ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ- 19 ਵੈਕਸੀਨ ਰੋਲਆਊਟ
ਡਾਕਟਰ ਹਰਸ਼ ਵਰਧਨ ਨੇ ਭਲਕੇ ਸ਼ੁਰੂ ਹੋਣ ਵਾਲੀ ਰਾਸ਼ਟਰ ਵਿਆਪੀ ਵੈਕਸੀਨੇਸ਼ਨ ਮੁਹਿੰਮ ਦੀਆਂ ਤਿਆਰੀਆਂ ਦੀ ਕੀਤੀ ਸਮੀਖਿਆ , ਉਹਨਾਂ ਨੇ ਕੇਂਦਰੀ ਸਿਹਤ ਮੰਤਰਾਲੇ ਵਿੱਚ ਸਮਰਪਿਤ ਕੋਵਿਡ ਕੰਟਰੋਲ ਰੂਮ ਦਾ ਕੀਤਾ ਦੌਰਾ
ਕੇਂਦਰੀ ਮੰਤਰੀ ਨੇ ਕੋਵਿਡ 19 ਟੀਕੇ ਬਾਰੇ ਖਦਸਿ਼ਆਂ ਨੂੰ ਦੂਰ ਕੀਤਾ ਅਤੇ ਸਵਦੇਸ਼ ਵਿੱਚ ਨਿਰਮਾਣ ਕੀਤੇ ਟੀਕਿਆਂ ਦੀ ਪ੍ਰਭਾਵਸ਼ੀਲਤਾ ਵਿੱਚ ਫਿਰ ਤੋਂ ਭਰੋਸਾ ਪ੍ਰਗਟ ਕੀਤਾ
Posted On:
15 JAN 2021 5:23PM by PIB Chandigarh
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਭਲਕੇ ਸ਼ੁਰੂ ਹੋਣ ਵਾਲੀ ਦੇਸ਼ ਵਿਆਪੀ ਕੋਵਿਡ 19 ਵੈਕਸੀਨੇਸ਼ਨ ਮੁਹਿੰਮ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ । ਕੇਂਦਰੀ ਮੰਤਰੀ ਨੇ ਸਮਰਪਿਤ ਕੋਵਿਡ ਕੰਟਰੋਲ ਰੂਮ ਦਾ ਦੌਰਾ ਵੀ ਕੀਤਾ , ਜੋ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਪ੍ਰੀਮਸਿੱਸ ਨਿਰਮਾਣ ਭਵਨ ਵਿੱਚ ਸਥਾਪਿਤ ਕੀਤਾ ਗਿਆ ਹੈ ।
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਭਲਕੇ 16 ਜਨਵਰੀ 2021 ਨੂੰ ਸਵੇਰੇ 10:30 ਵਜੇ ਕੋਵਿਡ 19 ਵੈਕਸੀਨੇਸ਼ਨ ਦੇ ਪੈਨ ਇੰਡੀਆ ਰੋਲਆਊਟ ਦੇ ਪਹਿਲੇ ਪੜਾਅ ਨੂੰ ਹਰੀ ਝੰਡੀ ਦਿਖਾਉਣਗੇ । ਇਹ ਟੀਕਾਕਰਨ ਪ੍ਰੋਗਰਾਮ ਪੂਰਾ ਦੇਸ਼ ਕਵਰ ਕਰੇਗਾ ਅਤੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੁਲ 3,006 ਸੈਸ਼ਨਸ ਸਾਈਟਸ ਹੋਣਗੀਆਂ , ਜਿਹਨਾਂ ਨੂੰ ਇਸ ਅਭਿਆਸ ਦੌਰਾਨ ਵਰਚੂਅਲੀ ਜੋੜਿਆ ਜਾਵੇਗਾ । ਕਰੀਬ ਹਰੇਕ ਸੈਸ਼ਨ ਸਾਈਟਸ ਤੇ 100 ਲਾਭਪਾਤਰੀਆਂ ਨੂੰ ਭਲਕੇ ਟੀਕਾ ਲਗਾਇਆ ਜਾਵੇਗਾ । ਟੀਕਾਕਰਨ ਮੁਹਿੰਮ ਪੜਾਅਵਾਰ ਢੰਗ ਵਿੱਚ ਤਰਜੀਹੀ ਗਰੁੱਪਾਂ ਨੂੰ ਪਛਾਣ ਕੇ ਲਾਗੂ ਕੀਤੀ ਜਾ ਰਹੀ ਹੈ । ਸਰਕਾਰ ਅਤੇ ਨਿਜੀ ਖੇਤਰ ਦੇ ਸਿਹਤ ਸੰਭਾਲ ਕਾਮੇ ਜਿਸ ਵਿੱਚ ਆਈ ਸੀ ਡੀ ਐੱਸ (ਇੰਟੇਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਰਵਿਸਿਸ) ਵੀ ਸ਼ਾਮਲ ਹਨ । ਪਹਿਲੇ ਪੜਾਅ ਤਹਿਤ ਟੀਕਾ ਪ੍ਰਾਪਤ ਕਰਨਗੇ ।
ਕੋਵਿਡ ਕੰਟਰੋਲ ਰੂਮ ਦੇ ਦੌਰੇ ਦੌਰਾਨ ਡਾਕਟਰ ਹਰਸ਼ ਵਰਧਨ ਨੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਵਿਕਸਿਤ ਆਨਲਾਈਨ ਡਿਜੀਟਲ ਪਲੇਟਫਾਰਮ ਕੋਵਿਨ ਦੇ ਕੰਮਕਾਜ ਦੇ ਹਰੇਕ ਪਹਿਲੂ ਦਾ ਬਰੀਕੀ ਨਾਲ ਨਰੀਖਣ ਕੀਤਾ । ਕੋਵਿਡ ਡਿਜੀਟਲ ਪਲੇਟਫਾਰਮ ਕੋਵਿਡ 19 ਵੈਕਸੀਨੇਸ਼ਨ ਮੁਹਿੰਮ ਲਈ ਵਰਤਿਆ ਜਾਵੇਗਾ । ਇਹ ਵੈਕਸੀਨ ਭੰਡਾਰਾਂ , ਸਟੋਰੇਜ ਤਾਪਮਾਨ ਅਤੇ ਕੋਵਿਡ 19 ਟੀਕੇ ਲਈ ਵਿਅਕਤੀਗਤ ਤੌਰ ਤੇ ਲਾਭਪਾਤਰੀਆਂ ਦੀ ਟ੍ਰੈਕਿੰਗ ਰੀਅਲ ਟਾਈਮ ਜਾਣਕਾਰੀ ਰਾਹੀਂ ਦੇਵੇਗਾ । ਇਹ ਡਿਜੀਟਲ ਪਲੇਟਫਾਰਮ ਕੌਮੀ , ਸੂਬਾ ਅਤੇ ਜਿ਼ਲ੍ਹਾ ਪੱਧਰ ਤੇ ਪ੍ਰੋਗਰਾਮ ਮੈਨੇਜਰਾਂ ਦੀ ਸਹਾਇਤਾ ਕਰੇਗਾ । ਜਦ ਉਹ ਟੀਕਾਕਰਨ ਸੈਸ਼ਨ ਚਲਾ ਰਹੇ ਹੋਣਗੇ । ਇਹ ਉਹਨਾਂ ਨੂੰ ਲਾਭਪਾਤਰੀ ਕਵਰੇਜ , ਲਾਭਪਾਤਰੀ ਡਰੋਪਆਊਟਸ , ਸੈਸ਼ਨਸ ਦੀ ਯੋਜਨਾ ਬਣਾਉਣ ਅਤੇ ਵੈਕਸੀਨ ਦੀ ਵਰਤੋਂ ਵਿੱਚ ਸਹਾਇਤਾ ਦੇਵੇਗਾ । ਇਹ ਪਲੇਟਫਾਰਮ ਕੌਮੀ ਅਤੇ ਸੂਬਾ ਪ੍ਰਸ਼ਾਸਕਾਂ ਨੂੰ ਲਾਭਪਾਤਰੀਆਂ ਦੇ ਲਿੰਗ , ਉਮਰ ਅਤੇ ਹੋਰ ਬਿਮਾਰੀਆਂ ਬਾਰੇ ਡਾਟਾ ਵੱਖਰਾ ਕਰਨ ਅਤੇ ਦੇਖਣ ਯੋਗ ਬਣਾਏਗਾ । ਉਹ ਵੈਕਸੀਨੇਸ਼ਨਸ ਤੇ ਐਡਵਰਸ ਈਵੈਂਟ ਫਾਲਿੰਗ ਇਮੁਨਾਈਜੇਸ਼ਨ ਜੋ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਜਿ਼ਲਿ੍ਆਂ ਤੋਂ ਰਿਪੋਰਟ ਕੀਤੇ ਜਾਣਗੇ ਦਾ ਮੈਟਾ ਡਾਟਾ ਵੀ ਵੇਖ ਸਕਣਗੇ । ਜਿ਼ਲ੍ਹਾ ਪ੍ਰਸ਼ਾਸਕ ਪਿਨ ਕੋਡ ਦਾਖਲ ਕਰਕੇ ਕਿਸੇ ਵੀ ਜਗ੍ਹਾ ਤੇ ਵਧੀਕ ਸੈਸ਼ਨ ਸਾਈਟ ਸਥਾਪਿਤ ਕਰ ਸਕਦੇ ਹਨ , ਜਿਸ ਵਿੱਚ ਮੁਹੱਲਾ ਜਾਂ ਪਿੰਡ ਬਾਰੇ ਵਿਸੇ਼ਸ਼ ਜਾਣਕਾਰੀ ਅਤੇ ਉਹਨਾਂ ਲਈ ਟੀਕਾ ਲਗਾਉਣ ਵਾਲੇ ਨੂੰ ਅਸਾਈਨਮੈਂਟ ਦਿੱਤੀ ਜਾ ਸਕੇਗੀ । ਡਾਕਟਰ ਹਰਸ਼ ਵਰਧਨ ਨੇ ਸਲਾਹ ਦਿੱਤੀ ਕਿ ਅਤਿ ਆਧੁਨਿਕ ਕੋਵਿਨ ਪਲੇਟਫਾਰਮ ਨੂੰ ਵਰਤਦਿਆਂ ਸਿੱਖੇ ਸਬਕਾਂ ਅਤੇ ਸਾਫਟਵੇਅਰ ਤਬਦੀਲੀਆਂ ਨੂੰ ਭਾਰਤ ਦੇ ਯੁਨੀਵਰਸਲ ਇਮੁਨਾਈਜੇਸ਼ਨ ਪ੍ਰੋਗਰਾਮ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ । ਕੇਂਦਰੀ ਮੰਤਰੀ ਨੇ ਕੋਵਿਨ ਉਪਰ ਸਾਰੇ ਗੈਰ ਤਰਜੀਹੀ ਗਰੁੱਪਾਂ ਲਈ ਲਾਭਪਾਤਰੀ ਰਜਿਸਟ੍ਰੇਸ਼ਨ ਪੇਜ ਦੀ ਵੀ ਸਮੀਖਿਆ ਕੀਤੀ । ਉਹਨਾਂ ਸਲਾਹ ਦਿੱਤੀ ਕਿ ਰਜਿਸਟ੍ਰੇਸ਼ਨ ਲਈ ਅਧਿਕਾਰਤ ਹੋਰ ਦਸਤਾਵੇਜ਼ਾਂ ਤੋਂ ਇਲਾਵਾ ਲਾਭਪਾਤਰੀਆਂ ਨੂੰ ਚੋਣ ਡਾਟਾ ਬੇਸ ਨਾਲ ਸੀਡਿੰਗ ਕਰਕੇ ਸਾਫਟਵੇਅਰ ਨੂੰ ਪੂਰੀ ਆਬਾਦੀ ਲਈ ਤਿਆਰ ਕਰਨਾ ਚਾਹੀਦਾ ਹੈ ।
ਸਮਰਪਿਤ ਕੋਵਿਡ ਕੰਟਰੋਲ ਰੂਮ ਦੇਸ਼ ਦੇ ਕੋਵਿਡ 19 ਡਾਟਾ ਨੂੰ ਜਿ਼ਲ੍ਹਾ ਵਾਰ ਮੋਨੀਟਰ ਕਰਨ ਦੇ ਵੱਡੇ ਅਭਿਆਸ ਵਿੱਚ ਵਰਤਣ ਦੇ ਨਾਲ ਨਾਲ ਮਹਾਮਾਰੀ ਦੀ ਸਥਿਤੀ ਦੇ ਮੁਲਾਂਕਣ ਅਤੇ ਡਾਟਾ ਨੂੰ ਡੂੰਘੇ ਮੁਲਾਂਕਣ ਲਈ ਇੰਟਰਪ੍ਰੇਟ ਕਰਨ ਲਈ ਵਰਤਿਆ ਗਿਆ ਹੈ । ਪਿਛਲੇ ਕਈ ਮਹੀਨਿਆਂ ਤੋਂ ਇਸ ਸਮਰਪਿਤ ਕੰਟਰੋਲ ਰੂਮ ਰਾਹੀਂ ਸਰਕਾਰ ਨੇ ਬਹੁਤ ਨੇੜਿਓਂ ਪੈਮਾਨੇ , ਜਿਵੇਂ ਮੌਤ ਦਰ ਦੇ ਕੇਸ , ਸੰਕ੍ਰਮਣ ਦਰ , ਮੌਤ ਦਰ ਅਤੇ ਹੋਰ ਪੈਮਾਨਿਆਂ ਤੇ ਅਧਾਰਿਤ ਜਿਹਨਾਂ ਨੂੰ ਕੰਟੇਨਮੈਂਟ ਨੀਤੀਆਂ ਲਈ ਲਗਾਤਾਰ ਵਰਤਿਆ ਗਿਆ ਹੈ , ਨੂੰ ਮੋਨੀਟਰ ਕੀਤਾ ਹੈ । ਕੰਟਰੋਲ ਰੂਮ ਨੇ ਵੱਖ ਵੱਖ ਮੁਲਕਾਂ ਵੱਲੋਂ ਉਹਨਾਂ ਦੀਆਂ ਹੁੰਗਾਰਾ ਪ੍ਰਣਾਲੀ ਨੂੰ ਅਪਨਾਉਣ ਅਤੇ ਭਾਰਤ ਲਈ ਮੁੱਖ ਸਬਕਾਂ ਵਿੱਚ ਤਬਦੀਲ ਕਰਨ ਲਈ ਵਧੀਆ ਰਣਨੀਤੀਆਂ ਨੂੰ ਟਰੈਕ ਅਤੇ ਰਿਕਾਰਡ ਕਰਨ ਵਿੱਚ ਮਦਦ ਕੀਤੀ ਹੈ ।
ਕੇਂਦਰੀ ਮੰਤਰੀ ਨੇ “ਸੰਚਾਰ ਕੰਟਰੋਲ ਰੂਮ” ਦੀ ਕਾਰਗੁਜ਼ਾਰੀ ਦੀ ਵੀ ਸਮੀਖਿਆ ਕੀਤੀ , ਜੋ ਕੋਵਿਡ 19 ਟੀਕੇ ਲਗਾਉਣ ਦੇ ਸੰਬੰਧ ਵਿੱਚ ਫੈਲੀਆਂ ਅਫਵਾਹਾਂ ਅਤੇ ਗਲਤ ਸੂਚਨਾਵਾਂ ਬਾਰੇ ਮੁਹਿੰਮਾਂ ਨੂੰ ਨੇੜਿਓਂ ਮੋਨੀਟਰ ਕਰਨ ਲਈ ਵਰਤਿਆ ਗਿਆ ਹੈ । ਉਹਨਾਂ ਨੇ ਪ੍ਰਸ਼ਾਸਕੀ ਮਸ਼ੀਨਰੀ ਨੂੰ ਸਲਾਹ ਦਿੱਤੀ ਕਿ ਉਹ ਸਵਾਰਥੀ ਹਿੱਤਾਂ ਵਾਲਿਆਂ ਵੱਲੋਂ ਗਲਤ ਸੂਚਨਾਵਾਂ ਨੂੰ ਫੈਲਾਉਣ ਨੂੰ ਪੂਰੀ ਤਰ੍ਹਾਂ ਰੋਕਣ । ਡਾਕਟਰ ਹਰਸ਼ ਵਰਧਨ ਨੇ ਕਿਹਾ ਕਿ ਭਾਰਤ ਦੀ ਕੋਵਿਡ 19 ਖਿਲਾਫ ਟੀਕਾਕਰਨ ਅਭਿਆਸ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਹੋਵੇਗੀ । ਕੇਂਦਰੀ ਮੰਤਰੀ ਨੇ ਦੁਹਰਾਇਆ ਕਿ ਦੋਨੋਂ ਸਵਦੇਸ਼ੀ ਨਿਰਮਾਣਿਤ ਟੀਕੇ ਕੋਵੀਸ਼ੀਲਡ ਤੇ ਕੋਵੈਕਸੀਨ ਨੇ ਸੁਰੱਖਿਆ ਇਮਯੂਨੋਜੈਨਿਸਿਟੀ ਰਿਕਾਰਡ ਸਾਬਤ ਕੀਤੇ ਹਨ ਅਤੇ ਮਹਾਮਾਰੀ ਤੇ ਕਾਬੂ ਪਾਉਣ ਲਈ ਬਹੁਤ ਮਹੱਤਵਪੂਰਨ ਸਾਧਨ ਹਨ ।
ਐੱਮ ਵੀ / ਐੱਸ ਜੇ
(Release ID: 1688878)
Visitor Counter : 219
Read this release in:
English
,
Urdu
,
Marathi
,
Hindi
,
Assamese
,
Gujarati
,
Odia
,
Tamil
,
Telugu
,
Kannada
,
Malayalam