ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਮਹਾਰਾਜਾ ਸੁਹੇਲਦੇਵ ਸਮਾਰਕ ਅਤੇ ਚਿੱਤੌਰਾ ਝੀਲ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣਗੇ

प्रविष्टि तिथि: 14 FEB 2021 11:27AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 16 ਫਰਵਰੀ 2021 ਨੂੰ ਸਵੇਰੇ: 11:00 ਵਜੇ ਮਹਾਰਾਜਾ ਸੁਹੇਲਦੇਵ ਸਮਾਰਕ ਅਤੇ ਚਿੱਤੌਰਾ ਝੀਲ ਦੇ ਵਿਕਾਸ ਕਾਰਜ ਦਾ ਵੀਡੀਓ ਕਾਨਫਰੰਸਿੰਗ ਜ਼ਰੀਏ ਨੀਂਹ ਪੱਥਰ ਰੱਖਣਗੇ। ਇਹ ਪ੍ਰੋਗਰਾਮ ਮਹਾਰਾਜਾ ਸੁਹੇਲਦੇਵ ਦੀ ਜਯੰਤੀ ਦੇ ਸੰਬੰਧ ਵਿੱਚ ਉੱਤਰ ਪ੍ਰਦੇਸ਼ ਦੇ ਬਹਰਾਇਚ ਜ਼ਿਲ੍ਹੇ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਯੋਗੀ ਆਦਿੱਤਿਯਾਨਾਥ ਵੀ ਇਸ ਅਵਸਰ ਤੇ ਹਾਜ਼ਿਰ ਰਹਿਣਗੇ ।

ਇਸ ਪੂਰੇ ਪ੍ਰੋਜੈਕਟ ਵਿੱਚ ਮਹਾਰਾਜਾ ਸੁਹੇਲਦੇਵ ਦੀ ਇੱਕ ਘੋੜਸਵਾਰੀ ਪ੍ਰਤਿਮਾ ਦੀ ਸਥਾਪਨਾ ਕਰਨਾ ਅਤੇ ਕੈਫੇਟੇਰਿਆ (ਕੌਫੀ ਸ਼ੌਪ), ਗੈਸਟ ਹਾਊਸ ਅਤੇ ਬੱਚਿਆਂ ਦੇ ਪਾਰਕ ਵਰਗੀਆਂ ਕਈ ਟੂਰਿਸਟ ਸੁਵਿਧਾਵਾਂ ਦਾ ਵਿਕਾਸ ਕਰਨਾ ਸ਼ਾਮਿਲ ਹੈ ।

ਮਹਾਰਾਜਾ ਸੁਹੇਲਦੇਵ ਦਾ ਦੇਸ਼ ਲਈ ਸਮਰਪਣ ਅਤੇ ਸੇਵਾ ਸਾਰਿਆਂ ਲਈ ਇੱਕ ਪ੍ਰੇਰਨਾ ਦਾ ਸਰੋਤ ਹੈ। ਇਸ ਸਮਾਰਕ ਸਥਾਂਨ ਦੇ ਵਿਕਾਸ ਨਾਲ ਦੇਸ਼ ਮਹਾਰਾਜਾ ਸੁਹੇਲਦੇਵ ਦੀਆਂ ਵੀਰ ਗਾਥਾਵਾਂ ਤੋਂ ਬਿਹਤਰ ਢੰਗ ਨਾਲ ਵਾਕਫ਼ ਹੋ ਜਾਵੇਗਾ। ਇਨ੍ਹਾਂ ਵਿਕਾਸ ਕਾਰਜਾਂ ਨਾਲ ਇਸ ਸ‍ਥਾਨ ਦੀਆਂ ਟੂਰਿਸਟ ਸਮਰੱਥਾਵਾਂ ਵਿੱਚ ਵਾਧਾ ਹੋਵੇਗਾ।

*****

ਡੀਐੱਸ/ਏਕੇਜੇ


(रिलीज़ आईडी: 1697915) आगंतुक पटल : 212
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Bengali , Assamese , Gujarati , Odia , Tamil , Telugu , Kannada , Malayalam