ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 18 ਜਨਵਰੀ ਨੂੰ ਅਹਿਮਦਾਬਾਦ ਮੈਟਰੋ ਰੇਲ ਪ੍ਰੋਜੈਕਟ ਫੇਜ਼-II ਅਤੇ ਸੂਰਤ ਮੈਟਰੋ ਰੇਲ ਪ੍ਰੋਜੈਕਟ ਦਾ ਭੂਮੀ ਪੂਜਨ ਕਰਨਗੇ

Posted On: 16 JAN 2021 8:22PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 18 ਜਨਵਰੀ ਨੂੰ ਸਵੇਰੇ 10:30 ਵਜੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਅਹਿਮਦਾਬਾਦ ਮੈਟਰੋ ਰੇਲ ਪ੍ਰੋਜੈਕਟ ਫੇਜ਼-II ਅਤੇ ਸੂਰਤ ਮੈਟਰੋ ਰੇਲ ਪ੍ਰੋਜੈਕਟ ਦਾ ਭੂਮੀ ਪੂਜਨ ਕਰਨਗੇ। ਇਸ ਮੌਕੇ ਗੁਜਰਾਤ ਦੇ ਰਾਜਪਾਲ, ਕੇਂਦਰੀ ਗ੍ਰਹਿ ਮੰਤਰੀ, ਗੁਜਰਾਤ ਦੇ ਮੁੱਖ ਮੰਤਰੀ ਅਤੇ ਕੇਂਦਰੀ ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰੀ ਮੌਜੂਦ ਰਹਿਣਗੇ। ਮੈਟਰੋ ਪ੍ਰੋਜੈਕਟ ਇਨ੍ਹਾਂ ਸ਼ਹਿਰਾਂ ਨੂੰ ਵਾਤਾਵਰਣ ਲਈ ਅਨੁਕੂਲ ‘ਮਾਸ ਰੈਪਿਡ ਟਰਾਂਜ਼ਿਟ ਸਿਸਟਮ’ ਪ੍ਰਦਾਨ ਕਰਨਗੇ।

 

ਅਹਿਮਦਾਬਾਦ ਮੈਟਰੋ ਰੇਲ ਪ੍ਰੋਜੈਕਟ ਫੇਜ਼-II ਬਾਰੇ

 

ਅਹਿਮਦਾਬਾਦ ਮੈਟਰੋ ਰੇਲ ਪ੍ਰੋਜੈਕਟ ਫੇਜ਼-II ਦੋ ਕੌਰੀਡੋਰਾਂ ਸਮੇਤ 28.25 ਕਿਲੋਮੀਟਰ ਲੰਬਾ ਹੈ। ਪਹਿਲਾ ਕੌਰੀਡੋਰ 22.8 ਕਿਲੋਮੀਟਰ ਲੰਬਾ ਹੈ ਅਤੇ ਮੋਤੇਰਾ ਸਟੇਡੀਅਮ ਤੋਂ ਮਹਾਤਮਾ ਮੰਦਿਰ ਤੱਕ ਜਾਂਦਾ ਹੈ। ਦੂਸਰਾ ਕੋਰੀਡੋਰ 5.4 ਕਿਲੋਮੀਟਰ ਲੰਬਾ ਹੈ ਅਤੇ ਜੀਐੱਨਐੱਲਯੂ ਤੋਂ ਲੈ ਕੇ ਜੀਆਈਐੱਫ਼ਟੀ ਸਿਟੀ ਤੱਕ ਜਾਂਦਾ ਹੈ। ਮੁਕੰਮਲ ਹੋਣ ਤੱਕ ਫੇਜ਼-II ਪ੍ਰੋਜੈਕਟ ਦੀ ਕੁੱਲ ਲਾਗਤ 5,384 ਕਰੋੜ ਰੁਪਏ ਹੈ।

 

ਸੂਰਤ ਮੈਟਰੋ ਰੇਲ ਪ੍ਰੋਜੈਕਟ ਬਾਰੇ

 

ਸੂਰਤ ਮੈਟਰੋ ਰੇਲ ਪ੍ਰੋਜੈਕਟ 40.35 ਕਿਲੋਮੀਟਰ ਲੰਬਾ ਹੈ ਅਤੇ ਇਸ ਵਿੱਚ ਵੀ ਦੋ ਕੌਰੀਡੋਰ ਹਨ। ਪਹਿਲਾ ਕੌਰੀਡੋਰ 21.61 ਕਿਲੋਮੀਟਰ ਲੰਬਾ ਹੈ ਅਤੇ ਸਰਥਾਣਾ ਤੋਂ ਡ੍ਰੀਮ ਸਿਟੀ ਤੱਕ ਜਾਂਦਾ ਹੈ। ਦੂਸਰਾ ਕੌਰੀਡੋਰ 18.74 ਕਿਲੋਮੀਟਰ ਲੰਬਾ ਹੈ ਅਤੇ ਭੇਸਨ ਤੋਂ ਸਰੋਲੀ ਤੱਕ ਜਾਂਦਾ ਹੈ। ਮੁਕੰਮਲ ਹੋਣ ਤੱਕ ਪ੍ਰੋਜੈਕਟ ਦੀ ਕੁੱਲ ਲਾਗਤ 12,020 ਕਰੋੜ ਰੁਪਏ ਹੈ।

 

*****

 

ਡੀਐੱਸ/ ਏਕੇਜੇ



(Release ID: 1689232) Visitor Counter : 162