ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ 18 ਦਿਨਾਂ ਵਿੱਚ 40 ਲੱਖ ਕੋਵਿਡ 19 ਟੀਕਾਕਰਨ ਦੇ ਟੀਚੇ ਤੱਕ ਪਹੁੰਚਣ ਵਾਲਾ ਸਭ ਤੋਂ ਤੇਜ਼ ਦੇਸ਼ ਬਣ ਗਿਆ ਹੈ


ਐਕਟਿਵ ਮਾਮਲੇ, ਕੁੱਲ ਪੋਜ਼ੀਟਿਵ ਕੇਸਾਂ ਵਿੱਚੋਂ 1.5 ਫੀਸਦ ਤੋਂ ਘੱਟ ਰਹਿ ਗਏ ਹਨ

14 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਪਿਛਲੇ 24 ਘੰਟਿਆਂ ਦੌਰਾਨ ਕਿਸੇ ਵੀ ਮੌਤ ਦੀ ਖਬਰ ਨਹੀਂ ਦਿੱਤੀ ਹੈ

Posted On: 03 FEB 2021 11:38AM by PIB Chandigarh

ਵਿਸ਼ਵਵਿਆਪੀ ਮਹਾਮਾਰੀ ਦੇ ਵਿਰੁੱਧ ਆਪਣੀ ਲੜਾਈ ਵਿਚ ਭਾਰਤ ਵਲੋਂ ਨਿੱਤ ਨਵਾਂ ਟੀਚਾ ਹਾਸਿਲ ਕਰਨ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ।

 

ਇਕ ਮਹੱਤਵਪੂਰਨ ਪ੍ਰਾਪਤੀ ਤਹਿਤ, ਭਾਰਤ 40 ਲੱਖ ਕੋਵਿਡ 19 ਟੀਕਾਕਰਨ ਦੇ ਟੀਚੇ ਤਕ ਪਹੁੰਚਣ ਵਾਲਾ ਦੁਨਿਆਂ ਦਾ ਸਭ ਤੋਂ ਤੇਜ਼ ਦੇਸ਼ ਬਣ ਗਿਆ ਹੈ।

 

ਦੇਸ਼ ਨੇ ਇਹ ਪ੍ਰਾਪਤੀ 18 ਦਿਨਾਂ ਵਿੱਚ ਹਾਸਲ ਕਰ ਲਈ ਹੈ।

C:\Users\dell\Desktop\image001DB9L.jpg

1 ਫਰਵਰੀ, 2021 ਨੂੰ, ਕੋਵਿਡ 19 ਟੀਕਾਕਰਨ ਖੁਰਾਕਾਂ ਦੀ ਗਿਣਤੀ ਦੇ ਅਧਾਰ 'ਤੇ ਭਾਰਤ ਸਿਖਰ ਦੇ ਪੰਜ ਦੇਸ਼ਾਂ ਵਿੱਚੋਂ ਇਕ ਬਣ ਗਿਆ ਹੈ । ਭਾਰਤ ਆਪਣੀ ਟੀਕਾਕਰਨ ਮੁਹਿੰਮ ਨੂੰ ਤੇਜ਼ ਰਫਤਾਰ ਨਾਲ ਜਾਰੀ ਰੱਖ ਰਿਹਾ ਹੈ।

 

ਕੋਵਿਡ -19 ਵਿਰੁੱਧ ਭਾਰਤ ਦੀ ਲੜਾਈ ਦੂਜੇ ਮੋਰਚਿਆਂ 'ਤੇ ਵੀ ਰੋਜ਼ਾਨਾ ਨਵੀਆਂ ਸਫਲਤਾਵਾਂ ਦਰਜ ਕਰਵਾ ਰਹੀ ਹੈ।

 

14 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਿਸੇ ਵੀ ਮੌਤ ਦੀ ਖਬਰ ਨਹੀਂ ਰਿਪੋਰਟ ਕੀਤੀ ਗਈ ਹੈ। ਇਹ ਰਾਜ ਹਨ- ਅੰਡੇਮਾਨ ਅਤੇ ਨਿਕੋਬਾਰ ਟਾਪੂ, ਡੀ ਐਂਡ ਡੀ ਅਤੇ ਡੀ ਐਂਡ ਐਨ, ਅਰੁਣਾਚਲ ਪ੍ਰਦੇਸ਼, ਤ੍ਰਿਪੁਰਾ, ਮਿਜ਼ੋਰਮ, ਨਾਗਾਲੈਂਡ, ਲਕਸ਼ਦੀਪ, ਲੱਦਾਖ (ਯੂਟੀ), ਸਿੱਕਮ, ਮਣੀਪੁਰ, ਪੁਡੂਚੇਰੀ, ਗੋਆ, ਓਡੀਸ਼ਾ ਅਤੇ ਅਸਾਮ ।

 

ਹਰ ਰੋਜ਼ ਵੱਡੀ ਗਿਣਤੀ ਵਿੱਚ ਕੋਵਿਡ ਮਰੀਜ਼ ਠੀਕ ਹੋ ਰਹੇ ਹਨ ਅਤੇ ਮੌਤ ਦਰ ਵਿੱਚ ਦਰਜ ਕੀਤੀ ਜਾ ਰਹੀ ਲਗਾਤਾਰ ਗਿਰਾਵਟ ਨਾਲ, ਭਾਰਤ ਪੁਸ਼ਟੀ ਵਾਲੇ ਕੁੱਲ ਮਾਮਲਿਆਂ ਵਿੱਚ ਕਮੀ ਹੋਣ ਦਾ ਰੁਝਾਨ  ਲਗਾਤਾਰ ਦਰਸ਼ਾ ਰਿਹਾ ਹੈ।

 

ਦੇਸ਼ ਦੇ ਐਕਟਿਵ ਮਾਮਲੇ ਪਿਛਲੇ 24 ਘੰਟਿਆਂ ਦੌਰਾਨ ਹੋਰ ਘਟ ਕੇ 1,60,057 ਹੋ ਗਏ ਹਨ। ਦੇਸ਼ ਦੇ ਮੌਜੂਦਾ ਐਕਟਿਵ ਮਾਮਲਿਆਂ ਦੀ ਗਿਣਤੀ ਕੁੱਲ ਪੋਜ਼ੀਟਿਵ ਮਾਮਲਿਆਂ ਦੇ 1.5 ਫੀਸਦ (ਮੌਜੂਦਾ ਸਮੇਂ 1.49 ਫ਼ੀਸਦ) ਤੋਂ ਹੇਠਾਂ ਆ ਗਈ  ਹੈ। 

C:\Users\dell\Desktop\image002C422.jpg

 

ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 11,039 ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਹਨ , ਇਸੇ ਅਰਸੇ ਵਿੱਚ 14,225 ਨਵੀਆਂ ਰਿਕਵਰੀਆਂ ਦਰਜ ਹੋਈਆਂ ਹਨ। ਇਸ ਨਾਲ ਕੁੱਲ ਪੋਜ਼ੀਟਿਵ ਮਾਮਲਿਆਂ ਵਿੱਚ 3,296 ਦੀ ਕੁੱਲ ਗਿਰਾਵਟ ਆਈ ਹੈ। 

 

ਕੁੱਲ ਰਿਕਵਰ ਕੇਸਾਂ ਦੀ ਗਿਣਤੀ 1,04,62,631 ਹੋ ਗਈ ਹੈ । ਨੈਸ਼ਨਲ ਰਿਕਵਰੀ ਰੇਟ (97.08 ਫੀਸਦ) ਨੇ ਵਿਸ਼ਵ ਪੱਧਰ 'ਤੇ ਸਭ ਤੋਂ ਉੱਚੀ ਰਿਕਵਰੀ ਦਰ ਬਣਾਉਣ ਦਾ ਕੰਮ ਕੀਤਾ ਹੈ। 

 

ਅੈਕਟਿਵ ਕੇਸਾਂ ਅਤੇ ਰਿਕਵਰੀ ਦੇ ਮਾਮਲਿਆਂ ਵਿਚਲਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਫ਼ਰਕ 1,03,02,574 ਦੀ ਗਿਣਤੀ ਤੱਕ ਪਹੁੰਚ ਗਿਆ ਹੈ।

 

31 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 5,000 ਤੋਂ ਘੱਟ ਐਕਟਿਵ ਮਾਮਲੇ ਦਰਜ ਕੀਤੇ ਗਏ ਹਨ।

C:\Users\dell\Desktop\image003UH6B.jpg

8 ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਹਫਤਾਵਾਰੀ ਪੋਜ਼ੀਟੀਵਿਟੀ ਦਰ ਕੌਮੀ ਅੋਸਤ (1.91 ਫ਼ੀਸਦ ) ਤੋਂ ਵੱਧ ਹੈ। ਕੇਰਲ ਵਿੱਚ ਸਭ ਤੋਂ ਵੱਧ ਹਫਤਾਵਾਰੀ ਪੋਜ਼ੀਟਿਵ ਦਰ 12 ਫੀਸਦ ਦਰਜ ਕੀਤੀ ਗਈ ਹੈ, ਇਸ ਤੋਂ ਬਾਅਦ ਛੱਤੀਸਗੜ੍ਹ ਵਿੱਚ  ਦਰ 7 ਫੀਸਦ ਦਰਜ ਹੋਈ ਹੈ।

C:\Users\dell\Desktop\image004L3F7.jpg

 

3 ਫਰਵਰੀ, 2021 ਤੱਕ, ਸਵੇਰੇ 8 ਵਜੇ ਤੱਕ, ਦੇਸ਼ ਭਰ ਵਿੱਚ ਕੋਵਿਡ-19 ਟੀਕਾਕਰਨ ਮੁਹਿੰਮ ਤਹਿਤ 41 ਲੱਖ (41,38,918) ਤੋਂ ਵੱਧ ਲਾਭਪਾਤਰੀਆਂ ਨੇ ਟੀਕਾਕਰਨ ਮੁਕੰਮਲ ਕਰਵਾ ਲਿਆ ਹੈ।

ਪਿਛਲੇ 24 ਘੰਟਿਆਂ ਦੌਰਾਨ 1,88,762 ਸਿਹਤ ਕਰਮਚਾਰੀਆਂ ਨੂੰ 3,845 ਸੈਸ਼ਨਾਂ ਰਾਹੀਂ ਟੀਕਾ ਲਗਾਇਆ ਗਿਆ ਹੈ।

S. No.

State/UT

Beneficiaries vaccinated

1

A & N Islands

2,727

2

Andhra Pradesh

1,87,252

3

Arunachal Pradesh

9,791

4

Assam

42,435

5

Bihar

2,22,153

6

Chandigarh

4,019

7

Chhattisgarh

79,676

8

Dadra & Nagar Haveli

867

9

Daman & Diu

469

10

Delhi

74,068

11

Goa

5,422

12

Gujarat

2,87,852

13

Haryana

1,27,893

14

Himachal Pradesh

39,570

15

Jammu & Kashmir

26,634

16

Jharkhand

55,671

17

Karnataka

3,16,368

18

Kerala

2,24,846

19

Ladakh

1,234

20

Lakshadweep

807

21

Madhya Pradesh

2,98,376

22

Maharashtra

3,18,744

23

Manipur

4,739

24

Meghalaya

4,694

25

Mizoram

9,932

26

Nagaland

4,093

27

Odisha

2,08,205

28

Puducherry

3,077

29

Punjab

61,381

30

Rajasthan

3,39,218

31

Sikkim

2,647

32

Tamil Nadu

1,20,745

33

Telangana

1,70,043

34

Tripura

32,196

35

Uttar Pradesh

4,63,793

36

Uttarakhand

43,430

37

West Bengal

2,88,245

38

Miscellaneous

55,606

Total

41,38,918

 

 

ਹੁਣ ਤੱਕ 76,576 ਸੈਸ਼ਨ ਆਯੋਜਿਤ ਕੀਤੇ ਗਏ ਹਨ।

 

ਹਰ ਰੋਜ਼ ਟੀਕੇ ਲਗਵਾ ਰਹੇ ਲਾਭਪਾਤਰੀਆਂ ਦੀ ਗਿਣਤੀ ਵਿੱਚ ਨਿਰੰਤਰ ਪ੍ਰਗਤੀਸ਼ੀਲ ਵਾਧਾ ਦਰਜ ਕੀਤਾ ਜਾ ਰਿਹਾ ਹੈ।

C:\Users\dell\Desktop\image005QB6K.jpg

ਨਵੇਂ ਰਿਕਵਰ ਕੇਸਾਂ ਵਿਚੋਂ 85.62 ਫੀਸਦ 8 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਦਰਜ ਕਰਵਾਏ ਜਾ ਰਹੇ ਹਨ। ਕੇਰਲ ਨੇ ਨਵੇਂ ਰਿਕਵਰ ਕੇਸਾਂ (5,747) ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ ਹੈ, ਉਸ ਤੋਂ ਬਾਅਦ ਮਹਾਰਾਸ਼ਟਰ (4,011) ਅਤੇ ਤਾਮਿਲਨਾਡੂ ਵਿੱਚ (521) ਨਵੇਂ ਮਾਮਲੇ ਦਰਜ ਕੀਤੇ ਗਏ ਹਨ।

C:\Users\dell\Desktop\image006JHW2.jpg

ਨਵੇਂ  ਪੁਸ਼ਟੀ ਵਾਲੇ ਕੇਸਾਂ ਵਿਚੋਂ 83.01 ਫੀਸਦ ਮਾਮਲੇ 6 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਰਿਪੋਰਟ ਕੀਤੇ ਜਾ ਰਹੇ ਹਨ।

 

ਕੇਰਲ ਵਿੱਚ ਰੋਜ਼ਾਨਾ ਪੁਸ਼ਟੀ ਵਾਲੇ 5,716 ਨਵੇਂ ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਅਤੇ ਤਾਮਿਲਨਾਡੂ ਵਿੱਚ ਕ੍ਰਮਵਾਰ 1,927 ਅਤੇ 510 ਨਵੇਂ ਕੇਸ ਦਰਜ ਕੀਤੇ ਗਏ ਹਨ।

 

C:\Users\dell\Desktop\image007EQ6R.jpg

ਪਿਛਲੇ 24 ਘੰਟਿਆਂ ਵਿੱਚ 110 ਮਾਮਲਿਆਂ ਵਿੱਚ ਮੌਤਾਂ ਦਰਜ ਕੀਤੀਆਂ ਗਈਆਂ ਹਨ।

 

ਪੰਜ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਇਨ੍ਹਾਂ ਵਿਚ 66.36 ਫੀਸਦ ਦਾ ਹਿੱਸਾ ਪਾ ਰਹੇ  ਹਨ।

 

ਮਹਾਰਾਸ਼ਟਰ ਵਿਚ 30 ਨਵੀਂਆਂ ਮੌਤਾਂ ਨਾਲ ਸਭ ਤੋਂ ਵੱਧ ਕੋਰੋਨਾ ਮਰੀਜ਼ਾਂ ਦੀ ਮੌਤ ਦੀ ਖ਼ਬਰ ਹੈ। ਇਸ ਤੋਂ ਬਾਅਦ ਕੇਰਲ ਵਿੱਚ ਰੋਜ਼ਾਨਾ 16 ਮੌਤਾਂ ਦਰਜ ਕੀਤੀਆਂ ਗਈਆਂ ਹਨ ।

C:\Users\dell\Desktop\image008VBJ7.jpg

**

ਐਮ ਵੀ / ਐਸ ਜੇ


(Release ID: 1694898) Visitor Counter : 243