ਗ੍ਰਹਿ ਮੰਤਰਾਲਾ

ਗ੍ਰਿਹ ਮੰਤਰਾਲਾ ਨੇ ਨਿਗਰਾਨੀ, ਕੰਟੇਨਮੈਂਟ ਲਈ ਦਿਸ਼ਾ ਨਿਰਦੇਸ਼ ਵਧਾਏ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੱਖ-ਵੱਖ ਗਤੀਵਿਧੀਆਂ ਤੇ ਐਸਓਪੀਜ਼ ਨੂੰ ਸ਼ਖਤੀ ਨਾਲ ਲਾਗੂ ਕਰਨ ਅਤੇ ਸਾਵਧਾਨੀ ਵਰਤਣ ਅਤੇ ਸਖਤ ਚੌਕਸੀ ਲਈ ਸਚੇਤ ਕੀਤਾ

Posted On: 26 FEB 2021 3:31PM by PIB Chandigarh

ਗ੍ਰਿਹ ਮੰਤਰਾਲੇ (ਐਮਐਚਏ) ਨੇ ਅੱਜ ਨਿਗਰਾਨੀ, ਕੰਟੇਨਮੈਂਟ ਅਤੇ ਸਾਵਧਾਨੀ ਲਈ ਮੌਜੂਦਾ ਦਿਸ਼ਾ ਨਿਰਦੇਸ਼ਾਂ ਨੂੰ 31.03.2021 ਤੱਕ ਵਧਾਉਣ ਦਾ ਹੁਕਮ ਜਾਰੀ ਕੀਤਾ। 

ਹਾਲਾਂਕਿ ਸਰਗਰਮ ਅਤੇ ਨਵੇਂ ਕੋਵਿਡ-19 ਮਾਮਲਿਆਂ ਵਿਚ ਕਾਫ਼ੀ ਗਿਰਾਵਟ ਆਈ ਹੈ, ਇਸ ਵਿਚ ਨਿਗਰਾਨੀ, ਰੋਕਥਾਮ ਅਤੇ ਸਾਵਧਾਨੀ ਬਣਾਈ ਰੱਖਣ ਦੀ ਜ਼ਰੂਰਤ ਹੈ ਤਾਂ ਜੋ ਮਹਾਮਾਰੀ ਤੇ ਪੂਰੀ ਤਰ੍ਹਾਂ ਨਾਲ ਕਾਬੂ ਪਾਇਆ ਜਾ ਸਕੇ। 

ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਟਾਰਗੇਟ ਆਬਾਦੀ ਦੇ ਟੀਕਾਕਰਨ ਨੂੰ ਤੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਮਹਾਮਾਰੀ ਦੇ ਸੰਚਾਰ ਦੀ ਲੜੀ ਨੂੰ ਤੋੜਿਆ ਜਾ ਸਕੇ ਅਤੇ ਮਹਾਮਾਰੀ ਤੇ ਕਾਬੂ ਪਾਇਆ ਜਾ ਸਕੇ।  

ਇਸਦੇ ਅਨੁਸਾਰ, ਕੰਟੇਨਮੈਂਟ ਜ਼ੋਨਾਂ ਦੀਂ  ਨਿਸ਼ਾਨਦੇਹੀ ਪੂਰੀ ਸਾਵਧਾਨੀ ਤੇ ਧਿਆਨ ਨਾਲ ਕੀਤੀ ਜਾ ਰਹੀ ਹੈ; ਇਨ੍ਹਾਂ ਜ਼ੋਨਾਂ ਦੇ ਅੰਦਰ ਨਿਰਧਾਰਤ ਰੋਕਥਾਮ  ਉਪਰਾਲਿਆਂ ਦੀ ਸਖਤੀ ਨਾਲ ਪਾਲਣਾ; ਕੋਵਿਡ ਅਨੁਕੂਲ ਵਿਵਹਾਰ ਨੂੰ ਉਤਸ਼ਾਹਿਤ ਅਤੇ ਸਖਤੀ ਨਾਲ ਲਾਗੂ ਕੀਤਾ ਗਿਆ ਹੈ ; ਅਤੇ ਇਜ਼ਾਜਤ ਵਾਲੀਆਂ ਵੱਖ ਵੱਖ ਗਤੀਵਿਧੀਆਂ ਦੇ ਸੰਬੰਧ ਵਿੱਚ ਨਿਰਧਾਰਤ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ (ਐਸਓਪੀਜ਼) ਦੀ ਬਾਰੀਕੀ ਨਾਲ ਪਾਲਣਾ ਕੀਤੀ ਗਈ ਹੈ।  

ਇਸ ਲਈ, ਨਿਗਰਾਨੀ, ਕੰਟੇਨਮੈਂਟ, ਅਤੇ ਦਿਸ਼ਾ-ਨਿਰਦੇਸ਼ਾਂ / ਐਸਓਪੀਜ਼ ਦੀ ਸਖਤੀ ਨਾਲ ਪਾਲਣਾ ਕਰਨ 'ਤੇ ਕੇਂਦਰਤ ਪਹੁੰਚ, ਜਿਵੇਂ ਕਿ 27.01.2021 ਨੂੰ ਜਾਰੀ ਦਿਸ਼ਾ ਨਿਰਦੇਸ਼ਾਂ ਵਿਚ ਦੱਸਿਆ ਗਿਆ ਹੈ, ਨਾਲ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਸਖਤੀ ਨਾਲ ਲਾਗੂ ਕਰਨ ਦੀ ਜ਼ਰੂਰਤ ਹੈ I

--------------------------------

ਐਨ ਡਬਲਯੂ/ਆਰ ਕੇ/ਪੀ ਕੇ/ਏ ਵਾਈ/ਡੀ ਡੀ ਡੀ 


(Release ID: 1701245) Visitor Counter : 209