘ਵੈੱਲਨੈੱਸ ਟੂਰਿਜ਼ਮ’ ਦਾ ਮਜ਼ਬੂਤ ਥੰਮ੍ਹ ਆਯੂਰਵੇਦ ਤੇ ਰਵਾਇਤੀ ਔਸ਼ਧੀ ਹੈ। ਉਨ੍ਹਾਂ ਤਣਾਅ ਖ਼ਤਮ ਕਰਨ ਤੇ ਇਲਾਜ ਲਈ ਭਾਰਤ ਦੇ ਅਕਾਲ ਸੱਭਿਆਚਾਰ ਨੂੰ ਅਜ਼ਮਾਉਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਸੱਦਾ ਦਿੱਤਾ,‘ਤੁਸੀਂ ਭਾਵੇਂ ਆਪਣੇ ਸਰੀਰ ਦਾ ਇਲਾਜ ਕਰਨਾ ਚਾਹੁੰਦੇ ਹੋ ਜਾਂ ਆਪਣੇ ਦਿਮਾਗ਼ ਨੂੰ ਤਾਜ਼ਗੀ ਦੇਣਾ ਚਾਹੁੰਦੇ ਹੋਵੋ, ਭਾਰਤ ’ਚ ਆਓ।’

 

 

 

 

ਪ੍ਰਧਾਨ ਮੰਤਰੀ ਨੇ ਆਯੁਰਵੇਦ ਦੀ ਮਕਬੂਲੀਅਤ ਤੇ ਰਵਾਇਤੀ ਚੀਜ਼ਾਂ ਨੂੰ ਆਧੁਨਿਕਤਾ ਨਾਲ ਜੋੜ ਕੇ ਪੈਦਾ ਹੋਣ ਵਾਲੇ ਮੌਕਿਆਂ ਦਾ ਲਾਹਾ ਲੈਣ ਦਾ ਸੱਦਾ ਦਿੱਤਾ। ਆਯੁਰਵੇਦ ਉਤਪਾਦਾਂ ਨੂੰ ਵੱਡੀ ਗਿਣਤੀ ਚ ਨੌਜਵਾਨਾਂ ਵੱਲੋਂ ਵਰਤੇ ਜਾਣ ਤੇ ਆਯੁਰਵੇਦ ਨੂੰ ਪ੍ਰਮਾਣਅਧਾਰਿਤ ਮੈਡੀਕਲ ਵਿਗਿਆਨਾਂ ਨਾਲ ਸੰਗਠਤ ਕਰਨ ਪ੍ਰਤੀ ਵਧਦੀ ਚੇਤੰਨਤਾ ਜਿਹੀਆਂ ਸਥਿਤੀਆਂ ਦਾ ਜ਼ਿਕਰ ਕਰਦਿਆਂ ਸ੍ਰੀ ਮੋਦੀ ਨੇ ਸਿੱਖਿਆਸ਼ਾਸਤਰੀਆਂ ਨੂੰ ਆਯੁਰਵੇਦ ਤੇ ਔਸ਼ਧ ਦੀਆਂ ਰਵਾਇਤੀ ਕਿਸਮਾਂ ਦੀ ਡੂੰਘੀ ਖੋਜ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਜੀਵੰਤ ਸਟਾਰਟਅੱਪ ਭਾਈਚਾਰੇ ਨੂੰ ਆਯੁਰਵੇਦ ਉਤਪਾਦਾਂ ਚ ਖ਼ਾਸ ਤੌਰ ਉੱਤੇ ਵੇਖਣ ਦੀ ਬੇਨਤੀ ਕੀਤੀ। ਉਨ੍ਹਾਂ ਇਲਾਜ ਦੀਆਂ ਸਾਡੀਆਂ ਰਵਾਇਤੀ ਕਿਸਮਾਂ ਨੂੰ ਦੁਨੀਆ ਦੇ ਸਮਝ ਆਉਣ ਵਾਲੀ ਭਾਸ਼ਾ ਵਿੱਚ ਪੇਸ਼ ਕਰਨ ਵਾਲੇ ਨੌਜਵਾਨਾਂ ਦੀ ਵੀ ਸ਼ਲਾਘਾ ਕੀਤੀ।

 

ਪ੍ਰਧਾਨ ਮੰਤਰੀ ਨੇ ਸਰਕਾਰ ਦੀ ਤਰਫ਼ੋਂ ਆਯੁਰਵੇਦ ਦੇ ਵਿਸ਼ਵ ਨੂੰ ਮੁਕੰਮਲ ਹਮਾਇਤ ਦਾ ਭਰੋਸਾ ਦਿਵਾਇਆ। ਉਨ੍ਹਾਂ ਸੂਚਿਤ ਕੀਤਾ ਕਿ ਨੈਸ਼ਨਲ ਆਯੁਸ਼ ਮਿਸ਼ਨਦੀ ਸ਼ੁਰੂਆਤ ਘੱਟ ਲਾਗਤ ਵਾਲੀਆਂ ਆਯੁਸ਼ ਸੇਵਾਵਾਂ ਰਾਹੀਂ ਆਯੁਸ਼ ਮੈਡੀਕਲ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਗਈ ਹੈ। ਇਹ ਮਿਸ਼ਨ ਵਿਦਿਅਕ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਲਈ ਵੀ ਕੰਮ ਕਰ ਰਿਹਾ ਹੈ ਅਤੇ ਆਯੂਰਵੇਦ, ਸਿੱਧ ਯੂਨਾਨੀ ਤੇ ਹੋਮਿਓਪੈਥੀ ਦਵਾਈਆਂ ਦੇ ਗੁਣਵੱਤਾ ਨਿਯੰਤ੍ਰਣ ਲਾਗੂ ਕਰਨ ਦੀ ਸੁਵਿਧਾ ਦੇ ਰਿਹਾ ਹੈ ਅਤੇ ਕੱਚੀਆਂ ਸਮੱਗਰੀਆਂ ਦੀ ਟਿਕਾਊ ਉਪਲਬਧਤਾ ਨੂੰ ਯਕੀਨੀ ਬਣਾ ਰਿਹਾ ਹੈ। ਉਨ੍ਹਾਂ ਸੂਚਿਤ ਕੀਤਾ ਕਿ ਸਰਕਾਰ ਗੁਣਵੱਤਾ ਉੱਤੇ ਨਿਯੰਤ੍ਰਣ ਰੱਖਣ ਲਈ ਵੀ ਵਿਭਿੰਨ ਕਦਮ ਚੁੱਕ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ,‘ਆਯੁਰਵੇਦ ਤੇ ਔਸ਼ਧ ਦੀਆਂ ਹੋਰ ਭਾਰਤੀ ਪ੍ਰਣਾਲੀਆਂ ਸਬੰਧੀ ਸਾਡੀ ਨੀਤੀ ਪਹਿਲਾਂ ਹੀ ਵਿਸ਼ਵ ਸਿਹਤ ਸੰਗਠਨ ਦੀ ਰਵਾਇਤੀ ਔਸ਼ਧੀ ਰਣਨੀਤੀ 2014–2023’ ਦੇ ਅਨੁਕੂਲ ਹੈ। WHO ਨੇ ਭਾਰਤ ਵਿੱਚ ਗਲੋਬਲ ਸੈਂਟਰ ਫ਼ਾਰ ਟ੍ਰੈਡੀਸ਼ਨਲ ਮੈਡੀਸਨਸਥਾਪਿਤ ਕਰਨ ਦਾ ਐਲਾਨ ਵੀ ਕੀਤਾ ਹੈ।

 

ਪ੍ਰਧਾਨ ਮੰਤਰੀ ਨੇ ਇਸ ਤੱਥ ਕਿ ਵਿਭਿੰਨ ਦੇਸ਼ਾਂ ਦੇ ਵਿਦਿਆਰਥੀ ਆਯੁਰਵੇਦ ਤੇ ਰਵਾਇਤੀ ਔਸ਼ਧੀਆਂ ਬਾਰੇ ਅਧਿਐਨ ਕਰਨ ਲਈ ਭਾਰਤ ਆ ਰਹੇ ਹਨ, ਨੂੰ ਨੋਟ ਕਰਦਿਆਂ ਕਿਹਾ ਕਿ ਹੁਣ ਪੂਰੀ ਦੁਨੀਆ ਦੀ ਤੰਦਰੁਸਤੀ ਬਾਰੇ ਸੋਚਣ ਦਾ ਆਦਰਸ਼ ਸਮਾਂ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਸ਼ਾਇਦ ਇਸ ਵਿਸ਼ੇ ਉੱਤੇ ਇਕ ਵਿਸ਼ਵ ਸਿਖ਼ਰ ਸੰਮੇਲਨ ਦਾ ਆਯੋਜਨ ਕੀਤਾ ਜਾ ਸਕਦਾ ਹੈ।

 

ਪ੍ਰਧਾਨ ਮੰਤਰੀ ਨੇ ਆਯੁਰਵੇਦ ਨਾਲ ਸਬੰਧਤ ਭੋਜਨ ਵਸਤਾਂ ਤੇ ਤੰਦਰੁਸਤੀ ਨੂੰ ਵਾਧਾਉਣ ਵਾਲੀਆਂ ਭੋਜਨ ਵਸਤਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਸੰਯੁਕਤ ਰਾਸ਼ਟਰ ਵੱਲੋਂ 2023 ਨੂੰ ਇੰਟਰਨੈਸ਼ਨਲ ਈਅਰ ਆਵ੍ ਮਿਲੇਟਸਐਲਾਨੇ ਜਾਣ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਮਿਲੇਟਸ (ਮੋਟੇ ਅਨਾਜ) ਦੇ ਫ਼ਾਇਦਿਆਂ ਬਾਰੇ ਜਾਗਰੂਕਤਾ ਫੈਲਾਉਣ ਦਾ ਸੱਦਾ ਦਿੱਤਾ।

 

 

 

ਪ੍ਰਧਾਨ ਮੰਤਰੀ ਨੇ ਆਯੁਰਵੇਦ ਦੀਆਂ ਸਾਡੀਆਂ ਪ੍ਰਾਪਤੀਆਂ ਨੂੰ ਜਾਰੀ ਰੱਖਣ ਦਾ ਸੱਦਾ ਦਿੱਤਾ। ਅੰਤ ’ਚ ਉਨ੍ਹਾਂ ਕਿਹਾ,‘ਆਯੁਰਵੇਦ ਨੂੰ ਇੱਕ ਖਿੱਚ–ਪਾਊ ਸ਼ਕਤੀ ਬਣਨ ਦੇਣਾ ਚਾਹੀਦਾ ਹੈ, ਜੋ ਦੁਨੀਆ ਨੂੰ ਸਾਡੀ ਧਰਤੀ ’ਤੇ ਲਿਆਵੇ। ਇਸ ਨਾਲ ਸਾਡੇ ਨੌਜਵਾਨਾਂ ਦੀ ਖ਼ੁਸ਼ਹਾਲੀ ਵੀ ਵਧੇ।’

 

*******

 

ਡੀਐੱਸ



(Release ID: 1704521) Visitor Counter : 158