ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
33 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 5,000 ਤੋਂ ਘੱਟ ਐਕਟਿਵ ਕੇਸ ਹਨ
18 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਈ ਨਵੀਂ ਮੌਤ ਹੋਣ ਦੀ ਖਬਰ ਨਹੀਂ ਮਿਲੀ ਹੈ ਲਗਭਗ 83 ਲੱਖ ਲਾਭਪਾਤਰੀਆਂ ਨੇ ਕੋਵਿਡ 19 ਟੀਕਾਕਰਨ ਮੁਹਿੰਮ ਤਹਿਤ ਟੀਕਾ ਲਗਵਾ ਲਿਆ ਹੈ
Posted On:
15 FEB 2021 12:19PM by PIB Chandigarh
ਦੇਸ਼ ਦੇ ਕੁੱਲ ਐਕਟਿਵ ਮਾਮਲੇ, ਅੱਜ 1.39 ਲੱਖ (1,39,637) 'ਤੇ ਆ ਗਏ ਹਨ। ਮੌਜੂਦਾ ਐਕਟਿਵ ਮਾਮਲੇ, ਹੁਣ ਦੇਸ਼ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਵਿਚੋਂ 1.28 ਫੀਸਦ ਰਹਿ ਗਏ ਹਨ।
ਪਿਛਲੇ 24 ਘੰਟਿਆਂ ਵਿੱਚ 33 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ 5,000 ਤੋਂ ਘੱਟ ਐਕਟਿਵ ਮਾਮਲਿਆਂ ਦੀ ਰਿਪੋਰਟ ਕੀਤੀ ਹੈ । ਤ੍ਰਿਪੁਰਾ ਅਤੇ ਦਮਨ ਤੇ ਦਿਉ ਅਤੇ ਦਾਦਰਾ ਤੇ ਨਗਰ ਹਵੇਲੀ ਵਿਚ ਇਸ ਸਮੇਂ ਸਿਰਫ 2-2 ਐਕਟਿਵ ਕੇਸ ਹਨ।
ਤਿੰਨ ਰਾਜ ਅਰਥਾਤ ਕੇਰਲ, ਮਹਾਰਾਸ਼ਟਰ ਅਤੇ ਕਰਨਾਟਕ ਸਾਂਝੇ ਤੌਰ ਤੋਂ ਭਾਰਤ ਦੇ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਵਿੱਚ 77ਫੀਸਦ ( 76.5 ਫ਼ੀਸਦ) ਦਾ ਹਿੱਸਾ ਪਾ ਰਹੇ ਹਨ। ਕੇਰਲ, ਮਹਾਰਾਸ਼ਟਰ ਦੋਵੇਂ ਸੂਬੇ ਸਾਂਝੇ ਤੌਰ ਤੇ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਵਿਚੋਂ 74.72 ਫੀਸਦ ਦਾ ਯੋਗਦਾਨ ਪਾ ਰਹੇ ਹਨ ।
18 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਈ ਨਵੀਂ ਮੌਤ ਹੋਣ ਦੀ ਖਬਰ ਨਹੀਂ ਮਿਲੀ ਹੈ। ਇਹ ਹਨ - ਅਸਾਮ, ਰਾਜਸਥਾਨ, ਉੜੀਸਾ, ਆਂਧਰਾ ਪ੍ਰਦੇਸ਼, ਹਰਿਆਣਾ, ਝਾਰਖੰਡ, ਉਤਰਾਖੰਡ, ਮਨੀਪੁਰ, ਨਾਗਾਲੈਂਡ, ਲਕਸ਼ਦੀਪ, ਮੇਘਾਲਿਆ, ਸਿੱਕਿਮ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਲੱਦਾਖ (ਯੂਟੀ), ਮਿਜ਼ੋਰਮ, ਅਰੁਣਾਚਲ ਪ੍ਰਦੇਸ਼, ਤ੍ਰਿਪੁਰਾ ਅਤੇ ਦਮਨ ਤੇ ਦਿਉ ਅਤੇ ਦਾਦਰਾ ਤੇ ਨਗਰ ਹਵੇਲੀ ।
ਨਾਲ ਹੀ, ਦਸ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਪਿਛਲੇ ਹਫਤੇ ਵਿੱਚ ਕਿਸੇ ਦੀ ਮੌਤ ਹੋਣ ਦੀ ਖਬਰ ਨਹੀਂ ਮਿਲੀ ਹੈ। ਇਹ ਹਨ - ਅੰਡੇਮਾਨ ਅਤੇ ਨਿਕੋਬਾਰ ਟਾਪੂ, ਅਰੁਣਾਚਲ ਪ੍ਰਦੇਸ਼, ਤ੍ਰਿਪੁਰਾ ਅਤੇ ਦਮਨ ਤੇ ਦਿਉ ਅਤੇ ਦਾਦਰਾ ਤੇ ਨਗਰ ਹਵੇਲੀ, ਲੱਦਾਖ (ਯੂਟੀ), ਲਕਸ਼ਦੀਪ, ਮਨੀਪੁਰ, ਨਾਗਾਲੈਂਡ, ਸਿੱਕਮ ਅਤੇ ਤ੍ਰਿਪੁਰਾ ।
15 ਫਰਵਰੀ, 2021 ਨੂੰ, ਸਵੇਰੇ 8:00 ਵਜੇ ਤੱਕ, ਦੇਸ਼ ਵਿੱਚ ਕੋਵਿਡ 19 ਦੇ ਵਿਰੁੱਧ ਟੀਕੇ ਲਗਵਾ ਚੁੱਕੇ ਸਿਹਤ ਸੰਭਾਲ ਅਤੇ ਫਰੰਟਲਾਈਨ ਕਰਮਚਾਰੀਆਂ ਦੀ ਕੁੱਲ ਗਿਣਤੀ ਲਗਭਗ 83 ਲੱਖ ਤੱਕ ਪਹੁੰਚ ਗਈ ਹੈ ।.
ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ 8 ਵਜੇ ਤੱਕ 82,85,295 ਲਾਭਪਾਤਰੀਆਂ ਨੂੰ 1,73,729 ਸੈਸ਼ਨਾਂ ਰਾਹੀਂ ਟੀਕੇ ਲਗਵਾਏ ਜਾ ਚੁੱਕੇ ਹਨ, ਇਨ੍ਹਾਂ ਵਿੱਚ 59,88,113 ਐਚਸੀਡਬਲਯੂਜ਼ (ਪਹਿਲੀ ਖੁਰਾਕ), 24,561 ਐਚਸੀਡਬਲਯੂਜ਼ (ਦੂਜੀ ਖੁਰਾਕ) ਅਤੇ 22,72,621 ਐੱਫ ਐਲ ਡਬਲਯੂਜ਼ (ਪਹਿਲੀ ਖੁਰਾਕ) ਸ਼ਾਮਲ ਹਨ.।
ਕੋਵਿਡ 19 ਟੀਕਾਕਰਨ ਦੀ ਦੂਜੀ ਖੁਰਾਕ 13 ਫਰਵਰੀ, 2021 ਤੋਂ ਉਨ੍ਹਾਂ ਲਾਭਪਾਤਰੀਆਂ ਲਈ ਅਰੰਭ ਹੋਈ ਹੈ ਜਿਨ੍ਹਾਂ ਨੇ, ਪਹਿਲੀ ਖੁਰਾਕ ਹਾਸਿਲ ਕਰਨ ਦੇ 28 ਦਿਨ ਪੂਰੇ ਕਰ ਲਏ ਹਨ ।
ਸ. ਨੰ.
|
ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ
|
ਲਾਭਪਾਤਰੀ ਨੇ ਟੀਕਾ ਲਗਵਾਇਆ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਕੁੱਲ ਖੁਰਾਕ
|
1
|
ਅੰਡੇਮਾਨ ਅਤੇ ਨਿਕੋਬਾਰ ਆਈਲੈਂਡਜ਼
|
3,646
|
0
|
3,646
|
2
|
ਆਂਧਰ- ਪ੍ਰਦੇਸ਼
|
3,56,521
|
5,820
|
3,62,341
|
3
|
ਅਰੁਣਾਚਲ ਪ੍ਰਦੇਸ਼
|
15,633
|
461
|
16,094
|
4
|
ਅਸਾਮ
|
1,27,658
|
2,215
|
1,29,873
|
5
|
ਬਿਹਾਰ
|
4,92,152
|
0
|
4,92,152
|
6
|
ਚੰਡੀਗੜ੍ਹ
|
8,660
|
143
|
8,803
|
7
|
ਛੱਤੀਸਗੜ੍ਹ
|
2,62,092
|
895
|
2,62,987
|
8
|
ਦਾਦਰਾ ਅਤੇ ਨਗਰ ਹਵੇਲੀ
|
2,922
|
41
|
2,963
|
9
|
ਦਮਨ ਅਤੇ ਦਿਉ
|
1,121
|
30
|
1,151
|
10
|
ਦਿੱਲੀ
|
1,89,351
|
1,856
|
1,91,207
|
11
|
ਗੋਆ
|
13,166
|
517
|
13,683
|
12
|
ਗੁਜਰਾਤ
|
6,83,903
|
0
|
6,83,903
|
13
|
ਹਰਿਆਣਾ
|
1,95,764
|
588
|
1,96,352
|
14
|
ਹਿਮਾਚਲ ਪ੍ਰਦੇਸ਼
|
81,482
|
475
|
81,957
|
15
|
ਜੰਮੂ ਅਤੇ ਕਸ਼ਮੀਰ
|
1,28,822
|
807
|
1,29,629
|
16
|
ਝਾਰਖੰਡ
|
2,06,182
|
2,209
|
2,08,391
|
17
|
ਕਰਨਾਟਕ
|
4,96,234
|
0
|
4,96,234
|
18
|
ਕੇਰਲ
|
3,58,529
|
46
|
3,58,575
|
19
|
ਲੱਦਾਖ
|
2,904
|
77
|
2,981
|
20
|
ਲਕਸ਼ਦਵੀਪ
|
1,776
|
0
|
1,776
|
21
|
ਮੱਧ ਪ੍ਰਦੇਸ਼
|
5,57,105
|
0
|
5,57,105
|
22
|
ਮਹਾਰਾਸ਼ਟਰ
|
6,82,744
|
189
|
6,82,933
|
23
|
ਮਣੀਪੁਰ
|
22,726
|
169
|
22,895
|
24
|
ਮੇਘਾਲਿਆ
|
13,998
|
91
|
14,089
|
25
|
ਮਿਜ਼ੋਰਮ
|
11,680
|
74
|
11,754
|
26
|
ਨਾਗਾਲੈਂਡ
|
9,695
|
123
|
9,818
|
27
|
ਉੜੀਸਾ
|
4,12,046
|
0
|
4,12,046
|
28
|
ਪੁਡੂਚੇਰੀ
|
5,953
|
71
|
6,024
|
29
|
ਪੰਜਾਬ
|
1,03,799
|
59
|
1,03,858
|
30
|
ਰਾਜਸਥਾਨ
|
6,10,088
|
0
|
6,10,088
|
31
|
ਸਿੱਕਮ
|
8,335
|
0
|
8,335
|
32
|
ਤਾਮਿਲਨਾਡੂ
|
2,46,420
|
1,154
|
2,47,574
|
33
|
ਤੇਲੰਗਾਨਾ
|
2,78,915
|
3,273
|
2,82,188
|
34
|
ਤ੍ਰਿਪੁਰਾ
|
69,196
|
366
|
69,562
|
35
|
ਉੱਤਰ ਪ੍ਰਦੇਸ਼
|
8,58,602
|
0
|
8,58,602
|
36
|
ਉਤਰਾਖੰਡ
|
1,10,326
|
0
|
1,10,326
|
37
|
ਪੱਛਮੀ ਬੰਗਾਲ
|
5,14,570
|
2,382
|
5,16,952
|
38
|
ਫੁਟਕਲ
|
1,16,018
|
430
|
1,16,448
|
|
ਕੁੱਲ
|
82,60,734
|
24,561
|
82,85,295
|
ਟੀਕਾਕਰਨ ਮੁਹਿੰਮ ਦੇ 30 ਵੇਂ ਦਿਨ (14 ਫਰਵਰੀ, 2021) ਨੂੰ, ਕੁੱਲ 21,437 ਲਾਭਪਾਤਰੀਆਂ ਨੇ 877 ਸੈਸ਼ਨਾਂ ਵਿੱਚ ਟੀਕਾ ਲਗਾਇਆ ਹੈ । ਜਿਸ ਵਿਚੋਂ 20,504 ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਲਈ ਟੀਕਾ ਲਗਾਇਆ ਗਿਆ ਹੈ ਅਤੇ 933 ਐਚ.ਸੀ.ਡਬਲਯੂਜ਼ ਨੂੰ ਟੀਕੇ ਦੀ ਦੂਜੀ ਖੁਰਾਕ ਮਿਲੀ ਹੈ ।
ਹਰ ਰੋਜ਼ ਟੀਕਾ ਲਗਵਾਉਣ ਵਾਲੇ ਲਾਭਪਾਤਰੀਆਂ ਦੀ ਗਿਣਤੀ ਵਿੱਚ ਨਿਰੰਤਰ ਵਾਧੇ ਦਾ ਇਕ ਮਜ਼ਬੂਤ ਰੁਝਾਨ ਦਰਜ ਕੀਤਾ ਜਾ ਰਿਹਾ ਹੈ ।
ਭਾਰਤ ਵਿੱਚ ਟੀਕਾਕਰਨ ਮੁੰਕਮਲ ਕਰਵਾ ਚੁੱਕੇ ਕੁੱਲ ਲਾਭਪਾਤਰੀਆਂ ਵਿਚੋਂ 10 ਰਾਜਾਂ ਦਾ ਹਿੱਸਾ 69 ਫ਼ੀਸਦ ਬਣਦਾ ਹੈ। ਇਕੱਲੇ ਉੱਤਰ ਪ੍ਰਦੇਸ਼ ਵਿੱਚ ਹੀ ਭਾਰਤ ਦੇ ਕੁੱਲ ਲਾਭਪਾਤਰੀਆਂ ਵਿੱਚਲੇ 10.4 ਫ਼ੀਸਦ (8,58,602 ਲਾਭਪਾਤਰੀ) ਸ਼ਾਮਲ ਹਨ ।
ਭਾਰਤ ਵਿੱਚ ਕੁੱਲ ਰਿਕਵਰ ਕੀਤੇ ਗਏ ਮਾਮਲਿਆਂ ਦੀ ਗਿਣਤੀ 1.06 ਕਰੋੜ (1,06,21,220) ਹੋ ਗਈ ਹੈ ।
ਪਿਛਲੇ 24 ਘੰਟਿਆਂ ਦੌਰਾਨ 9,489 ਵਿਅਕਤੀਆਂ ਨੂੰ ਸਿਹਤਯਾਬੀ ਮਗਰੋਂ ਛੁੱਟੀ ਦਿੱਤੀ ਗਈ ਹੈ ।
ਕੋਵਿਡ -19 ਵਿਰੁੱਧ ਨਵੇਂ ਰਿਕਵਰ ਹੋਏ ਕੇਸਾਂ ਵਿਚੋਂ 79.5 ਫੀਸਦ ਮਾਮਲੇ 6 ਰਾਜਾਂ ਵਿੱਚ ਦਰਜ ਕੀਤੇ ਗਏ ਹਨ।
ਕੇਰਲ ਨੇ ਇੱਕ ਦਿਨ ਵਿੱਚ ਨਵੇਂ ਰਿਕਵਰ ਕੀਤੇ ਗਏ ਕੇਸਾਂ 4,692 (ਲਗਭਗ ਫ਼ੀਸਦ) ਨਾਲ ਰਿਕਵਰੀ ਵਿੱਚ ਸਭ ਤੋਂ ਵੱਧ ਦਾ ਯੋਗਦਾਨ ਪਾਇਆ ਗਿਆ ਹੈ। ਉਸ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ ਰਿਕਵਰੀ ਦੀ ਗਿਣਤੀ ਮਹਾਰਾਸ਼ਟਰ ਵਿੱਚ 1,355 ਅਤੇ ਕਰਨਾਟਕ ਵਿੱਚ 486 ਦਰਜ ਕੀਤੀ ਗਈ ਹੈ।
ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 11,649 ਨਵੇਂ ਪੁਸ਼ਟੀ ਵਾਲੇ ਮਾਮਲੇ ਦਰਜ ਕੀਤੇ ਗਏ ਹਨ ।
86.4 ਫ਼ੀਸਦ ਨਵੇਂ ਪੁਸ਼ਟੀ ਵਾਲੇ ਕੇਸ 6 ਰਾਜਾਂ ਤੋਂ ਦਰਜ ਹੋ ਰਹੇ ਹਨ।
ਕੇਰਲ ਵਿੱਚ ਰੋਜ਼ਾਨਾ ਨਵੇਂ ਸਭ ਤੋਂ ਵੱਧ ਕੇਸ 4,612 ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਅਤੇ ਤਾਮਿਲਨਾਡੂ ਕ੍ਰਮਵਾਰ 4,092 ਅਤੇ 470 ਨਵੇਂ ਕੇਸ ਦਰਜ ਕੀਤੇ ਗਏ ਹਨ ।
ਪਿਛਲੇ 24 ਘੰਟਿਆਂ ਦੌਰਾਨ 90 ਮਾਮਲਿਆਂ ਵਿੱਚ ਮੌਤਾਂ ਦੀ ਰਿਪੋਰਟ ਹੋਈ ਹੈ।
6 ਰਾਜ ਇਨ੍ਹਾਂ ਰੋਜ਼ ਦਰਜ਼ ਹੋ ਰਹੀਆਂ ਮੌਤਾਂ ਵਿੱਚ 80 ਫੀਸਦ ਦਾ ਯੋਗਦਾਨ ਪਾ ਰਹੇ ਹਨ। ਮਹਾਰਾਸ਼ਟਰ ਵਲੋਂ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਵਿੱਚ ਤਕਰੀਬਨ 44.44 ਫੀਸਦ ਦਾ ਸਭ ਤੋਂ ਵੱਧ ਦਾ ਯੋਗਦਾਨ(40) ਦਿੱਤਾ ਜਾ ਰਿਹਾ ਹੈ। ਇਸ ਤੋਂ ਬਾਅਦ ਕੇਰਲ ਵਿੱਚ ਰੋਜ਼ਾਨਾ 15 ਮੌਤਾਂ ਹੋਈਆਂ ਹਨ ਅਤੇ ਤਾਮਿਲਨਾਡੂ ਵਿੱਚ 6 ਮੌਤਾਂ ਰਿਪੋਰਟ ਕੀਤੀਆਂ ਜਾ ਰਹੀਆਂ ਹਨ।
****
ਐਮਵੀ / ਐਸਜੇ
ਐਚਐਫਡਬਲਯੂ / ਕੋਵਿਡ ਸਟੇਟਸ ਡੇਟਾ / 15 ਫਰਵਰੀ 2021/1
(Release ID: 1698139)
|