ਵਿੱਤ ਮੰਤਰਾਲਾ

ਪੈਟਰੋਲੀਅਮ ਅਤੇ ਕੁਦਰਤੀ ਗੈਸ ਸੈਕਟਰ ਵਿੱਚ ਮਹੱਤਵਪੂਰਨ ਪਹਿਲਾਂ


ਉੱਜਵਲਾ ਯੋਜਨਾ ਦੇ ਤਹਿਤ 1 ਕਰੋੜ ਹੋਰ ਲਾਭਾਰਥੀਆਂ ਨੂੰ ਕਵਰ ਕੀਤਾ ਜਾਵੇਗਾ





ਜੰਮੂ-ਕਸ਼ਮੀਰ ਵਿੱਚ ਗੈਸ ਪਾਈਪਲਾਈਨ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ





ਸੁਤੰਤਰ ਗੈਸ ਟਰਾਂਸਪੋਰਟ ਸਿਸਟਮ ਅਪਰੇਟਰ ਸਥਾਪਿਤ ਕੀਤਾ ਜਾਵੇਗਾ

Posted On: 01 FEB 2021 1:52PM by PIB Chandigarh

ਸਰਕਾਰ ਦੁਆਰਾ ਕੋਵਿਡ-19 ਲੌਕਡਾਊਨ ਪੀਰੀਅਡ ਦੌਰਾਨ ਪੂਰੇ ਦੇਸ਼ ਵਿੱਚ ਈਂਧਣ ਸਪਲਾਈਆਂ ਨੂੰ ਨਿਰੰਤਰ ਜਾਰੀ ਰੱਖਿਆ ਗਿਆ। ਲੋਕਾਂ ਦੇ ਜੀਵਨ ਵਿੱਚ ਈਂਧਣ ਦੀ ਜ਼ਰੂਰਤ ਦੇ ਮਹੱਤਵ ਦਾ ਨੋਟਿਸ ਲੈਂਦਿਆਂ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ 2020-21 ਲਈ ਕੇਂਦਰੀ ਬਜਟ ਪੇਸ਼ ਕਰਦਿਆਂ ਪੈਟਰੋਲੀਅਮ ਅਤੇ ਕੁਦਰਤੀ ਗੈਸ ਸੈਕਟਰ ਵਿੱਚ ਮੁੱਖ ਪਹਿਲਾਂ ਦਾ ਐਲਾਨ ਕੀਤਾ:


• ਉੱਜਵਲਾ ਯੋਜਨਾ, ਜਿਸ ਤਹਿਤ ਪਹਿਲਾਂ ਹੀ 8 ਕਰੋੜ ਘਰਾਂ ਨੂੰ ਲਾਭ ਪਹੁੰਚਾਇਆ ਗਿਆ ਹੈ, ਨੂੰ 1 ਕਰੋੜ ਹੋਰ ਲਾਭਾਰਥੀਆਂ ਨੂੰ ਕਵਰ ਕੀਤਾ ਜਾਵੇਗਾ

 

 

• ਅਗਲੇ ਤਿੰਨ ਸਾਲਾਂ ਵਿੱਚ 100 ਹੋਰ ਜ਼ਿਲ੍ਹਿਆਂ ਨੂੰ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਵਿੱਚ ਸ਼ਾਮਲ ਕੀਤਾ ਜਾਵੇਗਾ।

 

 

• ਕੇਂਦਰੀ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ ਇੱਕ ਗੈਸ ਪਾਈਪਲਾਈਨ ਪ੍ਰੋਜੈਕਟ ਸ਼ੁਰੂ ਜਾਵੇਗਾ।

 

 

• ਗੈਰ-ਪੱਖਪਾਤ ਵਾਲੀ ਖੁੱਲ੍ਹੀ ਪਹੁੰਚ ਦੇ ਅਧਾਰ ‘ਤੇ ਸਾਰੀਆਂ ਕੁਦਰਤੀ ਗੈਸ ਪਾਈਪ ਲਾਈਨਾਂ ਵਿੱਚ ਸਾਂਝੀ ਵਾਹਕ ਸਮਰੱਥਾ ਦੀ ਬੁਕਿੰਗ ਦੀ ਸਹੂਲਤ ਅਤੇ ਤਾਲਮੇਲ ਲਈ ਇੱਕ ਸੁਤੰਤਰ ਗੈਸ ਟਰਾਂਸਪੋਰਟ ਸਿਸਟਮ ਅਪਰੇਟਰ ਸਥਾਪਿਤ ਕੀਤਾ ਜਾਵੇਗਾ।

 

 

 

                

**********



 

ਆਰਐੱਮ / ਬੀਬੀ / ਐੱਮਸੀ / ਜੇਕੇ



(Release ID: 1693982) Visitor Counter : 182