ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਬਹੁਤ ਘੱਟ ਐਕਟਿਵ ਮਾਮਲਿਆਂ ਦੀ ਆਪਣੀ ਚਾਲ ਨੂੰ ਨਿਰੰਤਰ ਜਾਰੀ ਰੱਖ ਰਿਹਾ ਹੈ


ਦੇਸ਼ ਦੇ ਕੁਲ ਐਕਟਿਵ ਕੇਸਾਂ ਦੀ ਮੌਜੂਦਾ ਗਿਣਤੀ ਵਿੱਚ ਇਕੱਲੇ ਦੋ ਰਾਜ ਤਕਰੀਬਨ 65 ਫ਼ੀਸਦ ਯੋਗਦਾਨ ਪਾ ਰਹੇ ਹਨ

8 ਮਹੀਨਿਆਂ ਮਗਰੋਂ ਪਿਛਲੇ 24 ਘੰਟਿਆਂ ਦੌਰਾਨ 131 ਰੋਜ਼ਾਨਾ ਨਵੀਂਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ

Posted On: 25 JAN 2021 10:54AM by PIB Chandigarh

ਭਾਰਤ ਵਿੱਚ  ਐਕਟਿਵ  ਕੇਸਾਂ ਦੀ ਕੁੱਲ ਗਿਣਤੀ ਅੱਜ  ਘੱਟ ਕੇ 1.84 ਲੱਖ (1,84,182) 'ਤੇ ਆ ਗਈ ਹੈ। ਕੁੱਲ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਐਕਟਿਵ ਕੇਸਾਂ ਦਾ ਹਿੱਸਾ ਹੋਰ ਘਟ ਕੇ 1.73 ਫ਼ੀਸਦ ਹੋ ਗਿਆ ਹੈ।

 

.

 ਐਕਟਿਵ ਮਾਮਲਿਆਂ ਵਿੱਚ  ਬਹੁਤ ਸਾਰਾ ਯੋਗਦਾਨ ਦੋ ਰਾਜਾਂ ਵਲੋਂ ਪਾਇਆ ਜਾ ਰਿਹਾ ਹੈ

। ਇਕੱਲੇ ਕੇਰਲ ਅਤੇ ਮਹਾਰਾਸ਼ਟਰ ਵਲੋਂ ਕੁੱਲ ਐਕਟਿਵ ਮਾਮਲਿਆਂ ਵਿੱਚ  64.71 ਫ਼ੀਸਦ ਤੋਂ ਵੱਧ ਦਾ ਹਿੱਸਾ ਹੈ।

 

ਕੇਰਲ ਵਲੋਂ ਐਕਟਿਵ ਮਾਮਲਿਆਂ ਵਿੱਚ 39.7 ਫੀਸਦ ਦਾ ਹਿੱਸਾ ਪਾਇਆ ਜਾ ਰਿਹਾ ਹੈ ਜਦੋਂ ਕਿ ਮਹਾਰਾਸ਼ਟਰ ਦਾ ਕੁੱਲ ਐਕਟਿਵ ਮਾਮਲਿਆਂ ਵਿੱਚ 25 ਫ਼ੀਸਦ ਦਾ ਯੋਗਦਾਨ ਹੈ। 

 

C:\Documents and Settings\intel\Desktop\1.jpg

 

 

 

 

ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਵਿੱਚ 226 ਕੇਸਾਂ ਦੀ ਸ਼ੁੱਧ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ 24 ਘੰਟਿਆਂ ਵਿੱਚ 13,203 ਨਵੇਂ ਪੁਸ਼ਟੀ ਵਾਲੇ ਕੇਸ ਕੌਮੀ ਸੂਚੀ ਵਿੱਚ ਸ਼ਾਮਲ ਕੀਤੇ ਗਏ ਹਨ। ਦੂਜੇ ਪਾਸੇ, ਪਿਛਲੇ 24 ਘੰਟਿਆਂ ਦੌਰਾਨ 13,298 ਦੀ ਰਿਕਵਰੀ ਦਰਜ ਕੀਤੀ ਗਈ ਹੈ ।

 

ਪਿਛਲੇ 24 ਘੰਟਿਆਂ ਵਿੱਚ 131 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਹ ਗਿਣਤੀ 8 ਮਹੀਨਿਆਂ ਵਿੱਚ ਸਭ ਤੋਂ ਘੱਟ ਹੈ। 

 

C:\Documents and Settings\intel\Desktop\2.jpg

 

 

ਭਾਰਤ ਵਿੱਚ ਅੱਜ ਤੱਕ ਕੁੱਲ 19,23,37,117 ਟੈਸਟ ਕੀਤੇ ਗਏ ।

 

21 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪ੍ਰਤੀ ਮਿਲੀਅਨ ਆਬਾਦੀ ਦੇ ਮਗਰ ਕੌਮੀ ਦਰ ਅੋਸਤ (1,39,374) ਨਾਲੋਂ ਬਿਹਤਰ ਟੈਸਟ ਕੀਤੇ ਜਾ ਰਹੇ ਹਨ। C:\Documents and Settings\intel\Desktop\3.jpg

 

15 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੌਮੀ ਅੋਸਤ ਨਾਲੋਂ ਪ੍ਰਤੀ ਮਿਲੀਅਨ ਆਬਾਦੀ ਮਗਰ ਘੱਟ ਟੈਸਟ ਕੀਤੇ ਜਾ ਰਹੇ ਹਨ। 

 

C:\Documents and Settings\intel\Desktop\4.jpg


 

 

25 ਜਨਵਰੀ, 2021 ਨੂੰ ਸਵੇਰੇ 8 ਵਜੇ ਤੱਕ, ਦੇਸ਼ ਭਰ ਵਿੱਚ ਕੋਵਿਡ- 19 ਟੀਕਾਕਰਨ ਅਭਿਆਸ ਤਹਿਤ 16,15,504 ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ।

 

ਪਿਛਲੇ 24 ਘੰਟਿਆਂ ਵਿੱਚ, 694 ਸੈਸ਼ਨਾਂ ਵਿੱਚ 33,303 ਵਿਅਕਤੀਆਂ ਦਾ ਟੀਕਾਕਰਨ ਕੀਤਾ ਗਿਆ ਹੈ। ਹੁਣ ਤੱਕ 28,614 ਸੈਸ਼ਨ ਆਯੋਜਿਤ ਕੀਤੇ ਗਏ ਹਨ।

 

 

 

 

 

ਕੁੱਲ ਰਿਕਵਰ ਦੀ ਗਿਣਤੀ 1.03 ਕਰੋੜ (1,03,30,084) ਹੋ ਗਈ ਹੈ, ਜੋ 96.83 ਫ਼ੀਸਦ ਦੀ ਰਿਕਵਰੀ ਦਰ ਦੀ ਰਿਪੋਰਟ ਕਰ ਰਹੇ ਹਨ। ਰਿਕਵਰ ਕੀਤੇ ਕੇਸਾਂ ਅਤੇ ਐਕਟਿਵ ਕੇਸਾਂ ਵਿਚਲਾ ਪਾੜਾ ਵਧਦਾ ਜਾ ਰਿਹਾ ਹੈ ਅਤੇ ਇਸ ਸਮੇਂ ਇਹ 1,01,45,902 ਹੋ ਗਿਆ ਹੈ।

 

ਨਵੇਂ ਰਿਕਵਰ ਕੇਸਾਂ ਵਿਚੋਂ 79.12 ਫ਼ੀਸਦ ਮਾਮਲੇ 9 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਪਾਏ ਗਏ ਹਨ।

 

ਕੇਰਲ ਵਿੱਚ ਇੱਕ ਦਿਨ ਦੀ ਸਭ ਤੋਂ ਵੱਧ 5,173 ਕੇਸਾਂ ਦੀ ਰਿਕਵਰੀ ਦੱਸੀ ਗਈ ਹੈ। ਮਹਾਰਾਸ਼ਟਰ ਵਿੱਚ 1,743 ਨਵੀਆਂ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ। ਗੁਜਰਾਤ ਵਿੱਚ ਰੋਜ਼ਾਨਾ 704 ਹੋਰ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ। 

 

C:\Documents and Settings\intel\Desktop\6.jpg


 

81.26 ਫੀਸਦ ਨਵੇਂ ਪੁਸ਼ਟੀ ਵਾਲੇ ਕੇਸ 6 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਪਾਏ ਗਏ ਹਨ।

 

ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਵੱਧ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਹਨ ਜਿਨ੍ਹਾਂ ਦੀ ਗਿਣਤੀ 6,036 ਦਸੀ ਜਾ ਰਹੀ ਹੈ। ਮਹਾਰਾਸ਼ਟਰ ਵਿੱਚ 2,752 ਨਵੇਂ ਮਾਮਲੇ ਦਰਜ ਕੀਤੇ ਗਏ ਜਦੋਂਕਿ ਕਰਨਾਟਕ ਵਿੱਚ ਕੱਲ੍ਹ 573 ਨਵੇਂ ਪੁਸ਼ਟੀ ਵਾਲੇ ਮਾਮਲੇ ਸਾਹਮਣੇ ਆਏ ਹਨ। 

 

C:\Documents and Settings\intel\Desktop\7.jpg 

 

 

 

 

ਸੱਤ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਲੋਂ ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ ਮੌਤ ਦੇ 131 ਕੇਸਾਂ ਵਿੱਚੌਂ  80.15 ਫੀਸਦ ਦਾ ਯੋਗਦਾਨ ਦਿੱਤਾ ਜਾ ਰਿਹਾ ਹੈ । 

 

ਮਹਾਰਾਸ਼ਟਰ ਵਿੱਚ 45 ਨਵੀਆਂ ਮੌਤਾਂ ਦਰਜ ਹੋਈਆਂ ਹਨ। ਕੇਰਲ ਅਤੇ ਦਿੱਲੀ ਵਿਚ ਕ੍ਰਮਵਾਰ 20 ਅਤੇ 9 ਨਵੀਆਂ ਮੌਤਾਂ ਦਰਜ ਹੋਈਆਂ ਹਨ। 

 

C:\Documents and Settings\intel\Desktop\8.jpg

 

 

 

                                                                                                                                               

 

****

 

 

ਐਮਵੀ / ਐਸਜੇ

 



(Release ID: 1692192) Visitor Counter : 181