ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 4 ਫਰਵਰੀ ਨੂੰ ‘ਚੌਰੀ ਚੌਰਾ’ ਸ਼ਤਾਬਦੀ ਸਮਾਰੋਹਾਂ ਦਾ ਉਦਘਾਟਨ ਕਰਨਗੇ

प्रविष्टि तिथि: 02 FEB 2021 11:15AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਗੋਰਖਪੁਰ, ਉੱਤਰ ਪ੍ਰਦੇਸ਼ ਸਥਿਤ ਚੌਰੀ ਚੌਰਾਸ਼ਤਾਬਦੀ ਸਮਾਰੋਹਾਂ ਦਾ 4 ਫਰਵਰੀ, 2021 ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਉਦਘਾਟਨ ਕਰਨਗੇ। ਇਸ ਦਿਨ ਚੌਰੀ ਚੌਰਾਕਾਂਡ ਦੇ 100 ਪੂਰੇ ਹੋ ਰਹੇ ਹਨ। ਚੌਰੀ ਚੌਰਾ ਦੀ ਘਟਨਾ ਦੇਸ਼ ਦੇ ਸੁਤੰਤਰਤਾ ਸੰਗ੍ਰਾਮ ਵਿੱਚ ਮੀਲ ਦਾ ਪੱਥਰ ਸਿੱਧ ਹੋਈ ਸੀ। ਇਸ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਚੌਰੀ ਚੌਰਾ ਨੂੰ ਸਮਰਪਿਤ ਇੱਕ ਡਾਕ ਟਿਕਟ ਵੀ ਜਾਰੀ ਕਰਨਗੇ। ਇਸ ਅਵਸਰ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਵੀ ਹਾਜ਼ਰ ਰਹਿਣਗੇ।

 

ਰਾਜ ਸਰਕਾਰ ਦੀ ਯੋਜਨਾ ਉੱਤਰ ਪ੍ਰਦੇਸ਼ ਦੇ ਸਾਰੇ 75 ਜ਼ਿਲ੍ਹਿਆਂ ਵਿੱਚ ਸ਼ਤਾਬਦੀ ਸਮਾਰੋਹਾਂ ਅਤੇ ਵਿਭਿੰਨ ਪ੍ਰੋਗਰਾਮਾਂ ਦੇ ਆਯੋਜਨ ਦੀ ਹੈ। ਇਹ ਆਯੋਜਨ 4 ਫਰਵਰੀ 2021 ਤੋਂ ਸ਼ੁਰੂ ਹੋਣਗੇ ਅਤੇ ਸਾਲ ਭਰ 4 ਫਰਵਰੀ, 2022 ਤੱਕ ਜਾਰੀ ਰਹਿਣਗੇ।

 

***

 

ਡੀਐੱਸ/ਏਕੇਜੇ


(रिलीज़ आईडी: 1694431) आगंतुक पटल : 224
इस विज्ञप्ति को इन भाषाओं में पढ़ें: Odia , Telugu , Malayalam , Assamese , English , Urdu , Marathi , हिन्दी , Manipuri , Bengali , Gujarati , Tamil , Kannada