ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾਕਟਰ ਹਰਸ਼ ਵਰਧਨ ਨੇ ਟੀਕੇ ਬਾਰੇ ਝਿਜਕ ਅਤੇ ਗਲਤ ਜਾਣਕਾਰੀ ਦੂਰ ਕਰਨ ਲਈ ਆਈ ਈ ਸੀ ਮੁਹਿੰਮ ਦੀ ਕੀਤੀ ਸ਼ੁਰੂਆਤ
"ਆਓ ਇਹਨਾਂ ਝੂਠਾਂ ਨੂੰ ਰੋਕੀਏ"
"ਸੱਚ ਸ਼ਕਤੀਸ਼ਾਲੀ ਹੁੰਦਾ ਹੈ ਤੇ ਇਹ ਹੀ ਰਹੇਗਾ"
ਉਹਨਾਂ ਨੇ ਲੋਕਾਂ ਨੂੰ ਸੱਚ ਤੇ ਚੱਲਣ ਅਤੇ ਅਧਿਕਾਰਤ ਸਰੋਤਾਂ ਤੋਂ ਸਹੀ ਜਾਣਕਾਰੀ ਲੈਣ ਦੀ ਕੀਤੀ ਅਪੀਲ
"ਇਹ ਵਿਅੰਗਾਤਮਕ ਹੈ ਕਿ ਵਿਸ਼ਵ ਦੇ ਦੇਸ਼ ਸਾਡੇ ਕੋਲੋਂ ਟੀਕੇ ਦੀ ਪਹੁੰਚ ਮੰਗ ਰਹੇ ਹਨ , ਜਦਕਿ ਸਾਡੇ ਆਪਣੇ ਸੌੜੇ ਰਾਜਨੀਤਕ ਹਿੱਤਾਂ ਲਈ ਗਲਤ ਜਾਣਕਾਰੀ ਅਤੇ ਸ਼ੱਕ ਫੈਲਾਅ ਰਹੇ ਹਨ"
Posted On:
21 JAN 2021 2:10PM by PIB Chandigarh
ਕੇਂਦਰ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਦੇਸ਼ ਦੇ ਕੁਝ ਵਰਗਾਂ ਵੱਲੋਂ ਟੀਕੇ ਲਈ ਝਿਜਕ ਦੇ ਉੱਭਰ ਰਹੇ ਮੁੱਦੇ ਤੇ ਕਾਬੂ ਪਾਉਣ ਲਈ ਆਈ ਈ ਸੀ ਪੋਸਟਰਜ਼ ਦੀ ਸ਼ੁਰੂਆਤ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਅਤੇ ਨੀਤੀ ਆਯੋਗ ਦੇ ਮੈਂਬਰ "ਸਿਹਤ" ਡਾਕਟਰ ਵੀ ਕੇ ਪੌਲ ਦੀ ਹਾਜ਼ਰੀ ਵਿੱਚ ਕੀਤੀ ।
ਕੋਵਿਡ 19 ਖਿਲਾਫ ਵਿਸ਼ਵ ਦਾ ਸਭ ਤੋਂ ਵੱਡਾ ਟੀਕਾਕਰਨ ਅਭਿਆਸ ਮਾਣਯੋਗ ਪ੍ਰਧਾਨ ਮੰਤਰੀ ਨੇ 16 ਜਨਵਰੀ 2021 ਨੂੰ ਸ਼ੁਰੂ ਕੀਤਾ ਸੀ ।
21 ਜਨਵਰੀ 2021 ਸਵੇਰੇ 7 ਵਜੇ ਤੱਕ 8 ਲੱਖ ਤੋਂ ਵੱਧ ਸਿਹਤ ਸੰਭਾਲ ਕਾਮਿਆਂ ਨੇ ਟੀਕਾ ਲਗਵਾਇਆ ਹੈ । ਕੇਂਦਰੀ ਸਿਹਤ ਮੰਤਰੀ ਨੇ ਵਿਸ਼ਵ ਦੇ ਦੂਜੇ ਸਭ ਤੋਂ ਵੱਧ ਵਸੋਂ ਵਾਲੇ ਦੇਸ਼ ਦੀਆਂ ਪ੍ਰਾਪਤੀਆਂ ਬਾਰੇ ਹਰੇਕ ਨੂੰ ਜਾਣੂੰ ਕਰਵਾਇਆ । ਉਹਨਾਂ ਕਿਹਾ ,"ਕੋਵਿਡ 19 ਦੇ ਮਾਰਚ ਨੂੰ ਰੋਕਣ ਵਾਲਾ ਭਾਰਤ ਕੁਝ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਇਸ ਦੇ ਨਾਲ ਹੀ ਕੋਵਿਡ 19 ਲਈ ਵੈਕਸੀਨ ਵਿਕਸਿਤ ਕਰਨ ਵਾਲਾ ਵੀ । ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਲਈ ਧੰਨਵਾਦ, ਜਿਹਨਾਂ ਨੇ ਆਪਣਾ ਵਿਅਕਤੀਗਤ ਦਖ਼ਲ ਦੇ ਕੇ ਦੇਸ਼ ਨੂੰ ਮਹਾਮਾਰੀ ਤੋਂ ਬਚਾਇਆ ਹੈ"। ਉਹਨਾਂ ਕਿਹਾ ਕਿ ਅੱਜ ਦੇਸ਼ ਵਿੱਚ ਲਗਾਤਾਰ ਐਕਟਿਵ ਮਾਮਲੇ ਘੱਟ ਹੋ ਰਹੇ ਹਨ । ਕੇਵਲ 15,000 ਰੋਜ਼ਾਨਾ ਨਵੇਂ ਮਾਮਲੇ ਬੀਤੇ ਦਿਨ ਦਰਜ ਕੀਤੇ ਗਏ ।
ਬਿਮਾਰੀ ਨੂੰ ਜੜ ਤੋਂ ਖ਼ਤਮ ਕਰਨ ਲਈ ਟੀਕਾਕਰਨ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਦਸਦਿਆਂ ਉਹਨਾਂ ਕਿਹਾ ,"ਪੋਲੀਓ ਤੇ ਚੇਚਕ ਦਾ ਖਾਤਮਾ ਵੱਡੇ ਪੈਮਾਨੇ ਤੇ ਟੀਕਾਕਰਨ ਕਰਨ ਨਾਲ ਹੀ ਸੰਭਵ ਹੋ ਸਕਿਆ ਹੈ । ਵਿਅਕਤੀ ਬਿਮਾਰੀ ਦਾ ਸਿ਼ਕਾਰ ਹੋਣ ਤੋਂ ਹੀ ਨਹੀਂ ਬੱਚਦਾ ਬਲਕਿ ਦੂਸਰਿਆਂ ਨੂੰ ਬਿਮਾਰੀ ਫੈਲਾਉਣ ਦੇ ਵੀ ਅਯੋਗ ਹੈ । ਇਸ ਲਈ ਸਮਾਜ ਦੇ ਵੱਡੇ ਹਿੱਸੇ ਨੂੰ ਸਮਾਜਿਕ ਲਾਭ ਦਿੰਦਿਆਂ ਉਹ ਇੱਕ ਦੂਜੇ ਨਾਲ ਮਿਲ ਵਰਤ ਸਕਦਾ ਹੈ । ਮਿਸ਼ਨ ਇੰਦਰਧਨੁਸ਼ ਤਹਿਤ 12 ਬਿਮਾਰੀਆਂ ਖਿਲਾਫ ਔਰਤਾਂ ਅਤੇ ਬੱਚਿਆਂ ਨੂੰ ਵੱਡੇ ਪੱਧਰ ਤੇ ਟੀਕਾਕਰਨ ਪਿੱਛੇ ਇਹ ਹੀ ਤਰਕ ਸੀ । ਕੋਵਿਡ ਖਿਲਾਫ ਟੀਕਾਕਰਨ ਵੀ ਇਸੇ ਤਰ੍ਹਾਂ ਹੀ ਵਿਅਕਤੀਆਂ ਨੂੰ ਬਿਮਾਰੀ ਫੈਲਾਉਣ ਦੇ ਅਯੋਗ ਬਣਾਏਗਾ ਅਤੇ ਉਸੇ ਸਮੇਂ ਬਿਮਾਰੀ ਨੂੰ ਜੜ ਤੋਂ ਖ਼ਤਮ ਕਰੇਗਾ"।
ਡਾਕਟਰ ਹਰਸ਼ ਵਰਧਨ ਨੇ ਜ਼ੋਰ ਦੇ ਕੇ ਝੂਠ ਅਤੇ ਗਲਤ ਜਾਣਕਾਰੀ ਦੀਆਂ ਸਵਾਰਥੀ ਮੁਹਿੰਮਾਂ ਦਾ ਮੁਕਾਬਲਾ ਕਰਨ ਦੀ ਅਪੀਲ ਕੀਤੀ । ਉਹਨਾਂ ਜ਼ੋਰ ਦੇ ਕੇ ਕਿਹਾ ,"ਆਓ ਇਹਨਾਂ ਝੂਠਾਂ ਨੂੰ ਰੋਕੀਏ"। ਉਹਨਾਂ ਨੇ ਅਧਿਕਾਰਤ ਸਰੋਤਾਂ ਜਿਵੇਂ ਸਿਹਤ ਮੰਤਰਾਲਾ , ਪੀ ਆਈ ਬੀ , ਸੂਚਨਾ ਤੇ ਪ੍ਰਸਾਰਨ ਮੰਤਰਾਲਾ , ਮਾਈ ਗੋਵ ਵੈਬਸਾਈਟ ਆਦਿ ਤੇ ਭਰੋਸੇਯੋਗ ਤੇ ਸਹੀ ਜਾਣਕਾਰੀ ਲੈਣ ਦੀ ਅਪੀਲ ਕੀਤੀ । ਉਹਨਾਂ ਨੇ ਦੁਹਰਾਇਆ ,"ਸੱਚ ਸ਼ਕਤੀਸ਼ਾਲੀ ਹੈ ਅਤੇ ਇਹ ਹੀ ਰਹੇਗਾ" ਅਤੇ ਹਰੇਕ ਨੂੰ ਆਈ ਈ ਸੀ ਪੋਸਟਰਜ਼ ਸਾਂਝੇ ਕਰਨ ਲਈ ਉਤਸ਼ਾਹਿਤ ਕੀਤਾ ਤਾਂ ਜੋ ਸੱਚ ਦੇ ਪਵਿੱਤਰ ਚੱਕਰ ਨੂੰ ਕਈ ਗੁਣਾ ਕੀਤਾ ਜਾ ਸਕੇ ।
ਟੀਕੇ ਦੀ ਪ੍ਰਭਾਵਸ਼ੀਲਤਾ ਅਤੇ ਸੁਰੱਖਿਆ ਤੇ ਟਿੱਪਣੀ ਕਰਦਿਆਂ ਉਹਨਾਂ ਕਿਹਾ ,"ਸਾਰੇ ਮੰਨੇ ਪ੍ਰਮੰਨੇ ਹਸਪਤਾਲਾਂ ਦੇ ਸਾਰੇ ਮੁਸ਼ਹੂਰ ਡਾਕਟਰਾਂ ਨੇ ਟੀਕਾ ਲਗਵਾਇਆ ਹੈ ਅਤੇ ਇਸ ਅਭਿਆਸ ਦੇ ਅੰਤ ਵਿੱਚ ਆਉਣ ਵਾਲੇ ਨਤੀਜਿਆਂ ਦੀ ਪ੍ਰਸ਼ੰਸਾ ਕੀਤੀ ਹੈ । ਇਹ ਕੁਝ ਮੁੱਠੀ ਭਰ ਸੌੜੇ ਸਿਆਸੀ ਹਿੱਤਾਂ ਵਾਲੇ ਲੋਕ ਹਨ ਜੋ ਅਫਵਾਹਾਂ ਅਤੇ ਕਮਜ਼ੋਰ ਵਰਗਾਂ ਵਿੱਚ ਟੀਕੇ ਬਾਰੇ ਹਿਚਕਿਚਾਹਟ ਨੂੰ ਉਤਸ਼ਾਹਿਤ ਕਰ ਰਹੇ ਹਨ । ਵਿਅੰਗਾਤਮਕ ਗੱਲ ਇਹ ਹੈ ਕਿ ਵਿਸ਼ਵ ਦੇ ਮੁਲਕ ਸਾਡੇ ਕੋਲੋਂ ਇਸ ਟੀਕੇ ਦੀ ਪਹੁੰਚ ਮੰਗ ਰਹੇ ਹਨ ਜਦਕਿ ਸਾਡੇ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਗਲਤ ਜਾਣਕਾਰੀ ਅਤੇ ਖਦਸ਼ੇ ਫੈਲਾਅ ਰਹੇ ਹਨ"। ਉਹਨਾਂ ਨੇ ਕਿਹਾ ਕਿ ਸਰਕਾਰ ਅਤੇ ਨਿਜੀ ਖੇਤਰ ਦੇ ਅੰਦਰ ਸਾਰੇ ਮਸ਼ਹੂਰ ਡਾਕਟਰਾਂ, ਕਈ ਹੋਰ ਸਿਹਤ ਸੰਭਾਲ ਕਾਮਿਆਂ ਨੇ ਕੋਵਿਡ 19 ਟੀਕਾ ਲਗਵਾਇਆ ਹੈ ਅਤੇ ਟੀਕੇ ਤੋਂ ਬਾਅਦ ਬਿਨਾਂ ਕਿਸੇ ਤਕਲੀਫ ਤੋਂ ਆਪਣੇ ਕੰਮ ਤੇ ਪਰਤ ਗਏ ਹਨ ।
ਟੀਕਾਕਰਨ ਮੁਹਿੰਮ ਨੂੰ ਕੋਵਿਡ ਖਿਲਾਫ "ਅੰਤਿਮ ਪਰਹਾਰ" ਦੱਸਦਿਆਂ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਕਿਹਾ ,"16 ਜਨਵਰੀ ਇੱਕ ਲਾਲ ਅੱਖਰ ਵਾਲਾ ਦਿਨ ਹੈ ਕਿਉਂਕਿ ਇਸ ਦਿਨ ਮਹਾਮਾਰੀ ਦਾ ਅੰਤ ਸ਼ੁਰੂ ਹੋਇਆ ਸੀ । ਭਾਰਤ ਨੇ ਜਲਦੀ ਤੋਂ ਜਲਦੀ ਟੀਕਾਕਰਨ ਮੁਹੱਈਆ ਕਰਕੇ ਇਹ ਕ੍ਰਾਂਤੀਕਾਰੀ ਫੈਸਲਾ ਕੀਤਾ ਹੈ" । ਉਹਨਾਂ ਨੇ ਵੀ ਹਰੇਕ ਨੂੰ ਝੂਠ ਪ੍ਰਚਾਰ ਦੀ ਮੁਹਿੰਮ ਦੇ ਪਿੱਛੇ ਨਾ ਜਾ ਕੇ ਹਰੇਕ ਨਾਲ ਸਹੀ ਜਾਣਕਾਰੀ ਸਾਂਝੀ ਕਰਨ ਲਈ ਮਦਦ ਦੀ ਅਪੀਲ ਕੀਤੀ ।
ਸ਼੍ਰੀ ਰਾਜੇਸ਼ ਭੂਸ਼ਨ , ਕੇਂਦਰੀ ਸਿਹਤ ਸਕੱਤਰ , ਮਿਸ ਵੰਦਨਾ ਗੁਰਨਾਨੀ , ਵਧੀਕ ਸਕੱਤਰ ਅਤੇ ਐੱਮ ਡੀ ਐੱਨ ਐੱਚ ਐੱਮ , ਸ਼੍ਰੀ ਮਨੋਹਰ ਅਗਨਾਨੀ , ਵਧੀਕ ਸਕੱਤਰ (ਸਿਹਤ) , ਡਾਕਟਰ ਸੁਨੀਲ ਕੁਮਾਰ ਡੀ ਜੀ ਐੱਚ ਐੱਸ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਤੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਮੌਜੂਦ ਸਨ ।
ਡਾਕਟਰ ਬਲਰਾਮ ਭਾਰਗਵ , ਡੀ ਜੀ ਆਈ ਸੀ ਐੱਮ ਆਰ , ਡਾਕਟਰ ਰਣਦੀਪ ਗੁਲੇਰੀਆ , ਡਾਇਰੈਕਟਰ , ਏਮਜ਼ , ਡਾਕਟਰ ਐੱਨ ਐੱਨ ਮਾਥੁਰ , ਡਾਇਰੈਕਟਰ ਐੱਲ ਐੱਚ ਐੱਮ ਸੀ , ਡਾਕਟਰ ਐੱਸ ਵੀ ਆਰਿਆ ਐੱਮ ਐੱਸ ਸਫਦਰਜੰਗ ਹਸਪਤਾਲ , ਡਾਕਟਰ ਰਾਣਾ ਏ ਕੇ ਸਿੰਘ , ਐੱਮ ਐੱਸ ਆਰ ਐੱਮ ਐੱਲ ਹਸਪਤਾਲ ਅਤੇ ਬੀ ਐੱਮ ਜੀ ਐੱਫ , ਯੁਨੀਸੈੱਫ ਅਤੇ ਡਬਲਯੁ ਐੱਚ ਓ ਵਰਗੇ ਵਿਕਾਸ ਸਾਥੀਆਂ ਦੇ ਪ੍ਰਤੀਨਿੱਧਾਂ ਨੇ ਵੀ ਵਰਚੂਅਲੀ ਇਸ ਸਮਾਗਮ ਵਿੱਚ ਸਿ਼ਰਕਤ ਕੀਤੀ।
ਐੱਮ ਵੀ / ਐੱਸ ਜੇ
(Release ID: 1690915)
Visitor Counter : 337