ਵਿੱਤ ਮੰਤਰਾਲਾ

ਬਜਟ ਵਿੱਚ 15000 ਸਕੂਲਾਂ ਦੀ ਗੁਣਵੱਤਾ ਮਜ਼ਬੂਤ ਕਰਨ ਦਾ ਪ੍ਰਸਤਾਵ ਜਿਸ ਵਿੱਚ ਰਾਸ਼ਟਰੀ ਸਿੱਖਿਆ ਨੀਤੀ ਦੇ ਸਾਰੇ ਹਿੱਸੇ ਸ਼ਾਮਲ ਹਨ




ਗ਼ੈਰ ਸਰਕਾਰੀ ਸੰਗਠਨ / ਪ੍ਰਾਈਵੇਟ ਸਕੂਲ / ਰਾਜਾਂ ਨਾਲ ਸਾਂਝੇਦਾਰੀ ਵਿੱਚ 100 ਨਵੇਂ ਸੈਨਿਕ ਸਕੂਲ ਸਥਾਪਿਤ ਕੀਤੇ ਜਾਣਗੇ





ਭਾਰਤ ਦੀ ਉੱਚ ਸਿੱਖਿਆ ਕਮੇਟੀ ਦੀ ਸਟੈਂਡਰਡ ਸੈਟਿੰਗ, ਪ੍ਰਵਾਨਗੀ, ਨਿਯਮ ਅਤੇ ਫੰਡਿੰਗ ਲਈ ਤਜਵੀਜ਼





ਲੱਦਾਖ ਵਿੱਚ ਕੇਂਦਰੀ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ

Posted On: 01 FEB 2021 1:43PM by PIB Chandigarh

ਰਾਸ਼ਟਰੀ ਸਿੱਖਿਆ ਨੀਤੀ ਦੇ ਸਾਰੇ ਹਿੱਸਿਆਂ ਨੂੰ ਸ਼ਾਮਲ ਕਰਨ ਲਈ 15,000 ਤੋਂ ਵੱਧ ਸਕੂਲ ਗੁਣਾਤਮਕ ਪੱਖੋਂ ਮਜ਼ਬੂਤ ਕੀਤੇ ਜਾਣਗੇ; ਆਦਰਸ਼ ਨੀਤੀ ਨੂੰ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਆਪਣੇ ਖੇਤਰਾਂ ਵਿੱਚ ਮੋਹਰੀ ਸਕੂਲ ਵਜੋਂ ਉਭਾਰਨ ਦੇ ਯੋਗ ਬਣਾਉਣ ਲਈ, ਹੋਰ ਸਕੂਲਾਂ ਨੂੰ ਸੰਭਾਲਣ ਅਤੇ ਸਲਾਹ ਦੇਣ ਲਈ ਮਜ਼ਬੂਤ ਕੀਤਾ ਜਾਵੇਗਾ। ਇਹ ਗੱਲ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ  ਨੇ ਅੱਜ ਸੰਸਦ ਵਿੱਚ 2021-22 ਦਾ ਬਜਟ ਪੇਸ਼ ਕਰਦੇ ਹੋਏ। ਉਨ੍ਹਾਂ ਨੇ ਇਹ ਵੀ ਦੱਸਿਆ ਕਿ 100 ਨਵੇਂ ਸੈਨਿਕ ਸਕੂਲ ਗ਼ੈਰ ਸਰਕਾਰੀ ਸੰਗਠਨਾਂ / ਨਿਜੀ ਸਕੂਲ / ਰਾਜਾਂ ਦੀ ਭਾਈਵਾਲੀ ਵਿੱਚ ਸਥਾਪਿਤ ਕੀਤੇ ਜਾਣਗੇ। 


 

ਉੱਚ ਸਿੱਖਿਆ 

 

ਵਿੱਤ ਮੰਤਰੀ ਨੇ ਇੱਕ ਉੱਚ ਪੱਧਰੀ ਸਿੱਖਿਆ ਕਮਿਸ਼ਨ ਦੀ ਸਥਾਪਨਾ ਦਾ ਪ੍ਰਸਤਾਵ ਵੀ ਦਿੱਤਾ ਜਿਸ ਵਿੱਚ ਇੱਕ ਅੰਬਰੇਲਾ ਸੰਸਥਾ ਹੋਵੇਗੀ ਜਿਸ ਵਿੱਚ ਸਟੈਂਡਰਡ ਸੈਟਿੰਗ, ਮਾਨਤਾ, ਨਿਯਮ ਅਤੇ ਫੰਡਿੰਗ ਲਈ 4 ਵੱਖਰੇ ਵਾਹਨ ਹਨ। 

 

ਸ਼੍ਰੀਮਤੀ ਸੀਤਾਰਮਣ ਨੇ ਕਿਹਾ “ਸਾਡੇ ਕਈ ਸ਼ਹਿਰਾਂ ਵਿੱਚ ਵੱਖ-ਵੱਖ ਖੋਜ ਸੰਸਥਾਵਾਂ, ਯੂਨੀਵਰਸਿਟੀਆਂ ਅਤੇ ਕਾਲਜ ਭਾਰਤ ਸਰਕਾਰ ਤੋਂ ਸਹਾਇਤਾ ਪ੍ਰਾਪਤ ਹਨ। ਉਦਾਹਰਣ ਵਜੋਂ, ਹੈਦਰਾਬਾਦ ਵਿੱਚ 40 ਦੇ ਕਰੀਬ ਅਜਿਹੀਆਂ ਵੱਡੀਆਂ ਸੰਸਥਾਵਾਂ ਹਨ। ਅਜਿਹੇ 9 ਸ਼ਹਿਰਾਂ ਵਿੱਚ ਅਸੀਂ ਰਸਮੀ ਅੰਬਰੇਲਾ ਢਾਂਚਿਆਂ ਦਾ ਨਿਰਮਾਣ ਕਰਾਂਗੇ ਤਾਂ ਜੋ ਇਨ੍ਹਾਂ ਸੰਸਥਾਵਾਂ ਵਿੱਚ ਆਪਸੀ ਤਾਲਮੇਲ ਬਣਾਈ ਰੱਖਣ ਦੇ ਨਾਲ ਨਾਲ ਹੋਰ ਵਧੀਆ ਤਾਲਮੇਲ ਹੋ ਸਕੇ। ਇਸ ਮੰਤਵ ਲਈ ਇੱਕ ਗਲੂ ਗਰਾਂਟ ਰੱਖੀ ਜਾਵੇਗੀ।’ 


 


 

ਲੇਹ ਵਿੱਚ ਕੇਂਦਰੀ ਯੂਨੀਵਰਸਿਟੀ 

 

ਉਨ੍ਹਾਂ ਨੇ ਲੱਦਾਖ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਲੇਹ ਵਿੱਚ ਇੱਕ ਕੇਂਦਰੀ ਯੂਨੀਵਰਸਿਟੀ ਸਥਾਪਿਤ ਕਰਨ ਦਾ ਪ੍ਰਸਤਾਵ ਵੀ ਦਿੱਤਾ।  


 

*****


 

ਆਰਐੱਮ/ਬੀਬੀ/ਐੱਮਸੀ/ਜੇਕੇ 

 



(Release ID: 1693988) Visitor Counter : 169