ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਹੋਰ ਘਟ ਕੇ 2.13 ਲੱਖ ਰਹਿ ਗਈ ਹੈ
ਭਾਰਤ ਰੋਜ਼ਾਨਾ ਘੱਟ ਐਕਟਿਵ ਮਾਮਲਿਆਂ ਦੇ ਰੁਝਾਨ ਨੂੰ ਕਾਇਮ ਰੱਖ ਰਿਹਾ ਹੈ; ਪਿਛਲੇ 24 ਘੰਟਿਆਂ ਵਿੱਚ 15,590 ਨਵੇਂ ਮਾਮਲੇ ਦਰਜ ਕੀਤੇ ਗਏ ਹਨ
Posted On:
15 JAN 2021 1:10PM by PIB Chandigarh
ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ ਨਿਰੰਤਰ ਹੇਠਾਂ ਦੀ ਲਹਿਰ ਨੂੰ ਦਰਸਾ ਰਹੀ ਹੈ ।. ਇਹ ਅੱਜ ਘਟ ਕੇ 2.13 ਲੱਖ (2,13,027) ਰਹਿ ਗਈ ਹੈ। ਮੌਜੂਦਾ ਐਕਟਿਵ ਮਾਮਲੇ ਭਾਰਤ ਦੇ ਕੁੱਲ ਪੋਜੀਟਿਵ ਮਾਮਲਿਆਂ ਦੇ ਸਿਰਫ 2.03 ਫੀਸਦ ਰਹਿ ਗਏ ਹਨ ।
ਪਿਛਲੇ ਕੁਝ ਦਿਨਾਂ ਤੋਂ ਭਾਰਤ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸ ਘਟਦੇ ਜਾ ਰਹੇ ਹਨ। ਪਿਛਲੇ ਦਿਨਾਂ ਦੌਰਾਨ, ਹਰ ਦਿਨ 20,000 ਤੋਂ ਵੀ ਘੱਟ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ, ਭਾਰਤ ਵਿੱਚ ਸਿਰਫ 15,590 ਵਿਅਕਤੀ ਕੋਵਿਡ ਤੋਂ ਸੰਕਰਮਿਤ ਹੋਏ ਹਨ । ਇਸੇ ਸਮੇਂ ਦੌਰਾਨ, ਭਾਰਤ ਨੇ 15,975 ਨਵੀਆਂ ਰਿਕਵਰੀਆਂ ਵੀ ਦਰਜ ਕੀਤੀਆਂ ਗਈਆਂ ਹਨ ਅਤੇ ਸਿਹਤਯਾਬੀ ਮਗਰੋਂ ਸੰਕਰਮਿਤ ਹੋਏ ਲੋਕਾਂ ਨੂੰ ਛੁੱਟੀ ਦਿੱਤੀ ਗਈ ਹੈ ।
ਪਿਛਲੇ ਸੱਤ ਦਿਨਾਂ ਦੌਰਾਨ ਭਾਰਤ ਵਿੱਚ ਪ੍ਰਤੀ ਮਿਲੀਅਨ ਆਬਾਦੀ ਦੇ ਮਗਰ 87 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਇਹ ਵਿਸ਼ਵ ਵਿਚ ਸਭ ਤੋਂ ਘੱਟ ਗਿਣਤੀ ਹੈ। ਜਦੋਂ ਰੂਸ, ਜਰਮਨੀ, ਬ੍ਰਾਜ਼ੀਲ, ਫਰਾਂਸ, ਇਟਲੀ, ਅਮਰੀਕਾ ਅਤੇ ਯੂਕੇ ਵਰਗੇ ਦੇਸ਼ਾਂ ਨਾਲ ਤੁਲਨਾ ਕੀਤੀ ਜਾਂਦੀ ਹੈ ਤਾਂ ਇਹ ਗਿਣਤੀ ਕਾਫ਼ੀ ਘੱਟ ਹੈ।
ਕੁੱਲ ਰਿਕਵਰ ਮਾਮਲੇ ਅੱਜ 10,162,738 ਹੋ ਗਏ ਹਨ । ਰਿਕਵਰ ਅਤੇ ਐਕਟਿਵ ਕੇਸਾਂ ਵਿਚਲਾ ਪਾੜਾ, ਜੋ ਨਿਰੰਤਰ ਵਧ ਰਿਹਾ ਹੈ ਅਤੇ 99 ਲੱਖ ਨੂੰ ਪਾਰ ਕਰ ਗਿਆ ਹੈ । ਇਸ ਸਮੇਂ ਇਹ ਮਾਮਲੇ 99,49,711 ਦੇ ਪੱਧਰ 'ਤੇ ਪਹੁੰਚ ਗਿਆ ਹੈ ।
ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਵੱਧ ਰਹੀਆਂ ਰਿਕਵਰੀਆਂ ਨੇ ਰਿਕਵਰੀ ਦਰ ਨੂੰ ਹੋਰ ਵੀ ਸੁਧਾਰ ਕੇ ਅੱਜ 96.52 ਫੀਸਦ ਕਰ ਦਿੱਤਾ ਹੈ।
ਨਵੇਂ ਰਿਕਵਰ ਕੇਸਾਂ ਵਿਚੋਂ 81.15 ਫੀਸਦ ਮਾਮਲਿਆਂ ਨੂੰ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਮੰਨਿਆ ਜਾ ਰਿਹਾ ਹੈ।
ਕੇਰਲ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 4,337 ਨਵੇਂ ਰਿਕਵਰੀ ਦੇ ਕੇਸ ਦਰਜ ਹੋਏ ਹਨ। ਪਿਛਲੇ 24 ਘੰਟਿਆਂ ਵਿੱਚ ਮਹਾਰਾਸ਼ਟਰ ਵਿੱਚ 3,309 ਨਵੀਆਂ ਰਿਕਵਰੀਆਂ ਹੋਇਆਂ ਹਨ । ਇਸ ਤੋਂ ਬਾਅਦ ਛੱਤੀਸਗੜ੍ਹ ਵਿੱਚ 970 ਹੋਰ ਵਿਅਕਤੀ ਸਿਹਤਯਾਬ ਹੋਏ ਹਨ।
ਸੱਤ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਨਵੇਂ ਦਰਜ ਕੀਤੇ ਗਏ ਕੇਸਾਂ ਵਿੱਚ 77.56 ਫੀਸਦ ਦਾ ਯੋਗਦਾਨ ਪਾਇਆ ਹੈ।
ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਵੱਧ ਰੋਜ਼ਾਨਾ 5,490 ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਹਨ । ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 3,579 ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਹਨ, ਜਦਕਿ ਪੱਛਮੀ ਬੰਗਾਲ ਵਿੱਚ 680 ਨਵੇਂ ਮਾਮਲੇ ਸਾਹਮਣੇ ਆਏ ਹਨ ।
ਪਿਛਲੇ 24 ਘੰਟਿਆਂ ਦੌਰਾਨ 191 ਮਾਮਲਿਆਂ ਵਿੱਚ ਮੌਤਾਂ ਦਰਜ ਹੋਈਆਂ ਹਨ।
73.30 ਫੀਸਦ ਨਵੀਆਂ ਮੌਤਾਂ 6 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ ਦਰਜ ਹੋਈਆਂ ਹਨ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਮਰਨ ਵਾਲਿਆਂ ਦੀ ਗਿਣਤੀ 70 ਸੀ। ਕੇਰਲ ਅਤੇ ਪੱਛਮੀ ਬੰਗਾਲ ਵਿਚ ਰੋਜ਼ਾਨਾ ਕ੍ਰਮਵਾਰ 19 ਅਤੇ 17 ਮੌਤਾਂ ਰਿਪੋਰਟ ਹੋਈਆਂ ਹਨ।
ਪਿਛਲੇ ਸੱਤ ਦਿਨਾਂ ਦੌਰਾਨ ਭਾਰਤ ਵਿੱਚ ਪ੍ਰਤੀ ਮਿਲੀਅਨ ਆਬਾਦੀ ਦੇ ਮਗਰ ਸਿਰਫ 1 ਨਵੀਂ ਮੌਤ ਦਰਜ ਹੋਈ ਹੈ। ਪੋਜ਼ੀਟਿਵ ਮਾਮਲਿਆਂ ਵਿੱਚੋਂ ਮੌਤ ਦਰ 1.44 ਫੀਸਦ ਹੋਣ ਦੇ ਨਾਲ, ਭਾਰਤ ਵਿੱਚ ਪ੍ਰਤੀ ਮਿਲੀਅਨ ਆਬਾਦੀ ਮਗਰ ਹੋਣ ਵਾਲਿਆਂ ਮੌਤਾਂ ਦੀ ਗਿਣਤੀ ਦੁਨੀਆ ਵਿੱਚ ਸਭ ਤੋਂ ਘੱਟ ਰਿਪੋਰਟ ਹੋ ਰਹੀ ਹੈ।
****
ਐਮਵੀ / ਐਸਜੇ
(Release ID: 1688902)
Visitor Counter : 213