ਵਿੱਤ ਮੰਤਰਾਲਾ

ਰੇਲਵੇ ਲਈ ਰਿਕਾਰਡ 1,10,055 ਕਰੋੜ ਰੁਪਏ ਦੀ ਤਜਵੀਜ਼, ਜਿਸ ਵਿੱਚੋਂ 1,07,100 ਕਰੋੜ ਰੁਪਏ ਪੂੰਜੀ ਖਰਚ ਲਈ


ਭਾਰਤ ਲਈ “ਭਵਿੱਖ ਲਈ ਤਿਆਰ” ਰੇਲਵੇ ਪ੍ਰਣਾਲੀ ਬਣਾਉਣ ਲਈ ਸਾਲ 2030 ਤੱਕ ਰਾਸ਼ਟਰੀ ਰੇਲ ਯੋਜਨਾ

ਵੈਸਟਰਨ ਡੈਡੀਕੇਟਡ ਫ੍ਰੇਟ ਕੌਰੀਡੋਰ (ਡੀਐੱਫਸੀ) ਅਤੇ ਈਸਟਰਨ ਡੈਡੀਕੇਟਡ ਫ੍ਰੇਟ ਕੌਰੀਡੋਰ ਨੂੰ ਜੂਨ 2022 ਤੱਕ ਚਾਲੂ ਹੋਣ ਦੀ ਉਮੀਦ ਜਤਾਈ ਗਈ

ਈਸਟ ਕੋਸਟ ਕੌਰੀਡੋਰ, ਈਸਟਰਨ-ਵੈਸਟਰਨ ਕੌਰੀਡੋਰ ਅਤੇ ਉੱਤਰੀ ਦੱਖਣ ਕੌਰੀਡੋਰ ਨਾਮ ਭਵਿੱਖ ਦੇ ਡੀਐੱਫਸੀ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ

ਟੂਰਿਸਟ ਰੂਟਾਂ 'ਤੇ ਵਧੇਰੇ ਵਿਸਟਾ ਡੋਮ ਐੱਲਐੱਚਬੀ ਕੋਚਾਂ ਨੂੰ ਚਲਾਇਆ ਜਾਵੇਗਾ

ਉੱਚ ਘਣਤਾ ਨੈੱਟਵਰਕ ਅਤੇ ਉੱਚ ਰੁਝੇਵੇਂ ਵਾਲੇ ਨੈੱਟਵਰਕ ਦੇ ਰੂਟਾਂ ਲਈ ਆਟੋਮੈਟਿਕ ਰੇਲ ਸੁਰੱਖਿਆ ਪ੍ਰਣਾਲੀ ਸਵਦੇਸ਼ੀ ਤੌਰ 'ਤੇ ਵਿਕਸਿਤ

Posted On: 01 FEB 2021 1:49PM by PIB Chandigarh

ਕੇਂਦਰੀ ਬਜਟ ਵਿੱਚ ਭਾਰਤੀ ਰੇਲਵੇ ਨੂੰ 1,10,055 ਕਰੋੜ ਰੁਪਏ ਦੀ ਰਿਕਾਰਡ ਰਕਮ ਪ੍ਰਾਪਤ ਹੋਈ ਹੈ, ਜਿਸ ਵਿੱਚੋਂ 1,07,100 ਕਰੋੜ ਪੂੰਜੀਗਤ ਖਰਚਿਆਂ ਲਈ ਹੈ। ਇਸ ਰਿਕਾਰਡ ਰਕਮ ਦਾ ਐਲਾਨ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਅੱਜ ਸੰਸਦ ਵਿੱਚ ਕੇਂਦਰੀ ਬਜਟ 2021-22 ਪੇਸ਼ ਕਰਦੇ ਹੋਏ ਕੀਤਾ। ਰੇਲਵੇ ਨੇ ਭਾਰਤ ਲਈ 2030 ਤੱਕ ਇੱਕ ਰਾਸ਼ਟਰੀ ਰੇਲ ਯੋਜਨਾ ਤਿਆਰ ਕੀਤੀ ਹੈ। ਇਹ ਯੋਜਨਾ 2030 ਤੱਕ ‘ਭਵਿੱਖ ਲਈ ਤਿਆਰ’ ਰੇਲਵੇ ਪ੍ਰਣਾਲੀ ਬਣਾਉਣ ਲਈ ਹੈ।

 

ਸ਼੍ਰੀਮਤੀ ਸੀਤਾਰਮਣ ਨੇ ਕਿਹਾ, “ਸਾਡੇ ਉਦਯੋਗ ਲਈ ਲੌਜਿਸਟਿਕ ਖਰਚਿਆਂ ਨੂੰ ਹੇਠਾਂ ਲਿਆਉਣਾ ‘ਮੇਕ ਇਨ ਇੰਡੀਆ’ ਨੂੰ ਸਮਰੱਥ ਕਰਨ ਦੀ ਸਾਡੀ ਰਣਨੀਤੀ ਦਾ ਅਧਾਰ ਹੈ।” ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਵੈਸਟਰਨ ਡੈਡੀਕੇਟਡ ਫ੍ਰੇਟ ਕੌਰੀਡੋਰ (ਡੀਐੱਫਸੀ) ਅਤੇ ਈਸਟਰਨ ਡੈਡੀਕੇਟਡ ਫ੍ਰੇਟ ਕੌਰੀਡੋਰ ਦੇ ਜੂਨ 2022 ਤੱਕ ਚਾਲੂ ਹੋਣ ਦੀ ਉਮੀਦ ਹੈ।

 

railway.jpg

 

ਇਸ ਤੋਂ ਇਲਾਵਾ, ਵਿੱਤ ਮੰਤਰੀ ਨੇ ਹੇਠ ਲਿਖੀਆਂ ਵਾਧੂ ਪਹਿਲਾਂ ਦਾ ਪ੍ਰਸਤਾਵ ਪੇਸ਼ ਕੀਤਾ:

  1. ਈਸਟਰਨ ਡੀਐੱਫਸੀ ਦਾ ਸੋਨਨਗਰ - ਗੋਮੋਹ ਸੈਕਸ਼ਨ (263.7 ਕਿਲੋਮੀਟਰ) 2021-22 ਵਿੱਚ ਪੀਪੀਪੀ ਮੋਡ ਵਿੱਚ ਸ਼ੁਰੂ ਕੀਤਾ ਜਾਵੇਗਾ। 274.3 ਕਿਲੋਮੀਟਰ ਦੇ ਗੋਮੋਹ-ਡਾਂਕੁਨੀ ਸੈਕਸ਼ਨ ਨੂੰ ਵੀ ਥੋੜੇ ਸਮੇਂ ਬਾਅਦ ਸ਼ੁਰੂ ਕੀਤਾ ਜਾਵੇਗਾ। 

  2. ਭਵਿੱਖ ਵਿੱਚ ਡੈਡੀਕੇਟਡ ਫ੍ਰੇਟ ਕੌਰੀਡੋਰ ਪ੍ਰੋਜੈਕਟ ਭਾਵ ਈਸਟਰਨ ਕੋਸਟ ਕੌਰੀਡੋਰ ਖੜਗਪੁਰ ਤੋਂ ਵਿਜੈਵਾੜਾ ਤੱਕ, ਈਸਟਰਨ-ਵੈਸਟਰਨ ਕੌਰੀਡੋਰ ਭੁਸਾਵਲ ਤੋਂ ਖੜਗਪੁਰ ਤੋਂ ਡਾਂਕੁਨੀ ਅਤੇ ਉੱਤਰ-ਦੱਖਣ ਕੌਰੀਡੋਰ ਇਟਾਰਸੀ ਤੋਂ ਵਿਜੈਵਾੜਾ ਤੱਕ ਹੋਣਗੇ। ਪਹਿਲੇ ਪੜਾਅ ਵਿੱਚ ਵਿਸਤ੍ਰਿਤ ਪ੍ਰੋਜੈਕਟ ਰਿਪੋਰਟਾਂ ਜਾਰੀ ਕੀਤੀਆਂ ਜਾਣਗੀਆਂ। 

  3. ਬ੍ਰੌਡ-ਗੇਜ ਰੂਟ ਦੇ 100% ਬਿਜਲੀਕਰਨ ਦਾ ਕੰਮ ਦਸੰਬਰ, 2023 ਤੱਕ ਪੂਰਾ ਹੋ ਜਾਵੇਗਾ। ਬ੍ਰੌਡ ਗੇਜ ਰੂਟ ਦੇ ਬਿਜਲੀਕਰਨ ਦੁਆਰਾ ਦਾ ਕੰਮ 46,000 ਆਰਕੇਐੱਮ ਦਾ 72 ਫ਼ੀਸਦੀ ਕੰਮ 2021 ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ, ਜਿਸ ਵਿੱਚੋਂ 41,548 ਆਰਕੇਐੱਮ ਦਾ ਕੰਮ 1 ਅਕਤੂਬਰ, 2020 ਤੱਕ ਮੁਕੰਮਲ ਹੋ ਗਿਆ ਹੈ। 

 

ਯਾਤਰੀ ਸੁਵਿਧਾ ਅਤੇ ਸੁਰੱਖਿਆ

ਸ਼੍ਰੀਮਤੀ ਸੀਤਾਰਮਣ ਨੇ ਯਾਤਰੀਆਂ ਦੀ ਸੁਵਿਧਾ ਅਤੇ ਸੁਰੱਖਿਆ ਲਈ ਹੇਠ ਦਿੱਤੇ ਉਪਾਵਾਂ ਦਾ ਪ੍ਰਸਤਾਵ ਵੀ ਪੇਸ਼ ਕੀਤਾ: 

  1. ਯਾਤਰੀਆਂ ਨੂੰ ਬਿਹਤਰ ਯਾਤਰਾ ਦਾ ਅਨੁਭਵ ਦੇਣ ਲਈ ਸੁੰਦਰ ਢੰਗ ਨਾਲ ਤਿਆਰ ਕੀਤੇ ਗਏ ਵਿਸਟਾ ਡੋਮ ਐੱਲਐੱਚਬੀ ਰੇਲ ਡੱਬਿਆਂ ਨੂੰ ਤਿਆਰ ਕੀਤਾ ਗਿਆ ਹੈ। 

  2. ਭਾਰਤੀ ਰੇਲਵੇ ਦੇ ਉੱਚ ਘਣਤਾ ਵਾਲੇ ਨੈੱਟਵਰਕ ਅਤੇ ਵਧੇਰੇ ਵਰਤੋਂ ਵਾਲੇ ਨੈੱਟਵਰਕ ਰੂਟਾਂ ਨੂੰ ਇੱਕ ਸਵਦੇਸ਼ੀ ਵਿਕਸਿਤ ਆਟੋਮੈਟਿਕ ਰੇਲ ਸੁਰੱਖਿਆ ਪ੍ਰਣਾਲੀ ਪ੍ਰਦਾਨ ਕੀਤੀ ਜਾਵੇਗੀ ਜੋ ਮਨੁੱਖੀ ਗਲਤੀ ਕਾਰਨ ਰੇਲ ਹਾਦਸਿਆਂ ਨੂੰ ਖਤਮ ਕਰਦੀ ਹੈ। 

 

*****

 

ਆਰਐੱਮ/ਡੀਜੇਐੱਨ/ਏਐੱਸ


(Release ID: 1694051) Visitor Counter : 237