ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 20 ਜਨਵਰੀ ਨੂੰ ਉੱਤਰ ਪ੍ਰਦੇਸ਼ ’ਚ 6 ਲੱਖ ਲਾਭਾਰਥੀਆਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ–ਗ੍ਰਾਮੀਣ ਦੇ ਤਹਿਤ ਆਰਥਿਕ ਸਹਾਇਤਾ ਰਾਸ਼ੀ ਜਾਰੀ ਕਰਨਗੇ

Posted On: 19 JAN 2021 3:49PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 20 ਜਨਵਰੀ, 2021 ਨੂੰ ਦੁਪਹਿਰ 12:00 ਵਜੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਪ੍ਰਧਾਨ ਮੰਤਰੀ ਆਵਾਸ ਯੋਜਨਾ–ਗ੍ਰਾਮੀਣ (ਪੀਐੱਮਏਵਾਈ-ਜੀ) ਦੇ ਤਹਿਤ ਉੱਤਰ ਪ੍ਰਦੇਸ਼ ਵਿੱਚ 6.1 ਲੱਖ ਲਾਭਾਰਥੀਆਂ ਨੁੰ ਲਗਭਗ 2,691 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕਰਨਗੇ। ਕੇਂਦਰੀ ਗ੍ਰਾਮੀਣ ਵਿਕਾਸ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਇਸ ਮੌਕੇ ਮੌਜੂਦ ਰਹਿਣਗੇ। ਇਸ ਸਹਾਇਤਾ ਵਿੱਚ 5.30 ਲੱਖ ਲਾਭਾਰਥੀਆਂ ਨੂੰ ਜਾਰੀ ਕੀਤੀ ਜਾਣ ਵਾਲੀ ਪਹਿਲੀ ਕਿਸ਼ਤ ਅਤੇ ਅਜਿਹੇ 80 ਹਜ਼ਾਰ ਲਾਭਾਰਥੀਆਂ ਨੂੰ ਦੂਜੀ ਕਿਸ਼ਤ ਸ਼ਾਮਲ ਹੋਵੇਗੀ, ਜਿਹੜੇ ਪਹਿਲਾਂ ਹੀ ਪੀਐੱਮਏਵਾਈ-ਜੀ ਦੇ ਤਹਿਤ ਸਹਾਇਤਾ ਦੀ ਪਹਿਲੀ ਕਿਸ਼ਤ ਦਾ ਲਾਭ ਲੈ ਚੁੱਕੇ ਹਨ।

 

ਪ੍ਰਧਾਨ ਮੰਤਰੀ ਆਵਾਸ ਯੋਜਨਾ–ਗ੍ਰਾਮੀਣ

  

ਪ੍ਰਧਾਨ ਮੰਤਰੀ ਨੇ ‘2022 ਤੱਕ ਸਭਨਾਂ ਲਈ ਆਵਾਸ’ ਦਾ ਜ਼ੋਰਦਾਰ ਸੱਦਾ ਦਿੱਤਾ, ਜਿਸ ਲਈ 20 ਨਵੰਬਰ, 2016 ਨੂੰ ਪੀਐੱਮਏਵਾਈ-ਜੀ ਦੇ ਪ੍ਰਮੁੱਖ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਸੀ। ਹੁਣ ਤੱਕ ਦੇਸ਼ ਭਰ ਵਿੱਚ ਇਸ ਯੋਜਨਾ ਦੇ ਤਹਿਤ 1.26 ਕਰੋੜ ਮਕਾਨ ਹੋ ਚੁੱਕੇ ਹਨ। ਪੀਐੱਮਏਵਾਈ-ਜੀ ਦੇ ਤਹਿਤ ਹਰੇਕ ਲਾਭਾਰਥੀ ਨੂੰ (ਮੈਦਾਨੀ ਇਲਾਕਿਆਂ ਵਿੱਚ) 1.20 ਲੱਖ ਰੁਪਏ ਅਤੇ 1.0 ਲੱਖ ਰੁਪਏ (ਪਹਾੜੀ ਰਾਜਾਂ/ ਉੱਤਰ–ਪੂਰਬੀ ਰਾਜਾਂ/ ਔਖੇ ਖੇਤਰਾਂ/ ਜੰਮੂ ਤੇ ਕਸ਼ਮੀਰ ਅਤੇ ਲੱਦਾਖ ਕੇਂਦਰ ਸ਼ਾਸਤ ਪ੍ਰਦੇਸ਼/ IAP/ LWE ਜ਼ਿਲ੍ਹਿਆਂ) ਦੀ 100% ਗ੍ਰਾਂਟ ਦਿੱਤੀ ਜਾਂਦੀ ਹੈ।

 

ਪ੍ਰਧਾਨ ਮੰਤਰੀ ਆਵਾਸ ਯੋਜਨਾ–ਗ੍ਰਾਮੀਣ (ਪੀਐੱਮਏਵਾਈ-ਜੀ) ਦੇ ਲਾਭਾਰਥੀਆਂ ਨੂੰ ਇਸ ਇਕਾਈ ਸਹਾਇਤਾ ਤੋਂ ਇਲਾਵਾ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਰੰਟੀ ਯੋਜਨਾ (ਐੱਮਜੀਐੱਨਆਰਈਜੀਐੱਸ-MGNREGS) ਦੇ ਤਹਿਤ ਗ਼ੈਰ–ਹੁਨਰਮੰਦ ਕਿਰਤੀਆਂ ਦੀਆਂ ਉਜਰਤਾਂ ਅਤੇ ‘ਸਵੱਛ ਭਾਰਤ ਮਿਸ਼ਨ–ਗ੍ਰਾਮੀਣ’ (ਐੱਸਬੀਐੱਮ-ਜੀ), ਐੱਮਜੀਐੱਨਆਰਈਜੀਐੱਸ ਜਾਂ ਫ਼ੰਡਿੰਗ ਦੇ ਕਿਸੇ ਹੋਰ ਸਮਰਪਿਤ ਸਰੋਤ ਰਾਹੀਂ ਪਖਾਨਿਆਂ ਦੇ ਨਿਰਮਾਣ ਲਈ 12,000 ਰੁਪਏ ਦੀ ਸਹਾਇਤਾ ਵੀ ਮੁਹੱਈਆ ਕਰਵਾਈ ਜਾਂਦੀ ਹੈ। ਇਸ ਯੋਜਨਾ ਵਿੱਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਤਹਿਤ ਐੱਲਪੀਜੀ ਕਨੈਕਸ਼ਨ, ਬਿਜਲੀ ਕਨੈਕਸ਼ਨ, ਜਲ–ਜੀਵਨ ਮਿਸ਼ਨ ਆਦਿ ਪੀਣ ਵਾਲੇ ਸਾਫ਼ ਪਾਣੀ ਤੱਕ ਪਹੁੰਚ ਮੁਹੱਈਆ ਕਰਵਾਉਣ ਲਈ ਭਾਰਤ ਸਰਕਾਰ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਹੋਰ ਯੋਜਨਾਵਾਂ ਨਾਲ ਕੇਂਦਰਮੁਖਤਾ ਦੀਆਂ ਵਿਵਸਥਾਵਾਂ ਹਨ।

 

***

 

ਡੀਐੱਸ/ਵੀਜੇ/ਏਕੇ


(Release ID: 1690121) Visitor Counter : 238