ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਮਹਾਰਾਸ਼ਟਰ, ਕੇਰਲ, ਪੰਜਾਬ, ਕਰਨਾਟਕ, ਗੁਜਰਾਤ ਅਤੇ ਤਾਮਿਲਨਾਡੂ ਵਿੱਚ ਲਗਾਤਾਰ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਵਾਧੇ ਸੰਬੰਧੀ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ


ਸਭ ਤੋਂ ਵੱਡੀ ਟੀਕਾਕਰਨ ਡਰਾਈਵ ਦੇ ਹਿੱਸੇ ਵਜੋਂ ਹੁਣ ਤੱਕ ਵੈਕਸੀਨੇਸ਼ਨਸ਼ ਕਵਰੇਜ ਦੀਆਂ ਕੁੱਲ ਖੁਰਾਕਾਂ ਦੀ ਗਿਣਤੀ ਨੇ 2.56 ਕਰੋੜ ਨੂੰ ਪਾਰ ਕੀਤਾ

ਪਿਛਲੇ 24 ਘੰਟਿਆਂ ਦੌਰਾਨ ਕੋਵਿਡ -19 ਟੀਕਾਕਰਨ ਦੀਆਂ 13 ਲੱਖ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ

Posted On: 11 MAR 2021 11:02AM by PIB Chandigarh

ਮਹਾਰਾਸ਼ਟਰ, ਕੇਰਲ, ਪੰਜਾਬ, ਕਰਨਾਟਕ, ਗੁਜਰਾਤ ਅਤੇ ਤਾਮਿਲਨਾਡੂ, ਕੋਵਿਡ ਦੇ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਵਾਧਾ ਦਰਜ ਕਰਵਾ ਰਹੇ ਹਨ। ਉਹ ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚੋਂ ਕੁੱਲ ਮਿਲਾ ਕੇ 85.91 ਫ਼ੀਸਦ ਬਣਦੇ ਹਨ I

ਪਿਛਲੇ 24 ਘੰਟਿਆਂ ਦੌਰਾਨ 22,854 ਨਵੇਂ ਮਾਮਲੇ ਦਰਜ ਕੀਤੇ ਗਏ ਹਨ।

 

ਮਹਾਰਾਸ਼ਟਰ ਵਿੱਚ ਰੋਜ਼ਾਨਾ ਸਭ ਤੌਂ ਵੱਧ 13,659 (ਰੋਜ਼ਾਨਾ ਨਵੇਂ ਕੇਸਾਂ ਵਿੱਚ ਤਕਰੀਬਨ 60 ਫ਼ੀਸਦ) ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ 2,475  ਮਾਮਲਿਆਂ ਨਾਲ ਕੇਰਲ ਦਾ ਨੰਬਰ ਹੈ; ਜਦੋਂ ਕਿ ਪੰਜਾਬ ਵਿੱਚ 1,393 ਨਵੇਂ ਮਾਮਲੇ ਸਾਹਮਣੇ ਆਏ ਹਨ।

 

 

ਅੱਠ ਰਾਜ,  ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਲਗਾਤਾਰ ਵਾਧੇ ਦੇ ਰੁਝਾਨ ਨੂੰ ਦਰਸਾ ਰਹੇ ਹਨ।

 

 

 

 

ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ 1,89,226 'ਤੇ ਪਹੁੰਚ ਗਈ ਹੈ, ਜਿਹੜੀ ਭਾਰਤ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਦਾ 1.68 ਫ਼ੀਸਦ ਬਣਦੀ ਹੈ ।

ਹੇਠਾਂ ਦਿੱਤਾ ਗਿਆ ਗ੍ਰਾਫ ਪਿਛਲੇ 24 ਘੰਟਿਆਂ ਦੌਰਾਨ ਰਾਜਾਂ ਵਿੱਚ ਐਕਟਿਵ ਮਾਮਲਿਆਂ ਵਿੱਚ ਤਬਦੀਲੀ ਨੂੰ ਦਰਸਾਉਂਦਾ ਹੈ। ਕੇਰਲ ਵਿੱਚ ਐਕਟਿਵ ਮਾਮਲਿਆਂ ਵਿੱਚ ਸਭ ਤੋਂ ਵੱਧ ਗਿਰਾਵਟ ਨਜ਼ਰ ਆਈ ਹੈ। ਜਦਕਿ ਮਹਾਰਾਸ਼ਟਰ ਵਿੱਚ ਪਿਛਲੇ 24 ਘੰਟਿਆਂ ਦੌਰਾਨ ਐਕਟਿਵ ਮਾਮਲਿਆਂ ਵਿੱਚ ਸਭ ਤੋਂ ਵੱਧ, ਵਾਧਾ ਦਰਸਾਇਆ ਗਿਆ ਹੈ।

 

 

 

ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ 7 ਵਜੇ ਤੱਕ 4,78,168.ਸੈਸ਼ਨਾਂ ਰਾਹੀਂ 2.56 ਕਰੋੜ (2,56,85,011) ਤੋਂ ਵੱਧ  ਟੀਕੇ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਇਨ੍ਹਾਂ ਵਿੱਚ 71,97,100 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 40,13,249 ਸਿਹਤ ਸੰਭਾਲ ਵਰਕਰ

(ਦੂਜੀ ਖੁਰਾਕ), 70,54,659 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 6,37,281 ਫਰੰਟ ਲਾਈਨ ਵਰਕਰ

(ਦੂਜੀ ਖੁਰਾਕ), ਵਿਸ਼ੇਸ਼ ਖੁਰਾਕ ਸਹਿ-ਰੋਗਾਂ ਵਾਲੇ  (45 ਸਾਲ ਤੋਂ  ਵੱਧ ਉਮਰ ਦੇ ) 9,67,058 ਲਾਭਪਾਤਰੀ ਅਤੇ

60 ਸਾਲ ਤੋਂ ਵੱਧ ਉਮਰ ਦੇ 58,15,664 ਲਾਭਪਾਤਰੀ ਸ਼ਾਮਲ ਹਨ ।

ਸਿਹਤ ਸੰਭਾਲ ਵਰਕਰ

ਫਰੰਟ ਲਾਈਨ ਵਰਕਰ

45 ਤੋਂ <60 ਸਾਲਾਂ ਉਮਰ ਤੱਕ ਦੇ ਸਹਿ-ਰੋਗਾਂ ਵਾਲੇ ਲਾਭਪਾਤਰੀ

60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ

 

ਕੁੱਲ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਪਹਿਲੀ ਖੁਰਾਕ

71,97,100

40,13,249

70,54,659

6,37,281

9,67,058

58,15,664

2,56,85,011

 

ਟੀਕਾਕਰਨ ਮੁਹਿੰਮ ਦੇ 54 ਵੇਂ ਦਿਨ ( 10 ਮਾਰਚ, 2021) ਨੂੰ, 13,17,357 ਤੋਂ ਵੱਧ  ਵੈਕਸੀਨੇਸ਼ਨ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ । ਜਿਨ੍ਹਾਂ ਵਿਚੋਂ 10,30,243 ਲਾਭਪਾਤਰੀਆਂ ਨੂੰ ਵੈਕਸੀਨ ਦੇ ਟੀਕੇ 20,299 ਸੈਸ਼ਨਾਂ ਰਾਹੀਂ ਪਹਿਲੀ ਖੁਰਾਕ (ਐਚ. ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ) ਲਈ ਟੀਕਾ ਲਗਾਇਆ ਗਿਆ ਅਤੇ 2,87,114 ਐਚ.ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ ਗਈ ਹੈ ।

ਤਾਰੀਖ: 10 ਮਾਰਚ, 2021

ਸਿਹਤ ਸੰਭਾਲ ਵਰਕਰ

ਫਰੰਟ ਲਾਈਨ ਵਰਕਰ

45 ਤੋਂ <60 ਸਾਲਾਂ ਉਮਰ ਤੱਕ ਦੇ ਸਹਿ-ਰੋਗਾਂ ਵਾਲੇ ਲਾਭਪਾਤਰੀ

60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ

ਕੁੱਲ ਪ੍ਰਾਪਤੀ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਪਹਿਲੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

66,995

1,23,369

1,18,168

1,63,745

1,33,533

7,11,547

10,30,243

2,87,114

 

ਪਿਛਲੇ 24 ਘੰਟਿਆਂ ਦੌਰਾਨ 126 ਮੌਤਾਂ ਦੀ ਰਿਪੋਰਟ ਹੈ।

 

ਨਵੀਆਂ ਦਰਜ ਮੌਤਾਂ ਵਿੱਚ 6 ਸੂਬਿਆਂ ਦਾ ਹਿੱਸਾ 82.54 ਫੀਸਦ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 54 ਮੌਤਾਂ ਰਿਪੋਰਟ ਹੋਈਆਂ ਹਨ ।   ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ 17 ਹੋਰ ਮੌਤਾਂ ਦੀ ਖਬਰ ਹੈ।  ਕੇਰਲ ਵਿੱਚ ਰੋਜ਼ਾਨਾ 14 ਮੌਤਾਂ ਹੋਈਆਂ ਹਨ ।

 

 19 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਨਾਲ ਕੋਈ ਨਵੀਂ ਮੌਤ ਦੀ ਖਬਰ ਨਹੀਂ ਮਿਲੀ ਹੈ।

ਇਹ ਹਨ – ਗੁਜਰਾਤ, ਰਾਜਸਥਾਨ, ਉੱਤਰ ਪ੍ਰਦੇਸ਼, ਅਸਾਮ, ਓਡੀਸ਼ਾ, ਗੋਆ, ਝਾਰਖੰਡ, ਪੁਡੂਚੇਰੀ, ਲਕਸ਼ਦੀਪ, ਸਿੱਕਮ, ਲੱਦਾਖ (ਯੂਟੀ), ਮਨੀਪੁਰ, ਦਮਨ ਤੇ ਦਿਉ, ਦਾਦਰਾ ਤੇ ਨਗਰ ਹਵੇਲੀ, ਮੇਘਾਲਿਆ, ਮਿਜੋਰਮ, ਨਾਗਾਲੈਂਡ, ਤ੍ਰਿਪੁਰਾ, ਅੰਡੇਮਾਨ ਅਤੇ ਨਿਕੋਬਾਰ ਟਾਪੂ ਅਤੇ ਅਰੁਣਾਚਲ ਪ੍ਰਦੇਸ਼ ।

                            

****

ਐਮਵੀ / ਐਸਜੇ



(Release ID: 1704183) Visitor Counter : 204