ਸ਼ਹਿਰੀ ਹਵਾਬਾਜ਼ੀ ਮੰਤਰਾਲਾ
3,13,668 ਘਰੇਲੂ ਯਾਤਰੀਆਂ ਨੇ 28 ਫਰਵਰੀ 2021 ਨੂੰ ਉਡਾਣ ਭਰੀ
25 ਮਈ 2020 ਨੂੰ ਘਰੇਲੂ ਉਡਾਣਾਂ ਦੀ ਮੁੜ ਸ਼ੁਰੂਆਤ ਤੋਂ ਬਾਅਦ ਦੀ ਸਭ ਤੋਂ ਵੱਡੀ ਗਿਣਤੀ
प्रविष्टि तिथि:
01 MAR 2021 12:33PM by PIB Chandigarh
ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ, ਸੁਤੰਤਰ ਚਾਰਜ ਸ਼੍ਰੀ ਹਰਦੀਪ ਐਸ ਪੁਰੀ ਨੇ ਦੱਸਿਆ ਕਿ 28 ਫਰਵਰੀ 2021 ਨੂੰ 2,353 ਉਡਾਣਾਂ ਤੇ ਘਰੇਲੂ ਯਾਤਰੀਆਂ ਦੀ ਗਿਣਤੀ ਵਧ ਕੇ 3,13,668 ਹੋ ਗਈ। ਉਨ੍ਹਾਂ ਅੱਗੇ ਕਿਹਾ ਕਿ 25 ਮਈ 2020 ਨੂੰ ਘਰੇਲੂ ਉਡਾਣਾਂ ਦੀ ਮੁੜ ਸ਼ੁਰੂਆਤ ਹੋਣ ਤੋਂ ਬਾਅਦ ਇਹ ਸਭ ਤੋਂ ਵੱਡੀ ਗਿਣਤੀ ਹੈ।
28 ਫਰਵਰੀ 2021 ਨੂੰ ਉਡਾਣ ਦੀਆਂ ਕੁੱਲ ਮੂਵਮੈਂਟ 4699 ਸੀ। ਹਵਾਈ ਅੱਡਿਆਂ 'ਤੇ ਲੋਕਾਂ ਦੀ ਕੁੱਲ ਸੰਖਿਆ 6,17,824 ਸੀ।
ਕੋਵਿਡ -19 ਮਹਾਮਾਰੀ ਦੇ ਮੱਦੇਨਜ਼ਰ, ਘਰੇਲੂ ਉਡਾਣ ਦੇ ਸੰਚਾਲਨ 24 ਮਾਰਚ 2020 ਦੀ ਅੱਧੀ ਰਾਤ (ਰਾਤ 11:59) ਤੋਂ ਬੰਦ ਕਰ ਦਿੱਤੇ ਗਏ ਸਨ। 25 ਮਈ 2020 ਨੂੰ ਦੋ ਮਹੀਨਿਆਂ ਬਾਅਦ ਇਹ ਆਪ੍ਰੇਸ਼ਨ ਮੁੜ ਤੋਂ ਸ਼ੁਰੂ ਹੋਏ।
--------------------------------
ਆਰ ਜੇ /ਐਨ ਜੀ
(रिलीज़ आईडी: 1701764)
आगंतुक पटल : 256