ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਰੋਜ਼ਾਨਾ ਘੱਟ ਗਿਣਤੀ ' ਚ ਨਵੇਂ ਪੁਸ਼ਟੀ ਵਾਲੇ ਮਾਮਲੇ ਰਿਪੋਰਟ, ਪਿਛਲੇ 24 ਘੰਟਿਆਂ ਦੌਰਾਨ 18,139 ਨਵੇਂ ਕੇਸ ਦਰਜ

ਪੁਸ਼ਟੀ ਵਾਲੇ ਕੁੱਲ ਮਾਮਲਿਆਂ ਦੇ ਘੱਟ ਹੋਣ ਦਾ ਰੁਝਾਨ ਜਾਰੀ, ਮਾਮਲੇ ਘੱਟ ਕੇ 2.25 ਲੱਖ ਹੋਏ

ਨਵੇਂ ਸੰਕਰਮਣ ਸਾਰਸ- ਕੋਵ-2 ਨਾਲ ਸੰਬੰਧਿਤ 82 ਵਿਅਕਤੀਆਂ ਦੀ ਹੋਈ ਪੁਸ਼ਟੀ

Posted On: 08 JAN 2021 12:06PM by PIB Chandigarh

ਭਾਰਤ ਵਿੱਚ ਨਿਰੰਤਰ ਘੱਟ ਗਿਣਤੀ ਵਿੱਚ ਨਵੇਂ ਪੁਸ਼ਟੀ ਵਾਲੇ ਮਾਮਲੇ ਦਰਜ ਕੀਤੇ ਜਾ ਰਹੇ ਹਨ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਸਿਰਫ 18,139 ਵਿਅਕਤੀ ਪੋਜੀਟਿਵ ਪਾਏ ਗਏ ਹਨ

 

 

ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਹੋ ਰਹੀ ਲਗਾਤਾਰ ਗਿਰਾਵਟ ਨੇ ਕੁੱਲ ਕੇਸਾਂ ਦੀ ਗਿਣਤੀ ਵਿੱਚ ਕਮੀ ਨੂੰ ਯਕੀਨੀ ਕੀਤਾ ਹੈ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਅੱਜ 2,25,449 ਹੋ ਗਈ ਹੈ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਪੋਜੀਟਿਵ ਮਾਮਲਿਆਂ ਦੀ ਹਿੱਸੇਦਾਰੀ ਘੱਟ ਕੇ 2.16 ਫੀਸਦ ਰਹਿ ਗਈ ਹੈ

 

ਪਿਛਲੇ 24 ਘੰਟਿਆਂ ਦੌਰਾਨ ਦਰਜ ਕੀਤੇ ਗਏ ਰਿਕਵਰੀ ਦੇ 20,539 ਮਾਮਲਿਆਂ ਨਾਲ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਵਿੱਚ 2,634 ਕੇਸਾਂ ਦੀ ਸ਼ੁਧ ਗਿਰਾਵਟ ਦਰਜ ਕੀਤੀ ਗਈ ਹੈ

 

 

ਅੰਕੜੇ ਪਿਛਲੇ 24 ਘੰਟਿਆਂ ਦੌਰਾਨ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਗਿਰਾਵਟ ਨੂੰ ਯਕੀਨੀ ਕਰਦੇ ਹਨ। ਮਹਾਰਾਸ਼ਟਰ ਵਿੱਚ ਬੀਤੇ ਦਿਨ ਸਭ ਤੋਂ ਵੱਧ 307 ਨਵੇਂ ਪੁਸ਼ਟੀ ਵਾਲੇ ਮਾਮਲੇ ਦਰਜ ਕੀਤੇ ਗਏ ਜਦਕਿ ਕੇਰਲ ਵਿੱਚ ਸਭ ਤੋਂ ਵੱਧ 613 ਮਾਮਲਿਆਂ ਵਿੱਚ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ

 

 

ਰਿਕਵਰੀ ਦੇ ਕੁੱਲ ਮਾਮਲੇ 1 ਕਰੋੜ ਤੋਂ ਪਾਰ ਹੋ ਗਏ ਹਨ। ਰਿਕਵਰੀ ਦੇ ਮਾਮਲਿਆਂ ਵਿੱਚ ਲਗਾਤਾਰ ਹੋ ਰਹੇ ਵਾਧੇ ਦੀ ਬਦੌਲਤ ਅਜਿਹਾ ਸੰਭਵ ਹੋ ਸਕਿਆ ਹੈ ਕੁੱਲ ਸਿਹਤਯਾਬ ਵਿਅਕਤੀਆਂ ਦੀ ਗਿਣਤੀ ਅੱਜ 10,037,398 ਹੋ ਗਈ ਹੈ ਰਿਕਵਰੀ ਦੀ ਦਰ ਵੀ ਵੱਧ ਕੇ 96.39 ਫੀਸਦ ਹੋ ਗਈ ਹੈ

 

ਰਿਕਵਰੀ ਦੇ ਕੁੱਲ ਮਾਮਲਿਆਂ ਵਿੱਚੋਂ 79.96 ਫੀਸਦ ਮਾਮਲੇ ਦਸ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਹਨ

 

ਸਿੰਗਲ ਡੇ ਰਿਕਵਰੀ ਦੇ ਲਿਹਾਜ਼ ਨਾਲ ਕੇਰਲ ਵਿੱਚ ਸਭ ਤੋਂ ਵੱਧ 5,639 ਸਿਹਤਯਾਬੀ ਦੇ ਮਾਮਲੇ ਰਿਪੋਰਟ ਹੋਏ ਹਨ। ਪਿਛਲੇ 24 ਘੰਟਿਆਂ ਦੇ ਦੌਰਾਨ ਮਹਾਰਾਸ਼ਟਰ ਵਿੱਚ 3,350 ਵਿਅਕਤੀ ਸਿਹਤਯਾਬ ਹੋਏ ਹਨ, ਪੱਛਮੀ ਬੰਗਾਲ ਵਿੱਚ 1,295 ਵਿਅਕਤੀ ਰਿਕਵਰ ਹੋਏ ਹਨ

 

ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚੇਂ 81.22 ਫੀਸਦ ਮਾਮਲੇ ਦਸ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸੰਬੰਧਿਤ ਹਨ

 

ਕੇਰਲ ਵਿੱਚ ਰੋਜ਼ਾਨਾ ਦੇ ਲਿਹਾਜ਼ ਨਾਲ ਸਭ ਤੋਂ ਵੱਧ 5,051 ਨਵੇਂ ਪੁਸ਼ਟੀ ਵਾਲੇ ਮਾਮਲੇ ਦਰਜ ਕੀਤੇ ਗਏ ਹਨ। ਮਹਾਰਾਸ਼ਟਰ ਅਤੇ ਛੱਤੀਸਗੜ੍ਹ ਵਿੱਚ ਕ੍ਰਮਵਾਰ 3,729 ਅਤੇ 1,010 ਨਵੇਂ ਪੁਸ਼ਟੀ ਵਾਲੇ ਮਾਮਲੇ ਦਰਜ ਕੀਤੇ ਗਏ ਹਨ

 

ਪਿਛਲੇ 24 ਘੰਟਿਆਂ ਦੌਰਾਨ 234 ਮਾਮਲਿਆਂ ਵਿੱਚ ਮੌਤਾਂ ਰਿਪੋਰਟ ਕੀਤੀਆਂ ਗਈਆਂ ਹਨ

 

 

ਅੱਠ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ ਨਵੀਆਂ ਮੌਤਾਂ ਦੇ 76.50 ਮਾਮਲੇ ਰਿਪੋਰਟ ਕੀਤੇ ਗਏ ਹਨ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ (72) ਮੌਤਾਂ ਦੇ ਮਾਮਲੇ ਦਰਜ ਕੀਤੇ ਗਏ ਹਨ ਜਦਕਿ ਕੇਰਲ ਅਤੇ ਦਿਲੀ ਵਿੱਚ ਲੜੀਵਾਰ ਰੋਜਾਨਾ 25 ਤੇ 19 ਮੌਤਾਂ ਹੋਇਆਂ ਹਨ

 

ਭਾਰਤ ਵਿੱਚ ਦਸ ਲੱਖ ਦੀ ਅਬਾਦੀ ਮਗਰ ਮੌਤ ਦੇ 109 ਮਾਮਲੇ ਦਰਜ ਕੀਤੇ ਜਾ ਰਹੇ ਹਨ। 18 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪ੍ਰਤੀ ਮਿਲੀਅਨ ਅਬਾਦੀ ਮਗਰ ਮੌਤ ਦੇ ਕੌਮੀ ਅੋਸਤ ਨਾਲੋਂ ਘੱਟ ਮਾਮਲੇ ਦਰਜ ਕੀਤੇ ਜਾ ਰਹੇ ਹਨ

 

 

ਦੂਜੇ ਪਾਸੇ 17 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪ੍ਰਤੀ ਮਿਲੀਅਨ ਅਬਾਦੀ ਮਗਰ ਕੌਮੀ ਅੋਸਤ ਤੋਂ ਵੱਧ ਮੌਤ ਦੇ ਮਾਮਲੇ ਦਰਜ ਕੀਤੇ ਜਾ ਰਹੇ ਹਨ

 

 

ਦਿੱਲੀ ਵਿੱਚ ਦਸ ਲੱਖ ਦੀ ਅਬਾਦੀ ਮਗਰ ਸਭ ਤੋਂ ਵੱਧ 569 ਮੌਤਾਂ ਰਿਪੋਰਟ ਕੀਤੀਆਂ ਜਾ ਰਹੀਆਂ ਹਨ

 

 

 

ਬਰਤਾਨੀਆ ਵਿੱਚ ਸਭ ਤੋਂ ਪਹਿਲਾ ਰਿਪੋਰਟ ਕੀਤੇ ਗਏ ਨੋਵੇਲ ਕੋਰੋਨਾ ਸੰਕਰਮਣ ਦੇ ਨਵੇਂ ਲਾਗ ਨਾਲ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਵੱਧ ਕੇ 82 ਹੋ ਗਈ ਹੈ

 

****

 

ਐਮਵੀ / ਐਸਜੇ


(Release ID: 1687139)