ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪੁਦੂਚੇਰੀ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ


ਪੁਦੂਚੇਰੀ ਸੰਤਾਂ, ਵਿਦਵਾਨਾਂ, ਕਵੀਆਂ ਅਤੇ ਕ੍ਰਾਂਤੀਕਾਰੀਆਂ ਦਾ ਘਰ ਰਿਹਾ ਹੈ: ਪ੍ਰਧਾਨ ਮੰਤਰੀ



ਅੱਜ ਲਾਂਚ ਕੀਤੇ ਗਏ ਪ੍ਰੋਜੈਕਟ ਆਰਥਿਕ ਗਤੀਵਿਧੀ ਨੂੰ ਤੇਜ਼ੀ ਦੇਣਗੇ ਅਤੇ ਸਥਾਨਕ ਨੌਜਵਾਨਾਂ ਦੇ ਲਈ ਰੋਜਗਾਰ ਦੇ ਅਵਸਰ ਪ੍ਰਦਾਨ ਕਰਨਗੇ: ਪ੍ਰਧਾਨ ਮੰਤਰੀ

Posted On: 25 FEB 2021 12:41PM by PIB Chandigarh

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਰਾਈਕਲ ਜ਼ਿਲ੍ਹੇ ਅਤੇ ਕਰਾਈਕਲ ਨਵੇਂ ਪਰਿਸਰ-ਫੇਜ਼ 1 ਵਿੱਚ ਮੈਡੀਕਲ ਕਾਲਜ ਬਿਲਡਿੰਗ ਨੂੰ ਕਵਰ ਕਰਨ ਵਾਲੇ ਚਾਰ ਲੇਨ ਦੇ ਐੱਨਐੱਚ 45-ਏ ਮਾਰਗ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਪੁਦੂਚੇਰੀ ਵਿੱਚ ਸਾਗਰਮਾਲਾ ਯੋਜਨਾ ਦੇ ਤਹਿਤ ਛੋਟੀ ਬੰਦਰਗਾਹ ਵਿਕਾਸ ਕਾਰਜ ਲਈ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਸਿੰਥੈਟਿਕ ਅਥਲੈਟਿਕ ਟ੍ਰੈਕ,  ਇੰਦਰਾ ਗਾਂਧੀ ਸਪੋਰਟਸ ਕੰਪਲੈਕਸ,  ਪੁਦੂਚੇਰੀ ਦਾ ਵੀ ਨੀਂਹ ਪੱਥਰ ਰੱਖਿਆ। 

 

ਸ਼੍ਰੀ ਮੋਦੀ ਨੇ ਪੁਦੂਚੇਰੀ ਵਿੱਚ ਜਵਾਹਰਲਾਲ ਇੰਸ‍ਟੀਟਿਊਟ ਆਵ੍ ਪੋਸ‍ਟਗ੍ਰੈਜੂਏਟ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ  (ਜਿ‍ਪਮਰ)  ਵਿੱਚ ਬਲੱਡ ਸੈਂਟਰ ਅਤੇ ਲਾਅਜ਼ਪੇਟ,  ਪੁਦੂਚੇਰੀ ਵਿੱਚ 100 ਬਿਸ‍ਤਰ ਦੇ ਗਰਲ‍ਸ ਹੌਸ‍ਟਲ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਫਿਰ ਤੋਂ ਬਣਾਈ ਗਈ ਹੈਰੀਟੇਜ ਮੈਰੀ ਬਿਲਡਿੰਗ ਦਾ ਵੀ ਉਦਘਾਟਨ ਕੀਤਾ। 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪੁਦੂਚੇਰੀ ਦੀ ਭੂਮੀ ਸੰਤਾਂ,  ਵਿਦਵਾਨਾਂ,  ਕਵੀਆਂ ਅਤੇ ਮਹਾ‍ਕਵੀ ਸੁਬ੍ਰਹਮਣਯ ਭਾਰਤੀ  ਅਤੇ ਸ਼੍ਰੀ ਅਰਬਿੰਦੋ ਜਿਹੇ ਕ੍ਰਾਂਤੀਕਾਰੀਆਂ ਦਾ ਘਰ ਰਿਹਾ ਹੈ।  ਉਨ੍ਹਾਂ ਨੇ ਵਿਵਿਧਤਾ  ਦੇ ਪ੍ਰਤੀਕ ਦੇ ਰੂਪ ਵਿੱਚ ਪੁਦੂਚੇਰੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇੱਥੋਂ ਦੇ ਲੋਕ ਕਈ ਭਾਸ਼ਾਵਾਂ ਬੋਲਦੇ ਹਨ,  ਅਲੱਗ-ਅਲੱਗ ਤਰ੍ਹਾਂ ਨਾਲ ਉਪਾਸਨਾ ਕਰਦੇ ਹਨ ਲੇਕਿਨ ਇੱਕ ਹੋ ਕੇ ਰਹਿੰਦੇ ਹਨ। 

 

ਫਿਰ ਤੋਂ ਬਣਾਈ ਗਈ ਮੈਰੀ ਬਿਲਡਿੰਗ ਦਾ ਉਦਘਾਟਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬਿਲਡਿੰਗ ਸਮੁੰਦਰੀ ਕਿਨਾਰੇ ਦੀ ਸੁੰਦਰਤਾ ਵਿੱਚ ਜੁੜੇਗੀ ਅਤੇ ਅਧਿਕ ਟੂਰਿਸਟਾਂ ਨੂੰ ਆਕਰਸ਼ਿਤ ਕਰੇਗੀ। 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਐੱਨਐੱਚ 45-ਏ ਦਾ ਚਾਰ ਲੇਨ ਮਾਰਗ ਕਰਾਈਕਲ ਜ਼ਿਲ੍ਹੇ ਨੂੰ ਕਵਰ ਕਰੇਗਾ ਅਤੇ ਪਵਿੱਤਰ ਸ਼ਨੀਸ਼‍ਵਰਨ ਮੰਦਿਰ ਨਾਲ ਕਨੈਕੀਟਵਿਟੀ ਵਿੱਚ ਸੁਧਾਰ ਹੋਵੇਗਾ ਅਤੇ ਇੱਕ- ਦੂਸਰੇ ਰਾਜ‍ ਦੇ ਲੋਕਾਂ ਲਈ ਬੇਸਿਲਿਕਾ ਆਵ੍ ਅਵਰ ਲੇਡੀ ਆਵ੍ ਗੁਡ ਹੈਲ‍ਥ ਅਤੇ ਨਾਗੋਰ ਦਰਗਾਹ ਨਾਲ ਕਨੈਕਟਿਵਿਟੀ ਵਧੇਗੀ।  ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਗ੍ਰਾਮੀਣ ਅਤੇ ਤਟੀ ਕਨੈਕਟੀਵਿਟੀ ਵਿੱਚ ਸੁਧਾਰ  ਦੇ ਅਨੇਕ ਪ੍ਰਯਤਨ ਕੀਤੇ ਹਨ ਅਤੇ ਖੇਤੀਬਾੜੀ ਖੇਤਰ ਇਸ ਦਾ ਲਾਭ ਉਠਾਏਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਕਿਸਾਨਾਂ ਦੇ ਉਤ‍ਪਾਦ ਸਮੇਂ ‘ਤੇ ਚੰਗੇ ਬਜ਼ਾਰ ਵਿੱਚ ਪੰਹੁਚਾਉਣਾ ਸੁਨਿਸ਼ਚਿਤ ਕਰੇ। ਇਸ ਟੀਚੇ ਨੂੰ ਪ੍ਰਾਪ‍ਤ ਕਰਨ ਵਿੱਚ ਚੰਗੀਆਂ ਸੜਕਾਂ ਮਦਦ ਦੇਣਗੀਆਂ।  ਉਨ੍ਹਾਂ ਨੇ ਕਿਹਾ ਕਿ ਚਾਰ ਲੇਨ ਦੀ ਸੜਕ ਇਸ ਖੇਤਰ ਵਿੱਚ ਆਰਥਿਕ ਗਤੀਵਿ‍ਧੀ ਨੂੰ ਤੇਜ਼ ਬਣਾਏਗੀ ਅਤੇ ਸਥਾਨਕ ਯੁਵਾ ਦੇ ਲਈ ਰੋਜਗਾਰ ਦੇ ਅਵਸਰ ਪ੍ਰਦਾਨ ਕਰੇਗੀ। 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਪਿਛਲੇ 7 ਵਰ੍ਹਿਆਂ ਵਿੱਚ ਫਿਟਨਸ ਅਤੇ ਵੈੱਲਨੈੱਸ ਵਿੱਚ ਸੁਧਾਰ  ਦੇ ਅਨੇਕ ਯਤਨ ਕੀਤੇ ਹਨ ਕਿਉਂਕਿ ਆਰਥਿਕ ਸਮ੍ਰਿੱਧੀ ਦਾ ਨਜ਼ਦੀਕੀ ਤੋਂ ਚੰਗੀ ਸਿਹਤ ਦੇ ਨਾਲ ਸਬੰਧ ਹੈ।  ਇਸ ਸੰਦਰਭ ਵਿੱਚ ਉਨ੍ਹਾਂ ਨੇ ਖੇਲੋ ਇੰਡੀਆ ਯੋਜਨਾ ਦੇ ਹਿੱਸੇ ਦੇ ਰੂਪ ਵਿੱਚ ਖੇਡ ਪਰਿਸਰ ਵਿੱਚ 400 ਮੀਟਰ  ਦੇ ਸਿੰਥੈਟਿਕ ਅਥਲੈਟਿਕ ਟ੍ਰੈਕ ਦੇ ਲਈ ਨੀਂਹ ਪੱਥਰ ਰੱਖਿਆ।  ਇਸ ਨਾਲ ਭਾਰਤ ਦੇ ਨੌਜਵਾਨਾਂ ਵਿੱਚ ਖੇਡ ਪ੍ਰਤਿਭਾ ਫਲੇ-ਫੂਲੇਗੀ। ਉਨ੍ਹਾਂ ਨੇ ਕਿਹਾ ਕਿ ਪੁਦੂਚੇਰੀ ਵਿੱਚ ਚੰਗੀ ਖੇਡ ਸੁਵਿਧਾਵਾਂ ਦੇ ਆਉਣ ਨਾਲ ਇਸ ਰਾਜ‍ ਦੇ ਯੁਵਾ ਰਾਸ਼‍ਟਰੀ ਅਤੇ ਆਲਮੀ ਖੇਡ ਮੁਕਾਬਲਿਆਂ ਵਿੱਚ ਸ਼ਾਮਲ ਹੋ ਕੇ ਅੱਛਾ ਪ੍ਰਦਰਸ਼ਨ ਕਰ ਸਕਣਗੇ।  ਉਨ੍ਹਾਂ ਨੇ ਕਿਹਾ ਕਿ ਲਾਅਜ਼ਪੇਟ ਵਿੱਚ ਲੜਕੀਆਂ ਲਈ 100 ਬਿਸ‍ਤਰ ਦੇ ਹੌਸ‍ਟਲ ਵਿੱਚ ਹਾਕੀ,  ਵਾਲੀਬਾਲ,  ਵੇਟਲਿਫਟਿੰਗ,  ਕਬੱਡੀ,  ਅਤੇ ਹੈਂਡਬਾਲ ਖਿਡਾਰਣਾਂ ਰਹਿਣਗੀਆਂ ਅਤੇ ਉਨ੍ਹਾਂ ਨੂੰ ਐੱਸਏਆਈ ਕੋਚ ਦੇ ਤਹਿਤ ਟ੍ਰੇਨਿੰਗ ਦਿੱਤੀ ਜਾਵੇਗੀ।  

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਸਿਹਤ ਸੇਵਾ ਮਹੱਤ‍ਵਪੂਰਣ ਭੂਮਿਕਾ ਨਿਭਾਵੇਗੀ। ਸਾਰਿਆਂ ਨੂੰ ਗੁਣਵੱਤਾ ਸੰ‍ਪੰਨ‍ ਸਿਹਤ ਸੇਵਾ ਪ੍ਰਦਾਨ ਕਰਨ ਦੇ ਉਦੇਸ਼ ਦੇ ਨਾਲ ਜਿ‍ਪਮਰ ਵਿੱਚ ਅੱਜ ਬਲੱਡ ਸੈਂਟਰ ਦਾ ਉਦਘਾਟਨ ਕੀਤਾ ਗਿਆ।  ਬਲੱਡ ਸੈਂਟਰ ਰਕ‍ਤ,  ਰਕ‍ਤ ਉਤ‍ਪਾਦ ਦਾ ਲੰਬੇ ਸਮੇਂ ਤੱਕ ਸ‍ਟੋਰੇਜ ਕਰੇਗਾ ਅਤੇ ਸ‍ਟੇਮ ਸੇਲ ਦਾ ਬੈਂਕ ਹੋਵੇਗਾ।  ਉਨ੍ਹਾਂ ਨੇ ਕਿਹਾ ਕਿ ਇਹ ਸੁਵਿਧਾ ਇੱਕ ਖੋਜ ਪ੍ਰਯੋਗਸ਼ਾਲਾ ਅਤੇ ਸਾਰੇ ਤਰ੍ਹਾਂ ਦੇ ਟ੍ਰਾਂਸਫਿਊਜਨ ਵਿੱਚ ਅਮਲੇ ਦੀ ਟ੍ਰੇਨਿੰਗ ਦੇ ਕੇਂਦਰ ਦੇ ਰੂਪ ਵਿੱਚ ਕੰਮ ਕਰੇਗੀ। 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਣਵੱਤਾ ਸੰਪੰਨ‍ ਸਿਹਤ ਸੇਵਾ ਦੇ ਲਈ ਸਾਨੂੰ ਗੁਣਵੱਤਾ ਸੰਪੰਨ‍ ਪੇਸ਼ੇਵਰ ਲੋਕਾਂ ਦੀ ਜ਼ਰੂਰਤ ਹੈ। ਕਰਾਈਕਲ ‍ਯੂ ਕੈਂਪਸ ਵਿੱਚ ਮੈਡੀਕਲ ਕਾਲਜ ਬਿਲਡਿੰਗ ਦਾ ਫੇਜ਼ 1 ਪ੍ਰੋਜੈਕਟ ਵਾਤਾਵਰਣ ਅਨੁਕੂਲ ਪਰਿਸਰ ਪ੍ਰਦਾਨ ਕਰੇਗਾ ਅਤੇ ਐੱਮਬੀਬੀਐੱਸ ਦੇ ਵਿਦਿਆਰਥੀਆਂ ਦੇ ਪੜ੍ਹਾਉਣ ਲਈ ਜ਼ਰੂਰੀ ਸਾਰੀਆਂ ਆਧੁਨਿਕ ਟੀਚਿੰਗ ਸੁਵਿਧਾਵਾਂ ਉਪਲਬ‍ਧ ਕਰਵਾਏਗਾ। 

 

ਸਾਗਰਮਾਲਾ ਯੋਜਨਾ ਦੇ ਤਹਿਤ ਪੁਦੂਚੇਰੀ ਪੋਰਟ ਡਿਵਲਪਮੈਂਟ ਦਾ ਨੀਂਹ ਪੱਥਰ ਰੱਖਦੇ ਹੋਏ ਪ੍ਰਧਾਨ ਮੰਤਰੀ ਨੇ ਆਸ ਵਿਅਕਤ ਕੀਤੀ ਕਿ ਕਾਰਜ ਪੂਰਾ ਹੋਣ ਦੇ ਬਾਅਦ ਇਹ ਉਨ੍ਹਾਂ ਮਛੇਰਿਆਂ ਨੂੰ ਲਾਭ ਪ੍ਰਦਾਨ ਕਰੇਗਾ,  ਜੋ ਮੱਛੀ ਫੜਨ ਲਈ ਇਸ ਬੰਦਰਗਾਹ ਦਾ ਉਪਯੋਗ ਕਰਦੇ ਹੋਏ ਸਮੁੰਦਰ ਵਿੱਚ ਜਾਂਦੇ ਹਨ।  ਉਨ੍ਹਾਂ ਨੇ ਕਿਹਾ ਕਿ ਇਸ ਨਾਲ ਚੇਨਈ ਨਾਲ ਸਮੁੰਦਰੀ ਕਨੈਕਟੀਵਿਟੀ ਮਿਲੇਗੀ।  ਇਸ ਨਾਲ ਪੁਦੂਚੇਰੀ ਦੇ ਉਦਯੋਗਾਂ ਦੀ ਕਾਰਗੋ ਗਤੀਵਿਧੀ ਵਿੱਚ ਮਦਦ ਮਿਲੇਗੀ ਅਤੇ ਚੇਨਈ ਬੰਦਰਗਾਹ ‘ਤੇ ਉਤਾਰਣ ਵਿੱਚ ਮਦਦ ਮਿਲੇਗੀ।  ਇਸ ਨਾਲ ਤਟੀ ਸ਼ਹਿਰਾਂ ਵਿੱਚ ਯਾਤਰੀਆਂ ਦੀ ਆਵਾਜਾਈ ਸੰਭਵ ਹੋ ਸਕੇਗੀ। 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਤੱਖ ਲਾਭ ਟਰਾਂਸਫਰ ਨਾਲ ਵਿਭਿੰਨ ਕਲਿਆਣਕਾਰੀ ਯੋਜਨਾਵਾਂ  ਦੇ ਤਹਿਤ ਲਾਭਾਰਥੀਆਂ ਨੂੰ ਮਦਦ ਮਿਲੀ ਹੈ।  ਉਨ੍ਹਾਂ ਨੇ ਕਿਹਾ ਕਿ ਇਹ ਲੋਕਾਂ ਨੂੰ ਆਪਣੀ ਪਸੰਦ ਨਿਰਧਾਰਣ ਵਿੱਚ ਸਸ਼ਕ‍ਤ ਬਣਾਉਂਦੀ ਹੈ।  ਉਨ੍ਹਾਂ ਨੇ ਕਿਹਾ ਕਿ ਪੁਦੂਚੇਰੀ ਵਿੱਚ ਸਰਕਾਰੀ ਅਤੇ ਨਿਜੀ ਖੇਤਰ ਦੇ ਕਈ ਵਿੱਦਿਅਕ ਸੰਸ‍ਥਾਨਾਂ ਦੇ ਕਾਰਨ ਮਾਨਵ ਸੰਸਾਧਨ ਸਮ੍ਰਿੱਧ ਹੈ।  ਪੁਦੂਚੇਰੀ ਵਿੱਚ ਉਦਯੋਗ ਅਤੇ ਟੂਰਿਜ਼ਮ ਵਿਕਾਸ ਦੀ ਸਮਰੱਥਾ ਹੈ ਜੋ ਰੋਜਗਾਰ ਦੇ ਅਵਸਰ ਪ੍ਰਦਾਨ ਕਰਨਗੇ।  ਪ੍ਰਧਾਨ ਮੰਤਰੀ ਨੇ ਕਿਹਾ,  ‘‘ਪੁਦੂਚੇਰੀ  ਦੇ ਲੋਕ ਪ੍ਰਤਿਭਾਵਾਨ ਹੈ।  ਇਹ ਭੂਮੀ ਬਹੁਤ ਸੁੰਦਰ ਹੈ।  ਪੁਦੂਚੇਰੀ  ਦੇ ਵਿਕਾਸ ਦੇ ਲਈ ਆਪਣੀ ਸਰਕਾਰ ਦੀ ਤਰਫੋਂ ਹਰ ਸੰਭਵ ਸਮਰਥਨ ਵਿਅਕਤੀਗਤ ਰੂਪ ਨਾਲ ਯਕੀਨੀ ਬਣਾਉਣ ਦੇ ਲਈ ਮੈਂ ਇੱਥੇ ਹਾਂ।’’

 

****

 

ਡੀਐੱਸ/ਏਕੇ


(Release ID: 1700893) Visitor Counter : 259