ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 26 ਫਰਵਰੀ ਨੂੰ ਦ ਤਮਿਲ ਨਾਡੂ ਡਾ. ਐੱਮ. ਜੀ.ਆਰ. ਮੈਡੀਕਲ ਯੂਨੀਵਰਸਿਟੀ ਦੀ 33ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕਰਨਗੇ

Posted On: 24 FEB 2021 7:39PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 26 ਫਰਵਰੀ 2021 ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਦ ਤਮਿਲ ਨਾਡੂ ਡਾ.ਐੱਮ.ਜੀ.ਆਰ. ਮੈਡੀਕਲ ਯੂਨੀਵਰਸਿਟੀ ਦੀ 33ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕਰਨਗੇ। ਕਨਵੋਕੇਸ਼ਨ ਵਿੱਚ ਕੁੱਲ 17591 ਉਮੀਦਵਾਰਾਂ ਨੂੰ ਡਿਗਰੀਆਂ ਅਤੇ ਡਿਪਲੋਮੇ ਪ੍ਰਦਾਨ ਕੀਤੇ ਜਾਣਗੇ। ਇਸ ਅਵਸਰ ‘ਤੇ ਤਮਿਲ ਨਾਡੂ ਦੇ ਰਾਜਪਾਲ ਵੀ ਮੌਜੂਦ ਰਹਿਣਗੇ। 

 

ਯੂਨੀਵਰਸਿਟੀ  ਬਾਰੇ 

 

ਯੂਨੀਵਰਸਿਟੀ ਦਾ ਨਾਮਕਰਨ ਤਮਿਲ ਨਾਡੂ ਦੇ ਸਾਬਕਾ ਮੁੱਖ ਮੰਤਰੀ ਡਾ. ਐੱਮ. ਜੀ. ਰਾਮਚੰਦਰਨ ਦੇ ਨਾਮ ‘ਤੇ ਰੱਖਿਆ ਗਿਆ ਹੈ। ਇਸ ਦੇ ਨਾਲ ਕੁੱਲ 686 ਸੰਸਥਾਵਾਂ ਸਬੰਧਿਤ ਹਨ, ਜਿਨ੍ਹਾਂ ਵਿੱਚ ਮੈਡੀਕਲ,  ਡੈਂਟਲ,  ਫਾਰਮੇਸੀ, ਨਰਸਿੰਗ, ਆਯੁਸ਼, ਫਿਜ਼ੀਓਥੈਰੇਪੀ, ਆਕੂਪੇਸ਼ਨਲ ਥੈਰੇਪੀ ਅਤੇ ਸਬੰਧਿਤ ਸਿਹਤ ਵਿਗਿਆਨ ਦੇ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਹੈ । 

 

ਇਹ ਸੰਸਥਾਵਾਂ, ਜਿਨ੍ਹਾਂ ਵਿੱਚ 41 ਮੈਡੀਕਲ ਕਾਲਜ, 19 ਡੈਂਟਲ ਕਾਲਜ,  48 ਆਯੁਸ਼ ਕਾਲਜ, 199 ਨਰਸਿੰਗ ਕਾਲਜ, 81 ਫਾਰਮੇਸੀ ਕਾਲਜ ਅਤੇ ਬਾਕੀ ਵਿਸ਼ੇਸ਼ ਪੋਸਟ-ਡਾਕਟਰਲ ਮੈਡੀਕਲ ਅਤੇ ਸਬੰਧਿਤ ਸਿਹਤ ਸੰਸਥਾਵਾਂ ਸ਼ਾਮਲ ਹਨ,  ਤਮਿਲ ਨਾਡੂ ਦੇ ਕੋਨੇ-ਕੋਨੇ ਤੱਕ ਫੈਲੀਆਂ ਹੋਈਆਂ ਹਨ।

 

****

 

ਡੀਐੱਸ/ਏਕੇਜੇ



(Release ID: 1700708) Visitor Counter : 121