ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਵਿੱਚ ਕੁਲ ਰਿਕਵਰ ਕੇਸਾਂ ਨੇ ਪੁਸ਼ਟੀ ਵਾਲੇ ਮਾਮਲਿਆਂ ਨੂੰ 1 ਕਰੋੜ ਤੋਂ ਵੀ ਜ਼ਿਆਦਾ ਦੇ ਫ਼ਰਕ ਨਾਲ ਪਿੱਛੇ ਛੱਡ ਦਿੱਤਾ ਹੈ
ਰੋਜ਼ਾਨਾ ਹੋਣ ਵਾਲੀਆਂ ਮੌਤਾਂ ਕਰੀਬ 8 ਮਹੀਨਿਆਂ ਬਾਅਦ ਘਟ ਕੇ 145 ਰਹਿ ਗਈਆਂ ਹਨ
Posted On:
18 JAN 2021 12:07PM by PIB Chandigarh
ਇਕ ਮਹੱਤਵਪੂਰਣ ਪ੍ਰਾਪਤੀ ਵਿੱਚ, ਭਾਰਤ ਦੇ ਕੁੱਲ ਰਿਕਵਰ ਹੋਏ ਕੇਸਾਂ ਦੀ ਗਿਣਤੀ , ਅੱਜ ਐਕਟਿਵ ਕੇਸਾਂ ਦੀ ਗਿਣਤੀ ਨਾਲੋਂ ਇਕ ਕਰੋੜ ਤੋਂ ਵੱਧ ਹੋ ਗਈ ਹੈ ।
ਰਿਕਵਰੀ ਦੀ ਕੁੱਲ ਗਿਣਤੀ 1,02,11,342 ਨੂੰ ਛੂਹ ਗਈ ਹੈ ਜਦਕਿ ਦੇਸ਼ ਵਿੱਚ ਐਕਟਿਵ ਕੇਸ ਅੱਜ 2,08,012 'ਤੇ ਖੜੇ ਹਨ। ਦੋਵਾਂ ਵਿੱਚਲਾ ਪਾੜਾ ਕ੍ਰਮਵਾਰ 1,00,03,330 ਦੇ ਅੰਕੜੇ ਨੂੰ ਛੂਹਣ ਵੱਲ ਅੱਗੇ ਵੱਧ ਗਿਆ ਹੈ । ਕੁੱਲ ਰਿਕਵਰ ਹੋਏ ਕੇਸ ਦੇਸ਼ ਵਿੱਚ ਐਕਟਿਵ ਮਾਮਲਿਆਂ ਨਾਲੋਂ ਲਗਭਗ 50 ਗੁਣਾ ਹੋ ਗਏ ਹਨ।
ਇਸਦੇ ਨਾਲ ਹੀ, ਭਾਰਤ ਵਿੱਚ ਰਿਕਵਰੀ ਦੀ ਦਰ ਵੱਧ ਕੇ 96.59 ਫ਼ੀਸਦ ਨੂੰ ਛੂਹ ਗਈ ਹੈ।
ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 14,457 ਕੇਸਾਂ ਦੀ ਰਿਕਵਰੀ ਦਰਜ ਕੀਤੀ ਗਈ ਹੈ ਜਦੋਂ ਕਿ ਪਿਛਲੇ 24 ਘੰਟਿਆਂ ਵਿੱਚ ਨਵੇਂ ਪੁਸ਼ਟੀ ਵਾਲੇ ਕੇਸਾਂ ਦੀ ਗਿਣਤੀ 13,788 ਰਿਪੋਰਟ ਕੀਤੀ ਗਈ ਹੈ ।
ਜਿਵੇਂ ਕਿ ਭਾਰਤ ਦੇ ਰੋਜ਼ਾਨਾ ਐਕਟਿਵ ਮਾਮਲਿਆਂ ਵਿੱਚ ਨਿਰੰਤਰ ਗਿਰਾਵਟ ਦਾ ਰੁਝਾਨ ਦਿਖਾਈ ਦੇ ਰਿਹਾ ਹੈ । ਦੇਸ਼ ਵਿੱਚ ਕੋਵਿਡ- 19 ਕਾਰਨ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਵਿੱਚ ਵੀ ਲਗਾਤਾਰ ਗਿਰਾਵਟ ਦੇਖਣ ਨੂੰ ਮਿਲੀ ਹੈ। ਦੇਸ਼ ਨੇ ਪਿਛਲੇ 24 ਘੰਟਿਆਂ ਵਿੱਚ ਲਗਭਗ 8 ਮਹੀਨਿਆਂ (7 ਮਈ 23 ਦਿਨਾਂ) ਤੋਂ ਬਾਅਦ 150 ਤੋਂ ਘੱਟ ਮੌਤਾਂ (145) ਦਰਜ ਕੀਤੀਆਂ ਹਨ ।
ਹੇਠਾਂ ਦਿੱਤੇ ਗਏ ਗ੍ਰਾਫ ਵਿੱਚ ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਰਾਜਾਂ ਵੱਲੋਂ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੇ ਯੋਗਦਾਨ ਨੂੰ ਦਰਸਾਇਆ ਗਿਆ ਹੈ। 15 ਰਾਜਾਂ ਨੇ 0 ਮੌਤਾਂ ਵਿੱਚ ਯੋਗਦਾਨ ਪਾਇਆ ਹੈ, 13 ਰਾਜਾਂ ਵਲੋਂ 1 ਤੋਂ 5 ਰੋਜ਼ਾਨਾ ਮੌਤਾਂ ਦਾ ਯੋਗਦਾਨ ਪਾਇਆ ਗਿਆ ਹੈ, 4 ਰਾਜਾਂ ਨੇ 5 ਤੋਂ 10 ਮੌਤਾਂ ਦਾ ਯੋਗਦਾਨ ਪਾਇਆ ਹੈ, 1 ਰਾਜ ਨੇ 10 ਤੋਂ 20 ਮੌਤਾਂ ਵਿੱਚ ਅਤੇ 20 ਤੋਂ ਵੱਧ ਰਾਜਾਂ ਨੇ 2 ਮੌਤਾਂ ਦਾ ਯੋਗਦਾਨ ਪਾਇਆ ਹੈ।
ਨਵੇਂ ਰਿਕਵਰ ਕੀਤੇ ਕੇਸਾਂ ਵਿਚੋਂ 71.70 ਫ਼ੀਸਦ ਮਾਮਲੇ 7 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸੰਬੰਧਤ ਪਾਏ ਜਾ ਰਹੇ ਹਨ ।
ਕੇਰਲ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 4,408 ਨਵੀ ਰਿਕਵਰੀ ਹੋਈ ਹੈ। ਪਿਛਲੇ 24 ਘੰਟਿਆਂ ਵਿੱਚ ਮਹਾਰਾਸ਼ਟਰ ਵਿੱਚ 2,342 ਲੋਕ ਰਿਕਵਰ ਹੋਏ, ਇਸ ਤੋਂ ਬਾਅਦ ਕਰਨਾਟਕ ਵਿੱਚ 855 ਲੋਕ ਰਿਕਵਰ ਹੋਏ ਹਨ ।
ਨਵੇਂ ਕੇਸਾਂ ਵਿਚੋਂ 76.17 ਫ਼ੀਸਦ ਕੇਸ ਛੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਤੋਂ ਰਿਪੋਰਟ ਕੀਤੇ ਜਾ ਰਹੇ ਹਨ।
ਕੇਰਲ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 5,005 ਨਵੀ ਰਿਕਵਰੀ ਦੇ ਮਾਮਲੇ ਹਨ ਇਸ ਤੋਂ ਬਾਅਦ ਮਹਾਰਾਸ਼ਟਰ ਅਤੇ ਕਰਨਾਟਕ ਵਿੱਚ ਕ੍ਰਮਵਾਰ 3,081 ਅਤੇ 745 ਵਿਅਕਤੀ ਸਿਹਤਯਾਬ ਹੋਏ ਹਨ।
ਸੱਤ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਪਿਛਲੇ 24 ਘੰਟਿਆਂ ਦੌਰਾਨ ਹੋਈਆਂ ਮੌਤਾਂ ਦੇ ਕੁੱਲ ਮਾਮਲਿਆਂ ਵਿੱਚ 83.45 ਫ਼ੀਸਦ ਦਾ ਹਿੱਸਾ ਪਾਇਆ ਹੈ।
ਮਹਾਰਾਸ਼ਟਰ ਵਿੱਚ 50 ਮੌਤਾਂ ਰਿਪੋਰਟ ਹੋਈਆਂ ਹਨ। ਕੇਰਲ ਵਿੱਚ ਵੀ ਮੌਤਾਂ ਦੀ ਗਿਣਤੀ 21 ਦਰਜ ਹੋਈ ਹੈ, ਜਦਕਿ ਪੱਛਮੀ ਬੰਗਾਲ ਵਿੱਚ 12 ਨਵੀਆਂ ਮੌਤਾਂ ਰਿਪੋਰਟ
****
ਐਮ.ਵੀ.
(Release ID: 1689728)
Visitor Counter : 213
Read this release in:
Tamil
,
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Telugu
,
Malayalam