ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਨੇ ਇਕ ਮਹੱਤਵਪੂਰਣ ਮੀਲਪੱਖਰ ਹਾਸਲ ਕੀਤਾ - ਐਕਟਿਵ ਕੇਸਾਂ ਦੀ ਦਰ ਪਹਿਲੀ ਵਾਰ ਹੋਰ ਗਿਰਾਵਟ ਤੋਂ ਬਾਅਦ ਕੁਲ ਪੁਸ਼ਟੀ ਵਾਲੇ ਮਾਮਲਿਆਂ ਚੋਂ ਸਿਰਫ 2 ਫ਼ੀਸਦ ਤੋਂ ਘੱਟ ਰਹਿ ਗਈ
ਪਿਛਲੇ 23 ਦਿਨਾਂ ਤੋਂ ਰੋਜ਼ਾਨਾ 300 ਤੋਂ ਘੱਟ ਮੌਤਾਂ ਦਰਜ ਹੋ ਰਹੀਆਂ ਹਨ
ਪਿਛਲੇ 10 ਦਿਨਾਂ ਦੌਰਾਨ ਭਾਰਤ ਵਿੱਚ 20,000 ਤੋਂ ਘੱਟ ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ
Posted On:
17 JAN 2021 12:19PM by PIB Chandigarh
ਭਾਰਤ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਨਿਰੰਤਰ ਗਿਰਾਵਟ ਦਰਜ ਕਰਵਾ ਰਿਹਾ ਹੈ ਅਤੇ ਐਕਟਿਵ ਮਾਮਲਿਆਂ ਵਿੱਚ ਨਿਰੰਤਰ ਗਿਰਾਵਟ ਦੀ ਰਿਪੋਰਟ ਦੇ ਸਿੱਟੇ ਵਜੋਂ ਕਟੌਤੀ ਦੀ ਨਿਰੰਤਰ ਚਾਲ 'ਤੇ ਜਾਰੀ ਹੈ।
ਪਹਿਲੀ ਵਾਰ, ਕੁੱਲ ਪੁਸ਼ਟੀ ਵਾਲੇ ਮਾਮਲਿਆਂ 'ਚ ਐਕਟਿਵ ਮਾਮਲਿਆਂ ਵਿੱਚ ਭਾਰਤ ਦਾ ਹਿੱਸਾ 2 ਫ਼ੀਸਦ (1.98 ਫ਼ੀਸਦ) ਤੋਂ ਹੇਠਾਂ ਆ ਗਿਆ ਹੈ।
ਪਿਛਲੇ 24 ਘੰਟਿਆਂ ਵਿੱਚ, ਰੋਜ਼ਾਨਾ ਨਵੇਂ ਪੁਸ਼ਟੀ ਵਾਲੇ 15,144 ਕੇਸ ਦਰਜ ਕੀਤੇ ਗਏ ਹਨ। ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਘੱਟ ਕੇ 2,08,826 ਹੋ ਗਈ ਹੈ। ਰੋਜ਼ਾਨਾ ਨਵੇਂ ਕੇਸ ਪਿਛਲੇ 10 ਦਿਨਾਂ ਤੋਂ 20,000 ਤੋਂ ਘੱਟ ਦਰਜ ਹੋ ਰਹੇ ਹਨ।
ਅੰਕੜੇ ਪਿਛਲੇ 24 ਘੰਟਿਆਂ ਵਿੱਚ ਐਕਟਿਵ ਕੇਸਾਂ ਵਿੱਚ ਤਬਦੀਲੀ ਨੂੰ ਦਰਸਾਉਂਦੇ ਹਨ। ਕੇਰਲ ਵਿੱਚ 922 ਨਵੇਂ ਮਾਮਲੇ ਜੁੜਨ ਨਾਲ ਸਭ ਤੋਂ ਵੱਧ ਪੋਜ਼ੀਟਿਵ ਤਬਦੀਲੀ ਦਰਜ ਕੀਤੀ ਗਈ ਹੈ, ਜਦੋਂਕਿ ਮੱਧ ਪ੍ਰਦੇਸ਼ ਵਿੱਚ 433 ਮਾਮਲਿਆਂ ਦੀ ਗਿਰਾਵਟ ਨਾਲ ਸਭ ਤੋਂ ਵੱਧ ਨੈਗੇਟਿਵ ਤਬਦੀਲੀ ਦਰਸਾਈ ਗਈ ਹੈ।
ਪਿਛਲੇ 24 ਘੰਟਿਆਂ ਦੌਰਾਨ 17,170 ਨਵੀਂ ਰਿਕਵਰੀ ਦਰਜ ਕੀਤੀ ਗਈ ਹੈ, ਰਿਕਵਰ ਕੇਸਾਂ ਦਾ ਹਿੱਸਾ ਵੱਧ ਕੇ 96.58 ਫ਼ੀਸਦ ਹੋ ਗਿਆ ਹੈ । ਕੁੱਲ ਰਿਕਵਰ ਕੀਤੇ ਗਏ ਕੇਸ 10,196,885 ਹੋ ਗਏ ਹਨ। ਕੁੱਲ ਰਿਕਵਰੀ ਵਾਲੇ ਮਾਮਲੇ 99,88,059 ਹੋ ਗਏ ਹਨ । ਜਿਹੜੇ ਐਕਟਿਵ ਮਾਮਲਿਆਂ ਨਾਲੋਂ 48.83 ਗੁਣਾ ਵਧੇਰੇ ਹਨ।
ਨਵੇਂ ਰਿਕਵਰ ਮਾਮਲਿਆਂ ਵਿਚੋਂ 80.53 ਫ਼ੀਸਦ ਮਾਮਲੇ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਪਾਏ ਜਾ ਰਹੇ ਹਨ।
ਕੇਰਲ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 5,011 ਨਵੇਂ ਰਿਕਵਰੀ ਦੇ ਮਾਮਲੇ ਰਿਪੋਰਟ ਹੋਏ ਹਨ। ਪਿਛਲੇ 24 ਘੰਟਿਆਂ ਦੌਰਾਨ ਮਹਾਰਾਸ਼ਟਰ ਵਿੱਚ 3,039 ਲੋਕ ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਵਿੱਚ 930 ਵਿਅਕਤੀ ਸਿਹਤਯਾਬ ਹੋਏ ਹਨ।
81ਫੀਸਦ ਨਵੇਂ ਪੁਸ਼ਟੀ ਵਾਲੇ ਕੇਸ 8 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ ਦਰਜ ਕੀਤੇ ਜਾ ਰਹੇ ਹਨ।
ਕੇਰਲ ਵਿੱਚ 5,960 ਰੋਜ਼ਾਨਾ ਨਵੇਂ ਪੁਸ਼ਟੀ ਕੇਸ ਰਿਪੋਰਟ ਹੋਏ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਅਤੇ ਤਾਮਿਲਨਾਡੂ ਕ੍ਰਮਵਾਰ 2,910 ਅਤੇ 610 ਨਵੇਂ ਕੇਸ ਰਿਪੋਰਟ ਕੀਤੇ ਗਏ ਹਨ।
ਭਾਰਤ ਵਿੱਚ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਪਿਛਲੇ 23 ਦਿਨਾਂ ਤੋਂ ਭਾਰਤ ਵਿੱਚ ਰੋਜ਼ਾਨਾ 300 ਤੋਂ ਘੱਟ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ।
ਪਿਛਲੇ 24 ਘੰਟਿਆਂ ਵਿੱਚ ਛੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ 181 ਮੌਤਾਂ ਵਿੱਚੋਂ ਮੌਤ ਦੇ 66.30 ਫ਼ੀਸਦ ਮਾਮਲਿਆਂ ਦੀ ਰਿਪੋਰਟ ਕੀਤੀ ਹੈ।
ਮਹਾਰਾਸ਼ਟਰ ਵਿੱਚ 52 ਨਵੀਆਂ ਮੌਤਾਂ ਦਰਜ ਹੋਈਆਂ ਹਨ। ਕੇਰਲ ਵਿੱਚ 27 ਜਦਕਿ ਪੱਛਮੀ ਬੰਗਾਲ ਵਿੱਚ 15 ਹੋਰ ਮੌਤਾਂ ਹੋਈਆਂ ਹਨ।
****
ਐਮਵੀ / ਐਸਜੇ
(Release ID: 1689510)
Visitor Counter : 197