ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਮੌਤਾਂ ਦੀ ਗਿਣਤੀ ਵਿਚ ਨਿਰੰਤਰ ਗਿਰਾਵਟ ਜਾਰੀ; ਪਿਛਲੇ 10 ਦਿਨਾਂ ਤੋਂ ਲਗਾਤਾਰ 150 ਤੋਂ ਘੱਟ ਰੋਜ਼ਾਨਾ ਮੌਤਾਂ ਰਿਪੋਰਟ ਹੋ ਰਹੀਆਂ ਹਨ
17 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਪਿਛਲੇ 24 ਘੰਟਿਆਂ ਦੌਰਾਨ ਕਿਸੇ ਵੀ ਮੌਤ ਦੀ ਖਬਰ ਨਹੀਂ ਦਿੱਤੀ ਹੈ
33 ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ 5000 ਤੋਂ ਘੱਟ ਐਕਟਿਵ ਮਾਮਲੇ ਰਹਿ ਗਏ ਹਨ
58 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਕੋਵਿਡ- 19 ਦੇ ਖਿਲਾਫ ਟੀਕਾ ਲਗਾਇਆ ਗਿਆ ਹੈ - ਭਾਰਤ ਟੀਕਾਕਰਨ ਦੇ ਲਿਹਾਜ਼ ਨਾਲ ਤੀਸਰੇ ਨੰਬਰ ' ਤੇ ਬਣਾਇਆ ਹੋਈਆ ਹੈ
Posted On:
08 FEB 2021 11:06AM by PIB Chandigarh
ਇਕ ਮਹੱਤਵਪੂਰਣ ਪ੍ਰਾਪਤੀ ਤਹਿਤ, ਭਾਰਤ ਪਿਛਲੇ 10 ਦਿਨਾਂ ਤੋਂ ਲਗਾਤਾਰ 150 ਤੋਂ ਵੀ ਘੱਟ ਮੌਤਾਂ ਦਰਜ ਕਰਵਾ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਸਿਰਫ 84 ਮੌਤਾਂ ਹੋਈਆਂ ਹਨ।
ਕੋਰੋਨਾ ਨਿਯੰਤਰਣ ਦੀ ਪ੍ਰਭਾਵਸ਼ਾਲੀ ਰਣਨੀਤੀ, ਜਿਸ ਤਹਿਤ ਤੁਰੰਤ ਟਰੇਸਿੰਗ ਅਤੇ ਟ੍ਰੈਕਿੰਗ, ਤੇਜ਼ ਰਫ਼ਤਾਰ ਨਾਲ ਵਿਆਪਕ ਟੈਸਟਿੰਗ, ਮਾਨਕੀਕ੍ਰਿਤ ਕਲੀਨਿਕਲ ਪ੍ਰਬੰਧਨ ਪ੍ਰੋਟੋਕੋਲ ਦੇ ਨਾਲ ਜੋੜ ਕੇ ਕੀਤੇ ਜਾ ਰਹੇ ਯਤਨਾਂ ਸਦਕਾ, ਘੱਟ ਮੌਤਾਂ ਦੇ ਪੱਧਰ ਨੂੰ ਯਕੀਨੀ ਬਣਾਇਆ ਗਿਆ ਹੈ, ਇਸ ਤੋਂ ਇਲਾਵਾ ਰੋਜ਼ਾਨਾ ਐਕਟਿਵ ਮਾਮਲਿਆਂ ਵਿੱਚ ਕਟੌਤੀ ਦਰਜ ਕੀਤੀ ਜਾ ਰਹੀ ਹੈ ।
ਕੋਵਿਡ ਪ੍ਰਬੰਧਨ ਅਤੇ ਇਲਾਜ਼ ਸੰਬੰਧਿਤ ਮਿਆਰੀ ਨੀਤੀ ਦੇ ਹਿੱਸੇ ਵਜੋਂ, ਕੇਂਦਰ ਸਰਕਾਰ ਦਾ ਨਾ ਸਿਰਫ ਕੋਵਿਡ ਨਾਲ ਸਬੰਧਤ ਹੋਣ ਵਾਲਿਆਂ ਮੌਤਾਂ ਨੂੰ ਘਟਾਉਣ ਵਿੱਚ ਸਫਲਤਾ ਹਾਸਲ ਕਰ ਰਹੀ ਹੈ ਸਗੋਂ ਕੋਵਿਡ ਦੇ ਵਧੇਰੇ ਨਾਜ਼ੁਕ ਅਤੇ ਗੰਭੀਰ ਮਰੀਜ਼ਾਂ ਨੂੰ ਕੁਆਲਟੀ ਦੀ ਕਲੀਨਿਕਲ ਦੇਖਭਾਲ ਪ੍ਰਦਾਨ ਕਰਕੇ ਜਾਨਾਂ ਬਚਾਉਣ 'ਤੇ ਜ਼ੋਰ ਦੇ ਰਹੀ ਹੈ। .
ਕੇਂਦਰ ਨੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨਾਲ ਮਿਲ ਕੇ ਕੀਤੇ ਗਏ ਸਹਿਯੋਗੀ ਯਤਨਾਂ ਦੇ ਸਿੱਟੇ ਵਜੋਂ ਮੌਤਾਂ ਦੀ ਦਰ ਵਿੱਚ ਕਾਫ਼ੀ ਹੱਦ ਤੱਕ ਗਿਰਾਵਟ ਦੇਖਣ ਨੂੰ ਮਿਲ ਰਹਿ ਹੈ।
ਪਿਛਲੇ 24 ਘੰਟਿਆਂ ਦੌਰਾਨ 17 ਰਾਜਾਂ / ਕੇਂਦਰ ਸ਼ਾਸਤ ਪ੍ਦੇਸ਼ਾਂ ਵਿੱਚ ਕਿਸੇ ਮੌਤ ਦੀ ਖਬਰ ਨਹੀਂ ਮਿਲੀ ਹੈ। ਇਹ ਹਨ- ਅੰਡੇਮਾਨ ਅਤੇ ਨਿਕੋਬਾਰ ਟਾਪੂ, ਦਮਨ ਤੇ ਦਿਉ, ਦਾਦਰਾ ਅਤੇ ਨਗਰ ਹਵੇਲੀ , ਅਰੁਣਾਚਲ ਪ੍ਰਦੇਸ਼, ਤ੍ਰਿਪੁਰਾ, ਮਿਜ਼ੋਰਮ, ਨਾਗਾਲੈਂਡ, ਲਕਸ਼ਦੀਪ, ਲੱਦਾਖ (ਯੂਟੀ), ਸਿੱਕਮ, ਰਾਜਸਥਾਨ, ਮੇਘਾਲਿਆ, ਮੱਧ ਪ੍ਰਦੇਸ਼, ਜੰਮੂ-ਕਸ਼ਮੀਰ, ਪੁਡੂਚੇਰੀ, ਆਂਧਰ-ਪ੍ਰਦੇਸ਼, ਉਡੀਸਾ ਅਤੇ ਅਸਾਮ।
ਦੇਸ਼ ਦੇ ਐਕਟਿਵ ਮਾਮਲੇ ਪਿਛਲੇ 24 ਘੰਟਿਆਂ ਵਿੱਚ ਹੋਰ ਘਟ ਕੇ 1,48,609 ਰਹਿ ਗਏ ਹਨ। ਦੇਸ਼ ਦੇ ਮੌਜੂਦਾ ਐਕਟਿਵਮਾਮਲੇ ਹੁਣ ਕੁੱਲ ਪੋਜ਼ੀਟਿਵ ਮਾਮਲਿਆਂ ਵਿੱਚੋਂ ਸਿਰਫ 1.37 ਫੀਸਦ ਬਣਦੇ ਹਨ।
ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 11,831 ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਹਨ । ਇਸੇ ਅਰਸੇ ਦੌਰਾਨ 11,904 ਨਵੀਆਂ ਰਿਕਵਰੀਆਂ ਰਜਿਸਟਰ ਹੋਈਆਂ ਹਨ।
ਦੇਸ਼ ਦੇ ਕੁੱਲ ਐਕਟਿਵ ਕੇਸਾਂ ਵਿੱਚ 5 ਰਾਜਾਂ ਦਾ ਹਿੱਸਾ 81 ਫ਼ੀਸਦ ਬਣਦਾ ਹੈ। ਦੋ ਰਾਜ, ਕੇਰਲ ਅਤੇ ਮਹਾਰਾਸ਼ਟਰ ਮਿਲ ਕੇ ਭਾਰਤ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ 70 ਫੀਸਦ ਦਾ ਯੋਗਦਾਨ ਪਾ ਰਹੇ ਹਨ।
33 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 5,000 ਤੋਂ ਘੱਟ ਐਕਟਿਵ ਕੇਸ ਰਹਿ ਗਏ ਹਨ।
ਕੌਮੀ ਰੁਝਾਨ ਤੋਂ ਬਾਅਦ, ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਵੀ ਆਪਣੀ ਐਕਟਿਵ ਕੇਸਾਂ ਦੀ ਗਿਣਤੀ ਭਾਰ ਵਿੱਚ ਮਹੱਤਵਪੂਰਨ ਗਿਰਾਵਟ ਦਰਜ ਕਰਵਾਈ ਹੈ।
ਮਹਾਰਾਸ਼ਟਰ ਵਿੱਚ ਪਿਛਲੇ ਮਹੀਨੇ ਦੌਰਾਨ ਐਕਟਿਵ ਮਾਮਲਿਆਂ ਵਿੱਚ ਸਭ ਤੋਂ ਵੱਧ ਗਿਰਾਵਟ ਦਰਜ ਕੀਤੀ ਗਈ ਹੈ, ਉਸ ਤੋਂ ਬਾਅਦ ਉੱਤਰ ਪ੍ਰਦੇਸ਼ ਦਾ ਨੰਬਰ ਆਇਆ ਹੈ।
8 ਫਰਵਰੀ, 2021 (ਟੀਕਾਕਰਣ ਮੁਹਿੰਮ ਦੇ 24 ਵੇਂ ਦਿਨ) ਨੂੰ , ਸਵੇਰੇ 8 ਵਜੇ ਤੱਕ, ਦੇਸ਼ ਭਰ ਦੇ ਕੋਵਿਡ19 ਟੀਕਾਕਰਨ ਮੁਹਿੰਮ ਅਧੀਨ 58 ਲੱਖ ਤੋਂ ਵੱਧ (58,12,362) ਲਾਭਪਾਤਰੀਆਂ ਦਾ ਟੀਕਾਕਰਨ ਮੁਕੰਮਲ ਕੀਤੇ ਜਾ ਚੁੱਕੇ ਹਨ।
ਸ. ਨੰ.
|
ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ
|
ਲਾਭਪਾਤਰੀਆਂ ਨੇ ਟੀਕਾ ਲਗਵਾਇਆ
|
1
|
ਅੰਡੇਮਾਨ ਅਤੇ ਨਿਕੋਬਾਰ ਆਈਲੈਂਡਜ਼
|
3,397
|
2
|
ਆਂਧਰ- ਪ੍ਰਦੇਸ਼
|
2,99,649
|
3
|
ਅਰੁਣਾਚਲ ਪ੍ਰਦੇਸ਼
|
12,346
|
4
|
ਅਸਾਮ
|
88,585
|
5
|
ਬਿਹਾਰ
|
3,80,229
|
6
|
ਚੰਡੀਗੜ੍ਹ
|
5,645
|
7
|
ਛੱਤੀਸਗੜ੍ਹ
|
1,68,881
|
8
|
ਦਾਦਰਾ ਅਤੇ ਨਗਰ ਹਵੇਲੀ
|
1,504
|
9
|
ਦਮਨ ਅਤੇ ਦਿਉ
|
708
|
10
|
ਦਿੱਲੀ
|
1,09,589
|
11
|
ਗੋਆ
|
8,257
|
12
|
ਗੁਜਰਾਤ
|
4,51,002
|
13
|
ਹਰਿਆਣਾ
|
1,39,129
|
14
|
ਹਿਮਾਚਲ ਪ੍ਰਦੇਸ਼
|
54,573
|
15
|
ਜੰਮੂ ਅਤੇ ਕਸ਼ਮੀਰ
|
49,419
|
16
|
ਝਾਰਖੰਡ
|
1,06,577
|
17
|
ਕਰਨਾਟਕ
|
3,88,769
|
18
|
ਕੇਰਲ
|
2,92,342
|
19
|
ਲੱਦਾਖ
|
1,987
|
20
|
ਲਕਸ਼ਦਵੀਪ
|
839
|
21
|
ਮੱਧ ਪ੍ਰਦੇਸ਼
|
3,42,016
|
22
|
ਮਹਾਰਾਸ਼ਟਰ
|
4,73,480
|
23
|
ਮਣੀਪੁਰ
|
8,334
|
24
|
ਮੇਘਾਲਿਆ
|
6,859
|
25
|
ਮਿਜ਼ੋਰਮ
|
10,937
|
26
|
ਨਾਗਾਲੈਂਡ
|
4,535
|
27
|
ਉੜੀਸਾ
|
2,76,323
|
28
|
ਪੁਡੂਚੇਰੀ
|
3,532
|
29
|
ਪੰਜਾਬ
|
76,430
|
30
|
ਰਾਜਸਥਾਨ
|
4,60,994
|
31
|
ਸਿੱਕਮ
|
5,372
|
32
|
ਤਾਮਿਲਨਾਡੂ
|
1,66,408
|
33
|
ਤੇਲੰਗਾਨਾ
|
2,09,104
|
34
|
ਤ੍ਰਿਪੁਰਾ
|
40,405
|
35
|
ਉੱਤਰ ਪ੍ਰਦੇਸ਼
|
6,73,542
|
36
|
ਉਤਰਾਖੰਡ
|
74,607
|
37
|
ਪੱਛਮੀ ਬੰਗਾਲ
|
3,54,000
|
38
|
ਫੁਟਕਲ
|
62,057
|
ਕੁੱਲ
|
58,12,362
|
ਪਿਛਲੇ 24 ਘੰਟਿਆਂ ਦੌਰਾਨ, 1,304 ਸੈਸ਼ਨਾਂ ਵਿੱਚ 36,804 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ ਹੈ।
ਹੁਣ ਤੱਕ 1,16,487 ਸੈਸ਼ਨ ਆਯੋਜਿਤ ਕੀਤੇ ਗਏ ਹਨ।
ਹਰ ਦਿਨ ਟੀਕੇ ਲਗਵਾਉਣ ਵਾਲੇ ਲਾਭਪਾਤਰੀਆਂ ਦੀ ਗਿਣਤੀ ਨਿਰੰਤਰ ਉੱਪਰ ਵੱਲ ਵਧ ਰਹੀ ਹੈ।
ਕੁੱਲ ਰਿਕਵਰ ਕੀਤੇ ਗਏ ਕੇਸ 1.05 ਕਰੋੜ (1,05,34,505) ਤੋਂ ਵੀ ਵੱਧ ਹੋ ਗਏ ਹਨ ।.ਪੋਜ਼ੀਟਿਵ ਕੇਸਾਂ ਅਤੇ ਰਿਕਵਰੀ ਦੇ ਮਾਮਲਿਆਂ ਵਿਚਲਾ ਪਾੜਾ ਲਗਾਤਾਰ ਵੱਧ ਰਿਹਾ ਹੈ ਅਤੇ ਹੁਣ ਪਾੜਾ 10,385,896 ਦੀ ਗਿਣਤੀ ਤੱਕ ਪਹੁੰਚ ਗਈ ਹੈ। ਰਿਕਵਰੀ ਦੀ ਦਰ 97.20 ਫੀਸਦ ਹੋ ਗਈ ਹੈ।
ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿੱਚੋਂ 80.53 ਫੀਸਦ ਮਾਮਲੇ 6 ਰਾਜਾਂ ਨਾਲ ਸੰਬੰਧਿਤ ਹਨ। ਕੇਰਲ ਨੇ ਨਵੇਂ ਰਿਕਵਰ ਕੀਤੇ ਗਏ ਕੇਸਾਂ (5,948) ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ ਹੈ। ਉਸ ਤੋਂ ਬਾਅਦ ਮਹਾਰਾਸ਼ਟਰ (1,622) ਅਤੇ ਉੱਤਰ ਪ੍ਰਦੇਸ਼ (670) ਵਿੱਚੋਂ ਸਿਹਤਯਾਬੀ ਦੇ ਮਾਮਲੇ ਦਰਜ ਹੋਏ ਹਨ।
85.85 ਫੀਸਦ ਨਵੇਂ ਪੁਸ਼ਟੀ ਵਾਲੇ ਕੇਸ 6 ਰਾਜਾਂ ਨਾਲ ਸੰਬੰਧਿਤ ਹਨ।
ਕੇਰਲ ਵਿੱਚ ਵੀ ਰੋਜ਼ਾਨਾ 6,075 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਅਤੇ ਕਰਨਾਟਕ ਵਿੱਚ ਕ੍ਰਮਵਾਰ 2,673 ਅਤੇ 487 ਨਵੇਂ ਕੇਸ ਦਰਜ ਕੀਤੇ ਗਏ ਹਨ।
ਪਿਛਲੇ 24 ਘੰਟਿਆਂ ਦੌਰਾਨ 84 ਮਾਮਲਿਆਂ ਵਿੱਚ ਮੌਤਾਂ ਰਿਪੋਟਰ ਹੋਈਆਂ ਹਨ। ਇਨ੍ਹਾਂ ਵਿਚੋਂ 79.76 ਫੀਸਦ ਦਾ ਯੋਗਦਾਨ ਛੇ ਰਾਜਾਂ ਦਾ ਹੈ।
ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 30 ਨਵੀਂਆਂ ਮੌਤਾਂ ਦਰਜ ਕੀਤੀਆ ਜਾਣ ਦੀ ਖ਼ਬਰ ਹੈ। ਇਸ ਤੋਂ ਬਾਅਦ ਕੇਰਲ 'ਚ 19 ਰੋਜ਼ਾਨਾ ਮੌਤਾਂ ਰਿਪੋਰਟ ਹੋਈਆਂ ਹਨ।
****
ਐਮਵੀ / ਐਸਜੇ
(Release ID: 1696287)
Visitor Counter : 222
Read this release in:
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Tamil
,
Telugu
,
Kannada
,
Malayalam