ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 17 ਫਰਵਰੀ ਨੂੰ ਨੈਸਕੌਮ ਟੈਕਨੋਲੋਜੀ ਅਤੇ ਲੀਡਰਸ਼ਿਪ ਫੋਰਮ ਨੂੰ ਸੰਬੋਧਨ ਕਰਨਗੇ
Posted On:
15 FEB 2021 3:34PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 17 ਫਰਵਰੀ 2021 ਨੂੰ ਬਾਅਦ ਦੁਪਹਿਰ 12:30 ਵਜੇ ਵੀਡੀਓ ਕਾਨਫਰੰਸਿੰਗ ਜ਼ਰੀਏ ਨੈਸਕੌਮ ਟੈਕਨੋਲੋਜੀ ਅਤੇ ਲੀਡਰਸ਼ਿਪ ਫੋਰਮ (ਐੱਨਟੀਐੱਲਐੱਫ) ਨੂੰ ਸੰਬੋਧਨ ਕਰਨਗੇ।
ਨੈਸਕੌਮ ਟੈਕਨੋਲੋਜੀ ਅਤੇ ਲੀਡਰਸ਼ਿਪ ਫੋਰਮ (ਐੱਨਟੀਐੱਲਐੱਫ) ਬਾਰੇ
ਨੈਸਕੌਮ ਟੈਕਨੋਲੋਜੀ ਅਤੇ ਲੀਡਰਸ਼ਿਪ ਫੋਰਮ (ਐੱਨਟੀਐੱਲਐੱਫ) ਦਾ 29ਵਾਂ ਸੰਸਕਰਣ 17 ਤੋਂ 19 ਫਰਵਰੀ 2021 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਨੈਸ਼ਨਲ ਐਸੋਸੀਏਸ਼ਨ ਆਵ੍ ਸੌਫਟਵੇਅਰ ਐਂਡ ਸਰਵਿਸ ਕੰਪਨੀਜ਼ (ਨੈਸਕੌਮ-NASSCOM) ਦਾ ਮੁੱਖ ਸਮਾਗਮ ਹੈ। ਇਸ ਸਾਲ ਦੇ ਆਯੋਜਨ ਦਾ ਥੀਮ 'ਸ਼ੇਪਿੰਗ ਦ ਫਿਊਚਰ ਟੂਵਰਡਸ ਅ ਬੈਟਰ ਨਾਰਮਲ' ਹੈ। ਇਸ ਪ੍ਰੋਗਰਾਮ ਵਿੱਚ 30 ਤੋਂ ਵੱਧ ਦੇਸ਼ਾਂ ਦੇ 1600 ਭਾਗੀਦਾਰ ਹਿੱਸਾ ਲੈਣਗੇ ਅਤੇ ਤਿੰਨ ਦਿਨਾਂ ਦੇ ਆਯੋਜਨ ਦੇ ਦੌਰਾਨ 30 ਤੋਂ ਵੱਧ ਉਤਪਾਦ ਪ੍ਰਦਰਸ਼ਿਤ ਕੀਤੇ ਜਾਣਗੇ।
**********
ਡੀਐੱਸ/ਵੀਜੇ/ਏਕੇ
(Release ID: 1698156)
Visitor Counter : 161
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam