ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 19 ਫਰਵਰੀ ਨੂੰ ਕੇਰਲ ਵਿੱਚ ਬਿਜਲੀ ਅਤੇ ਸ਼ਹਿਰੀ ਖੇਤਰ ਦੇ ਪ੍ਰਮੁੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ

Posted On: 17 FEB 2021 8:57PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 19 ਫਰਵਰੀ 2021 ਨੂੰ ਸ਼ਾਮ 4:30 ਵਜੇ ਵੀਡੀਓ ਕਾਨਫਰੰਸਿੰਗ  ਦੇ ਜ਼ਰੀਏ ਕੇਰਲ ਵਿੱਚ ਬਿਜਲੀ ਅਤੇ ਸ਼ਹਿਰੀ ਖੇਤਰ ਦੇ ਪ੍ਰਮੁੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਅਵਸਰ ‘ਤੇ ਕੇਰਲ ਦੇ ਮੁੱਖ ਮੰਤਰੀ ਦੇ ਨਾਲ-ਨਾਲ ਕੇਂਦਰੀ ਬਿਜਲੀ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਨਵੀਨ ਤੇ ਅਖੁੱਟ ਊਰਜਾ ਅਤੇ ਹਾਊਸਿੰਗ ਤੇ ਸ਼ਹਿਰੀ ਮਾਮਲੇ ਕੇਂਦਰੀ ਰਾਜ ਮੰਤਰੀ ਵੀ ਮੌਜੂਦ ਰਹਿਣਗੇ। 

 

ਪੁਗਲੁਰ-ਤ੍ਰਿਸੁਰ ਪਾਵਰ ਟ੍ਰਾਂਸਮਿਸ਼ਨ ਪ੍ਰੋਜੈਕਟ

 

ਪ੍ਰਧਾਨ ਮੰਤਰੀ 320 ਕੇਵੀ ਪੁਗਲੁਰ (ਤਮਿਲ ਨਾਡੂ)-ਤ੍ਰਿਸੁਰ (ਕੇਰਲ)  ਪਾਵਰ ਟ੍ਰਾਂਸਮਿਸ਼ਨ ਪ੍ਰੋਜੈਕਟ ਦਾ ਉਦਘਾਟਨ ਕਰਨਗੇ। ਇਹ ਇੱਕ ਵੋਲਟੇਜ ਸੋਰਸ ਕਨਵਰਟਰ (ਵੀਐੱਸਸੀ) ਅਧਾਰਿਤ ਹਾਈ ਵੋਲਟੇਜ ਡਾਇਰੈਕਟ ਕਰੰਟ (ਐੱਚਵੀਡੀਸੀ) ਪ੍ਰੋਜੈਕਟ ਹੈ ਅਤੇ ਇਸ ਵਿੱਚ ਭਾਰਤ ਦਾ ਪਹਿਲਾ ਐੱਚਵੀਡੀਸੀ ਲਿੰਕ ਹੈ ਜਿਸ ਵਿੱਚ ਅਤਿਆਧੁਨਿਕ ਵੀਐੱਸਸੀ ਟੈਕਨੋਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ। 5070 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ, ਇਹ ਪੱਛਮੀ ਖੇਤਰ ਤੋਂ 2000 ਮੈਗਾਵਾਟ ਬਿਜਲੀ ਭੇਜਣ ਦੀ ਸੁਵਿਧਾ ਪ੍ਰਦਾਨ ਕਰੇਗਾ ਅਤੇ ਕੇਰਲ ਦੇ ਲੋਕਾਂ ਲਈ ਲੋਡ ਵਿੱਚ ਵਾਧੇ ਨੂੰ ਪੂਰਾ ਕਰਨ ਵਿੱਚ ਮਦਦ ਕਰੇਗਾ। ਇਸ ਵੀਐੱਸਸੀ ਅਧਾਰਿਤ ਪ੍ਰਣਾਲੀ ਵਿੱਚ ਓਵਰਹੈੱਡ ਲਾਈਨਾਂ ਦੇ ਨਾਲ ਐੱਚਵੀਡੀਸੀ ਐਕਸਐੱਲਪੀਈ (ਕਰਾਸ-ਲਿੰਕਡ ਪੋਲੀਇਥੀਲੀਨ) ਕੇਬਲ ਦਾ ਏਕੀਕਰਨ ਹੁੰਦਾ ਹੈ ਅਤੇ ਪਰੰਪਰਾਗਤ ਐੱਚਵੀਡੀਸੀ ਪ੍ਰਣਾਲੀ ਦੀ ਤੁਲਨਾ ਵਿੱਚ 35-40% ਘੱਟ ਜ਼ਮੀਨ ਦੀ ਜ਼ਰੂਰਤ ਹੁੰਦੀ ਹੈ। 

 

ਕਾਸਰਗੋਡ ਸੋਲਰ ਪਾਵਰ ਪ੍ਰੋਜੈਕਟ

 

ਪ੍ਰਧਾਨ ਮੰਤਰੀ 50 ਮੈਗਾਵਾਟ ਕਾਸਰਗੋਡ ਸੋਲਰ ਪਾਵਰ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ।  ਇਸ ਨੂੰ ਰਾਸ਼ਟਰੀ ਸੌਰ ਊਰਜਾ ਮਿਸ਼ਨ ਦੇ ਤਹਿਤ ਵਿਕਸਿਤ ਕੀਤਾ ਗਿਆ ਹੈ। ਕਾਸਰਗੋਡ ਜ਼ਿਲ੍ਹੇ ਦੇ ਪਿਵਲੀਕ, ਮੀਂਜਾ ਅਤੇ ਚਿੱਪਰ ਪਿੰਡਾਂ ਵਿੱਚ 250 ਏਕੜ ਤੋਂ ਜ਼ਿਆਦਾ ਜ਼ਮੀਨ ‘ਤੇ ਫੈਲੇ ਇਸ ਪ੍ਰੋਜੈਕਟ ਦਾ ਨਿਰਮਾਣ  ਕੇਂਦਰ ਸਰਕਾਰ  ਦੇ ਕਰੀਬ 280 ਕਰੋੜ ਰੁਪਏ ਦੀ ਮਦਦ ਨਾਲ ਕੀਤਾ ਗਿਆ ਹੈ। 

 

ਪ੍ਰਧਾਨ ਮੰਤਰੀ ਤਿਰੁਵਨੰਤਪੁਰਮ ਵਿੱਚ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਨੀਂਹ ਪੱਥਰ ਰੱਖਣਗੇ। 94 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਸੈਂਟਰ ਦੀ ਸਥਾਪਨਾ ਦਾ ਮਕਸਦ ਤਿਰੁਵਨੰਤਪੁਰਮ ਨਗਰ ਨਿਗਮ ਲਈ ਸਮਾਰਟ ਸੋਲਿਊਸ਼ਨਸ ਉਪਲਬਧ ਕਰਵਾਉਣਾ ਹੈ। ਨਾਲ ਹੀ ਇਹ ਐਮਰਜੈਂਸੀ ਹਾਲਾਤ ਵਿੱਚ ਤਾਲਮੇਲੀ ਕਾਰਵਾਈ ਦੇ ਸਾਂਝੇ ਬਿੰਦੂ ਦੇ ਰੂਪ ਵਿੱਚ ਕੰਮ ਕਰੇਗਾ। 

 

ਸਮਾਰਟ ਰੋਡ ਪ੍ਰੋਜੈਕਟ

 

ਪ੍ਰਧਾਨ ਮੰਤਰੀ ਤਿਰੁਵਨੰਤਪੁਰਮ ਵਿੱਚ ਸਮਾਰਟ ਰੋਡ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। 427 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਦਾ ਇਹ ਪ੍ਰੋਜੈਕਟ ਤਿਰੁਵਨੰਤਪੁਰਮ ਦੀਆਂ ਮੌਜੂਦਾ 37 ਕਿਲੋਮੀਟਰ ਸੜਕਾਂ ਨੂੰ ਵਿਸ਼ਵ ਪੱਧਰੀ ਸਮਾਰਟ ਸੜਕਾਂ ਵਿੱਚ ਬਦਲੇਗਾ ਜਿਸ ਵਿੱਚ ਸੜਕ ਅਤੇ ਜੰਕਸ਼ਨ ਵਿੱਚ ਸੁਧਾਰ ਦੇ ਨਾਲ-ਨਾਲ ਪੋਲ ਤੋਂ ਗਈਆਂ ਤਾਰਾਂ ਆਦਿ ਨੂੰ ਜ਼ਮੀਨ ਦੇ ਅੰਦਰ ਕੀਤਾ ਜਾਣਾ ਸ਼ਾਮਲ ਹੈ।  

 

ਅਰੁਵਿਕਾਰਾ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ

 

ਪ੍ਰਧਾਨ ਮੰਤਰੀ ਅਮਰੁਤ (AMRUT) ਮਿਸ਼ਨ ਦੇ ਤਹਿਤ ਅਰੁਵਿਕਾਰਾ ਵਿੱਚ ਬਣੇ 75 ਐੱਮਐੱਲਡੀ (ਮਿਲੀਅਨ ਲੀਟਰ ਪ੍ਰਤੀ ਦਿਨ) ਵਾਟਰ ਟ੍ਰੀਟਮੈਂਟ ਪਲਾਂਟ ਦਾ ਉਦਘਾਟਨ ਕਰਨਗੇ। ਇਹ ਤਿਰੁਵਨੰਤਪੁਰਮ  ਦੇ ਲੋਕਾਂ ਲਈ ਪੀਣ ਦੇ ਪਾਣੀ ਦੀ ਸਪਲਾਈ ਨੂੰ ਹੁਲਾਰਾ ਦੇਵੇਗਾ ਅਤੇ ਅਰੁਵਿਕਾਰਾ ਵਿੱਚ ਮੌਜੂਦਾ ਟ੍ਰੀਟਮੈਂਟ ਪਲਾਂਟਾਂ ਵਿੱਚ ਰੱਖ-ਰਖਾਅ ਕਾਰਜ ਚਲਣ ਦੀ ਸਥਿਤੀ ਵਿੱਚ ਸ਼ਹਿਰ ਵਿੱਚ ਪੀਣ ਦੇ ਪਾਣੀ ਦੀ ਸਪਲਾਈ ਨੂੰ ਬਣਾਈ ਰੱਖਣ ਵਿੱਚ ਮਦਦ ਕਰੇਗਾ। 

 

*****

 

ਡੀਐੱਸ/ਐੱਸਐੱਚ(Release ID: 1699034) Visitor Counter : 50