ਸਿੱਖਿਆ ਮੰਤਰਾਲਾ

ਸਾਲ-2021 ਲਈ ਜੇਈਈ ਅਤੇ ਨੀਟ ਦੇ ਸਿਲੇਬਸ ’ਚ ਕੋਈ ਤਬਦੀਲੀ ਨਹੀਂ

Posted On: 19 JAN 2021 12:44PM by PIB Chandigarh

ਸਾਲ 2021 ਲਈ ਜੇਈਈ ਅਤੇ ਨੀਟ ਦੇ ਸਿਲੇਬਸ ’ਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ। ਹਾਲਾਂਕਿ ਪਿਛਲੇ ਸਾਲ ਦੇ ਉਲਟ ਇਸ ਸਾਲ ਉਮੀਦਵਾਰਾਂ ਕੋਲ ਜੇਈਈ ਅਤੇ ਨੀਟ ਪ੍ਰੀਖਿਆਵਾਂ ਦੇ ਪ੍ਰਸ਼ਨਾਂ ਦੇ ਉੱਤਰ ਦੇਣ ਦਾ ਵਿਕਲਪ ਹੋਵੇਗਾ।

 

ਜੇਈਈ (ਮੇਨ-2021) ਦਾ ਪਾਠਕ੍ਰਮ ਪਿਛਲੇ ਸਾਲ ਵਰਗਾ ਹੀ ਹੋਵੇਗਾ ਪਰ ਵਿਦਿਆਰਥੀਆਂ ਦੇ 90 ਪ੍ਰਸ਼ਨਾਂ (ਭੌਤਿਕ, ਰਸਾਇਣ ਵਿਗਿਆਨ ਅਤੇ ਗਣਿਤ ਦੇ 30-30 ਪ੍ਰਸ਼ਨ) ’ਚੋਂ 75 ਪ੍ਰਸ਼ਨ (ਭੌਤਿਕ, ਰਸਾਇਣ ਵਿਗਿਆਨ ਅਤੇ ਗਣਿਤ ਦੇ 25-25 ਪ੍ਰਸ਼ਨ) ਦਾ ਜਵਾਬ ਦੇਣ ਦਾ ਵਿਕਲਪ ਦਿੱਤਾ ਜਾਵੇਗਾ। ਜੇਈਈ (ਮੇਨ) 2020 ’ਚ 75 ਪ੍ਰਸ਼ਨ ਦਿੱਤੇ ਗਏ ਸਨ ਜਿਨ੍ਹਾਂ ’ਚੋਂ ਉਮੀਦਵਾਰਾਂ ਨੂੰ ਸਾਰੇ (ਭੌਤਿਕ ਵਿਗਿਆਨ, ਰਸਾਇਣ ਅਤੇ ਗਣਿਤ ਦੇ 25-25 ਪ੍ਰਸ਼ਨ) ਦੇ ਜਵਾਬ ਦੇਣੇ ਸਨ I

 

ਨੀਟ (ਯੂ. ਜੀ.)-2021 ਲਈ ਸਹੀ ਸਹੀ ਪੈਟਰਨ ਦਾ ਐਲਾਨ ਨਹੀਂ ਕੀਤਾ ਗਿਆ ਹੈ। ਦੇਸ਼ ਭਰ ਦੇ ਕੁਝ ਬੋਰਡਾਂ ਵਲੋਂ ਅਭਿਆਸ ’ਚ ਕਟੌਤੀ ਨੂੰ ਵੇਖਦੇ ਹੋਏ ਨੀਟ (ਯੂ. ਜੀ.) 2021 ਪ੍ਰਸ਼ਨ ਪੱਤਰ ’ਚ ਜੇਈਈ (ਮੇਨ) ਦੀ ਤਰਜ਼ ’ਤੇ ਵਿਕਲਪ ਹੋਣਗੇ। 

 

***

 

ਐਮਸੀ/ਏਕੇ



(Release ID: 1690214) Visitor Counter : 189