ਪ੍ਰਧਾਨ ਮੰਤਰੀ ਦਫਤਰ

ਕੋਇੰਬਟੂਰ, ਤਮਿਲ ਨਾਡੂ ’ਚ ਕਈ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ–ਪਾਠ

Posted On: 25 FEB 2021 6:56PM by PIB Chandigarh

ਤਮਿਲ ਨਾਡੂ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਜੀ, ਤਮਿਲ ਨਾਡੂ ਦੇ ਮੁੱਖ ਮੰਤਰੀ ਸ਼੍ਰੀ ਪਲਾਨੀਸਵਾਮੀ ਜੀ, ਉਪਮੁੱਖ ਮੰਤਰੀ ਸ਼੍ਰੀ ਓਪੀਐੱਸ, ਮੇਰੇ ਸਹਿਯੋਗੀ ਪ੍ਰਹਲਾਦ ਜੋਸ਼ੀ ਜੀ, ਤਮਿਲ ਨਾਡੂ ਸਰਕਾਰ ਦੇ ਮੰਤਰੀ ਸ਼੍ਰੀ ਵੇਲੂਮਣੀ ਜੀ, ਪਤਵੰਤੇ ਸੱਜਣ ਸਾਹਿਬਾਨ, ਦੇਵੀਓ ਅਤੇ ਸੱਜਣੋ।

 

ਵਣਕਮ।

 

ਕੋਇੰਬਟੂਰ ਚ ਆ ਕੇ ਮੈਨੂੰ ਖ਼ੁਸ਼ੀ ਹੋਈ ਹੈ। ਇਹ ਉਦਯੋਗ ਤੇ ਨਵਾਚਾਰ ਦਾ ਸ਼ਹਿਰ ਹੈ। ਅੱਜ ਅਸੀਂ ਕਈ ਵਿਕਾਸ ਕਾਰਜ ਸ਼ੁਰੂ ਕਰ ਰਹੇ ਹਾਂ, ਜੋ ਕੋਇੰਬਟੂਰ ਅਤੇ ਸਮੁੱਚੇ ਤਮਿਲ ਨਾਡੂ ਨੂੰ ਲਾਭ ਪਹੁੰਚਾਉਣਗੇ।

 

ਮਿੱਤਰੋ,

 

ਭਵਾਨੀਸਾਗਰ ਬੰਨ੍ਹ ਦੇ ਆਧੁਨਿਕੀਕਰਣ ਲਈ ਨੀਂਹਪੱਥਰ ਰੱਖਿਆ ਜਾ ਰਿਹਾ ਹੈ। ਇਹ ਦੋ ਲੱਖ ਏਕੜ ਜ਼ਮੀਨ ਸਿੰਜੇਗਾ। ਇਸ ਪ੍ਰੋਜੈਕਟ ਤੋਂ ਈਰੋਡ, ਤਿਰੁੱਪੁਰ ਅਤੇ ਕਰੂਰਵਿਲੀ ਜ਼ਿਲ੍ਹਿਆਂ ਨੂੰ ਖ਼ਾਸ ਤੌਰ ਤੇ ਲਾਭ ਪੁੱਜੇਗਾ। ਸਾਡੇ ਕਿਸਾਨਾਂ ਨੂੰ ਇਸ ਪ੍ਰੋਜੈਕਟ ਤੋਂ ਬਹੁਤ ਲਾਭ ਪੁੱਜੇਗਾ। ਉਨ੍ਹਾਂ ਕਿਹਾ ਕਿ ਮੈਨੂੰ ਮਹਾਨ ਥਿਰੂਵੱਲੂਵਰ ਦੇ ਸ਼ਬਦ ਚੇਤੇ ਆਉਂਦੇ ਹਨ। ਉਨ੍ਹਾਂ ਕਿਹਾ ਸੀ:

உழுதுண்டு வாழ்வாரே வாழ்வார்மற் றெல்லாம்

தொழுதுண்டு பின்செல் பவர்.

 

ਇਸ ਦਾ ਅਰਥ ਹੈ,‘ਕਿਸਾਨ ਹੀ ਉਹ ਲੋਕ ਹਨ ਜੋ ਸੱਚਮੁਚ ਜਿਊਂਦੇ ਹਨ ਅਤੇ ਹੋਰ ਸਾਰੇ ਉਨ੍ਹਾਂ ਕਰਕੇ ਜਿਊਂਦੇ ਹਨ; ਉਨ੍ਹਾਂ ਦੀ ਪੂਜਾ ਕਰਦੇ ਹਨ।

 

ਮਿੱਤਰੋ,

 

ਤਮਿਲ ਨਾਡੂ ਭਾਰਤ ਦੇ ਉਦਯੋਗਿਕ ਵਿਕਾਸ ਵਿੱਚ ਵੱਡਾ ਯੋਗਦਾਨ ਪਾ ਰਿਹਾ ਹੈ। ਉਦਯੋਗਾਂ ਦੇ ਪ੍ਰਫ਼ੁੱਲਤ ਹੋਣ ਲਈ ਬੁਨਿਆਦੀ ਜ਼ਰੂਰਤਾਂ ਵਿੱਚੋਂ ਇੱਕ ਨਿਰੰਤਰ ਬਿਜਲੀ ਹੈ। ਅੱਜ, ਦੋ ਪ੍ਰਮੁੱਖ ਬਿਜਲੀ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਦਿਆਂ ਅਤੇ ਇੱਕ ਹੋਰ ਬਿਜਲੀ ਪ੍ਰੋਜੈਕਟ ਦਾ ਨੀਂਹਪੱਥਰ ਰੱਖਦਿਆਂ ਮੈਂ ਖ਼ੁਸ਼ ਹਾਂ। ਤਿਰੂਨੇਲਵੇਲੀ, ਤੁਤੁਕੁੜੀ, ਰਾਮਨਾਥਪੁਰਮ ਅਤੇ ਵਿਰੁਧੁਨਗਰ ਜ਼ਿਲ੍ਹਿਆਂ ਵਿੱਚ ਨੇਯਵੇਲੀ ਲਿਗਨਾਈਟ ਕਾਰਪੋਰੇਸ਼ਨ ਇੰਡੀਆਵੱਲੋਂ 709 ਮੈਗਾਵਾਟ ਸਮਰੱਥਾ ਵਾਲਾ ਸੋਲਰ ਬਿਜਲੀ ਪ੍ਰੋਜੈਕਟ ਵਿਕਸਤ ਕੀਤਾ ਗਿਆ ਹੈ। ਇਸ ਪ੍ਰੋਜੈਕਟ ਦੀ ਲਾਗਤ ਤਿੰਨ ਹਜ਼ਾਰ ਕਰੋੜ ਰੁਪਏ ਹੈ। ਐੱਨਐੱਲਸੀ ਦਾ 1,000 ਮੈਗਾਵਾਟ ਸਮਰੱਥਾ ਦਾ ਇੱਕ ਹੋਰ ਤਾਪ ਬਿਜਲੀ ਘਰ ਦਾ ਨਿਰਮਾਣ ਲਗਭਗ 7,800 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ ਤੇ ਤਮਿਲ ਨਾਡੂ ਨੂੰ ਇਸ ਤੋਂ ਬਹੁਤ ਲਾਭ ਮਿਲੇਗਾ। ਇਸ ਪ੍ਰੋਜੈਕਟ ਤੋਂ ਬਣਨ ਵਾਲੀ 65 ਫ਼ੀਸਦੀ ਬਿਜਲੀ ਤਮਿਲ ਨਾਡੂ ਨੂੰ ਦਿੱਤੀ ਜਾਵੇਗੀ।

 

ਮਿੱਤਰੋ,

 

ਤਮਿਲ ਨਾਡੂ ਦਾ ਸਮੁੰਦਰੀ ਕਾਰੋਬਾਰ ਤੇ ਬੰਦਰਗਾਹ ਰਾਹੀਂ ਵਿਕਾਸ ਦਾ ਇੱਕ ਸ਼ਾਨਦਾਰ ਇਤਿਹਾਸ ਹੈ। ਮੈਂ ਤੁਤੁਕੁੜੀ ਸਥਿਤ ਵੀ.ਓ. ਚਿਦੰਬਰਨਾਰ ਬੰਦਰਗਾਹ ਨਾਲ ਸਬੰਧਿਤ ਵਿਭਿੰਨ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਦਿਆਂ ਖ਼ੁਸ਼ ਹਾਂ। ਅਸੀਂ ਮਹਾਨ ਸੁਤੰਤਰਤਾ ਸੈਨਾਨੀ ਵੀਸੀ ਦੀਆਂ ਕੋਸ਼ਿਸ਼ਾਂ ਨੂੰ ਚੇਤੇ ਕਰਦੇ ਹਾਂ। ਭਾਰਤੀ ਜਹਾਜ਼ਰਾਨੀ ਦੇ ਇੱਕ ਜੀਵੰਤ ਉਦਯੋਗ ਅਤੇ ਸਮੁੰਦਰੀ ਯਾਤਰਾਵਾਂ ਦੇ ਵਿਕਾਸ ਨਾਲ ਸਬੰਧਿਤ ਉਨ੍ਹਾਂ ਦੀ ਦੂਰਦ੍ਰਿਸ਼ਟੀ ਸਾਨੂੰ ਬਹੁਤ ਜ਼ਿਆਦਾ ਪ੍ਰੇਰਿਤ ਕਰਦੀ ਹੈ। ਅੱਜ ਸ਼ੁਰੂ ਕੀਤੇ ਗਏ ਪ੍ਰੋਜੈਕਟ ਇਸ ਬੰਦਰਗਾਹ ਦੀ ਮਾਲ ਨਾਲ ਨਿਪਟਣ ਦੀ ਯੋਗਤਾ ਨੂੰ ਹੋਰ ਮਜ਼ਬੂਤ ਕਰਨਗੇ। ਇਹ ਪ੍ਰਦੂਸ਼ਣਮੁਕਤ ਬੰਦਰਗਾਹ ਪਹਿਲਕਦਮੀ ਲਈ ਵੀ ਮਦਦਗਾਰ ਹੋਣਗੇ। ਇਸ ਤੋਂ ਇਲਾਵਾ, ਅਸੀਂ ਪੂਰਬੀ ਤੱਟ ਉੱਤੇ ਇੱਕ ਵੱਡੀ ਟ੍ਰਾਂਸਸ਼ਿਪਮੈਂਟ ਬੰਦਰਗਾਹ ਵਿੱਚ ਤਬਦੀਲ ਕਰਨ ਲਈ ਹੋਰ ਕਦਮ ਚੁੱਕਾਂਗੇ। ਜਦੋਂ ਸਾਡੀਆਂ ਬੰਦਰਗਾਹਾਂ ਹੋਰ ਵਧੇਰੇ ਕਾਰਜਕੁਸ਼ਲ ਹੋਣਗੀਆਂ, ਤਾਂ ਇਹ ਭਾਰਤ ਨੂੰ ਆਤਮਨਿਰਭਰਅਤੇ ਕਾਰੋਬਾਰ ਦੇ ਨਾਲਨਾਲ ਲੌਜਿਸਟਿਕਸ ਲਈ ਵਿਸ਼ਵਧੁਰਾ ਬਣਾਉਣ ਚ ਯੋਗਦਾਨ ਪਾਉਣਗੀਆਂ।

 

ਭਾਰਤ ਸਰਕਾਰ ਦੀ ਬੰਦਰਗਾਹ ਰਾਹੀਂ ਵਿਕਾਸ ਪ੍ਰਤੀ ਪ੍ਰਤੀਬੱਧਤਾ ਨੂੰ ਸਾਗਰਮਾਲਾ ਸਕੀਮਜ਼ਰੀਏ ਦੇਖਿਆ ਜਾ ਸਕਦਾ ਹੈ। ਛੇ ਲੱਖ ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਲਗਭਗ 575 ਪ੍ਰੋਜੈਕਟਾਂ ਦੀ ਸ਼ਨਾਖ਼ਤ ਕੀਤੀ ਗਈ ਹੈ, ਜਿਨ੍ਹਾਂ ਨੂੰ 2015 ਤੋਂ 2035 ਦੌਰਾਨ ਲਾਗੂ ਕੀਤਾ ਜਾਵੇਗਾ। ਇਨ੍ਹਾਂ ਕੰਮਾਂ ਵਿੱਚ: ਬੰਦਰਗਾਹ ਦਾ ਆਧੁਨਿਕੀਕਰਣ, ਨਵੀਂ ਬੰਦਰਗਾਹ ਦਾ ਵਿਕਾਸ, ਬੰਦਰਗਾਹ ਦੀ ਕੁਨੈਕਟੀਵਿਟੀ ਵਿੱਚ ਵਾਧਾ, ਪੋਰਟ ਨਾਲ ਸਬੰਧਿਤ ਉਦਯੋਗੀਕਰਣ ਅਤੇ ਤਟਾਂ ਲਾਗਲੇ ਇਲਾਕਿਆਂ ਦੇ ਨਿਵਾਸੀਆਂ ਦਾ ਵਿਕਾਸ ਸ਼ਾਮਲ ਹਨ।

 

ਮੈਂ ਇਹ ਨੋਟ ਕਰਦੇ ਹੋਏ ਵੀ ਖ਼ੁਸ਼ ਹਾਂ ਕਿ ਇੱਕ ਨਵਾਂ ਮਲਟੀਮੋਡਲ ਲੌਜਿਸਟਿਕਸ ਪਾਰਕ ਛੇਤੀ ਹੀ ਚੇਨਈ ਚ ਸ਼੍ਰੀਪੇਰੂਮਬੁਦੂਰ ਨੇੜੇ ਮੱਪੇਡੂ ਵਿਖੇ ਲਾਓ ਕੀਤਾ ਜਾ ਰਿਹਾ ਹੈ। ਕੋਰਮਪੱਲਮ ਪੁਲ਼ ਅਤੇ ਰੇਲ ਓਵਰ ਬ੍ਰਿੱਜ ਦੀ 8–ਲੇਨਿੰਗਦਾ ਕੰਮ ਵੀ ਸਾਗਰਮਾਲਾ ਪ੍ਰੋਗਰਾਮਦੇ ਤਹਿਤ ਕੀਤਾ ਗਿਆ ਸੀ। ਇਹ ਪ੍ਰੋਜੈਕਟ ਬੰਦਰਗਾਹ ਨੂੰ ਆਉਣਜਾਣ ਲਈ ਬੇਰੋਕ ਤੇ ਭੀੜਭੜੱਕੇ ਤੋਂ ਮੁਕਤ ਲਾਂਘੇ ਦੀ ਸੁਵਿਧਾ ਦੇਵੇਗਾ। ਇਸ ਨਾਲ ਮਾਲਵਾਹਕ ਟਰੱਕਾਂ ਦੇ ਆਉਣਜਾਣ ਦਾ ਸਮਾਂ ਹੋਰ ਘਟੇਗਾ।

 

ਮਿੱਤਰੋ,

 

ਵਾਤਾਵਰਣ ਲਈ ਵਿਕਾਸ ਤੇ ਦੇਖਭਾਲ਼ ਨੇੜਿਓਂ ਜੁੜੇ ਹੋਏ ਹਨ। ਵੀਸੀ ਬੰਦਰਗਾਹ ਦੀ ਇਮਾਰਤ ਦੀਆਂ ਛੱਤਾਂ ਉੱਤੇ ਪਹਿਲਾਂ 500 ਕਿਲੋਵਾਟ ਸਮਰੱਥਾ ਦਾ ਸੋਲਰ ਬਿਜਲੀ ਪਲਾਂਟ ਸਥਾਪਿਤ ਕੀਤਾ ਗਿਆ ਹੈ। 140 ਕਿਲੋਵਾਟ ਸਮਰੱਥਾ ਵਾਲਾ ਇੱਕ ਹੋਰ ਰੂਫ਼ਟੌਪ ਸੋਲਰ ਪ੍ਰੋਜੈਕਟ ਪ੍ਰਗਤੀ ਅਧੀਨ ਹੈ। ਇਸ ਨਾਲ ਮੈਨੂੰ ਖ਼ੁਸ਼ੀ ਹੁੰਦੀ ਹੈ ਕਿ ਵੀਸੀ ਬੰਦਰਗਾਹ ਨੇ ਲਗਭਗ ਵੀਹ ਕਰੋੜ ਰੁਪਏ ਦੀ ਲਾਗਤ ਨਾਲ 5 ਮੈਗਾਵਾਟ ਗ੍ਰਾਊਂਡਅਧਾਰਿਤ ਸੋਲਰ ਬਿਜਲੀ ਪਲਾਂਟ ਲਿਆ ਗਿਆ ਹੈ। ਇਹ ਪ੍ਰੋਜੈਕਟ ਇਸ ਬੰਦਰਗਾਹ ਦੀ ਕੁੱਲ ਊਰਜਾ ਖਪਤ ਦੇ 60 ਫ਼ੀਸਦੀ ਹਿੱਸੇ ਦੀ ਪੂਰਤੀ ਕਰਨ ਵਿੱਚ ਮਦਦ ਕਰੇਗਾ। ਇਹ ਸੱਚਮੁਚ ਊਰਜਾ ਨਿਰਭਰ ਭਾਰਤਦੀ ਇੱਕ ਮਿਸਾਲ ਹੈ।

 

ਪਿਆਰੇ ਮਿੱਤਰੋ,

 

ਵਿਕਾਸ ਦੇ ਕੇਂਦਰ ਵਿੱਚ ਹਰੇਕ ਵਿਅਕਤੀ ਦੇ ਸਵੈਮਾਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਸਵੈਮਾਣ ਯਕੀਨੀ ਬਣਾਉਣ ਦੇ ਬੁਨਿਆਦੀ ਤਰੀਕਿਆਂ ਵਿੱਚੋਂ ਇੱਕ ਹਰੇਕ ਨੂੰ ਪਨਾਹ ਮੁਹੱਈਆ ਕਰਵਾਉਣਾ ਹੈ। ਸਾਡੇ ਲੋਕਾਂ ਦੇ ਸੁਪਨਿਆਂ ਤੇ ਖ਼ਾਹਿਸ਼ਾਂ ਨੂੰ ਖੰਭ ਦੇਣ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾਸ਼ੁਰੂ ਕੀਤੀ ਗਈ ਸੀ।

 

ਮਿੱਤਰੋ,

 

ਚਾਰ ਹਜ਼ਾਰ ਇੱਕ ਸੌ ਚੁਤਾਲੀ ਟੈਨੇਮੈਂਟਸ (ਛੋਟੇ ਮਕਾਨਾਂ) ਦਾ ਉਦਘਾਟਨ ਕਰਨਾ ਇਹ ਮੇਰੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਦੀ ਉਸਾਰੀ ਤਿਰੁੱਪੁਰ, ਮਦੁਰਾਇ ਅਤੇ ਤਿਰੂਚਿਰਾਪੱਲੀ ਜ਼ਿਲ੍ਹਿਆਂ ਵਿੱਚ ਕੀਤੀ ਗਈ ਹੈ। ਇਸ ਪ੍ਰੋਜੈਕਟ ਦੀ ਲਾਗਤ 332 ਕਰੋੜ ਰੁਪਏ ਹੈ। ਇਹ ਮਕਾਨ ਅਜਿਹੇ ਬੇਘਰੇ ਲੋਕਾਂ ਹਵਾਲੇ ਕੀਤੇ ਜਾਣਗੇ, ਜਿਨ੍ਹਾਂ ਕੋਲ ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਰਹਿਣ ਲਈ ਕੋਈ ਛੱਤ ਨਹੀਂ ਹੈ।

 

ਮਿੱਤਰੋ,

 

ਤਮਿਲ ਨਾਡੂ ਭਾਰੀ ਆਬਾਦੀ ਵਾਲੇ ਸ਼ਹਿਰਾਂ ਦਾ ਰਾਜ ਹੈ। ਭਾਰਤ ਸਰਕਾਰ ਅਤੇ ਤਮਿਲ ਨਾਡੂ ਸਰਕਾਰ ਸ਼ਹਿਰਾਂ ਦੇ ਸਰਬਪੱਖੀ ਵਿਕਾਸ ਪ੍ਰਤੀ ਪ੍ਰਤੀਬੱਧ ਹੈ। ਮੈਂ ਸਮੁੱਚੇ ਤਮਿਲ ਨਾਡੂ ਦੇ ਸਮਾਰਟ ਸਿਟੀਜ਼ ਇੰਟੈਗ੍ਰੇਟਡ ਕਮਾਂਡ ਐਂਡ ਕੰਟਰੋਲ ਸੈਂਟਰਸਲਈ ਨੀਂਹਪੱਥਰ ਰੱਖਦਿਆਂ ਖ਼ੁਸ਼ ਹਾਂ। ਇਹ ਇਨ੍ਹਾਂ ਸ਼ਹਿਰਾਂ ਵਿੱਚ ਵਿਭਿੰਨ ਸੇਵਾਵਾਂ ਦਾ ਪ੍ਰਬੰਧ ਚਲਾਉਣ ਲਈ ਇੱਕ ਸੂਝਵਾਨ ਤੇ ਸੰਗਠਤ ਆਈਟੀ ਸਮਾਧਾਨ ਮੁਹੱਈਆ ਕਰਵਾਏਗਾ।

 

ਮਿੱਤਰੋ,

 

ਮੈਨੂੰ ਯਕੀਨ ਹੈ ਕਿ ਅੱਜ ਸ਼ੁਰੂ ਕੀਤੇ ਗਏ ਪ੍ਰੋਜੈਕਟ ਤਮਿਲ ਨਾਡੂ ਦੇ ਲੋਕਾਂ ਦੇ ਜੀਵਨਾਂ ਤੇ ਆਜੀਵਿਕਾ ਵਿੱਚ ਵੱਡਾ ਵਾਧਾ ਕਰਨਗੇ। ਉਨ੍ਹਾਂ ਸਾਰੇ ਪਰਿਵਾਰਾਂ ਨੂੰ ਸ਼ੁਭਕਾਮਨਾਵਾਂ, ਜਿਨ੍ਹਾਂ ਨੂੰ ਅੱਜ ਨਵੇਂ ਘਰ ਮਿਲ ਰਹੇ ਹਨ। ਅਸੀਂ ਲੋਕਾਂ ਦੇ ਸੁਪਨੇ ਸਾਕਾਰ ਕਰਨ ਅਤੇ ਆਤਮਨਿਰਭਰ ਭਾਰਤਦੀ ਉਸਾਰੀ ਕਰਨ ਲਈ ਕੰਮ ਕਰਦੇ ਰਹਾਂਗੇ।

 

ਤੁਹਾਡਾ ਧੰਨਵਾਦ।

 

ਤੁਹਾਡਾ ਬਹੁਤ ਜ਼ਿਆਦਾ ਧੰਨਵਾਦ।

 

ਵਣਕਮ!!

 

*****

 

ਡੀਐੱਸ/ਐੱਸਐੱਚ/ਏਕੇ


(Release ID: 1700977) Visitor Counter : 224