ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
ਦੇਸ਼ ਵਿੱਚ ਏਵੀਅਨ ਇਨਫਲੂਇੰਜਾ ਦੀ ਸਥਿਤੀ
Posted On:
08 JAN 2021 3:33PM by PIB Chandigarh
ਪੋਲਟ੍ਰੀ ਦੇ ਆਈ ਸੀ ਏ ਆਰ — ਐੱਨ ਆਈ ਐੱਚ ਐੱਸ ਏ ਡੀ ਨਿਸ਼ਾਦ ਤੋਂ ਏਵੀਅਨ ਇਨਫਲੂਇੰਜਾ ਪੋਜ਼ੀਟਿਵ ਨਮੂਨਿਆਂ ਦੀ ਪੁਸ਼ਟੀ ਤੋਂ ਬਾਅਦ , ਹਰਿਆਣਾ ਜਿ਼ਲ੍ਹੇ ਦੇ ਪੰਚਕੁਲਾ ਦੇ (2 ਪੋਲਟ੍ਰੀ ਫਾਰਮਾਂ) ਅਤੇ ਰਾਜਸਥਾਨ ਦੇ ਮੋਹਰ , ਜੈਸਲਮੇਰ , ਪਾਲੀ , ਸਵਾਈ ਮਾਧੋਪੁਰ ਵਿੱਚ ਕਾਵਾਂ ਅਤੇ ਗੁਜਰਾਤ ਜਿ਼ਲ੍ਹੇ ਦੇ ਜ਼ੂਨਾਗੜ੍ਹ ਵਿੱਚ ਪ੍ਰਵਾਸੀ ਪੰਛੀਆਂ ਦੇ ਮਿਲੇ ਪੋਜ਼ੀਟਿਵ ਨਮੂਨਿਆਂ ਦੀ ਰਿਪੋਰਟਿੰਗ ਤੋਂ ਬਾਅਦ , ਵਿਭਾਗ ਨੇ ਪ੍ਰਭਾਵਿਤ ਸੂਬਿਆਂ ਨੂੰ ਏਵੀਅਨ ਇਨਫਲੂਇੰਜਾ ਦੀ ਕਾਰਜ ਯੋਜਨਾ ਅਨੁਸਾਰ ਬਿਮਾਰੀ ਤੇ ਕਾਬੂ ਪਾਉਣ ਦੀ ਸਲਾਹ ਦਿੱਤੀ ਹੈ । ਹੁਣ ਤੱਕ 6 ਸੂਬਿਆਂ (ਕੇਰਲ , ਰਾਜਸਥਾਨ , ਮੱਧ ਪ੍ਰਦੇਸ਼ , ਹਿਮਾਚਲ ਪ੍ਰਦੇਸ਼ , ਹਰਿਆਣਾ ਅਤੇ ਗੁਜਰਾਤ) ਵਿੱਚ ਇਸ ਬਿਮਾਰੀ ਦੀ ਪੁਸ਼ਟੀ ਹੋ ਚੁੱਕੀ ਹੈ । ਇਹ ਸਮਝਿਆ ਜਾ ਰਿਹਾ ਹੈ ਕਿ ਕੇਰਲ ਦੇ ਪ੍ਰਭਾਵਿਤ ਦੋਹਾਂ ਜਿ਼ਲਿ੍ਆਂ ਵਿੱਚ ਕਲਿੰਗ ਆਪ੍ਰੇਸ਼ਨਸ ਮੁਕੰਮਲ ਕਰ ਲਏ ਗਏ ਹਨ, ਕੀਟਾਣੂੰ ਰਹਿਤ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ । ਉਹਨਾਂ ਸੂਬਿਆਂ ਨੂੰ ਜੋ ਅਜੇ ਵੀ ਏਵੀਅਨ ਇਨਫਲੂਇੰਜਾ ਨਾਲ ਪ੍ਰਭਾਵਿਤ ਹਨ, ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਪੰਛੀਆਂ ਵਿੱਚ ਕਿਸੇ ਵੀ ਅਸਾਧਾਰਨ ਮੌਤ ਪ੍ਰਤੀ ਚੌਕਸ ਰਹਿਣ ਅਤੇ ਇਸ ਬਾਰੇ ਤੁਰੰਤ ਰਿਪੋਰਟ ਕੀਤੀ ਜਾਵੇ ਤਾਂ ਜੋ ਘੱਟ ਤੋਂ ਘੱਟ ਸਮੇਂ ਵਿੱਚ ਲੋੜੀਂਦੇ ਉਪਰਾਲੇ ਕੀਤੇ ਜਾ ਸਕਣ ।
ਹਿਮਾਚਲ ਪ੍ਰਦੇਸ਼ , ਹਰਿਆਣਾ ਅਤੇ ਕੇਰਲ ਪ੍ਰਭਾਵਿਤ ਸੂਬਿਆਂ ਵਿੱਚ ਨਿਗਰਾਨੀ ਅਤੇ ਮਹਾਮਾਰੀ ਦੀ ਜਾਂਚ ਲਈ ਕੇਂਦਰੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ।
ਦਿੱਲੀ ਵਿੱਚ ਡੀ ਡੀ ਏ ਪਾਰਕ ਹਸਤਸਾਲ ਪਿੰਡ ਵਿੱਚ ਵੀ 16 ਪੰਛੀਆਂ ਦੀ ਅਸਾਧਾਰਨ ਮੌਤ ਦਰਜ ਕੀਤੀ ਗਈ ਹੈ । ਦਿੱਲੀ ਦੇ ਐੱਨ ਸੀ ਟੀ ਦੇ ਏ ਐੱਚ ਵਿਭਾਗ ਨੇ ਸਾਵਧਾਨੀ ਦੇ ਉਪਾਅ ਕੀਤੇ ਹਨ ਅਤੇ ਆਈ ਸੀ ਏ ਆਰ — ਐੱਨ ਆਈ ਐੱਚ ਐੱਸ ਏ ਡੀ ਨੂੰ ਨਮੂਨੇ ਭੇਜੇ ਹਨ ਅਤੇ ਟੈਸਟ ਰਿਪੋਰਟ ਦਾ ਇੰਤਜ਼ਾਰ ਹੈ । ਪੋਲਟ੍ਰੀ ਕਿਸਾਨਾਂ ਅਤੇ ਆਮ ਜਨਤਾ (ਆਂਡੇ ਅਤੇ ਚਿਕਨ ਦੇ ਖ਼ਪਤਕਾਰਾਂ) ਨੂੰ ਬਿਮਾਰੀ ਬਾਰੇ ਜਾਗਰੂਕ ਕਰਨਾ ਸਭ ਤੋਂ ਮਹੱਤਵਪੂਰਨ ਹੈ । ਸਕੱਤਰ (ਏ ਐੱਚ ਡੀ) ਦਾ ਸੰਚਾਰ ਸਿਹਤ ਮੰਤਰਾਲੇ ਨੂੰ ਭੇਜਿਆ ਗਿਆ ਹੈ ਤਾਂ ਜੋ ਚਿਕਨ ਤੇ ਆਂਡਿਆਂ ਦੀ ਖ਼ਪਤ ਕਰਨ ਵਾਲਿਆਂ ਵਿੱਚ ਵਿਸ਼ਵਾਸ ਬਹਾਲ ਕੀਤਾ ਜਾ ਸਕੇ । ਸਿਹਤ ਮੰਤਰਾਲੇ ਵੱਲੋਂ ਇਸ ਸੰਬੰਧ ਵਿੱਚ ਅਫਵਾਹਾਂ ਨੂੰ ਰੋਕਣ ਅਤੇ ਖ਼ਪਤਕਾਰਾਂ ਦਾ ਵਿਸ਼ਵਾਸ ਬਹਾਲ ਕਰਨ ਲਈ ਉਚਿਤ ਐਡਵਾਇਜਰੀਜ਼ ਜਾਰੀ ਕਰਨ ਦੀ ਬੇਨਤੀ ਕੀਤੀ ਗਈ ਹੈ । ਸੂਬਿਆਂ ਨੂੰ ਪੋਲਟ੍ਰੀ ਅਤੇ ਪੋਲਟ੍ਰੀ ਉਤਪਾਦਾਂ ਦੀ ਸੁਰੱਖਿਆ ਬਾਰੇ ਜਾਗਰੂਕਤਾ ਵਧਾਉਣ ਦੀ ਬੇਨਤੀ ਵੀ ਕੀਤੀ ਗਈ ਹੈ , ਕਿਉਂਕਿ ਇਹ ਉਤਪਾਦ ਉਬਾਲ ਕੇ , ਪਕਾਉਣ ਦੀ ਪ੍ਰਕਿਰਿਆ ਤੋਂ ਬਾਅਦ ਸੁਰੱਖਿਅਤ ਹਨ , ਜਿਸ ਲਈ ਕੇਂਦਰੀ ਸਹਿਯੋਗ ਵੀ ਉਪਲਬੱਧ ਹੈ ।
ਏ ਪੀ ਐੱਸ / ਐੱਮ ਜੀ
(Release ID: 1687135)
Visitor Counter : 252
Read this release in:
English
,
Urdu
,
Hindi
,
Marathi
,
Assamese
,
Bengali
,
Manipuri
,
Odia
,
Tamil
,
Telugu
,
Malayalam