ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਪਿਛਲੇ 7 ਦਿਨਾਂ ਦੌਰਾਨ, ਭਾਰਤ ਵਿੱਚ ਹਰ ਦਿਨ 20,000 ਤੋਂ ਘੱਟ ਨਵੇਂ ਮਾਮਲੇ ਆਏ


ਮੌਤਾਂ ਦੀ ਗਿਣਤੀ ਵਿੱਚ ਨਿਰੰਤਰ ਗਿਰਾਵਟ ; ਪਿਛਲੇ 20 ਦਿਨਾਂ ਦੌਰਾਨ ਪ੍ਰਤੀ ਦਿਨ 300 ਤੋਂ ਘੱਟ ਮੌਤਾਂ

22 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਦਰਜ ਮੌਤ ਦੇ ਮਾਮਲਿਆਂ ਦੀ ਦਰ ਕੌਮੀ ਅੋਸਤ ਨਾਲੋਂ ਘੱਟ

ਸ਼ੁਰੂ ਵਿੱਚ ਕੋਵੀਸ਼ਿਲਡ ਅਤੇ ਕੋਵੈਕਸੀਨ ਟੀਕਿਆਂ ਦੀਆਂ 1.65 ਕਰੋੜ ਖੁਰਾਕਾਂ ਦੀ ਖਰੀਦ ਕੀਤੀ ਗਈ ਅਤੇ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵੰਡਿਆ ਗਈਆਂ ਹਨ

Posted On: 14 JAN 2021 10:44AM by PIB Chandigarh

ਭਾਰਤ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸ ਘਟਦੇ ਜਾ ਰਹੇ ਹਨ। ਪਿਛਲੇ 7 ਦਿਨਾਂ ਦੌਰਾਨ, ਹਰ ਦਿਨ 20,000 ਤੋਂ ਵੀ ਘੱਟ ਨਵੇਂ ਮਾਮਲੇ ਸਾਹਮਣੇ ਆਏ ਹਨ।

ਪਿਛਲੇ 24 ਘੰਟਿਆਂ ਦੌਰਾਨ, ਭਾਰਤ ਵਿੱਚ ਸਿਰਫ 16,946 ਵਿਅਕਤੀ ਕੋਵਿਡ ਤੋਂ ਸੰਕਰਮਿਤ ਹੋਏ ਹਨ । ਇਸੇ ਸਮੇਂ ਦੌਰਾਨ, ਭਾਰਤ ਨੇ 17,652 ਨਵੀਆਂ ਰਿਕਵਰੀਆਂ ਵੀ ਦਰਜ ਕੀਤੀਆਂ ਗਈਆਂ ਹਨ। ਇਸ ਤਰ੍ਹਾਂ, ਐਕਟਿਵ ਮਾਮਲਿਆਂ ਵਿੱਚ 904 ਕੇਸਾਂ ਦੀ ਕਮੀ ਆਈ ਹੈ।

C:\Users\dell\Desktop\image001NOJ0.jpg

ਭਾਰਤ ਵਿੱਚ ਪ੍ਰਤੀ ਦਿਨ ਮੌਤਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ । ਪਿਛਲੇ 20 ਦਿਨਾਂ ਤੋਂ,  ਪ੍ਰਤੀ ਦਿਨ 300 ਤੋਂ ਘੱਟ ਮੌਤਾਂ ਦਰਜ ਕੀਤੀਆਂ ਗਈਆਂ ਹਨ ।

 C:\Users\dell\Desktop\image00289N3.jpg

ਭਾਰਤ ਵਿੱਚ ਮੌਤ ਦਰ ਅੱਜ 1.44 ਫੀਸਦ  ਹੈ। 22 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ ਦੇ ਮਾਮਲਿਆਂ ਵਿੱਚ ਮੌਤ ਦੀ ਦਰ ਕੌਮੀ ਅੋਸਤ ਨਾਲੋਂ ਹੇਠਾਂ ਆ ਗਈ ਹੈ।

C:\Users\dell\Desktop\image003NMN7.jpg

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਰਫ਼ਤਾਰ ਘਟ ਕੇ 2,13,603 ਰਹਿ ਗਈ ਹੈ। ਮੌਜੂਦਾ ਐਕਟਿਵ ਮਾਮਲੇ ਭਾਰਤ ਦੇ ਕੁੱਲ ਪੋਜੀਟਿਵ ਮਾਮਲਿਆਂ ਦੇ ਸਿਰਫ 2.03 ਫੀਸਦ ਰਹਿ ਗਏ ਹਨ ।

25 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 5,000 ਤੋਂ ਘੱਟ ਐਕਟਿਵ ਕੇਸ ਹਨ ।

C:\Users\dell\Desktop\image004TIGR.jpg

ਕੁੱਲ ਰਿਕਵਰ ਮਾਮਲੇ ਅੱਜ 10,146,763 ਹੋ ਗਏ ਹਨ । ਵੱਧ ਰਹੀਆਂ ਰਿਕਵਰੀਆਂ ਨੇ ਰਿਕਵਰੀ ਦਰ ਨੂੰ ਵੀ ਹੋਰ ਸੁਧਾਰ ਕੇ 96.52 ਫੀਸਦ ਕਰ ਦਿੱਤਾ ਹੈ।

ਨਵੇਂ ਰਿਕਵਰ ਕੇਸਾਂ ਵਿਚੋਂ 82.67 ਫੀਸਦ ਮਾਮਲਿਆਂ ਨੂੰ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਮੰਨਿਆ ਜਾ ਰਿਹਾ ਹੈ।

ਕੇਰਲ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 5158 ਨਵੇਂ ਰਿਕਵਰੀ ਦੇ ਕੇਸ ਦਰਜ ਹੋਏ ਹਨ। ਪਿਛਲੇ 24 ਘੰਟਿਆਂ ਵਿੱਚ ਮਹਾਰਾਸ਼ਟਰ ਵਿੱਚ 3,009 ਨਵੀਆਂ ਰਿਕਵਰੀਆਂ ਦਰਜ ਹੋਇਆ ਹਨ ਜਦਕਿ ਛੱਤੀਸਗੜ੍ਹ ਵਿੱਚ 930 ਹੋਰ  ਵਿਅਕਤੀ ਸਿਹਤਯਾਬ ਹੋਏ ਹਨ।

C:\Users\dell\Desktop\image005PX24.jpg

ਸੱਤ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਨਵੇਂ ਦਰਜ ਕੀਤੇ ਗਏ ਕੇਸਾਂ ਵਿੱਚ 76.45 ਫੀਸਦ ਦਾ ਯੋਗਦਾਨ ਪਾਇਆ ਹੈ।

ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਵੱਧ ਰੋਜ਼ਾਨਾ 6,004 ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਹਨ । ਇਸ ਤੋਂ ਬਾਅਦ ਮਹਾਰਾਸ਼ਟਰ ਅਤੇ ਕਰਨਾਟਕ ਕ੍ਰਮਵਾਰ 3556 ਅਤੇ 746 ਨਵੇਂ ਪੁਸ਼ਟੀ ਵਾਲੇ ਕੇਸ ਦਰਜ  ਹਨ।

C:\Users\dell\Desktop\image00647XZ.jpg 

ਪਿਛਲੇ 24 ਘੰਟਿਆਂ ਦੌਰਾਨ 198 ਮੌਤਾਂ ਹੋਈਆਂ ਹਨ।

75.76 ਫੀਸਦ ਨਵੀਆਂ ਮੌਤਾਂ 6 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ ਦਰਜ ਹੋਈਆਂ ਹਨ। ਮਹਾਰਾਸ਼ਟਰ ਵਿੱਚ ਮਰਨ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ 70 ਸੀ। ਕੇਰਲ ਅਤੇ ਪੱਛਮੀ ਬੰਗਾਲ ਵਿਚ ਰੋਜ਼ਾਨਾ ਕ੍ਰਮਵਾਰ 26 ਅਤੇ 18 ਮੌਤਾਂ ਹੋਈਆਂ ਹਨ। 

C:\Users\dell\Desktop\image007DV92.jpg

ਦੇਸ਼ ਕੋਵਿਡ -19 ਦਾ ਵੱਡੇ ਪੱਧਰ 'ਤੇ ਟੀਕਾਕਰਨ ਸ਼ੁਰੂ ਕਰਨ ਲਈ ਤਿਆਰ ਹੈ। ਇਹ 16 ਜਨਵਰੀ, 2021 ਤੋਂ ਸ਼ੁਰੂ ਹੋ ਰਿਹਾ ਹੈ ।

ਸ਼ੁਰੂ ਵਿਚ, ਕੋਵਿਸ਼ਿਲਡ ਅਤੇ ਕੋਵੈਕਸੀਨ ਟੀਕਿਆਂ ਦੀਆਂ 1.65 ਕਰੋੜ ਖੁਰਾਕਾਂ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਿਹਤ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ  ਦੇ ਅਧਾਰ ਤੇ ਵੰਡੀਆਂ ਗਈਆਂ ਹਨ । ਇਸ ਲਈ, ਟੀਕਾਕਰਨ ਦੀਆਂ ਖੁਰਾਕਾਂ ਦੀ ਵੰਡ ਵਿਚ ਕਿਸੇ ਵੀ ਰਾਜ ਨਾਲ ਵਿਤਕਰਾ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ । ਟੀਕੇ ਦੀ ਖੁਰਾਕ ਦੀ ਇਹ ਪਹਿਲੀ ਕਿਸ਼ਤ ਹੈ ਅਤੇ ਇਹ ਸਪਲਾਈ ਆਉਣ ਵਾਲੇ ਹਫਤਿਆਂ ਵਿੱਚ ਲਗਾਤਾਰ ਜਾਰੀ ਰਹੇਗੀ। ਇਸ ਲਈ, ਸਪਲਾਈ ਦੀ ਘਾਟ ਕਾਰਨ ਜੋ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ ਉਹ ਪੂਰੀ ਤਰ੍ਹਾਂ ਬੇਬੁਨਿਆਦ  ਹੈ ।

ਰਾਜਾਂ ਨੂੰ 10 ਫੀਸਦ ਰਿਜ਼ਰਵ / ਬਰਬਾਦ ਖੁਰਾਕਾਂ ਨੂੰ ਧਿਆਨ ਵਿੱਚ ਰੱਖਦਿਆਂ ਅੋਸਤਨ 100 ਟੀਕੇ ਪ੍ਰਤੀਦਿਨ ਪ੍ਰਤੀ ਸੈਸ਼ਨ ਨੂੰ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ। ਇਸ ਲਈ, ਰਾਜਾਂ ਨੂੰ ਪ੍ਰਤੀਦਿਨ ਪ੍ਰਤੀ ਸਾਈਟ ਵੱਡੀ ਗਿਣਤੀ ਵਿਚ ਟੀਕੇ ਲਗਾਉਣ ਲਈ ਆਪਣੀ ਤਰਫੋਂ ਜਲਦਬਾਜ਼ੀ ਨਾ ਕਰਨ ਦੀ ਸਲਾਹ ਵੀ ਦਿੱਤੀ ਗਈ ਹੈ ।

ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵੀ ਟੀਕਾਕਰਨ ਸੈਸ਼ਨ ਸਾਈਟਾਂ ਦੀ ਗਿਣਤੀ ਵਧਾਉਣ ਦੀ ਸਲਾਹ ਦਿੱਤੀ ਗਈ ਹੈ।ਜਿਵੇਂ- ਜਿਵੇਂ ਟੀਕਾਕਰਣ ਦੀ ਪ੍ਰਕਿਰਿਆ ਸਥਿਰ ਹੁੰਦੀ ਹੈ ਅਤੇ ਅੱਗੇ ਵਧਦੀ ਜਾਂਦੀ ਹੈ, ਤਾਂ ਇਹ ਟੀਕਾਕਰਣ ਸੈਸ਼ਨ ਸਾਈਟਾਂ ਹਰ ਰੋਜ਼ ਹੌਲੀ ਹੌਲੀ ਸੁਚਾਰੂ ਢੰਗ ਨਾਲ ਅੱਗੇ ਵਧ ਸਕਣਗੀਆਂ ।

****

ਐਮਵੀ / ਐਸਜੇ


(Release ID: 1688631) Visitor Counter : 212