ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਨੇ ਇਕ ਹੋਰ ਮਹੱਤਵਪੂਰਨ ਮੀਲ ਪੱਥਰ ਨੂੰ ਪਾਰ ਕੀਤਾ - ਕੋਵਿਡ 19 ਦੇ ਵਿਰੁੱਧ 1 ਕਰੋੜ ਤੋਂ ਵੱਧ ਵੈਕਸੀਨੇਸ਼ਨ ਦੀਆਂ ਖੁਰਾਕਾਂ ਦਿੱਤੀਆਂ ਗਈਆਂ


ਪਿਛਲੇ 24 ਘੰਟਿਆਂ ਵਿੱਚ 16 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੋਵਿਡ 19 ਨਾਲ ਕਿਸੇ ਵੀ ਨਵੀਂ ਮੌਤ ਦੀ ਖਬਰ ਨਹੀਂ ਹੈ

Posted On: 19 FEB 2021 2:12PM by PIB Chandigarh

ਭਾਰਤ ਨੇ ਵਿਸ਼ਵਵਿਆਪੀ ਮਹਾਂਮਾਰੀ ਦੇ ਖਿਲਾਫ ਲੜਾਈ ਵਿੱਚ ਇਕ ਮਹੱਤਵਪੂਰਨ ਮੀਲ ਪੱਥਰ ਨੂੰ ਪਾਰ ਕੀਤਾ ਹੈ । 19 ਫਰਵਰੀ, 2021 ਨੂੰ ਸਵੇਰੇ 8:00 ਵਜੇ ਤੱਕ, ਦੇਸ਼ ਵਿੱਚ ਕੋਵਿਡ 19 ਦੇ ਵਿਰੁੱਧ ਸਿਹਤ ਸੰਭਾਲ ਅਤੇ ਫਰੰਟਲਾਈਨ ਕਰਮਚਾਰੀਆਂ ਨੂੰ ਦਿੱਤੀਆਂ ਗਈਆਂ ਵੈਕਸੀਨ ਦੀਆਂ ਖੁਰਾਕਾਂ ਦੀ ਗਿਣਤੀ 1 ਕਰੋੜ ਨੂੰ ਪਾਰ ਕਰ ਗਈਆਂ ਹਨ। 

ਭਾਰਤ ਨੇ 1 ਕਰੋੜ ਟੀਕਾਕਰਨ ਦੇ ਮਹੱਤਵਪੂਰਨ ਅੰਕੜੇ ਨੂੰ 34 ਦਿਨ ਵਿੱਚ ਹਾਸਿਲ ਕੀਤਾ ਹੈ, ਤੇਜ਼ ਰਫਤਾਰ ਨਾਲ ਇਹ ਅੰਕੜਾ ਹਾਸਲ ਕਰਨ ਵਾਲਾ ਭਾਰਤ ਦੁਨੀਆ ਦਾ ਅਜਿਹਾ ਦੂਜਾ ਦੇਸ਼ ਬਣ ਗਿਆ ਹੈ।

 

https://static.pib.gov.in/WriteReadData/userfiles/image/image001QGGE.jpg

 

ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ 8 ਵਜੇ ਤੱਕ ਕੁੱਲ 1,01,88,007 ਲਾਭਪਾਤਰੀਆਂ ਨੂੰ ਵੈਕਸਿਨ ਦੇ ਟੀਕੇ 2,11,462 ਸੈਸ਼ਨਾਂ ਰਾਹੀਂ ਦਿੱਤੇ ਜਾ ਚੁੱਕੇ ਹਨ। ਇਨ੍ਹਾਂ ਵਿੱਚ 62,60,242 ਐਚਸੀਡਬਲਯੂਜ਼ (ਪਹਿਲੀ ਖੁਰਾਕ), 6,10,899 ਐਚਸੀਡਬਲਯੂਜ਼ (ਦੂਜੀ ਖੁਰਾਕ) ਅਤੇ 33,16,866 ਐਫਐਲਡਬਲਯੂਜ਼ (ਪਹਿਲੀ ਖੁਰਾਕ) ਸ਼ਾਮਲ ਹਨ ।

ਕੋਵਿਡ-19 ਵੈਕਸੀਨੇਸ਼ਨ ਦੀ ਦੂਜੀ ਖ਼ੁਰਾਕ 13 ਫਰਵਰੀ 2021 ਤੋਂ ਅਜਿਹੇ ਲਾਭਪਾਤਰੀਆਂ ਨੂੰ ਦਿੱਤੀ ਜਾ ਰਹੀ ਹੈ , ਜਿਨ੍ਹਾਂ ਨੂੰ 28 ਦਿਨ ਪਹਿਲਾਂ ਕੋਵਿਡ ਰੋਕੂ ਟੀਕੇ ਦੀ ਪਹਿਲੀ ਖ਼ੁਰਾਕ ਦਿੱਤੀ ਗਈ ਸੀ । ਫਰੰਟ ਲਾਈਨ ਵਰਕਰਾਂ ਲਈ ਟੀਕਾਕਰਨ ਦੀ ਸ਼ੁਰੂਆਤ 2 ਫਰਵਰੀ 2021 ਨੂੰ ਕੀਤੀ ਗਈ ਸੀ ।

 

 

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਵੈਕਸੀਨ ਲਗਵਾ ਚੁੱਕੇ ਲਾਭਪਾਤਰੀ

ਪਹਿਲੀ ਖੁਰਾਕ

ਦੂਜੀ ਖੁਰਾਕ

ਕੁੱਲ ਖੁਰਾਕਾਂ

1

ਅੰਡੇਮਾਨ ਅਤੇ ਨਿਕੋਬਾਰ ਟਾਪੂ

4,347

495

4,842

2

ਆਂਧਰ ਪ੍ਰਦੇਸ਼

3,86,770

51,996

4,38,766

3

ਅਰੁਣਾਚਲ ਪ੍ਰਦੇਸ਼

18,359

2,941

21,300

4

ਅਸਾਮ

1,38,795

7,953

1,46,748

5

ਬਿਹਾਰ

5,06,688

33,419

5,40,107

6

ਚੰਡੀਗੜ੍ਹ

11,381

423

11,804

7

ਛੱਤੀਸਗੜ

3,21,706

14,425

3,36,131

8

ਦਾਦਰਾ ਅਤੇ ਨਗਰ ਹਵੇਲੀ

4,493

114

4,607

9

ਦਮਨ ਅਤੇ ਦਿਉ

1,640

94

1,734

10

ਦਿੱਲੀ

2,49,791

11,188

2,60,979

11

ਗੋਆ

13,862

356

14,218

12

ਗੁਜਰਾਤ

8,11,152

28,047

8,39,199

13

ਹਰਿਆਣਾ 

2,03,766

16,500

2,20,266

14

ਹਿਮਾਚਲ ਪ੍ਰਦੇਸ਼

90,908

68,031

1,58,939

15

ਜੰਮੂ ਅਤੇ ਕਸ਼ਮੀਰ

1,77,795

3,756

1,81,551

16

ਝਾਰਖੰਡ

2,38,852

8,595

2,47,447

17

ਕਰਨਾਟਕ

5,19,158

63,533

5,82,691

18

ਕੇਰਲ

3,86,901

23,948

4,10,849

19

ਲੱਦਾਖ

4,436

290

4,726

20

ਲਕਸ਼ਦੀਪ 

1,809

115

1,924

21

ਮੱਧ ਪ੍ਰਦੇਸ਼

6,11,640

0

6,11,640

22

ਮਹਾਰਾਸ਼ਟਰ

8,14,682

24,884

8,39,566

23

ਮਨੀਪੁਰ

35,834

901

36,735

24

ਮੇਘਾਲਿਆ

21,674

607

22,281

25

ਮਿਜ਼ੋਰਮ

13,731

1,384

15,115

26

ਨਾਗਾਲੈਂਡ

18,398

2,661

21,059

27

ਓਡੀਸ਼ਾ

4,29,212

53,401

4,82,613

28

ਪੁਡੂਚੇਰੀ

7,661

454

8,115

29

ਪੰਜਾਬ

1,16,199

5,575

1,21,774

30

ਰਾਜਸਥਾਨ

7,47,420

15,493

7,62,913

31

ਸਿੱਕਮ

10,143

357

10,500

32

ਤਾਮਿਲਨਾਡੂ

3,09,692

20,125

3,29,817

33

ਤੇਲੰਗਾਨਾ

2,79,832

73,281

3,53,113

34

ਤ੍ਰਿਪੁਰਾ

79,030

6,766

85,796

35

ਉੱਤਰ ਪ੍ਰਦੇਸ਼

10,52,431

18,464

10,70,895

36

ਉਤਰਾਖੰਡ

1,26,454

4,246

1,30,700

37

ਪੱਛਮੀ ਬੰਗਾਲ

5,83,613

23,922

6,07,535

38

ਫੁਟਕਲ

2,26,853

22,159

2,49,012

 

ਕੁੱਲ

95,77,108

6,10,899

1,01,88,007

 

ਟੀਕਾਕਰਨ ਮੁਹਿੰਮ ਦੇ 34 ਵੇਂ ਦਿਨ (18 ਫਰਵਰੀ, 2021) ਨੂੰ, ਕੁੱਲ 6,58,674 ਲਾਭਪਾਤਰੀਆਂ ਨੇ 10,812 ਸੈਸ਼ਨਾਂ ਵਿੱਚ ਟੀਕਾ ਲਗਾਇਆ ਹੈ । ਜਿਸ ਵਿਚੋਂ 4,16,942 ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਲਈ ਟੀਕਾ ਲਗਾਇਆ ਗਿਆ ਹੈ ਅਤੇ 2,41,732 ਐਚ.ਸੀ.ਡਬਲਯੂਜ਼ ਨੂੰ ਟੀਕੇ ਦੀ ਦੂਜੀ ਖੁਰਾਕ ਮਿਲੀ ਹੈ ।

ਹਰ ਰੋਜ਼ ਟੀਕਾ ਲਗਵਾਉਣ ਵਾਲੇ ਲਾਭਪਾਤਰੀਆਂ ਦੀ ਗਿਣਤੀ ਵਿੱਚ ਨਿਰੰਤਰ ਵਾਧੇ ਦਾ ਇਕ ਮਜ਼ਬੂਤ ਰੁਝਾਨ ਦਰਜ ਕੀਤਾ ਜਾ ਰਿਹਾ ਹੈ ।

ਭਾਰਤ ਵਿੱਚ ਟੀਕਾਕਰਨ ਮੁੰਕਮਲ ਕਰਵਾ ਚੁੱਕੇ ਕੁੱਲ ਲਾਭਪਾਤਰੀਆਂ ਵਿਚੋਂ 8 ਰਾਜਾਂ ਦਾ ਹਿੱਸਾ 57.47 ਫ਼ੀਸਦ  ਬਣਦਾ ਹੈ। ਇਕੱਲੇ ਉੱਤਰ ਪ੍ਰਦੇਸ਼ ਵਿੱਚ ਹੀ ਭਾਰਤ ਦੇ ਕੁੱਲ ਲਾਭਪਾਤਰੀਆਂ ਵਿੱਚਲੇ 10.5 ਫ਼ੀਸਦ (10,70,895 ਲਾਭਪਾਤਰੀ) ਸ਼ਾਮਲ ਹਨ ।

 

https://static.pib.gov.in/WriteReadData/userfiles/image/image002EFBA.jpg

 

ਭਾਰਤ ਵਿੱਚ ਲਗਾਈਆਂ ਜਾਣ ਵਾਲੀਆਂ ਵੈਕਸਿਨ ਦੀਆਂ ਦੁਜੀਆਂ ਟੀਕਾਕਰਨ ਖੁਰਾਕਾਂ ਵਿਚੋਂ 7 ਰਾਜਾਂ ਦਾ ਹਿੱਸਾ 60.85 ਫੀਸਦ ਬਣਦਾ ਹੈ। ਤੇਲੰਗਾਨਾ, ਦੇਸ਼ ਵਿੱਚ ਦਿੱਤੀਆਂ ਜਾ ਰਹੀਆਂ ਦੂਸਰੇ ਗੇੜ ਦੀਆਂ ਖੁਰਾਕਾਂ (73,281 ਲਾਭਪਾਤਰੀਆਂ) ਵਿੱਚ 12 ਫ਼ੀਸਦ ਹਿੱਸੇ ਨਾਲ ਸਾਰੇ ਰਾਜਾਂ ਦੀ ਅਗਵਾਈ ਕਰ ਰਿਹਾ ਹੈ।

https://static.pib.gov.in/WriteReadData/userfiles/image/image003OZJJ.jpg

 

16 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਈ ਨਵੀਂ ਮੌਤ ਹੋਣ ਦੀ ਖਬਰ ਨਹੀਂ ਮਿਲੀ ਹੈ। ਇਹ ਹਨ - ਗੁਜਰਾਤ, ਹਿਮਾਚਲ ਪ੍ਰਦੇਸ਼, ਗੋਆ, ਝਾਰਖੰਡ, ਮੇਘਾਲਿਆ, ਪੁਡੂਚੇਰੀ, ਚੰਡੀਗੜ੍ਹ, ਮਨੀਪੁਰ, ਮਿਜ਼ੋਰਮ, ਲਕਸ਼ਦੀਪ, ਸਿੱਕਮ, ਅਰੁਣਾਚਲ ਪ੍ਰਦੇਸ਼, ਲੱਦਾਖ (ਯੂਟੀ), ਤ੍ਰਿਪੁਰਾ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਦਮਨ ਤੇ ਦਿਉ ਅਤੇ ਦਾਦਰਾ ਤੇ ਨਗਰ ਹਵੇਲੀ ।

ਪੰਦਰਾਂ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 1-5 ਮੌਤਾਂ ਅਤੇ 3 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 6-10 ਦੇ ਵਿਚਕਾਰ ਮੌਤਾਂ ਰਿਪੋਰਟ ਕੀਤੀਆਂ ਗਈਆਂ ਹਨ।

.

https://static.pib.gov.in/WriteReadData/userfiles/image/image004OVL7.jpg

ਦੇਸ਼ ਦੇ ਕੁੱਲ ਐਕਟਿਵ ਮਾਮਲੇ, ਅੱਜ  1.39 ਲੱਖ (1,39,542) 'ਤੇ ਆ ਗਏ ਹਨ। ਮੌਜੂਦਾ ਐਕਟਿਵ ਮਾਮਲੇ, ਹੁਣ ਦੇਸ਼ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਵਿਚੋਂ  1.27 ਫੀਸਦ ਰਹਿ ਗਏ ਹਨ।

ਭਾਰਤ ਵਿੱਚ ਕੁੱਲ ਰਿਕਵਰ ਕੀਤੇ ਗਏ ਮਾਮਲਿਆਂ ਦੀ ਗਿਣਤੀ 1.06 ਕਰੋੜ (1,06,67,741) ਹੋ ਗਈ ਹੈ । ਰਿਕਵਰੀ ਦੀ ਮੌਜੂਦਾ ਦਰ 97.30ਫੀਸਦ ਹੋ ਗਈ ਹੈ।

 

ਪਿਛਲੇ 24 ਘੰਟਿਆਂ ਦੌਰਾਨ 10,896 ਵਿਅਕਤੀਆਂ ਨੂੰ ਸਿਹਤਯਾਬੀ ਮਗਰੋਂ ਛੁੱਟੀ ਦਿੱਤੀ ਗਈ ਹੈ ।

 

ਕੋਵਿਡ -19 ਵਿਰੁੱਧ ਨਵੇਂ ਰਿਕਵਰ ਹੋਏ ਕੇਸਾਂ ਵਿਚੋਂ 83.15 ਫੀਸਦ ਮਾਮਲੇ 6 ਰਾਜਾਂ ਵਿੱਚ ਦਰਜ ਕੀਤੇ ਗਏ ਹਨ।

 

ਕੇਰਲ ਨੇ ਇੱਕ ਦਿਨ ਵਿੱਚ ਨਵੇਂ ਰਿਕਵਰ ਕੀਤੇ ਗਏ  ਕੇਸਾਂ  5,193  ਨਾਲ ਰਿਕਵਰੀ ਵਿੱਚ ਸਭ ਤੋਂ ਵੱਧ ਦਾ ਯੋਗਦਾਨ ਪਾਇਆ ਗਿਆ ਹੈ। ਉਸ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ ਰਿਕਵਰੀ ਦੀ ਗਿਣਤੀ ਮਹਾਰਾਸ਼ਟਰ ਵਿੱਚ 2,543 ਅਤੇ ਇਸ ਤੋਂ ਬਾਅਦ ਤਾਮਿਲਨਾਡੂ ਵਿੱਚ 470 ਦਰਜ ਕੀਤੀ ਗਈ ਹੈ। 

https://static.pib.gov.in/WriteReadData/userfiles/image/image005LBGR.jpg

 

ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 13,193 ਨਵੇਂ ਪੁਸ਼ਟੀ ਵਾਲੇ ਮਾਮਲੇ ਦਰਜ ਕੀਤੇ ਗਏ ਹਨ ।

86.6 ਫ਼ੀਸਦ ਨਵੇਂ ਪੁਸ਼ਟੀ ਵਾਲੇ ਕੇਸ 6 ਰਾਜਾਂ ਤੋਂ ਦਰਜ ਹੋ ਰਹੇ ਹਨ।

ਮਹਾਰਾਸ਼ਟਰ ਵਿੱਚ ਰੋਜ਼ਾਨਾ ਨਵੇਂ ਸਭ ਤੋਂ ਵੱਧ ਕੇਸ 5,427 ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਕੇਰਲ ਅਤੇ ਤਾਮਿਲਨਾਡੂ ਵਿੱਚ ਕ੍ਰਮਵਾਰ 4,584 ਅਤੇ 457 ਨਵੇਂ ਕੇਸ ਦਰਜ ਕੀਤੇ ਗਏ ਹਨ ।

 

https://static.pib.gov.in/WriteReadData/userfiles/image/image0068DFB.jpg

 

ਪਿਛਲੇ 24 ਘੰਟਿਆਂ ਦੌਰਾਨ 97 ਮੌਤਾਂ ਦਰਜ ਕੀਤੀਆਂ ਗਈਆਂ ਹਨ ।

ਨਵੀਆਂ ਦਰਜ ਕੀਤੀਆਂ ਗਈਆਂ ਮੌਤਾਂ ਵਿੱਚ 5 ਸੂਬਿਆਂ ਦਾ ਹਿੱਸਾ 76.29 ਫੀਸਦ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 38 ਮੌਤਾਂ ਰਿਪੋਰਟ ਹੋਈਆਂ ਹਨ । ਕੇਰਲ ਵਿੱਚ ਰੋਜ਼ਾਨਾ 14 ਅਤੇ ਪੰਜਾਬ ਵਿੱਚ 10 ਮੌਤਾਂ ਦਰਜ ਕੀਤੀਆਂ ਗਈਆਂ ਹਨ ।

 

https://static.pib.gov.in/WriteReadData/userfiles/image/image0078LQ3.jpg

 

****


ਐਮਵੀ / ਐਸਜੇ

ਐਚਐਫਡਬਲਯੂ / ਕੋਵਿਡ ਸਟੇਟਸ ਡੇਟਾ / 19 ਫਰਵਰੀ 2021/1



(Release ID: 1699509) Visitor Counter : 150