PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 27 JAN 2021 5:46PM by PIB Chandigarh

 

 

  

#Unite2FightCorona

#IndiaFightsCorona

Image

 

ਪਿਛਲੇ 20 ਦਿਨਾਂ ਤੋਂ ਭਾਰਤ ਵਿੱਚ ਰੋਜ਼ਾਨਾ ਪੁਸ਼ਟੀ ਵਾਲੇ ਮਾਮਲੇ ਰੋਜ਼ਾਨਾ ਰਿਕਵਰੀ ਦੇ ਨਵੇਂ ਮਾਮਲਿਆਂ ਨਾਲੋਂ ਕਿਤੇ ਵੱਧ ਦਰਜ ਹੋ ਰਹੇ ਹਨ: ਭਾਰਤ ਪਿਛਲੇ 7 ਦਿਨਾਂ ਦੌਰਾਨ ਪ੍ਰਤੀ ਮਿਲੀਅਨ ਆਬਾਦੀ ਦੇ ਮਗਰ ਸਭ ਤੋਂ ਘੱਟ ਨਵੇਂ ਪੁਸ਼ਟੀ ਵਾਲੇ ਕੇਸ ਅਤੇ ਨਵੇਂ ਮੌਤ ਦੇ ਮਾਮਲੇ ਦਰਜ ਕਰਵਾਉਣ ਵਾਲੇ ਦੇਸ਼ਾਂ ਵਿੱਚ ਕਾਇਮ

ਭਾਰਤ ਵਿੱਚ ਰੋਜ਼ਾਨਾ ਰਿਕਵਰ ਹੋ ਰਹੇ ਮਾਮਲੇ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਨੂੰ ਪਛਾੜਦੇ ਨਜ਼ਰ ਆ ਰਹੇ ਹਨ। ਪਿਛਲੇ 20 ਦਿਨਾਂ ਤੋਂ ਰੋਜ਼ਾਨਾ ਰਿਕਵਰੀ ਦੀ ਗਿਣਤੀ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਨੂੰ ਪਛਾੜ ਰਹੀ ਹੈ।ਰਿਕਵਰੀ ਦੀ ਕੁੱਲ ਗਿਣਤੀ ਅੱਜ ਵੱਧ ਕੇ  1,03,59,305 ਤੱਕ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 13,320 ਮਰੀਜ਼ ਸਿਹਤਯਾਬ ਹੋਏ ਹਨ ਅਤੇ ਉਨ੍ਹਾਂ ਨੂੰ ਛੁੱਟੀ ਦਿੱਤੀ ਗਈ ਹੈ। ਰਾਸ਼ਟਰੀ ਰਿਕਵਰੀ ਦੀ ਦਰ ਹੋਰ ਅੱਗੇ ਵੱਧ ਕੇ 96.91 ਫ਼ੀਸਦੀ ਹੋ ਗਈ ਹੈ। ਹੇਠਾਂ ਦਿੱਤਾ ਗਿਆ ਗ੍ਰਾਫ ਪਿਛਲੇ ਕੁਝ ਹਫਤਿਆਂ ਦੌਰਾਨ ਐਕਟਿਵ ਮਾਮਲਿਆਂ ਵਿੱਚ ਦਿਨ ਪ੍ਰਤੀ ਦਿਨ ਦੀ ਤਬਦੀਲੀ ਨੂੰ ਦਰਸ਼ਾ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ 12,689 ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਕੇਸ ਕੌਮੀ ਸੂਚੀ ਵਿੱਚ ਸ਼ਾਮਲ ਕੀਤੇ ਗਏ। ਭਾਰਤ ਵਿੱਚ ਕੁੱਲ ਐਕਟਿਵ  ਮਾਮਲਿਆਂ ਦੀ  ਗਿਣਤੀ ਅੱਜ ਘੱਟ ਕੇ 1,76,498  ਰਹਿ ਗਈ ਹੈ। ਭਾਰਤ ਦੇ ਮੌਜੂਦਾ ਐਕਟਿਵ ਮਾਮਲੇ ਹੁਣ ਭਾਰਤ ਦੇ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਵਿਚੋਂ ਸਿਰਫ 1.65 ਫ਼ੀਸਦੀ ਰਹਿ ਗਏ ਹਨ। ਪਿਛਲੇ 7 ਦਿਨਾਂ ਦੌਰਾਨ ਭਾਰਤ  ਪ੍ਰਤੀ ਮਿਲੀਅਨ ਆਬਾਦੀ  ਮਗਰ ਰੋਜ਼ਾਨਾ ਸਭ ਤੋਂ ਘੱਟ (69) ਮੌਤ ਦੇ ਮਾਮਲੇ ਦਰਜ ਕਰਵਾਉਣ ਵਾਲੇ ਦੇਸ਼ਾਂ ਵਿੱਚੋਂ ਇਕ ਹੈ। ਇਹ ਨਿਰੰਤਰ ਉਤਸ਼ਾਹਜਨਕ ਨਤੀਜੇ ਟੈਸਟ-ਟ੍ਰੈਕ-ਟ੍ਰੀਟ-ਟੈਕਨੋਲੋਜੀ ਦੀ ਵਰਤੋਂ ਸਬੰਧੀ ਕੇਂਦਰ ਦੀ ਅਗਵਾਈ ਹੇਠ ਅਪਣਾਈ  ਜਾ  ਰਹੀ ਕਾਰਜ ਯੋਜਨਾ ਅਤੇ ਪੂਰੇ ਦੇਸ਼ ਵਿੱਚ ਸਿਹਤਯਾਬੀ ਲਈ ਲਾਗੂ ਕੀਤੀ ਜਾ ਰਹੀ ਸਾਂਝੀ ਰਣਨੀਤੀ ਨਾਲ ਸੰਭਵ ਹੋ  ਸਕਿਆ ਹੈ। ਵੱਡੇ ਪੱਧਰ  ਅਤੇ ਤੇਜ਼ੀ ਨਾਲ ਪਰੀਖਣ, ਤੁਰੰਤ ਨਿਗਰਾਨੀ ਅਤੇ ਟ੍ਰੈਕਿੰਗ ਰਾਹੀਂ ਨਿਗਰਾਨੀ ਦੇ ਨਾਲ ਨਾਲ ਘਰਾਂ ਵਿੱਚ ਹੀ ਏਕਾਂਤਵਾਸ ਵਿਚ ਰੱਖਣ ਲਈ ਕੇਂਦਰ ਸਰਕਾਰ ਵਲੋਂ  ਜਾਰੀ ਕੀਤੇ ਗਏ ਸਟੈਂਡਰਡ ਆਵ੍ ਕੇਅਰ ਪ੍ਰੋਟੋਕੋਲ ਦੀ ਪਾਲਣਾ ਮਗਰੋਂ ਉੱਚ ਕੁਆਲਟੀ ਦੀ ਡਾਕਟਰੀ ਦੇਖਭਾਲ਼ ਅਤੇ  ਨਿਗਰਾਨੀ ਸਦਕਾ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਵਿੱਚ ਭਾਰੀ ਵਧ ਮਾਮਲੇ ਦਰਜ ਹੋਣ ਵਿੱਚ ਸਹਾਇਤਾ ਮਿਲ ਰਹੀ ਹੈ। ਕੇਂਦਰ ਸਰਕਾਰ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਵਲੋਂ ਚਲਾਏ ਜਾ ਰਹੇ ਹਸਪਤਾਲਾਂ ਵਿੱਚ ਲੋੜੀਂਦੇ ਸੁਧਾਰਾਂ ਅਤੇ ਤੁਰੰਤ ਤੇ ਫੌਰੀ ਇਲਾਜ ਪ੍ਰਬੰਧਨ, ਘਰਾਂ ਵਿੱਚ ਨਿਗਰਾਨੀ ਅਧੀਨ ਅਲੱਗ-ਥਲੱਗ ਰਖਣ, ਲੋੜ ਪੈਣ 'ਤੇ ਘਰ ਵਿੱਚ ਹੀ ਆਕਸੀਜਨ ਦੀ  ਸਹਾਇਤਾ ਦੇਣ, ਸਟੀਰੌਇਡਾਂ, ਐਂਟੀਵਾਇਰਲ ਦਵਾਈਆਂ  ਦੀ ਵਰਤੋਂ, ਅਤੇ ਮਰੀਜ਼ਾਂ ਨੂੰ ਲੈ ਕੇ ਜਾਣ ਲਈ ਐਂਬੂਲੈਂਸਾਂ ਦੀਆਂ ਸੇਵਾਵਾਂ ਵਿੱਚ ਸੁਧਾਰ ਕਰਨ ਵਰਗੀਆਂ ਸੇਵਾਵਾਂ ਵੱਲ ਨਿਰੰਤਰ ਧਿਆਨ ਦਿੱਤਾ ਗਿਆ ਹੈ। ਕੇਂਦਰ ਸਰਕਾਰ ਵਲੋਂ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਕਾਫ਼ੀ ਮਾਤਰਾ ਵਿੱਚ ਵੈਂਟੀਲੇਟਰਾਂ, ਪੀਪੀਈ ਕਿੱਟਾਂ, ਦਵਾਈਆਂ ਆਦਿ ਦੀ ਸਹਾਇਤਾ ਵੀ ਯਕੀਨੀ ਕਰਵਾਈ ਗਈ ਹੈ। ਆਸ਼ਾ ਵਰਕਰਾਂ ਵਲੋਂ ਅਣਥੱਕ ਯਤਨਾਂ ਰਾਹੀਂ ਕੋਵਿਡ ਦੇ ਮਾਮਲਿਆਂ ਦੀ ਪ੍ਰਭਾਵਸ਼ਾਲੀ ਨਿਗਰਾਨੀ ਕਰਨ ਅਤੇ ਨਿਗਰਾਨੀ ਅਧੀਨ ਘਰਾਂ ਵਿੱਚ   ਇਕੱਲਿਆਂ ਨਜ਼ਰ ਰੱਖਣ ਦੀ ਪ੍ਰਕ੍ਰਿਆ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ‘ਈ-ਸੰਜੀਵਨੀ’ ਡਿਜੀਟਲ ਪਲੈਟਫਾਰਮ ਦੀ ਮਦਦ ਨਾਲ ਟੈਲੀ-ਮੈਡੀਸਨ ਸੇਵਾਵਾਂ ਨੂੰ ਸਮਰੱਥ ਬਣਾਇਆ ਹੈ ਜੋ ਕਿ ਕੋਵਿਡ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਵਿੱਚ ਸਫਲ ਰਹੀਆਂ ਹਨ ਅਤੇ ਨਾਲ ਹੀ ਗ਼ੈਰ-ਕੋਵਿਡ ਜ਼ਰੂਰੀ ਸਿਹਤ ਦੇਖਭਾਲ਼ ਦੇ ਪ੍ਰਬੰਧ ਵੀ ਕਰਦੀਆਂ ਹਨ। ਕੇਂਦਰ ਨੇ ਆਈ.ਸੀ.ਯੂ. ਦੀ ਦੇਖਭਾਲ਼ ਕਰਨ ਵਾਲੇ ਡਾਕਟਰਾਂ ਦੀ ਕਲੀਨਿਕਲ ਪ੍ਰਬੰਧਨ ਦੀਆਂ ਸਮਰੱਥਾਵਾਂ ਬਣਾਉਣ 'ਤੇ ਵੀ ਜ਼ੋਰ ਦਿੱਤਾ ਹੈ। ਏਮਜ਼, ਨਵੀਂ ਦਿੱਲੀ ਦੇ ਡੋਮੇਨ ਮਾਹਿਰਾਂ ਵਲੋਂ ਕਰਵਾਏ ਗਏ 'ਨੈਸ਼ਨਲ ਈ-ਆਈਸੀਯੂ ਆਨ ਕੋਵਿਡ-19 ਮੈਨੇਜਮੈਂਟ' ਅਭਿਆਸ ਨੇ ਇਸ ਵਿੱਚ ਕਾਫ਼ੀ ਮਦਦ ਕੀਤੀ ਹੈ। 27 ਜਨਵਰੀ, 2021 ਨੂੰ ਸਵੇਰੇ 8 ਵਜੇ ਤੱਕ, 20 ਲੱਖ ਤੋਂ ਵੱਧ (20,29,480) ਲਾਭਪਾਤਰੀਆਂ ਨੇ ਦੇਸ਼ ਵਿਆਪੀ ਕੋਵਿਡ 19 ਟੀਕਾਕਰਣ ਅਭਿਆਸ ਤਹਿਤ ਟੀਕਾਕਰਣ ਪੂਰਾ ਕੀਤਾ ਹੈ। ਪਿਛਲੇ 24 ਘੰਟਿਆਂ ਦੌਰਾਨ, 194 ਸੈਸ਼ਨਾਂ ਰਾਹੀਂ 5,671 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ ਸੀ। ਹੁਣ ਤੱਕ ਕੁੱਲ 36,572 ਸੈਸ਼ਨ ਆਯੋਜਿਤ ਕੀਤੇ ਗਏ ਹਨ। ਨਵੇਂ ਰਿਕਵਰ ਕੀਤੇ ਗਏ  ਕੇਸਾਂ ਵਿਚੋਂ 84.52 ਫੀਸਦ ਮਾਮਲੇ 9 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਪਾਏ ਗਏ ਹਨ। ਕੇਰਲ ਨੇ ਨਵੇਂ ਰਿਕਵਰ 5,290 ਮਾਮਲਿਆਂ ਨਾਲ ਇੱਕ ਦਿਨ ਦੀ ਰਿਕਵਰੀ ਦੀ ਸਭ ਤੋਂ ਵੱਧ ਗਿਣਤੀ ਦਰਜ ਕੀਤੀ ਹੈ। ਪਿਛਲੇ 24 ਘੰਟਿਆਂ ਦੌਰਾਨ ਮਹਾਰਾਸ਼ਟਰ ਵਿੱਚ 2,106 ਜਦਕਿ ਕਰਨਾਟਕ ਵਿੱਚ 738 ਵਿਅਕਤੀ ਸਿਹਤਯਾਬ ਰਿਪੋਰਟ ਰਿਕਵਰ ਹੋਏ ਹਨ। 84.73 ਫ਼ੀਸਦੀ ਪੁਸ਼ਟੀ ਵਾਲੇ ਨਵੇਂ ਕੇਸ 7 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਬੰਧਿਤ ਹਨ। ਕੇਰਲ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਦੀ ਰਿਪੋਰਟ 6,293 ਦਰਜ ਹੋਈ ਹੈ।. ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 2,405 ਨਵੇਂ ਕੇਸ ਦਰਜ ਹੋਏ ਹਨ, ਜਦਕਿ ਕਰਨਾਟਕ ਵਿੱਚ 529 ਨਵੇਂ ਕੇਸ ਸਾਹਮਣੇ ਆਏ ਹਨ। ਸੱਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਨਵੀਂ ਦਰਜ ਮੌਤਾਂ ਦਾ ਹਿੱਸਾ  83.94 ਫ਼ੀਸਦੀ ਹੈ I ਮਹਾਰਾਸ਼ਟਰ ਵਿਚ ਸਭ ਤੋਂ ਵੱਧ  (47) ਮੌਤਾਂ ਹੋਇਆਂ ਹਨ।. ਕੇਰਲ ਵਿੱਚ 19 ਮੌਤਾਂ ਅਤੇ ਛੱਤੀਸਗੜ ਵਿੱਚ 14 ਮੌਤਾਂ  ਦਰਜ ਕੀਤੀਆਂ ਗਈਆਂ ਹਨ। ਭਾਰਤ ਨੇ ਪਿਛਲੇ ਸੱਤ ਦਿਨਾਂ ਵਿੱਚ ਪ੍ਰਤੀ ਮਿਲੀਅਨ ਆਬਾਦੀ ਮਗਰ ਸਿਰਫ 1 ਮਰੀਜ਼ ਦੀ ਮੌਤ ਦੱਸੀ ਹੈ।

https://pib.gov.in/PressReleasePage.aspx?PRID=1692596 

 

ਡਾ. ਹਰਸ਼ ਵਰਧਨ ਨੇ ਵਿਸ਼ਵ ਸਿਹਤ ਸੰਗਠਨ ਕਾਰਜਕਾਰੀ ਬੋਰਡ ਦੇ 148ਵੇਂ ਸੈਸ਼ਨ ਦੀ ਪ੍ਰਧਾਨਗੀ ਕੀਤੀ 

https://pib.gov.in/PressReleasePage.aspx?PRID=1692582 

 

ਡਾ. ਹਰਸ਼ ਵਰਧਨ ਨੇ ਐੱਫਆਈਸੀਸੀਆਈ ਦੁਆਰਾ ਐੱਮਏਐੱਸਸੀਆਰਏਡੀਈ ਦੇ 2021 ਦੇ 7ਵੇਂ ਸੰਸਕਰਨ ਦਾ ਉਦਘਾਟਨ ਕੀਤਾ,

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਫਿੱਕੀ ਕਾਸਕੇਡ ਦੁਆਰਾ ਆਯੋਜਿਤ "ਐੱਮਏਐੱਸਸੀਆਰਏਡੀਈ 2021" ਮੂਵਮੈਂਟ ਅਗੇਂਸਟ ਸਮਗਲਡ ਐਂਡ ਕਾਊਂਟਰਫਰੀਟ ਟਰੇਡ ਦੇ 7ਵੇਂ ਸੰਸਕਰਨ ਦਾ ਉਦਘਾਟਨ ਕੀਤਾ। ਆਪਣੇ ਸੰਬੋਧਨ ਵਿੱਚ ਕੇਂਦਰੀ ਸਿਹਤ ਮੰਤਰੀ ਨੇ ਇਸ ਗੱਲ ਤੇ ਖੁਸ਼ੀ ਪ੍ਰਗਟ ਕੀਤੀ ਕਿ ਐੱਮਏਐੱਸਸੀਆਰਏਡੀਈ ਦਾ 7ਵਾਂ ਸੰਸਕਰਨ ਕਾਰਵਾਈ ਯੋਗ, ਇਨੋਵੇਟਿਵ ਨੀਤੀ, ਉਨ੍ਹਾਂ ਹੱਲਾਂ ਬਾਰੇ ਸੋਚ ਵਿਚਾਰ ਕਰੇਗਾ, ਜੋ ਨਕਲੀ ਤਸਕਰੀ ਅਤੇ ਨਕਲੀ ਉਤਪਾਦਾਂ ਦੇ ਵੱਧ ਰਹੇ ਰੁਝਾਨ ਨੂੰ ਵਾਪਸ ਕਰ ਸਕਦਾ ਹੈ। ਉਨ੍ਹਾਂ ਨੇ ਕੋਵਿਡ 19 ਮਹਾਮਾਰੀ ਦੀਆਂ ਚੁਣੌਤੀਆਂ ਅਤੇ ਦਵਾਈਆਂ ਤੇ ਨਸ਼ਿਆਂ ਦੇ ਗ਼ੈਰ ਕਾਨੂੰਨੀ ਆਪ੍ਰੇਟਰਾਂ ਬਾਰੇ ਕਿਹਾ,"ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕੋਵਿਡ 19 ਮਹਾਮਾਰੀ ਵੱਲੋਂ ਪੈਦਾ ਕੀਤੀ ਹਫੜਾਦਫੜੀ ਅਤੇ ਇਸ ਨੂੰ ਰੋਕਣ ਲਈ ਬਣਾਈਆਂ ਗਈਆਂ ਵੱਖ ਵੱਖ ਨੀਤੀਆਂ ਦੌਰਾਨ ਗ਼ੈਰ ਕਾਨੂੰਨੀ ਖਿਡਾਰੀਆਂ ਨੇ ਇਸ ਮਹਾਮਾਰੀ ਦੀ ਵਰਤੋਂ, ਜਿਸ ਨਾਲ ਦੇਸ਼ ਦੇ ਅਰਥਚਾਰੇ, ਸਿਹਤ ਅਤੇ ਵਿਸ਼ਵ ਵਿੱਚ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਲਈ ਘਟੀਆ ਕਾਰਵਾਈਆਂ ਕੀਤੀਆਂ "। ਡਾਕਟਰ ਹਰਸ਼ ਵਰਧਨ ਨੇ ਕਿਹਾ,"ਮਸਕਰੇਡ 2021 ਦਾ ਟੀਚਾ ਨਕਲੀ ਵਪਾਰ ਅਤੇ ਤਸਕਰੀ ਦੀਆਂ ਚੁਣੌਤੀਆਂ ਵਿਸ਼ੇਸ਼ ਤੌਰ ਤੇ ਕੋਵਿਡ ਯੁੱਗ ਤੋਂ ਬਾਅਦ, ਨੂੰ ਖ਼ਤਮ ਕਰਨ ਲਈ ਨਵੇਂ ਅਤੇ ਰਣਨੀਤਕ ਅਭਿਆਸਾਂ ਬਾਰੇ ਸਿਹਤਮੰਦ ਵਿਚਾਰ ਵਟਾਂਦਰਾ ਕਰਨਾ ਹੈ। ਇਨ੍ਹਾਂ ਵਿੱਚੋਂ ਮੁੱਖ ਜਾਗਰੂਕਤਾ ਪੈਦਾ ਕਰਨ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਕੋਵਿਡ 19 ਮਹਾਮਾਰੀ ਨੇ ਸਾਡੀ ਸਿਹਤ ਪ੍ਰਣਾਲੀ ਅੱਗੇ ਕਈ ਬੇਮਿਸਾਲ ਮੰਗਾਂ ਰੱਖੀਆਂ ਹਨ। ਸਿਹਤ ਸੰਭਾਲ਼ ਪ੍ਰੋਵਾਈਡਰਜ਼ ਮੌਜੂਦਾ ਸਪੁਰਦਗੀ ਮਾਡਲਾਂ ਨੂੰ ਫਿਰ ਤੋਂ ਇਜਾਦ ਕਰਕੇ ਸਿਹਤ ਸੰਭਾਲ਼ ਨੂੰ ਰੋਗੀ ਦੇ ਨੇੜੇ ਲਿਆ ਰਹੇ ਹਨ।" 

https://pib.gov.in/PressReleasePage.aspx?PRID=1690882 

 

ਡਾ. ਹਰਸ਼ ਵਰਧਨ ਨੇ ਟੀਕੇ ਬਾਰੇ ਝਿਜਕ ਅਤੇ ਗਲਤ ਜਾਣਕਾਰੀ ਦੂਰ ਕਰਨ ਲਈ ਆਈਈਸੀ ਮੁਹਿੰਮ ਦੀ ਕੀਤੀ ਸ਼ੁਰੂਆਤ, "ਆਓ ਇਨ੍ਹਾਂ ਝੂਠਾਂ ਨੂੰ ਰੋਕੀਏ"

ਕੇਂਦਰ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਦੇਸ਼ ਦੇ ਕੁਝ ਵਰਗਾਂ ਵੱਲੋਂ ਟੀਕੇ ਲਈ ਝਿਜਕ ਦੇ ਉੱਭਰ ਰਹੇ ਮੁੱਦੇ ਤੇ ਕਾਬੂ ਪਾਉਣ ਲਈ ਆਈਈਸੀ ਪੋਸਟਰਜ਼ ਦੀ ਸ਼ੁਰੂਆਤ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਅਤੇ ਨੀਤੀ ਆਯੋਗ ਦੇ ਮੈਂਬਰ "ਸਿਹਤ" ਡਾਕਟਰ ਵੀ ਕੇ ਪੌਲ ਦੀ ਹਾਜ਼ਰੀ ਵਿੱਚ ਕੀਤੀ।ਕੋਵਿਡ 19 ਖਿਲਾਫ ਵਿਸ਼ਵ ਦਾ ਸਭ ਤੋਂ ਵੱਡਾ ਟੀਕਾਕਰਣ ਅਭਿਆਸ ਮਾਣਯੋਗ ਪ੍ਰਧਾਨ ਮੰਤਰੀ ਨੇ 16 ਜਨਵਰੀ 2021 ਨੂੰ ਸ਼ੁਰੂ ਕੀਤਾ ਸੀ। 21 ਜਨਵਰੀ 2021 ਸਵੇਰੇ 7 ਵਜੇ ਤੱਕ 8 ਲੱਖ ਤੋਂ ਵੱਧ ਸਿਹਤ ਸੰਭਾਲ਼ ਕਾਮਿਆਂ ਨੇ ਟੀਕਾ ਲਗਵਾਇਆ ਹੈ। ਕੇਂਦਰੀ ਸਿਹਤ ਮੰਤਰੀ ਨੇ ਵਿਸ਼ਵ ਦੇ ਦੂਜੇ ਸਭ ਤੋਂ ਵੱਧ ਵਸੋਂ ਵਾਲੇ ਦੇਸ਼ ਦੀਆਂ ਪ੍ਰਾਪਤੀਆਂ ਬਾਰੇ ਹਰੇਕ ਨੂੰ ਜਾਣੂੰ ਕਰਵਾਇਆ। ਉਨ੍ਹਾਂ ਕਿਹਾ,"ਕੋਵਿਡ 19 ਦੇ ਮਾਰਚ ਨੂੰ ਰੋਕਣ ਵਾਲਾ ਭਾਰਤ ਕੁਝ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਇਸ ਦੇ ਨਾਲ ਹੀ ਕੋਵਿਡ 19 ਲਈ ਵੈਕਸੀਨ ਵਿਕਸਿਤ ਕਰਨ ਵਾਲਾ ਵੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਲਈ ਧੰਨਵਾਦ, ਜਿਹਨਾਂ ਨੇ ਆਪਣਾ ਵਿਅਕਤੀਗਤ ਦਖ਼ਲ ਦੇ ਕੇ ਦੇਸ਼ ਨੂੰ ਮਹਾਮਾਰੀ ਤੋਂ ਬਚਾਇਆ ਹੈ"। ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿੱਚ ਲਗਾਤਾਰ ਐਕਟਿਵ ਮਾਮਲੇ ਘੱਟ ਹੋ ਰਹੇ ਹਨ। ਕੇਵਲ 15,000 ਰੋਜ਼ਾਨਾ ਨਵੇਂ ਮਾਮਲੇ ਬੀਤੇ ਦਿਨ ਦਰਜ ਕੀਤੇ ਗਏ। ਬਿਮਾਰੀ ਨੂੰ ਜੜ ਤੋਂ ਖ਼ਤਮ ਕਰਨ ਲਈ ਟੀਕਾਕਰਣ ਦੀ ਭੂਮਿਕਾ ਬਾਰੇ ਵਿਸਤਾਰ ਨਾਲ ਦਸਦਿਆਂ ਉਨ੍ਹਾਂ ਕਿਹਾ,"ਪੋਲੀਓ ਤੇ ਚੇਚਕ ਦਾ ਖਾਤਮਾ ਵੱਡੇ ਪੈਮਾਨੇ ਤੇ ਟੀਕਾਕਰਣ ਕਰਨ ਨਾਲ ਹੀ ਸੰਭਵ ਹੋ ਸਕਿਆ ਹੈ। ਵਿਅਕਤੀ ਬਿਮਾਰੀ ਦਾ ਸਿ਼ਕਾਰ ਹੋਣ ਤੋਂ ਹੀ ਨਹੀਂ ਬੱਚਦਾ ਬਲਕਿ ਦੂਸਰਿਆਂ ਨੂੰ ਬਿਮਾਰੀ ਫੈਲਾਉਣ ਦੇ ਵੀ ਅਯੋਗ ਹੈ। ਇਸ ਲਈ ਸਮਾਜ ਦੇ ਵੱਡੇ ਹਿੱਸੇ ਨੂੰ ਸਮਾਜਿਕ ਲਾਭ ਦਿੰਦਿਆਂ ਉਹ ਇੱਕ ਦੂਜੇ ਨਾਲ ਮਿਲ ਵਰਤ ਸਕਦਾ ਹੈ। ਮਿਸ਼ਨ ਇੰਦਰਧਨੁਸ਼ ਤਹਿਤ 12 ਬਿਮਾਰੀਆਂ ਖਿਲਾਫ ਔਰਤਾਂ ਅਤੇ ਬੱਚਿਆਂ ਨੂੰ ਵੱਡੇ ਪੱਧਰ ਤੇ ਟੀਕਾਕਰਣ ਪਿੱਛੇ ਇਹ ਹੀ ਤਰਕ ਸੀ। ਕੋਵਿਡ ਖਿਲਾਫ ਟੀਕਾਕਰਣ ਵੀ ਇਸੇ ਤਰ੍ਹਾਂ ਹੀ ਵਿਅਕਤੀਆਂ ਨੂੰ ਬਿਮਾਰੀ ਫੈਲਾਉਣ ਦੇ ਅਯੋਗ ਬਣਾਏਗਾ ਅਤੇ ਉਸੇ ਸਮੇਂ ਬਿਮਾਰੀ ਨੂੰ ਜੜ ਤੋਂ ਖ਼ਤਮ ਕਰੇਗਾ"। ਡਾ. ਹਰਸ਼ ਵਰਧਨ ਨੇ ਜ਼ੋਰ ਦੇ ਕੇ ਝੂਠ ਅਤੇ ਗਲਤ ਜਾਣਕਾਰੀ ਦੀਆਂ ਸਵਾਰਥੀ ਮੁਹਿੰਮਾਂ ਦਾ ਮੁਕਾਬਲਾ ਕਰਨ ਦੀ ਅਪੀਲ ਕੀਤੀ।

https://pib.gov.in/PressReleasePage.aspx?PRID=1690821 

 

ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦਾ 72ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਰਾਸ਼ਟਰ ਦੇ ਨਾਮ ਸੰਦੇਸ਼

https://pib.gov.in/PressReleasePage.aspx?PRID=1692289 

 

ਕੋਵਿਡ-19 ਮਹਾਮਾਰੀ ਨੇ ਸਾਨੂੰ ਸਾਡੀ ਸਿਹਤ ਲਈ ਵਧੀਆ ਵੈਂਟੀਲੇਸ਼ਨ ਅਤੇ ਸੂਰਜ ਦੀ ਰੋਸ਼ਨੀ ਦੀ ਮਹੱਤਤਾ ਬਾਰੇ ਸਿਖਿਆ ਦਿੱਤੀ ਹੈ-ਉਪ ਰਾਸ਼ਟਰਪਤੀ

https://pib.gov.in/PressReleasePage.aspx?PRID=1690511 

 

ਉਪ ਰਾਸ਼ਟਰਪਤੀ ਨੇ ਕੇਂਦਰ ਸਰਕਾਰ ਨੂੰ ਹੈਦਰਾਬਾਦ ਵਿੱਚ ਵੈਕਸੀਨ ਟੈਸਟਿੰਗ ਅਤੇ ਸਰਟੀਫਿਕੇਸ਼ਨ ਲੈਬ ਸ‍ਥਾਪਿਤ ਕਰਨ ਬਾਰੇ ਵਿਚਾਰ ਕਰਨ ਨੂੰ ਕਿਹਾ

ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ  ਨੇ ਅੱਜ ਕੇਂਦਰੀ ਸਿਹਤ ਮੰਤਰੀ, ਡਾ.  ਹਰਸ਼ ਵਰਧਨ ਨਾਲ ਗੱਲ ਕੀਤੀ ਅਤੇ ਹੈਦਰਾਬਾਦ  ਦੀ ਜੀਨੋਮ ਵੈਲੀ (Genome Valley) ਵਿੱਚ ਵੈਕਸੀਨ ਟੈਸਟਿੰਗ ਅਤੇ ਸਰਟੀਫਿਕੇਸ਼ਨ ਲੈਬ ਸ‍ਥਾਪਿਤ ਕਰਨ ਨੂੰ ਲੈ ਕੇ ਤੇਲੰਗਾਨਾ ਸਰਕਾਰ ਦੀ ਬੇਨਤੀ ‘ਤੇ ਕੇਂਦਰ ਸਰਕਾਰ ਨੂੰ ਵਿਚਾਰ ਕਰਨ ਨੂੰ ਕਿਹਾ। ਸ਼੍ਰੀ ਨਾਇਡੂ ਨੇ ਇਸ ਮੁੱਦੇ ‘ਤੇ ਤੇਲੰਗਾਨਾ ਸਰਕਾਰ ਦੇ ਸੂਚਨਾ ਟੈਕਨੋਲੋਜੀ ਮੰਤਰੀ,  ਸ਼੍ਰੀ  ਕੇ.ਟੀ.  ਰਾਮਾ ਰਾਓ  ਦੀ ਬੇਨਤੀ ਦੇ ਸੰਦਰਭ ਵਿੱਚ ਕੇਂਦਰੀ ਸਿਹਤ ਮੰਤਰੀ  ਨਾਲ ਚਰਚਾ ਕੀਤੀ।  ਕੇਂਦਰੀ ਸਿਹਤ ਮੰਤਰੀ ਨੂੰ ਲਿਖੇ ਗਏ ਇੱਕ ਪੱਤਰ ਵਿੱਚ ਸ਼੍ਰੀ ਰਾਓ ਨੇ ਕੇਂਦਰੀ ਸਿਹਤ ਮੰਤਰੀ ਨੂੰ ਦੱਸਿਆ ਸੀ ਕਿ ਹੈਦਰਾਬਾਦ ਵਿੱਚ ਹਰ ਸਾਲ ਛੇ ਬਿਲੀਅਨ ਤੋਂ ਅਧਿਕ ਖੁਰਾਕ ਤਿਆਰ ਕੀਤੀ ਜਾਂਦੀ ਹੈ,  ਜੋ ਵਿਸ਼‍ਵ ਪੱਧਰ ‘ਤੇ ਵੈਕਸੀਨ  ਦੇ ਉਤ‍ਪਾਦਨ ਦਾ ਇੱਕ-ਤਿਹਾਈ ਹਿੱਸਾ ਹੈ। ਡਾ. ਹਰਸ਼ ਵਰਧਨ ਨੇ ਉਪ ਰਾਸ਼ਟਰਪਤੀ  ਨੂੰ ਭਰੋਸਾ ਦਿੱਤਾ ਕਿ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਬੇਨਤੀ ‘ਤੇ ਵਿਚਾਰ ਕੀਤਾ ਜਾਵੇਗਾ।  ਉਨ੍ਹਾਂ ਨੇ ਉਪ ਰਾਸ਼ਟਰਪਤੀ ਨੂੰ ਇਹ ਵੀ ਦੱਸਿਆ ਕਿ ਵਿਸ਼ਵ ਭਰ ਵਿੱਚ ਸੱਤ ਵੈਕਸੀਨ ਟੈਸਟਿੰਗ ਅਤੇ ਸਰਟੀਫਿਕੇਸ਼ਨ ਲੈਬਾਂ ਹਨ,  ਜਿਨ੍ਹਾਂ ਵਿੱਚੋਂ ਇੱਕ ਹਿਮਾਚਲ ਪ੍ਰਦੇਸ਼  ਦੇ ਕਸੌਲੀ ਵਿੱਚ ਸਥਿਤ ਹੈ।  ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ  ਦੀ ਸੁਵਿਧਾ ਲਈ ਇੱਕ ਅੰਤਰਰਾਸ਼‍ਟਰੀ ਸੰਸ‍ਥਾ ਦੀ ਮਾਨਤਾ ਦੀ ਜ਼ਰੂਰਤ ਹੋਵੇਗੀ।

https://pib.gov.in/PressReleasePage.aspx?PRID=1690809 

 

ਜੀਐੱਸਟੀ ਮੁਆਵਜ਼ੇ ਦੀ ਘਾਟ ਪੂਰਾ ਕਰਨ ਲਈ ਰਾਜਾਂ ਨੂੰ 6,000 ਕਰੋੜ ਰੁਪਏ ਦੀ 13 ਵੀਂ ਕਿਸ਼ਤ ਜਾਰੀ

ਵਿੱਤ ਮੰਤਰਾਲਾ ਨੇ ਜੀਐੱਸਟੀ ਮਾਲੀਏ ਦੀ ਕਮੀ ਨੂੰ ਪੂਰਾ ਕਰਨ ਲਈ ਰਾਜਾਂ ਨੂੰ 13 ਵੀਂ ਹਫਤਾਵਾਰੀ ਕਿਸ਼ਤ ਤਹਿਤ 6000 ਕਰੋੜ ਰੁਪਏ ਜਾਰੀ ਕੀਤੇ ਹਨ। ਜਾਰੀ ਕੀਤੀ ਰਕਮ ਵਿਚੋਂ 23 ਰਾਜਾਂ ਨੂੰ 5516.60 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਅਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 483.40 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਤਿੰਨ ਰਾਜ (ਦਿੱਲੀ, ਜੰਮੂ-ਕਸ਼ਮੀਰ ਅਤੇ ਪੁਡੂਚੇਰੀ) ਹਨ, ਜੋ ਸਟੇਟ ਜੀਐੱਸਟੀ ਕੌਂਸਲ ਦਾ ਮੈਂਬਰ ਵੀ ਹਨ। ਜਦੋਂ ਕਿ ਬਾਕੀ ਦੇ 5  ਰਾਜਾਂ, ਅਰੁਣਾਚਲ ਪ੍ਰਦੇਸ਼, ਮਨੀਪੁਰ, ਮਿਜ਼ੋਰਮ, ਨਾਗਾਲੈਂਡ ਅਤੇ ਸਿੱਕਮ ਵਿੱਚ ਜੀਐੱਸਟੀ ਲਾਗੂ ਹੋਣ ਕਾਰਨ ਮਾਲੀਏ ਵਿੱਚ ਕੋਈ ਪਾੜਾ ਨਹੀਂ ਹੈ। ਇਸ ਕਿਸ਼ਤ ਤੋਂ ਬਾਅਦ ਹੁਣ ਤਕ ਜੀਐੱਸਟੀ ਮਾਲੀਆ ਇਕੱਤਰ ਕਰਨ ਵਿੱਚ ਆਈ ਕਮੀ ਦੀ 70 ਫੀਸਦੀ ਭਰਪਾਈ ਰਾਜਾਂ ਅਤੇ  ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੀਤੀ ਗਈ ਹੈ। ਇਸ ਵਿਚੋਂ,  71,099.56 ਕਰੋੜ ਰੁਪਏ ਰਾਜਾਂ ਨੂੰ ਜਾਰੀ ਕੀਤੇ  ਗਏ ਹਨ ਅਤੇ  ਵਿਧਾਨ ਸਭਾ ਦੇ ਨਾਲ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 6,900.44 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਭਾਰਤ ਸਰਕਾਰ ਨੇ ਅਕਤੂਬਰ, 2020 ਵਿੱਚ ਰੁਪਏ ਦੀ ਅਨੁਮਾਨਤ ਕਮੀ ਨੂੰ ਪੂਰਾ ਕਰਨ ਲਈ ਇਕ ਵਿਸ਼ੇਸ਼ ਉਧਾਰ ਵਿੰਡੋ ਸਥਾਪਿਤ ਕੀਤੀ ਸੀ।  ਇਸ ਉਧਾਰ ਵਿੰਡੋ ਰਾਹੀਂ 1.10 ਲੱਖ ਕਰੋੜ ਰੁਪਏ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ  ਭਾਰਤ ਸਰਕਾਰ ਦੁਆਰਾ  ਦਿਤੇ ਜਾ ਰਹੇ ਹਨ। 23 ਅਕਤੂਬਰ, 2020 ਤੋਂ ਲੈ ਕੇ ਹੁਣ ਤੱਕ 13 ਵਾਂ ਪੜਾਅ ਪੂਰਾ ਹੋ ਗਿਆ ਹੈ। ਇਸ ਹਫ਼ਤੇ ਜਾਰੀ ਕੀਤੀਆਂ ਗਈਆਂ ਰਕਮਾਂ, ਰਾਜਾਂ ਨੂੰ ਮੁਹੱਈਆ ਕਰਵਾਏ ਗਏ ਅਜਿਹੇ ਫੰਡਾਂ ਦੀ 13 ਵੀਂ ਕਿਸ਼ਤ ਸੀ। ਇਸ ਹਫ਼ਤੇ, ਕੇਂਦਰ ਸਰਕਾਰ ਨੇ ਇਹ ਕਰਜ਼ਾ 5.3083 ਫੀਸਦ ਦੇ ਵਿਆਜ 'ਤੇ ਲਿਆ ਹੈ। ਕੇਂਦਰ ਸਰਕਾਰ ਨੇ ਹੁਣ ਤੱਕ ਵਿਸ਼ੇਸ਼ ਉਧਾਰ ਦੇਣ ਵਾਲੀ ਵਿੰਡੋ ਤਹਿਤ ਹੁਣ ਤੱਕ 78 ਹਜ਼ਾਰ ਕਰੋੜ ਰੁਪਏ ਉਧਾਰ ਦੇ ਤੌਰ 'ਤੇ ਲਏ  ਹਨ। ਜਿਸ 'ਤੇ ਉਸਨੂੰ ਅੋਸਤਨ 4.7491 ਫ਼ੀਸਦੀ  ਦਾ ਵਿਆਜ ਦੇਣਾ ਪਵੇਗਾ।

https://pib.gov.in/PressReleasePage.aspx?PRID=1692107 

 

ਕੋਵਿਡ ਚੁਣੌਤੀਆਂ ਦੇ ਬਾਵਜੂਦ ਭਾਰਤੀ ਰੇਲਵੇ ਹੁਣ ਕੋਵਿਡ ਤੋਂ ਪਹਿਲਾਂ ਦੀ ਅਵਧੀ ਦੇ ਮੁਕਾਬਲੇ 65% ਮੇਲ ਐਕਸਪ੍ਰੈੱਸ ਟ੍ਰੇਨਾਂ ਚਲਾ ਰਿਹਾ ਹੈ

ਕੋਵਿਡ ਚੁਣੌਤੀਆਂ ਦੇ ਬਾਵਜੂਦ ਭਾਰਤੀ ਰੇਲਵੇ ਹੁਣ ਫੈਸਟੀਵਲ ਐਕਸਪ੍ਰੈੱਸ ਟ੍ਰੇਨਾਂ ਸਮੇਤ ਭਾਰਤੀ ਰੇਲਵੇ ਦੇ ਵਿਭਿੰਨ ਜ਼ੋਨਾਂ ਵਿੱਚ ਪ੍ਰਤੀ ਦਿਨ ਕੁੱਲ 1138 ਮੇਲ /ਐਕਸਪ੍ਰੈੱਸ ਟ੍ਰੇਨਾਂ ਚਲਾ ਰਿਹਾ ਹੈ। ਦੇਸ਼ ਭਰ ਦੀਆਂ ਸਾਰੀਆਂ ਮਹੱਤਵਪੂਰਣ ਥਾਵਾਂ ਇਨ੍ਹਾਂ ਵਿਸ਼ੇਸ਼ ਟ੍ਰੇਨਾਂ ਨਾਲ ਜੁੜੀਆਂ ਹੋਈਆਂ ਹਨ। ਹੋਰ ਟ੍ਰੇਨਾਂ ਚਲਾਉਣ ਦੀ ਜ਼ਰੂਰਤ ਦੀ ਲਗਾਤਾਰ ਸਮੀਖਿਆ ਕੀਤੀ ਜਾ ਰਹੀ ਹੈ। ਕੋਵਿਡ ਤੋਂ ਪਹਿਲਾਂ ਦੇ ਸਮੇਂ ਦੌਰਾਨ, ਭਾਰਤੀ ਰੇਲਵੇ ਦੁਆਰਾ ਪ੍ਰਤੀ ਦਿਨ ਔਸਤਨ 1768 ਮੇਲ / ਐਕਸਪ੍ਰੈੱਸ ਟ੍ਰੇਨਾਂ ਚਲਾਈਆਂ ਜਾ ਰਹੀਆਂ ਸਨ। ਇਹ ਵਰਣਨਯੋਗ ਹੈ ਕਿ ਜਨਵਰੀ 2021 ਦੇ ਮਹੀਨੇ ਵਿੱਚ ਹੁਣ ਤੱਕ ਮੇਲ/ਐਕਸਪ੍ਰੈੱਸ ਟ੍ਰੇਨਾਂ ਦੀਆਂ 115 ਜੋੜੀਆਂ ਮਨਜ਼ੂਰ ਹੋ ਚੁੱਕੀਆਂ ਹਨ।

https://pib.gov.in/PressReleasePage.aspx?PRID=1692240 

 

ਵਿਦੇਸ਼ਾਂ ’ਚ ਰਹਿੰਦੇ ਭਾਰਤੀ ਵਿਗਿਆਨੀਆਂ ਵੱਲੋਂ STIP ਪੋਸਟ–ਡ੍ਰਾਫ਼ਟ ਸਲਾਹ–ਮਸ਼ਵਰੇ ਮੌਕੇ ਖੁੱਲ੍ਹੀ ਵਿਗਿਆਨ ਨੀਤੀ ਤੇ ਨਵੇਂ ਖੋਜਕਾਰਾਂ, ਨੌਜਵਾਨ ਖੋਜੀਆਂ ਲਈ ਮੌਕਿਆਂ ਬਾਰੇ ਵਿਚਾਰ–ਵਟਾਂਦਰਾ

ਅਕਾਦਮੀਸ਼ੀਅਨਾਂ, ਚਿੰਤਕ ਆਗੂਆਂ, ਸਬੰਧਤ ਧਿਰਾਂ, ‘ਸਾਇੰਸ ਇੰਡੀਆ ਫ਼ੋਰਮ’ ਦੇ ਮੈਂਬਰਾਂ ਅਤੇ ਖਾੜੀ ਦੇਸ਼ਾਂ ਦੇ ਵਿਲੱਖਣ ਭਾਈਚਾਰੇ ਦੇ ਆਗੂਆਂ ਸਮੇਤ ਵਿਦੇਸ਼ਾਂ ਵਿੱਚ ਵੱਸਦੇ ਭਾਰਤੀ ਵਿਗਿਆਨੀਆਂ ਨੇ 22 ਜਨਵਰੀ, 2021 ਨੁੰ ‘ਗਲਫ਼ ਕੋਆਪ੍ਰੇਸ਼ਨ ਕੌਂਸਲ’ (GCC) ਦੇਸ਼ਾਂ – ਸਊਦੀ ਅਰਬ, ਕਤਰ, ਕੁਵੈਤ, ਬਹਿਰੀਨ, ਸੰਯੁਕਤ ਅਰਬ ਅਮੀਰਾਤ ਤੇ ਓਮਾਨ ਦੇ ਪ੍ਰਵਾਸੀ ਭਾਰਤੀਆਂ ਨਾਲ ਪੋਸਟ–ਡ੍ਰਾਫ਼ਟ STIP ਸਲਾਹ–ਮਸ਼ਵਰਿਆਂ ਮੌਕੇ ਖੁੱਲ੍ਹੀ ਵਿਗਿਆਨ ਨੀਤੀ, ਭਾਰਤ ਵਿੱਚ ਫ਼ੈਲੋਸ਼ਿਪਸ, ਨਵੇਂ ਖੋਜਕਾਰਾਂ, ਨੌਜਵਾਨ ਖੋਜੀਆਂ ਲਈ ਮੌਕਿਆਂ ਬਾਰੇ ਵਿਚਾਰ–ਵਟਾਂਦਰਾ ਕੀਤਾ। ਇਸ ਸਲਾਹ–ਮਸ਼ਵਰੇ ਦੀ ਅਗਵਾਈ ਕਰ ਰਹੇ ਡਾ. ਅਖਿਲੇਸ਼ ਗੁਪਤਾ ਸਲਾਹਕਾਰ ਵਿਗਿਆਨੀ–ਜੀ ਅਤੇ ਮੁਖੀ, SITP–2020, ਸਕੱਤਰੇਤ ਨੇ ਕਿਹਾ,‘ਇਸ ਨੀਤੀ ਦੀ ਵਿਲੱਖਣਤਾ ਇਹ ਹੈ ਕਿ ਇਹ ਅਜਿਹੀ ਪਹਿਲੀ ਨੀਤੀ ਹੈ, ਜਿਸ ਨੇ ਨੀਤੀ ਨਿਰਧਾਰਣ ਸਮੇਂ ਪ੍ਰਵਾਸੀ ਭਾਰਤੀਆਂ ਨਾਲ ਸਲਾਹ–ਮਸ਼ਵਰਾ ਕੀਤਾ ਹੈ। ਇਹ ਵਿਗਿਆਨ ਤੇ ਤਕਨਾਲੋਜੀ ਦਖ਼ਲਾਂ ਰਾਹੀਂ ਭਾਰਤ ਨੂੰ ਆਤਮ–ਨਿਰਭਰ ਬਣਾ ਕੇ ਦੇਸ਼ ਦੀ ਅੰਦਰੂਨੀ ਤਾਕਤ ਨੂੰ ਵਧਾਉਣ ਅਤੇ ਨਾਲ ਹੀ ਸਰਗਰਮੀ ਨਾਲ ਕੌਮਾਂਤਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਉੱਤੇ ਕੇਂਦ੍ਰਿਤ ਹੈ।’

https://pib.gov.in/PressReleasePage.aspx?PRID=1691478 

 

ਪੀਆਈਬੀ ਫੀਲਡ ਦਫ਼ਤਰਾਂ ਤੋਂ ਇਨਪੁਟ

 

  • ਅਸਾਮ: ਅਸਾਮ ਵਿੱਚ ਮੰਗਲਵਾਰ ਨੂੰ ਕੋਵਿਡ-19 ਦੇ 8 ਨਵੇਂ ਮਾਮਲੇ ਸਾਹਮਣੇ ਆਏ ਅਤੇ 1 ਮੌਤਾਂ ਦੀ ਖ਼ਬਰ ਮਿਲੀ ਹੈ। ਕੁੱਲ ਕੇਸ 217025 ਤੱਕ ਵਧੇ ਹਨ, ਕੁੱਲ ਡਿਸਚਾਰਜ ਕੇਸ 213763 ਹਨ ਅਤੇ ਕੁੱਲ ਮੌਤਾਂ 1079 ਹਨ, ਐਕਟਿਵ ਕੇਸ 836 ਹਨ।

  • ਨਾਗਾਲੈਂਡ: ਨਾਗਾਲੈਂਡ ਵਿੱਚ ਮੰਗਲਵਾਰ ਨੂੰ ਕੋਵਿਡ-19 ਦੇ 2 ਨਵੇਂ ਕੇਸ ਸਾਹਮਣੇ ਆਏ। ਕੁੱਲ ਕੇਸ 12081 ਤੱਕ ਪਹੁੰਚ ਗਏ। ਕੁੱਲ ਮੌਤਾਂ ਦੀ ਗਿਣਤੀ 88 ਹੈ।

  • ਮਹਾਰਾਸ਼ਟਰ: ਮਹਾਰਾਸ਼ਟਰ ਦੀ ਰਿਕਵਰੀ ਦਰ 95.24% ਹੈ ਜਦਕਿ ਕੇਸਾਂ ਦੀ ਮੌਤਾਂ ਦਰ 2.53% ਹੈ। ਪਿਛਲੇ 24 ਘੰਟਿਆਂ ਵਿੱਚ 57,229 ਟੈਸਟਾਂ ਦੇ ਵਿੱਚੋਂ ਮਹਾਰਾਸ਼ਟਰ ਨੇ ਹੁਣ ਤੱਕ 1.43 ਕਰੋੜ ਕੋਰੋਨਾ ਵਾਇਰਸ ਟੈਸਟ ਕੀਤੇ ਹਨ ਅਤੇ ਪਾਜ਼ਿਟਿਵ ਦਰ 14.06 ਫ਼ੀਸਦੀ ਹੈ। ਮੁੰਬਈ ਵਿੱਚ ਕੇਸ ਵਧ ਕੇ 3,06,740 ਹੋ ਗਏ ਹਨ। ਸ਼ਹਿਰ ਵਿੱਚ ਦਿਨ ਵੇਲੇ 778 ਰਿਕਵਰੀਆਂ ਅਤੇ ਛੇ ਮੌਤਾਂ ਹੋਈਆਂ ਹਨ। ਨਵੇਂ ਕੇਸ-2405; ਮੌਤਾਂ-47; ਰਿਕਵਰਡ ਮਰੀਜ਼- 2106; ਐਕਟਿਵ ਕੇਸ-43,811; ਕੁੱਲ ਠੀਕ ਹੋਏ ਮਰੀਜ਼-19,17,450; ਕੁੱਲ ਮੌਤਾਂ-50,862; ਕੁੱਲ ਪਾਜ਼ਿਟਿਵ ਮਾਮਲੇ-20,13,353; ਅੱਜ ਤੱਕ 1,43,00,000 ਨਮੂਨੇ ਟੈਸਟ ਕੀਤੇ ਗਏ ਹਨ।

  • ਗੁਜਰਾਤ: ਗੁਜਰਾਤ ਵਿੱਚ ਕੋਵਿਡ-19 ਦੇ ਤਾਜ਼ਾ ਮਾਮਲੇ ਲਗਾਤਾਰ ਘਟ ਰਹੇ ਹਨ। ਰਿਕਵਰੀ ਦੀ ਦਰ ਹੋਰ ਸੁਧਰ ਕੇ 96.74% ਹੋ ਗਈ ਹੈ। ਨਵੇਂ ਕੇਸ- 380; ਮੌਤਾਂ-02; ਰਿਕਵਰਡ ਮਰੀਜ਼-637; ਐਕਟਿਵ ਕੇਸ-4086; ਕੁੱਲ ਠੀਕ ਹੋਏ ਮਰੀਜ਼-2,51,400; ਕੁੱਲ ਮੌਤਾਂ-4381; ਕੁੱਲ ਪਾਜ਼ਿਟਿਵ ਮਾਮਲੇ-2,59,867 ਹਨ।

  • ਮੱਧ ਪ੍ਰਦੇਸ਼: ਰਾਜ ਵਿੱਚ ਕੋਵਿਡ ਪਾਜ਼ਿਟਿਵ ਦਰ ਨਿਰੰਤਰ ਘਟ ਰਹੀ ਹੈ ਅਤੇ ਹੁਣ 1.1% ’ਤੇ ਖੜ੍ਹੀ ਹੈ। ਕੱਲ੍ਹ (26 ਜਨਵਰੀ) ਨੂੰ 11 ਜ਼ਿਲ੍ਹਿਆਂ ਵਿੱਚ ਕੋਈ ਪਾਜ਼ਿਟਿਵ ਕੇਸ ਨਹੀਂ ਆਇਆ ਹੈ। ਇਸ ਦੌਰਾਨ, ਰਾਜ ਵਿੱਚ ਕੋਵਿਡ ਟੀਕਾਕਰਣ ਸੁਚਾਰੂ ਢੰਗ ਨਾਲ ਕੀਤਾ ਜਾ ਰਿਹਾ ਹੈ। ਹੁਣ ਤੱਕ 67,400 ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਨਵੇਂ ਕੇਸ-228; ਮੌਤਾਂ-02; ਰਿਕਵਰਡ ਮਰੀਜ਼-515; ਕੁੱਲ ਠੀਕ ਹੋਏ ਮਰੀਜ਼-2,47,000; ਕੁੱਲ ਮੌਤਾਂ – 3793 ਹੋਈਆਂ ਹਨ।

  • ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ ਮੰਗਲਵਾਰ ਨੂੰ ਕੋਵਿਡ-19 ਦੇ 321 ਕੇਸ ਅਏ ਅਤੇ 9 ਮੌਤਾਂ ਹੋਈਆਂ, ਜਿਸ ਨਾਲ ਸੰਕਰਮਣ ਦੀ ਗਿਣਤੀ 2,97,429 ਹੋ ਗਈ ਅਤੇ ਇਸ ਨਾਲ ਮੌਤਾਂ ਦੀ ਗਿਣਤੀ 3,644 ਹੋ ਗਈ ਹੈ। ਰਿਕਵਰੀ ਦੀ ਗਿਣਤੀ 2,88,764 ਤੱਕ ਪਹੁੰਚ ਗਈ ਹੈ, ਜਦੋਂ ਕਿ ਰਾਜ ਵਿੱਚ 5,021 ਐਕਟਿਵ ਕੇਸ ਪਾਏ ਗਏ ਹਨ। ਨਵੇਂ ਕੇਸ-321; ਮੌਤਾਂ-09; ਠੀਕ ਹੋਏ ਮਰੀਜ਼-3; ਐਕਟਿਵ ਮਾਮਲੇ-5,021; ਕੁੱਲ ਠੀਕ ਹੋਏ ਮਰੀਜ਼-2,88,764; ਕੁੱਲ ਮੌਤਾਂ-3644; ਕੁੱਲ ਪਾਜ਼ਿਟਿਵ ਮਾਮਲੇ-2,97,429 ਹਨ।

  • ਰਾਜਸਥਾਨ: ਰਾਜਸਥਾਨ ਵਿੱਚ ਅੱਜ 1205 ਥਾਵਾਂ ’ਤੇ ਕੋਵਿਡ ਟੀਕਾਕਰਣ ਲਗਾਇਆ ਜਾ ਰਿਹਾ ਹੈ। ਸਿਹਤ ਵਿਭਾਗ ਨੇ ਅੱਜ 1,14,000 ਤੋਂ ਵੱਧ ਸਿਹਤ ਕਰਮਚਾਰੀਆਂ ਨੂੰ ਟੀਕੇ ਲਗਾਉਣ ਦਾ ਟੀਚਾ ਮਿੱਥਿਆ ਹੈ। ਸਿਹਤ ਵਿਭਾਗ 31 ਜਨਵਰੀ ਤੱਕ 4.5 ਲੱਖ ਰਜਿਸਟਰਡ ਸਿਹਤ ਕਰਮਚਾਰੀਆਂ ਦਾ ਟੀਕਾਕਰਣ ਪੂਰਾ ਕਰਨ ਲਈ ਸੈਸ਼ਨ ਸਾਈਟਾਂ ਵਿੱਚ ਲਗਾਤਾਰ ਵਾਧਾ ਕਰ ਰਿਹਾ ਹੈ। ਰਾਜ ਵਿੱਚ ਹੁਣ ਤੱਕ 2410 ਟੀਕਾਕਰਣ ਸੈਸ਼ਨ ਆਯੋਜਿਤ ਕੀਤੇ ਜਾ ਚੁੱਕੇ ਹਨ ਅਤੇ 1,61,116 ਸਿਹਤ ਕਰਮਚਾਰੀਆਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। 33 ਜ਼ਿਲ੍ਹਿਆਂ ਵਿੱਚੋਂ 15 ਜ਼ਿਲ੍ਹਿਆਂ ਵਿੱਚੋਂ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ। ਜਦਕਿ ਰਾਜ ਦੇ 13 ਜ਼ਿਲ੍ਹਿਆਂ ਵਿੱਚ 5 ਤੋਂ ਘੱਟ ਵਿਅਕਤੀਆਂ ਨੂੰ ਕੋਵਿਡ ਪਾਜ਼ਿਟਿਵ ਪਾਇਆ ਗਿਆ ਹੈ। ਰਾਜ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਵੀ ਘਟ ਕੇ 3000 ਰਹਿ ਗਈ ਹੈ। ਨਵੇਂ ਕੇਸ-125; ਐਕਟਿਵ ਮਾਮਲੇ-1,066; ਕੁੱਲ ਠੀਕ ਹੋਏ ਮਰੀਜ਼-3,11,374; ਕੁੱਲ ਮੌਤਾਂ-2760; ਕੁੱਲ ਪਾਜ਼ਿਟਿਵ ਕੇਸ-3,16,970; ਅੱਜ ਦੀ ਤਾਰੀਖ ਤੱਕ ਕੀਤੇ ਗਏ ਨਮੂਨੇ 57,71,559 ਹਨ।

  • ਗੋਆ: ਗੋਆ ਦੀ ਕੋਵਿਡ ਰਿਕਵਰੀ ਦੀ ਦਰ 97.6% ਤੱਕ ਪਹੁੰਚ ਗਈ ਹੈ, ਜੋ ਕਿ ਰਾਜ ਵਿੱਚ ਕੁੱਲ ਐਕਟਿਵ ਮਾਮਲਿਆਂ ਨੂੰ 1000 ਤੋਂ ਹੇਠਾਂ ਛੱਡ ਗਿਆ ਹੈ। ਹੁਣ ਤੱਕ 4.4 ਲੱਖ ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਮੌਤਾਂ-01; ਠੀਕ ਹੋਏ ਮਰੀਜ਼-62; ਐਕਟਿਵ ਕੇਸ-774; ਕੁੱਲ ਠੀਕ ਹੋਏ ਮਰੀਜ਼-51,510; ਕੁੱਲ ਮੌਤਾਂ-763; ਕੁੱਲ ਪਾਜ਼ਿਟਿਵ ਮਾਮਲੇ-53,047; ਅੱਜ ਤੱਕ ਟੈਸਟ ਕੀਤੇ ਨਮੂਨੇ 4,42,488 ਹਨ।

  • ਕੇਰਲ: ਸਿਹਤ ਮਾਹਿਰਾਂ ਦੇ ਅਨੁਸਾਰ, ਕੇਰਲ ਜਿਸ ਨੇ ਮਹਾਮਾਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਿਆ ਹੈ, ਹੁਣ ਕੋਵਿਡ ਦੀ ਦੂਜੀ ਵੇਵ ਦੇ ਕੰਢੇ ’ਤੇ ਹੈ। ਤਾਜ਼ਾ ਰਿਪੋਰਟਾਂ ਦਰਸਾਉਂਦੀਆਂ ਹਨ ਕਿ ਦੇਸ਼ ਵਿੱਚ ਹੁਣ ਦਿਨ ਪ੍ਰਤੀ ਕੋਵਿਡ-19 ਮਾਮਲਿਆਂ ਦੇ ਮਾਮਲੇ ਵਿੱਚ ਰਾਜ ਦੇਸ਼ ਵਿੱਚੋਂ ਸਭ ਤੋਂ ਉੱਪਰ ਹੈ। ਪਿਛਲੇ ਕੁਝ ਹਫ਼ਤਿਆਂ ਵਿੱਚ, ਰਾਜ ਵਿੱਚ ਪ੍ਰਤੀ ਦਿਨ ਕੇਸਾਂ ਦੀ ਗਿਣਤੀ 6,000 ਤੋਂ ਉੱਪਰ ਹੈ ਅਤੇ ਟੈਸਟ ਪਾਜ਼ੀਟਿਵਟੀ ਦਰ 10% ਤੋਂ ਉੱਪਰ ਹੈ। ਇਸ ਦੌਰਾਨ, ਰਾਜ ਦੇ ਸਿਹਤ ਵਿਭਾਗ ਨੇ ਕੋਵਿਡ ਟੀਕਾਕਰਣ ਮੁਹਿੰਮ ਦੇ ਵਿਸਤਾਰ ਲਈ ਇੱਕ ਕਾਰਜ ਯੋਜਨਾ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ। ਟੀਕਾਕਰਣ ਕੇਂਦਰਾਂ ਦੀ ਗਿਣਤੀ ਮੌਜੂਦਾ 133 ਤੋਂ ਵਧਾ ਕੇ 249 ਕਰ ਦਿੱਤੀ ਜਾਵੇਗੀ। ਕੇਂਦਰੀ ਸਿਹਤ ਮੰਤਰਾਲੇ ਨੇ ਦੂਜੇ ਪੜਾਅ ਵਿੱਚ ਕੋਵੀਸ਼ੀਲਡ ਟੀਕੇ ਦੀਆਂ 60,500 ਖੁਰਾਕਾਂ ਨੂੰ ਮਨਜ਼ੂਰੀ ਦਿੱਤੀ ਹੈ। ਰਾਜ ਵਿੱਚ ਕੱਲ੍ਹ 60,315 ਟੈਸਟਾਂ ਤੋਂ ਬਾਅਦ 6,293 ਨਵੇਂ ਕੋਰੋਨਾ ਵਾਇਰਸ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਰਾਜ ਵਿੱਚ ਹੁਣ ਤੱਕ 8,99,932 ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਹਨ। ਕਈ ਸਿਹਤ ਮਾਹਿਰਾਂ ਨੇ ਇਸ਼ਾਰਾ ਕੀਤਾ ਹੈ ਕਿ ਸੰਪਰਕ ਟਰੇਸਿੰਗ ਅਤੇ ਨਿਗਰਾਨੀ ਜਾਂਚ ਦੇ ਉਪਾਅ ਵਧੇਰੇ ਸਖ਼ਤੀ ਨਾਲ ਕੀਤੇ ਜਾਣੇ ਚਾਹੀਦੇ ਹਨ ਕਿਉਂਕਿ ਇਹ ਬਿਮਾਰੀ ਨੂੰ ਕਾਬੂ ਵਿੱਚ ਰੱਖਣ ਲਈ ਸ਼ੁਰੂਆਤੀ ਪੜਾਵਾਂ ਦੌਰਾਨ ਸੀ। ਰਾਜ ਵਿੱਚ ਮੌਤਾਂ ਦੀ ਗਿਣਤੀ ਵਧ ਕੇ 3,643 ਹੋ ਗਈ ਹੈ। ਹੁਣ ਤੱਕ ਬ੍ਰਿਟੇਨ ਤੋਂ ਵਾਪਸ ਆਏ 71 ਲੋਕਾਂ ਦਾ ਪਾਜ਼ਿਟਿਵ ਟੈਸਟ ਕੀਤਾ ਗਿਆ ਸੀ ਅਤੇ ਜਿਨ੍ਹਾਂ ਵਿੱਚੋਂ 45 ਨੂੰ ਬਾਅਦ ਵਿੱਚ ਨੈਗੇਟਿਵ ਪਾਇਆ ਗਿਆ ਹੈ।

  • ਤਮਿਲ ਨਾਡੂ: ਤਮਿਲ ਨਾਡੂ ਦੇ ਜਨ ਸਿਹਤ ਵਿਭਾਗ ਨੇ ਕਿਹਾ ਹੈ ਕਿ 16 ਜਨਵਰੀ ਨੂੰ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਪਿਛਲੇ 10 ਦਿਨਾਂ ਵਿੱਚ ਤਮਿਲ ਨਾਡੂ ਵਿੱਚ ਟੀਚੇ-ਰਹਿਤ ਮੈਡੀਕਲ ਅਤੇ ਫਰੰਟ ਲਾਈਨ ਵਰਕਰਾਂ ਵਿੱਚੋਂ ਸਿਰਫ਼ 40% ਟੀਕਾਕਰਣ ਕੀਤੇ ਗਏ ਸਨ। ਸਿਹਤ ਸਕੱਤਰ ਜੇ. ਰਾਧਾਕ੍ਰਿਸ਼ਨਨ ਨੇ ਦੱਸਿਆ ਕਿ ਪ੍ਰਾਈਵੇਟ ਹਸਪਤਾਲ ਕੋਵਿਡ-19 ਟੀਕਾਕਰਣ ਲਈ ‘ਰਜਿਸਟਰੀਆਂ’ ਦਾ ਸੱਦਾ ਦੇ ਰਹੇ ਹਨ ਜਾਂ ਸਰਕਾਰ ਦੁਆਰਾ ਸਪਾਂਸਰ ਕੀਤੇ ਪ੍ਰੋਗਰਾਮ ਤੋਂ ਪੈਸੇ ਕਮਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਦੇ ਲਾਇਸੈਂਸ ਰੱਦ ਕੀਤੇ ਜਾਣਗੇ ਅਤੇ ਉਨ੍ਹਾਂ ਨੂੰ ਕਲੀਨਿਕਲ ਸਥਾਪਨਾ ਐਕਟ ਤਹਿਤ ਕਾਰਵਾਈ ਦਾ ਸਾਹਮਣਾ ਕਰਨਾ ਪਏਗਾ।

  • ਕਰਨਾਟਕ: ਇਸ ਤਾਰੀਖ ਤੱਕ ਕਰਨਾਟਕ ਵਿੱਚ ਕੁੱਲ 936955 ਮਾਮਲੇ ਆਏ ਹਨ, 12,204 ਮੌਤਾਂ ਹੋਈਆਂ ਹਨ, 6633 ਐਕਟਿਵ ਕੇਸ ਅਤੇ 918099 ਡਿਸਚਾਰਜ ਕੀਤੇ ਗਏ ਕੇਸ ਹਨ।

  • ਆਂਧਰ ਪ੍ਰਦੇਸ਼: ਇੱਕ ਦਿਨ ਬਾਅਦ ਆਂਧਰਾ ਪ੍ਰਦੇਸ਼ ਵਿੱਚ ਕੋਰੋਨਾ ਵਾਇਰਸ ਦੇ 100 ਤੋਂ ਘੱਟ ਨਵੇਂ ਮਾਮਲੇ ਸਾਹਮਣੇ ਆਏ ਹਨ, ਮੰਗਲਵਾਰ ਨੂੰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ 172 ਹੋ ਗਈ ਹੈ, ਜਦੋਂ ਕਿ ਸੰਕਰਮਿਤ ਕੇਸਾਂ ਦੀ ਗਿਣਤੀ 8,88,723 ਹੋ ਗਈ ਹੈ। ਕੜਪਾ ਜ਼ਿਲ੍ਹੇ ਵਿੱਚ ਇੱਕ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ, ਮਰਨ ਵਾਲਿਆਂ ਦੀ ਕੁੱਲ ਗਿਣਤੀ 7,150 ਹੋ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ ਘਟ ਕੇ 1,357 ਰਹਿ ਗਈ ਹੈ ਜਦਕਿ ਪਿਛਲੇ ਦਿਨੀ 203 ਮਰੀਜ਼ ਠੀਕ ਹੋਏ ਹਨ, ਜਿਸ ਨਾਲ ਕੁੱਲ ਰਿਕਵਰੀਆਂ 8,78,731 ਹੋ ਗਈਆਂ ਹਨ। ਰਿਕਵਰੀ ਦੀ ਦਰ 99.04 ਫ਼ੀਸਦੀ ਰਹੀ ਹੈ। ਇਸ ਦੌਰਾਨ ਟੈਸਟ ਕੀਤੇ ਗਏ 38,323 ਨਮੂਨਿਆਂ ਦੀ ਪਾਜ਼ਿਟਿਵ ਦਰ 0.45 ਫ਼ੀਸਦੀ ਰਹੀ ਹੈ, ਜਦੋਂ ਕਿ 1.294 ਕਰੋੜ ਨਮੂਨਿਆਂ ਦੀ ਸਮੁੱਚੀ ਪਾਜ਼ਿਟਿਵਤਾ ਦਰ 6.86 ਫ਼ੀਸਦੀ ਰਹੀ ਹੈ। ਰਾਜ ਵਿੱਚ ਹੁਣ ਤੱਕ ਕੀਤੇ ਗਏ ਕੁੱਲ ਟੈਸਟਾਂ ਦੀ ਗਿਣਤੀ 1,29,42,153 ਰਹੀ ਹੈ। ਇਸ ਦੌਰਾਨ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ, ਆਦਿਤਿਆਨਾਥ ਦਾਸ, ਮੁੱਖ ਸਕੱਤਰ ਨੇ ਸਮੂਹ ਕਰਮਚਾਰੀਆਂ ਨੂੰ ਸਥਾਨਕ ਸੰਸਥਾਵਾਂ ਦੀਆਂ ਚੋਣ ਡਿਊਟੀਆਂ ਵਿੱਚ ਹਿੱਸਾ ਲੈਣ ਲਈ ਨਿਰਦੇਸ਼ ਦਿੱਤੇ ਹਨ। ਰਾਜ ਚੋਣ ਕਮਿਸ਼ਨ (ਐੱਸਈਸੀ) ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਚੋਣਾਂ ਮੁਲਤਵੀ ਨਹੀਂ ਕੀਤੀਆਂ ਜਾ ਸਕਦੀਆਂ ਜਿਸਦਾ ਪਹਿਲਾਂ ਐਲਾਨ ਕੀਤਾ ਗਿਆ ਸੀ।

  • ਤੇਲੰਗਾਨਾ: ਤੇਲੰਗਾਨਾ ਦੇ ਉਦਯੋਗ ਮੰਤਰੀ ਕੇ. ਟੀ. ਰਾਮਾ ਰਾਓ ਨੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੂੰ ਇੱਕ ਪੱਤਰ ਲਿਖ ਕੇ ਹਿਮਾਚਲ ਪ੍ਰਦੇਸ਼ ਦੇ ਕਸੌਲੀ ਵਿੱਚ ਕੇਂਦਰੀ ਨਸ਼ਾ ਪ੍ਰਯੋਗਸ਼ਾਲਾ ਦੀ ਤਰਜ਼ ’ਤੇ ਹੈਦਰਾਬਾਦ ਵਿੱਚ ਇੱਕ ਟੀਕਾ ਟੈਸਟਿੰਗ ਅਤੇ ਪ੍ਰਮਾਣੀਕਰਣ ਪ੍ਰਯੋਗਸ਼ਾਲਾ ਸਥਾਪਿਤ ਕਰਨ ਦੀ ਬੇਨਤੀ ਕੀਤੀ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਜੀ. ਕਿਸ਼ਨ ਰੈਡੀ ਨੇ ਕੋਰੋਨਾ ਟੀਕਾਕਰਣ ਮੁਹਿੰਮ ’ਤੇ ਮੋਬਾਈਲ ਪਬਲੀਸਿਟੀ ਮੁਹਿੰਮ ਦੀ ਸ਼ੁਰੂਆਤ ਕੀਤੀ, ਜੋ ਭਾਰਤ ਸਰਕਾਰ ਦੇ ਪ੍ਰੈੱਸ ਇਨਫਾਰਮੇਸ਼ਨ ਬਿਊਰੋ (ਪੀਆਈਬੀ) ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਖੇਤਰੀ ਆਉਟਰੀਚ ਬਿਊਰੋ (ਆਰਓਬੀ) ਵੱਲੋਂ ਸਾਂਝੇ ਤੌਰ ’ਤੇ ਆਯੋਜਿਤ ਕੀਤੀ ਗਈ ਹੈ, ਇਸਨੂੰ ਹੈਦਰਾਬਾਦ ਵਿੱਚ ਇਸ ਮਹੀਨੇ ਦੀ 23 ਤਾਰੀਖ ਨੂੰ ਹਰੀ ਝੰਡੀ ਦਿੱਤੀ ਗਈ ਹੈ। ਮੋਬਾਈਲ ਜਾਗਰੂਕਤਾ ਮੁਹਿੰਮ ਇਸ ਮਹੀਨੇ ਦੀ 29 ਤਰੀਕ ਤੱਕ ਤੇਲੰਗਾਨਾ ਦੇ ਅੱਠ ਜ਼ਿਲ੍ਹਿਆਂ-ਹੈਦਰਾਬਾਦ, ਰੰਗਾ ਰੈਡੀ, ਮੇਦਚਲ-ਮਲਕਾਜਗਿਰੀ, ਸਿੱਦੀਪੇਟ, ਵਾਰੰਗਲ (ਸ਼ਹਿਰੀ), ਕਰੀਮਨਗਰ, ਨਿਜ਼ਾਮਾਬਾਦ ਅਤੇ ਸੰਗਰਦੇਡੀ ਨੂੰ ਸ਼ਾਮਲ ਕਰੇਗੀ। ਰਾਜ ਵਿੱਚ ਨਿਜੀ ਸਿਹਤ ਅਮਲੇ ਲਈ ਡਾਕਟਰਾਂ ਸਮੇਤ ਕੋਵਿਡ ਟੀਕਾਕਰਣ ਇਸ ਮਹੀਨੇ ਦੀ 25 ਤਰੀਕ ਤੋਂ ਸ਼ੁਰੂ ਹੋਇਆ ਸੀ। ਹੁਣ ਤੱਕ, ਰਾਜ ਵਿੱਚ ਕੁੱਲ 1.55 ਲੱਖ ਨਿਜੀ ਸਿਹਤ ਸਟਾਫ਼ ਨੇ ਟੀਕਾਕਰਣ ਲਈ ਕੋ-ਵਿਨ ਐਪ ਵਿੱਚ ਆਪਣੇ ਨਾਮ ਰਜਿਸਟਰ ਕੀਤੇ ਹਨ। ਇਸ ਵਿੱਚੋਂ, ਪਹਿਲੇ ਦਿਨ 42,915 ਵਿਅਕਤੀਆਂ ਨੇ ਟੀਕਾ ਲੈਣਾ ਸੀ। ਪਰ ਸਿਰਫ਼ 20,359 (47.4 ਫ਼ੀਸਦੀ) ਆਏ ਹਨ। ਤਕਰੀਬਨ 36.40 ਫ਼ੀਸਦੀ ਰਜਿਸਟਰਡ ਸਰਕਾਰੀ ਸਿਹਤ ਅਮਲੇ ਨੇ ਟੀਕਾ ਨਹੀਂ ਲਗਾਇਆ। ਰਾਜ ਵਿੱਚ ਟੀਕੇ ਲਗਾਏ ਗਏ ਸਿਹਤ ਅਮਲੇ (ਨਿਜੀ ਅਤੇ ਸਰਕਾਰੀ ਸਮੇਤ) ਦੀ ਸੰਪੂਰਨ ਗਿਣਤੀ 1,30,607 ਤੱਕ ਪਹੁੰਚ ਗਈ ਹੈ। ਕੱਲ (ਗਣਤੰਤਰ ਦਿਵਸ) ਅਤੇ ਅੱਜ (ਹਰ ਬੁੱਧਵਾਰ ਨਿਯਮਤ ਟੀਕਾਕਰਣ ਪ੍ਰੋਗਰਾਮ ਕੀਤਾ ਜਾਂਦਾ ਹੈ) ਕੋਵਿਡ ਟੀਕਾਕਰਣ ਦੀਆਂ ਛੁੱਟੀਆਂ ਹਨ।

 

ਫੈਕਟ ਚੈੱਕ

 

 

 

 

 

 

 

 

 

 

 

 

Image

 

 

 

 

Image

 

****

 

ਵਾਈਬੀ



(Release ID: 1692829) Visitor Counter : 220