ਸੱਭਿਆਚਾਰ ਮੰਤਰਾਲਾ

ਭਾਰਤ ਸਰਕਾਰ ਨੇ ਹਰ ਸਾਲ 23 ਜਨਵਰੀ ਨੂੰ "ਪ੍ਰਾਕਰਮ ਦਿਵਸ" ਮਨਾਉਣ ਦਾ ਐਲਾਨ ਕੀਤਾ


23 ਜਨਵਰੀ ਨੂੰ "ਪ੍ਰਾਕਰਮ ਦਿਵਸ" ਐਲਾਨਣ ਬਾਰੇ ਗਜਟ ਨੋਟੀਫਿਕੇਸ਼ਨ ਵਿੱਚ ਛਾਪ ਦਿੱਤਾ ਗਿਆ ਹੈ

Posted On: 19 JAN 2021 4:00PM by PIB Chandigarh

ਭਾਰਤ ਸਰਕਾਰ ਨੇ 23 ਜਨਵਰੀ 2021 ਤੋਂ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਢੁੱਕਵੇਂ ਢੰਗ ਨਾਲ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਵਰ੍ਹੇਗੰਢ ਮਨਾਉਣ ਦਾ ਫੈਸਲਾ ਕੀਤਾ ਹੈ । ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਇੱਕ ਉੱਚ ਪੱਧਰੀ ਕਮੇਟੀ ਗਠਿਤ ਕੀਤੀ ਗਈ ਹੈ , ਜੋ ਪ੍ਰੋਗਰਾਮਾਂ ਬਾਰੇ ਫੈਸਲਾ ਲਵੇਗੀ ਅਤੇ ਯਾਦਗਾਰ ਦੀ ਨਿਗਰਾਨੀ ਅਤੇ ਸੇਧ ਦੇਵੇਗੀ ।
ਭਾਰਤ ਸਰਕਾਰ ਵੱਲੋਂ ਨੇਤਾ ਜੀ ਸੁਭਾਸ਼ ਚੰਦਰ ਦੀ ਨਿਰਭੈਅ ਸ਼ਖਸੀਅਤ ਅਤੇ ਕੌਮ ਲਈ ਨਿਸਵਾਰਥ ਸੇਵਾ ਦੀ ਯਾਦ ਅਤੇ ਮਾਨ ਸਨਮਾਨ ਦੇਣ ਲਈ ਹਰ ਸਾਲ 23 ਜਨਵਰੀ ਨੂੰ ਉਹਨਾਂ ਦੇ ਜਨਮ ਦਿਵਸ ਨੂੰ "ਪ੍ਰਾਕਰਮ ਦਿਵਸ" ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਦੇਸ਼ ਦੇ ਨਾਗਰਿਕਾਂ , ਵਿਸ਼ੇਸ਼ਕਰ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਕਿਸੇ ਵੀ ਬਿਪਤਾ ਦਾ ਸਾਹਮਣਾ ਕਰਨ ਲਈ ਨੇਤਾ ਜੀ ਵਾਂਗ ਸਬਰ ਤੇ ਧੀਰਜ ਤੋਂ ਕੰਮ ਲੈਣ ਅਤੇ ਉਹਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕੀਤੀ ਜਾ ਸਕੇ ।
23 ਜਨਵਰੀ "ਪ੍ਰਾਕਰਮ ਦਿਵਸ" ਐਲਾਨਣ ਬਾਰੇ ਗਜਟ ਨੋਟੀਫਿਕੇਸ਼ਨ ਵਿੱਚ ਛਾਪਿਆ ਗਿਆ ਹੈ ।

 

ਐੱਨ ਬੀ / ਐੱਸ ਕੇ


(Release ID: 1690138) Visitor Counter : 224