ਪ੍ਰਧਾਨ ਮੰਤਰੀ ਦਫਤਰ

ਸਟਾਰਟ–ਅੱਪਸ, ਭਾਰਤ ਨੂੰ ਆਤਮ–ਨਿਰਭਰ ਬਣਾਉਣ ‘ਚ ਅਹਿਮ ਭੂਮਿਕਾ ਨਿਭਾ ਰਹੇ ਹਨ: ਪ੍ਰਧਾਨ ਮੰਤਰੀ ਮੋਦੀ

Posted On: 16 JAN 2021 9:10PM by PIB Chandigarh

https://youtu.be/LndU9VjsDs8

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਰੋਨਾ ਸੰਕਟ ਦੌਰਾਨ ਆਤਮਨਿਰਭਰਤਾ ਵਿੱਚ ਭਾਰਤੀ ਸਟਾਰਟਅੱਪਸ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਹ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ‘ਪ੍ਰਾਰੰਭ: ਸਟਾਰਟਅੱਪ ਇੰਡੀਆ ਇੰਟਰਨੈਸ਼ਨਲ ਸਮਿਟ’ ਨੂੰ ਸੰਬੋਧਨ ਕਰ ਰਹੇ ਸਨ।

 

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 45 ਫ਼ੀਸਦੀ ਸਟਾਰਟਅੱਪਸ ਟੀਅਰ 2 ਅਤੇ ਟੀਅਰ 3 ਸ਼ਹਿਰਾਂ ‘ਚ ਹਨ ਅਤੇ ਸਥਾਨਕ ਉਤਪਾਦਾਂ ਦੇ ਬ੍ਰਾਂਡ ਅੰਬੈਸਡਰਸ ਵਜੋਂ ਕੰਮ ਕਰ ਰਹੇ ਹਨ। ਹਰੇਕ ਰਾਜ ਸਥਾਨਕ ਸੰਭਾਵਨਾਵਾਂ ਮੁਤਾਬਕ ਸਟਾਰਟਅੱਪਸ ਦੀ ਮਦਦ ਦੇ ਨਾਲ–ਨਾਲ ਉਨ੍ਹਾਂ ਨੂੰ ਪ੍ਰਫ਼ੁੱਲਤ ਕਰ ਰਿਹਾ ਹੈ ਅਤੇ ਦੇਸ਼ ਦੇ 80 ਫ਼ੀਸਦੀ ਜ਼ਿਲ੍ਹੇ ਹੁਣ ‘ਸਟਾਰਟਅੱਪ ਇੰਡੀਆ’ ਮਿਸ਼ਨ ਦਾ ਹਿੱਸਾ ਹਨ। ਪ੍ਰਧਾਨ ਮੰਤਰੀ ਨੇ ਭੋਜਨ ਤੇ ਖੇਤੀਬਾੜੀ ਖੇਤਰ ਵਿੱਚ ਨਵੀਆਂ ਸੰਭਾਵਨਾਵਾਂ ਨੂੰ ਉਜਾਗਰ ਕੀਤਾ ਕਿਉਂਕਿ ਲੋਕ ਹੁਣ ਆਪਣੀ ਖ਼ੁਰਾਕ ਬਾਰੇ ਵਧੇਰੇ ਜਾਗਰੂਕ ਹੋ ਰਹੇ ਹਨ। ਭਾਰਤ ਨੇ ਇਨ੍ਹਾਂ ਖੇਤਰਾਂ ਦੇ ਵਿਕਾਸ ਵੱਲ ਖ਼ਾਸ ਧਿਆਨ ਦਿੱਤਾ ਹੈ ਕਿਉਂਕਿ ਇੱਕ ‘ਐਗ੍ਰੀ ਇਨਫ਼੍ਰਾ ਫ਼ੰਡ’ ਇੱਕ ਲੱਖ ਕਰੋੜ ਦੇ ਪੂੰਜੀ–ਅਧਾਰ ਨਾਲ ਕਾਇਮ ਕੀਤਾ ਗਿਆ ਹੈ। ਇਨ੍ਹਾਂ ਨਵੇਂ ਆਯਾਮਾਂ ਨਾਲ ਸਟਾਰਟਅੱਪਸ ਕਿਸਾਨਾਂ ਨਾਲ ਤਾਲਮੇਲ ਕਰ ਕੇ ਵਧੇਰੇ ਅਸਾਨੀ ਨਾਲ ਮਿਆਰੀ ਉਤਪਾਦ ਖੇਤ ਤੋਂ ਸਿੱਧੇ ਮੇਜ਼ ਤੱਕ ਲਿਆ ਰਹੇ ਹਨ।

 

ਪ੍ਰਧਾਨ ਮੰਤਰੀ ਨੇ ਕੋਰੋਨਾ ਸੰਕਟ ਦੌਰਾਨ ‘ਆਤਮਨਿਰਭਰਤਾ’ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਉਜਾਗਰ ਕੀਤਾ। ਸਟਾਰਟਅੱਪਸ ਨੇ ਸੈਨੀਟਾਈਜ਼ਰਸ, ਪੀਪੀਈ ਕਿਟਸ ਤੇ ਸਬੰਧਿਤ ਸਪਲਾਈ–ਚੇਨਾਂ ਦੀ ਉਪਲਬਧਤਾ ਸੁਨਿਸ਼ਚਿਤ ਕਰਨ ‘ਚ ਪ੍ਰਮੁੱਖ ਭੂਮਿਕਾ ਨਿਭਾਈ ਸੀ। ਉਨ੍ਹਾਂ ਕਰਿਆਨੇ (ਗ੍ਰੌਸਰੀ), ਘਰ ਦੇ ਬੂਹੇ ‘ਤੇ ਦਵਾਈਆਂ ਦੀ ਡਿਲਿਵਰੀ, ਮੋਹਰੀ ਕਰਮਚਾਰੀਆਂ ਨੂੰ ਲਿਆਉਣ–ਲਿਜਾਣ ਅਤੇ ਔਨਲਾਈਨ ਅਧਿਐਨ ਸਮੱਗਰੀ ਜਿਹੀਆਂ ਸਥਾਨਕ ਜ਼ਰੂਰਤਾਂ ਦੀ ਪੂਰਤੀ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਪ੍ਰਧਾਨ ਮੰਤਰੀ ਨੇ ਮਾੜੇ ਹਾਲਾਤ ਵਿੱਚ ਮੌਕਾ ਲੱਭਣ ਅਤੇ ਆਪਦਾ ਦੌਰਾਨ ਆਤਮ–ਵਿਸ਼ਵਾਸ ਭਰਨ ਦੀ ਸਟਾਰਟਅੱਪ ਭਾਵਨਾ ਦੀ ਸ਼ਲਾਘਾ ਕੀਤੀ।

 

*****

 

ਡੀਐੱਸ



(Release ID: 1689247) Visitor Counter : 84