ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਨਿਰੰਤਰ ਹੇਠਾਂ ਵੱਲ ਜਾਣ ਦੇ ਰੁਝਾਨ ਸਦਕਾ ਭਾਰਤ ਦੇ ਐਕਟਿਵ ਮਾਮਲੇ ਹੋਰ ਘੱਟ ਕੇ 1.68 ਲੱਖ ਹੋ ਗਏ ਹਨ
ਰੋਜ਼ਾਨਾ ਰਿਕਵਰੀ ਦੇ ਮਾਮਲਿਆਂ ਦੀ ਗਿਣਤੀ ਪਿਛਲੇ 24 ਦਿਨਾਂ ਤੋਂ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਵੱਧ ਦਰਜ ਕੀਤੀ ਜਾ ਰਹੀ ਹੈ
ਕੋਵਿਡ 19 ਨਾਲ ਟਾਕਰੇ ਲਈ 37 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ
Posted On:
31 JAN 2021 12:25PM by PIB Chandigarh
ਭਾਰਤ ਵਿੱਚ ਕੁੱਲ ਐਕਟਿਵ ਕੇਸਾਂ ਦੇ ਮਾਮਲੇ ਨਿਰੰਤਰ ਹੇਠਾਂ ਵੱਲ ਜਾਣ ਦੇ ਰੁਝਾਨ ਦੀ ਪਾਲਣਾ ਕਰ ਰਹੇ ਹਨ। ਇਹ ਮਾਮਲੇ ਅੱਜ ਘੱਟ ਕੇ ਸਿਰਫ਼ 1.68 ਲੱਖ (1,68,784) 'ਤੇ ਆ ਗਏ ਹਨ ।
ਮੌਜੂਦਾ ਐਕਟਿਵ ਕੇਸਾਂ ਹੁਣ ਭਾਰਤ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਵਿੱਚੋਂ ਸਿਰਫ 1.57 ਫ਼ੀਸਦ ਰਹਿ ਗਏ ਹਨ।
31 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ 5000 ਤੋਂ ਘੱਟ ਐਕਟਿਵ ਮਾਮਲੇ ਰਹਿ ਗਏ ਹਨ। ਅੰਡੇਮਾਨ ਅਤੇ ਨਿਕੋਬਾਰ ਆਈਲੈਂਡਜ਼ ਵਿੱਚ 4 ਐਕਟਿਵ ਮਾਮਲੇ ਦਰਜ ਕੀਤੇ ਗਏ ਹਨ , ਇਸ ਤੋਂ ਬਾਅਦ ਦਮਨ, ਦਿਉ ਅਤੇ ਦਾਦਰਾ ਤੇ ਨਗਰ ਹਵੇਲੀ ਵਿੱਚ 6 ਐਕਟਿਵ ਕੇਸ ਦਰਜ ਕੀਤੇ ਗਏ ਹਨ।
ਕੁੱਲ ਐਕਟਿਵ ਕੇਸਾਂ ਵਿਚੋਂ 79.69 ਫੀਸਦ ਮਾਮਲੇ 5 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ ਦਰਜ ਹੋ ਰਹੇ ਹਨ। ਇਕੱਲੇ ਦੋ ਰਾਜ, ਕੇਰਲਾ ਅਤੇ ਮਹਾਰਾਸ਼ਟਰ ਇਕੱਠੇ ਹੋ ਕੇ ਭਾਰਤ ਦੇ ਕੁੱਲ ਐਕਟਿਵ ਮਾਮਲਿਆਂ ਦਾ ਇਕ ਵੱਡਾ ਹਿੱਸਾ (69.41ਫੀਸਦ ) ਰਿਪੋਰਟ ਕਰਵਾ ਰਹੇ ਹਨ।
ਭਾਰਤ ਦੀ ਕੁੱਲ ਰਿਕਵਰੀ ਅੱਜ 1.04 ਕਰੋੜ (1,04,23,125) ਤਕ ਪੁਜ ਗਈ ਹੈ । . ਰਿਕਵਰੀ ਦੀ ਦਰ 96.99ਫੀਸਦ ਹੋ ਗਈ ਹੈ।
ਪਿਛਲੇ 24 ਦਿਨਾਂ ਤੋਂ, ਰੋਜ਼ਾਨਾ ਰਿਕਵਰੀ ਰੋਜ਼ਾਨਾ ਨਵੇਂ ਕੇਸਾਂ ਦੇ ਮੁਕਾਬਲੇ ਲਗਾਤਾਰ ਵੱਧ ਦਰਜ ਹੋ ਰਹੀ ਹੈ।. ਪਿਛਲੇ 24 ਘੰਟਿਆਂ ਵਿੱਚ 13,052 ਨਵੇਂ ਰੋਜ਼ਾਨਾ ਕੇਸ ਦਰਜ ਕੀਤੇ ਗਏ ਹਨ, ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 13,965 ਮਰੀਜ਼ ਸਿਹਤਯਾਬ ਹੋਏ ਹਨ ਅਤੇ ਉਨ੍ਹਾਂ ਨੂੰ ਛੁੱਟੀ ਦਿੱਤੀ ਗਈ ਹੈ।
31 ਜਨਵਰੀ, 2021 ਨੂੰ ਸਵੇਰੇ 8 ਵਜੇ ਤੱਕ ਦੇਸ਼ ਭਰ ਵਿੱਚ ਕੋਵਿਡ-19 ਟੀਕਾਕਰਨ ਅਭਿਆਸ ਤਹਿਤ ਕੁੱਲ 37.44 ਲੱਖ (37,44,334) ਲਾਭਪਾਤਰੀਆਂ ਨੇ ਟੀਕਾ ਲਗਵਾਇਆ ਹੈ।
ਲੜੀ ਨੰਬਰ
|
ਰਾਜ / ਕੇਂਦਰ ਸ਼ਾਸਤ ਪ੍ਰਦੇਸ਼
|
ਲਾਭਪਾਤਰੀਆਂ ਦਾ ਟੀਕਾਕਰਨ
|
1
|
ਅੰਡੇਮਾਨ ਅਤੇ ਨਿਕੋਬਾਰ ਟਾਪੂ
|
2,727
|
2
|
ਆਂਧਰ- ਪ੍ਰਦੇਸ਼
|
1,87,252
|
3
|
ਅਰੁਣਾਚਲ ਪ੍ਰਦੇਸ਼
|
9,651
|
4
|
ਅਸਾਮ
|
38,106
|
5
|
ਬਿਹਾਰ
|
1,46,015
|
6
|
ਚੰਡੀਗੜ੍ਹ
|
3,447
|
7
|
ਛੱਤੀਸਗੜ੍ਹ
|
72,704
|
8
|
ਦਾਦਰਾ ਅਤੇ ਨਗਰ ਹਵੇਲੀ
|
692
|
9
|
ਦਮਨ ਅਤੇ ਦੀਯੂ
|
391
|
10
|
ਦਿੱਲੀ
|
56,818
|
11
|
ਗੋਆ
|
4,117
|
12
|
ਗੁਜਰਾਤ
|
2,46,054
|
13
|
ਹਰਿਆਣਾ
|
1,25,898
|
14
|
ਹਿਮਾਚਲ ਪ੍ਰਦੇਸ਼
|
27,734
|
15
|
ਜੰਮੂ ਅਤੇ ਕਸ਼ਮੀਰ
|
26,634
|
16
|
ਝਾਰਖੰਡ
|
40,726
|
17
|
ਕਰਨਾਟਕ
|
3,15,370
|
18
|
ਕੇਰਲ
|
1,58,687
|
19
|
ਲੱਦਾਖ
|
1,128
|
20
|
ਲਕਸ਼ਦਵੀਪ
|
807
|
21
|
ਮੱਧ ਪ੍ਰਦੇਸ਼
|
2,98,376
|
22
|
ਮਹਾਰਾਸ਼ਟਰ
|
2,69,064
|
23
|
ਮਨੀਪੁਰ
|
3,987
|
24
|
ਮੇਘਾਲਿਆ
|
4,324
|
25
|
ਮਿਜ਼ੋਰਮ
|
9,346
|
26
|
ਨਾਗਾਲੈਂਡ
|
3,993
|
27
|
ਓਡੀਸ਼ਾ
|
2,06,424
|
28
|
ਪੁਡੁਚੇਰੀ
|
2,736
|
29
|
ਪੰਜਾਬ
|
57,499
|
30
|
ਰਾਜਸਥਾਨ
|
3,29,611
|
31
|
ਸਿੱਕਮ
|
2,020
|
32
|
ਤਾਮਿਲਨਾਡੂ
|
1,05,821
|
33
|
ਤੇਲੰਗਾਨਾ
|
1,68,606
|
34
|
ਤ੍ਰਿਪੁਰਾ
|
29,796
|
35
|
ਉੱਤਰ ਪ੍ਰਦੇਸ਼
|
4,63,793
|
36
|
ਉਤਰਾਖੰਡ
|
28,791
|
37
|
ਪੱਛਮੀ ਬੰਗਾਲ
|
2,43,069
|
38
|
ਫੁਟਕਲ
|
52,120
|
ਕੁੱਲ
|
37,44,334
|
ਪਿਛਲੇ 24 ਘੰਟਿਆਂ ਦੌਰਾਨ, 2,44,307 ਸਿਹਤ ਕਰਮਚਾਰੀਆਂ ਦਾ 5,275 ਸੈਸ਼ਨਾਂ ਰਾਹੀਂ ਟੀਕਾਕਰਨ ਕੀਤਾ ਗਿਆ ਹੈ।
ਹੁਣ ਤੱਕ 68,962 ਸੈਸ਼ਨ ਕਰਵਾਏ ਗਏ ਹਨ।
ਹਰ ਰੋਜ਼ ਟੀਕੇ ਲਗਵਾ ਰਹੇ ਲਾਭਪਾਤਰੀਆਂ ਦੀ ਗਿਣਤੀ ਵਿੱਚ ਲਗਾਤਾਰ ਪ੍ਰਗਤੀਸ਼ੀਲ ਵਾਧਾ ਦਰਜ ਹੋ ਰਿਹਾ ਹੈ।
ਵਿਸ਼ਵ ਪੱਧਰ ਦੇ ਅੰਕੜਿਆਂ ਦੇ ਲਿਹਾਜ਼ ਨਾਲ, ਦੇਸ਼ ਅੰਦਰ ਟੀਕਾਕਰਨ ਦੀਆਂ ਖੁਰਾਕਾਂ ਦੀ ਗਿਣਤੀ ਦੇ ਅਧਾਰ ਤੇ, ਭਾਰਤ 29 ਜਨਵਰੀ, 2021 ਨੂੰ ਪੰਜਵੇਂ ਸਥਾਨ' ਤੇ ਪਹੁੰਚ ਗਿਆ ਹੈ। ਇਹ ਇਸ ਤੱਥ ਦੇ ਬਾਵਜੂਦ ਹੈ ਕਿ ਬਹੁਤ ਸਾਰੇ ਦੇਸ਼ਾਂ ਨੇ ਭਾਰਤ ਦੇ ਮੁਕਾਬਲੇ ਬਹੁਤ ਪਹਿਲਾਂ ਤੋਂ ਹੀ ਆਪਣੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰ ਦਿਤੀ ਸੀ।
ਕੁੱਲ ਟੀਕੇ ਪ੍ਰਾਪਤ ਕਰਨ ਵਾਲੇ ਕੁੱਲ ਲਾਭਪਾਤਰੀਆਂ ਵਿਚੋਂ 63.34 ਫੀਸਦ 8 ਰਾਜਾਂ ਨਾਲ ਸੰਬੰਧਿਤ ਹਨ। .
ਉੱਤਰ ਪ੍ਰਦੇਸ਼ ਟੀਕੇ ਲਗਵਾਉਣ ਵਾਲੇ ਲਾਭਪਾਤਰੀਆਂ ਵਿੱਚ ਸਭ ਤੋਂ ਵੱਧ ਹਿੱਸੇਦਾਰੀ ਪਾ ਰਿਹਾ ਹੈ, ਉਸ ਤੋਂ ਬਾਅਦ ਰਾਜਸਥਾਨ ਅਤੇ ਕਰਨਾਟਕ ਰਿਪੋਰਟ ਕਰ ਰਹੇ ਹਨ।
ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿਚੋਂ 85.72 ਫੀਸਦ ਨੂੰ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਤ ਮੰਨਿਆ ਜਾ ਰਿਹਾ ਹੈ।
ਕੇਰਲ ਵਿੱਚ ਸਭ ਤੋਂ ਵੱਧ ਇੱਕ ਦਿਨ ਦੀ ਰਿਕਵਰੀ ਦੀ ਰਿਪੋਰਟ 7,032 ਨਵੇਂ ਰਿਕਵਰੀ ਦੇ ਕੇਸਾਂ ਨਾਲ ਹੋਈ ਹੈ। ਪਿਛਲੇ 24 ਘੰਟਿਆਂ ਵਿੱਚ ਮਹਾਰਾਸ਼ਟਰ ਵਿੱਚ 1,535 ਲੋਕ ਸਿਹਤਯਾਬ ਹੋਏ ਹਨ।, ਇਸ ਤੋਂ ਬਾਅਦ ਕਰਨਾਟਕ ਵਿੱਚ 547 ਲੋਕਾਂ ਨੇ ਰਿਕਵਰੀ ਦਰਜ ਕੀਤੀ ਹੈ।
ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿਚੋਂ 83.72 ਫ਼ੀਸਦ 7 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਰਿਪੋਰਟ ਹੋ ਰਹੇ ਹਨ।
ਕੇਰਲ ਵਿੱਚ ਰੋਜ਼ਾਨਾ ਨਵੇਂ ਰਿਪੋਰਟ ਕੀਤੇ ਜਾ ਰਹੇ ਕੇਸਾਂ ਦੀ ਗਿਣਤੀ 6,282 ਹੈ। ਇਸ ਤੋਂ ਬਾਅਦ ਮਹਾਰਾਸ਼ਟਰ ਵਿਚ 2,630 ਨਵੇਂ ਕੇਸ ਆਉਂਦੇ ਹਨ, ਜਦੋਂ ਕਿ ਤਾਮਿਲਨਾਡੂ ਵਿਚ 505 ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।
ਪਿਛਲੇ 24 ਘੰਟਿਆਂ ਵਿੱਚ ਨਵੀਆਂ 127 ਮੌਤਾਂ ਦਰਜ ਕੀਤੀਆਂ ਗਈਆਂ ਹਨ।
ਰੋਜ਼ਾਨਾ ਹੋਣ ਵਾਲੀਆਂ ਮੌਤਾਂ ਵਿੱਚ ਛੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਲੋਂ 74.02 ਫੀਸਦ ਯੋਗਦਾਨ ਦਿੱਤਾ ਜਾ ਰਿਹਾ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ (42). ਮੌਤਾਂ ਦਰਜ ਕੀਤੀਆਂ ਗਈਆਂ ਹਨ। ਕੇਰਲਾ ਵਿੱਚ ਰੋਜ਼ਾਨਾ 18 ਮੌਤਾਂ ਦਰਜ ਹੁੰਦੀਆਂ ਹਨ ਅਤੇ ਪੱਛਮੀ ਬੰਗਾਲ ਅਤੇ ਛੱਤੀਸਗੜ੍ਹ ਵਿੱਚੋਂ ਹਰੇਕ ਰਾਜ ਤੋਂ 9 ਮੌਤਾਂ ਦੀ ਖਬਰ ਹੈ।
****
ਐਮਵੀ / ਐਸਜੇ
ਐਚਐਫਡਬਲਯੂ / ਕੋਵਿਡ ਸਟੇਟਸ ਡੇਟਾ / 31 ਜਨਵਰੀ2021 / 1
(Release ID: 1693719)
Visitor Counter : 242