ਪ੍ਰਧਾਨ ਮੰਤਰੀ ਦਫਤਰ

ਹਰੀਪੁਰਾ ’ਚ ਕੱਲ੍ਹ ਦਾ ਪ੍ਰੋਗਰਾਮ ਨੇਤਾਜੀ ਬੋਸ ਦੇ ਸਾਡੇ ਦੇਸ਼ ’ਚ ਯੋਗਦਾਨ ਲਈ ਇੱਕ ਸ਼ਰਧਾਂਜਲੀ ਹੋਵੇਗਾ: ਪ੍ਰਧਾਨ ਮੰਤਰੀ

Posted On: 22 JAN 2021 5:39PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ਦੀ ਪੂਰਵ–ਸੰਧਿਆ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਹੈ।

 

ਟਵੀਟਾਂ ਦੀ ਇੱਕ ਲੜੀ ’ਚ, ਸ਼੍ਰੀ ਮੋਦੀ ਨੇ ਕਿਹਾ “ਕੱਲ੍ਹ, ਭਾਰਤ ਮਹਾਨ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ਪਰਾਕ੍ਰਮ–ਦਿਵਸ (#ParakramDivas) ਵਜੋਂ ਮਨਾਏਗਾ। ਪੂਰੇ ਦੇਸ਼ ਵਿੱਚ ਵਿਭਿੰਨ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਇੱਕ ਖ਼ਾਸ ਪ੍ਰੋਗਰਾਮ ਗੁਜਰਾਤ ਦੇ ਹਰੀਪੁਰਾ ’ਚ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ’ਚ ਸ਼ਾਮਲ ਹੋਵੋ, ਜੋ ਦੁਪਹਿਰੇ 1 ਵਜੇ ਸ਼ੁਰੂ ਹੋਵੇਗਾ।

 

ਹਰੀਪੁਰਾ ਦਾ ਨੇਤਾਜੀ ਸੁਭਾਸ਼ ਚੰਦਰ ਬੋਸ ਨਾਲ ਖ਼ਾਸ ਨਾਤਾ ਹੈ। ਸਾਲ 1938 ਦੇ ਇਤਿਹਾਸਿਕ ਹਰੀਪੁਰ ਸੈਸ਼ਨ ਮੌਕੇ ਨੇਤਾਜੀ ਬੋਸ ਨੇ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਸੰਭਾਲ਼ੀ ਸੀ। ਕੱਲ੍ਹ ਦਾ ਪ੍ਰੋਗਰਾਮ ਨੇਤਾਜੀ ਬੋਸ ਦੇ ਸਾਡੇ ਦੇਸ਼ ਵਿੱਚ ਯੋਗਦਾਨ ਲਈ ਇੱਕ ਸ਼ਰਧਾਂਜਲੀ ਹੋਵੇਗਾ। 

 

ਨੇਤਾਜੀ ਬੋਸ ਦੀ ਜਯੰਤੀ ਦੀ ਪੂਰਵ–ਸੰਧਿਆ ਮੌਕੇ, ਮੇਰਾ ਮਨ 23 ਜਨਵਰੀ, 2009 ਦਾ ਦਿਵਸ ਯਾਦ ਕਰਦਾ ਹੈ – ਜਿਸ ਦਿਨ ਅਸੀਂ ਹਰੀਪੁਰਾ ਤੋਂ ਈ–ਗ੍ਰਾਮ ਵਿਸ਼ਵਗ੍ਰਾਮ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਸੀ। ਇਸ ਪਹਿਲ ਨੇ ਗੁਜਰਾਤ ਦੇ ਆਈਟੀ ਬੁਨਿਆਦੀ ਢਾਂਚੇ ਵਿੱਚ ਕ੍ਰਾਂਤੀ ਲਿਆਂਦੀ ਸੀ ਤੇ ਟੈਕਨੋਲੋਜੀ ਦੇ ਫਲ ਰਾਜ ਦੇ ਸਭ ਤੋਂ ਦੂਰ–ਦੁਰਾਡੇ ਦੇ ਹਿੱਸੇ ਵਿੱਚ ਗ਼ਰੀਬਾਂ ਨੂੰ ਦਿੱਤੇ ਸਨ।

 

ਮੈਂ ਹਰੀਪੁਰਾ ਦੀ ਜਨਤਾ ਦੇ ਮੋਹ ਨੂੰ ਕਦੇ ਭੁਲਾ ਨਹੀਂ ਸਕਦਾ, ਮੈਨੂੰ ਉਸੇ ਸੜਕ ਤੋਂ ਇੱਕ ਵਿਸ਼ਾਲ ਜਲੂਸ ਦੀ ਸ਼ਕਲ ਵਿੱਚ ਬਿਲਕੁਲ ਉਵੇਂ ਹੀ ਲਿਜਾਂਦਾ ਗਿਆ ਸੀ, ਜਿੱਥੋਂ 1938 ’ਚ ਨੇਤਾਜੀ ਬੋਸ ਨੂੰ ਲਿਜਾਂਦਾ ਗਿਆ ਸੀ। ਉਨ੍ਹਾਂ ਦੇ ਜਲੂਸ ਵਿੱਚ 51 ਬਲਦਾਂ ਵੱਲੋਂ ਖਿੱਚਿਆ ਜਾ ਰਿਹਾ ਸਜਾਵਟੀ ਰੱਥ ਸ਼ਾਮਲ ਸੀ। ਮੈਂ ਉਸ ਸਥਾਨ ’ਤੇ ਵੀ ਗਿਆ ਸਾਂ, ਜਿੱਥੇ ਨੇਤਾਜੀ ਹਰੀਪੁਰਾ ’ਚ ਠਹਿਰੇ ਸਨ।

 

ਪਰਮਾਤਮਾ ਕਰੇ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਵਿਚਾਰ ਤੇ ਆਦਰਸ਼ ਸਾਨੂੰ ਇੱਕ ਅਜਿਹੇ ਭਾਰਤ ਦਾ ਨਿਰਮਾਣ ਕਰਨ ਲਈ ਕੰਮ ਕਰਨ ਵਾਸਤੇ ਪ੍ਰੇਰਿਤ ਕਰਦੇ ਰਹਿਣ ਕਿ ਉਹ ਇੱਕ ਮਜ਼ਬੂਤ, ਆਤਮ–ਵਿਸ਼ਵਾਸ ਨਾਲ ਭਰਪੂਰ ਅਤੇ ਆਤਮ–ਨਿਰਭਰ ਭਾਰਤ ਨੂੰ ਦੇਖ ਕੇ ਮਾਣ ਮਹਿਸੂਸ ਕਰਨ, ਜਿਨ੍ਹਾਂ ਦੀ ਮਨੁੱਖ–ਕੇਂਦ੍ਰਿਤ ਪਹੁੰਚ ਆਉਣ ਵਾਲੇ ਸਾਲਾਂ ’ਚ ਇੱਕ ਬਿਹਤਰ ਦੁਨੀਆ ਬਣਾਉਣ ’ਚ ਯੋਗਦਾਨ ਪਾਵੇਗੀ।”

 

 

 

 

 


 

****

 

ਡੀਐੱਸ



(Release ID: 1691411) Visitor Counter : 143