ਵਿੱਤ ਮੰਤਰਾਲਾ

ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਕੌਮੀ ਬੁਨਿਆਦੀ ਢਾਂਚਾ ਪਾਈਪ ਲਾਈਨ ਦੀ ਜਾਇਜਾ ਮੀਟਿੰਗ ਦੀ ਪ੍ਰਧਾਨਗੀ ਕੀਤੀ ਹੈ ।

Posted On: 06 JAN 2021 5:20PM by PIB Chandigarh

ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਜਲ ਸ੍ਰੋਤ, ਨਦੀ ਵਿਕਾਸ ਅਤੇ ਗੰਗਾ ਰੀਜੁਵੀਨੇਸ਼ਨ ਵਿਭਾਗ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰਾਂ ਨਾਲ ਕੌਮੀ ਬੁਨਿਆਦੀ ਢਾਂਚਾ ਪਾਈਪ ਲਾਈਨ (ਐਨ.ਆਈ.ਪੀ.) ਨੂੰ ਲਾਗੂ ਕਰਨ ਸੰਬੰਧੀ ਹੋਈ ਤਰੱਕੀ ਦਾ ਜਾਇਜਾ ਲੈਣ ਲਈ ਇਕ ਮੀਟਿੰਗ ਕੀਤੀ । ਏਜੰਡੇ ਵਿੱਚ ਐਨ.ਆਈ.ਪੀ. ਪ੍ਰੋਜੈਕਟਾਂ ਦੀ ਗਤੀ ਅਤੇ ਪ੍ਰੋਜੈਕਟ ਲਾਗੂ ਕਰਨ ਵਿਚ ਤੇਜੀ ਲਿਆਉਣ ਲਈ ਕੀਤੀਆਂ ਪਹਿਲਕਦਮੀਆਂ ਅਤੇ ਹੁਣ ਤੱਕ ਹੋਏ ਖਰਚੇ ਬਾਰੇ ਵਿਚਾਰ ਵਟਾਂਦਰਾ ਕਰਨਾ ਸੀ । ਇਹ ਵਿੱਤ ਮੰਤਰੀ ਵਲੋਂ ਵੱਖ ਵੱਖ ਵਿਭਾਗਾਂ ਨਾਲ ਦੂਜੀ ਮੀਟਿੰਗ ਸੀ ਜਿਸ ਵਿੱਚ ਐਨ.ਆਈ.ਪੀ. ਪ੍ਰੋਜੈਕਟ ਨੂੰ ਲਾਗੂ ਕਰਨ ਵਿੱਚ ਤੇਜੀ ਲਿਆਉਣ ਅਤੇ ਮੋਨੀਟਰ ਕਰਨ ਬਾਰੇ ਜਾਇਜਾ ਲਿਆ ਗਿਆ । ਮੀਟਿੰਗ ਵਿੱਚ ਦੱਸਿਆ ਗਿਆ ਕਿ ਮਹਾਮਾਰੀ ਦੇ ਬਾਵਜੂਦ ਐਨ.ਆਈ.ਪੀ. ਚੋਖੀ ਤਰੱਕੀ ਹਾਸਲ ਕਰਨ ਵਿੱਚ ਕਾਮਯਾਬ ਹੋਇਆ ਹੈ । 6835 ਪ੍ਰੋਜੈਕਟਾਂ ਨਾਲ ਐਨ.ਆਈ.ਪੀ. ਸ਼ੁਰੂ ਕੀਤਾ ਗਿਆ ਸੀ ਜਿਹਨਾ ਨੂੰ ਹੁਣ ਵਧਾ ਕੇ 7300 ਤੋਂ ਜ਼ਿਆਦਾ ਕਰ ਦਿੱਤਾ ਗਿਆ ਹੈ । ਕਈ ਮੰਤਰਾਲਿਆਂ ਅਤੇ ਵਿਭਾਗਾਂ ਨੇ ਪ੍ਰੋਜੈਕਟ ਨੂੰ ਲਾਗੂ ਕਰਨ ਅਤੇ ਖਰਚੇ ਵਿੱਚ ਚੋਖੀ, ਖਾਸ ਤੌਰ ਤੇ ਵਿੱਤੀ ਸਾਲ 2020-21 ਦੇ ਦੂਜੀ ਤਿਮਾਹੀ ਵਿੱਚ ਕਾਫੀ ਤਰੱਕੀ ਕੀਤੀ ਹੈ I ਇਸ ਤੋਂ ਇਲਾਵਾ ਬਹੁਤੇ ਮੰਤਰਾਲਿਆਂ/ਵਿਭਾਗਾਂ ਨੇ ਵਿੱਤੀ ਸਾਲ 2020 ਦੇ ਅਸਲ ਖਰਚੇ ਨਾਲੋਂ ਵਿੱਤੀ ਸਾਲ 2021 ਵਿੱਚ ਕਾਫੀ ਜ਼ਿਆਦਾ ਬੁਨਿਆਦੀ ਢਾਂਚਿਆ ਦੇ ਟੀਚੇ ਮਿਥੇ ਹਨ । ਜਾਇਜਾ ਮੀਟਿੰਗ ਵਿੱਚ ਵਧੇਰੇ ਖਰਚੇ ਦੇ ਨਾਲ ਨਾਲ ਸਾਲਾਨਾ ਟੀਚੇ ਅਤੇ ਵੱਖ ਵੱਖ ਪਹਿਲਕਦਮੀਆਂ ਨੂੰ ਤੇਜ ਕਰਨ ਲਈ ਦੋਹਾਂ ਮੰਤਰਾਲਿਆਂ ਅਤੇ ਵਿਭਾਗਾਂ ਵਲੋਂ ਕੀਤੇ ਖਰਚੇ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ । ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਤਹਿਤ 80915 ਕਰੋੜ ਦੀ ਲਾਗਤ ਵਾਲੇ 24 ਪ੍ਰੋਜੈਕਟਾਂ ਅਤੇ ਪਾਣੀ ਸਰੋਤਾਂ, ਆਰ.ਡੀ. ਅਤੇ ਜੀ.ਆਰ. ਵਿਭਾਗ ਤਹਿਤ 279604 ਕਰੋੜ ਰੁਪਏ ਦੇ ਦਸ ਵੱਡੇ ਪ੍ਰੋਜੈਕਟਾਂ ਦਾ ਵੀ ਵਿਸਥਾਰਪੂਰਵਕ ਜਾਇਜਾ ਲਿਆ ਗਿਆ । ਇਹਨਾ ਪ੍ਰੋਜੈਕਟਾਂ ਵਿਚ ਆ ਰਹੀਆਂ ਰੁਕਾਵਟਾਂ, ਜੇ ਕੋਈ ਹਨ ਬਾਰੇ ਵੀ ਵਿਚਾਰ ਕੀਤਾ ਗਿਆ ।
ਤਰੱਕੀ ਦਾ ਜਾਇਜਾ ਲੈਂਦਿਆਂ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਐਮ.ਆਈ.ਪੀ. ਸਰਕਾਰ ਦੀ ਉਹ ਭਾਰਤੀ ਪਹਿਲਕਦਮੀ ਹੈ ਜਿਸ ਨਾਲ ਆਪਣੇ ਨਾਗਰਿਕਾਂ ਨੂੰ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਮੁਹੱਈਆ ਕਰਨ ਅਤੇ ਈਜ਼ ਆਫ ਲੀਵਿੰਗ ਨੂੰ ਵਧਾਉਣ ਦਾ ਮੰਤਵ ਹੈ । ਵਿੱਤ ਮੰਤਰੀ ਨੇ ਦੋਨਾ ਮੰਤਰਾਲਿਆਂ/ਵਿਭਾਗਾਂ ਨੂੰ ਸਮੇਂ ਸਿਰ ਸਾਰੇ ਐਨ.ਆਈ.ਪੀ. ਪ੍ਰਾਜੈਕਟਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਵਧੇਰੇ ਖਰਚਾ ਕਰਨ ਅਤੇ ਸੂਬਾ ਸਰਕਾਰਾਂ ਅਤੇ ਹੋਰ ਮੰਤਰਾਲਿਆਂ ਤੇ ਵਿਭਾਗਾਂ ਨਾਲ ਤਾਲਮੇਲ ਕਰਕੇ ਅਣਸੁਲਝੇ ਮੁੱਦਿਆਂ ਨੂੰ ਜਲਦੀ ਸੁਲਝਾਉਣ ਲਈ ਆਖਿਆ ਹੈ । ਉਹਨਾ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਸੰਭਾਵਿਤ ਨਿਵੇਸ਼ਕਾਂ ਨਾਲ ਨਿਵੇਸ਼ ਕਰਨ ਯੋਗ ਪ੍ਰੋਜੈਕਟਾਂ ਨੂੰ ਉਤਸ਼ਾਹਿਤ ਕਰਨ ਲਈ ਵਿਚਾਰ ਵਟਾਂਦਰਾ ਕਰਨ ਲਈ ਵੀ ਆਖਿਆ । ਮੰਤਰਾਲਿਆਂ ਨੂੰ ਲਗਾਤਾਰ ਕੌਮੀ ਬੁਨਿਆਦੀ ਢਾਂਚਾ ਪਾਈਪ ਲਾਈਨ ਡੈਸ਼ ਬੋਰਡ ਨੂੰ ਅਪਡੇਟ ਕਰਨ ਲਈ ਆਖਿਆ ਤਾਂਜੋ ਨਿਰਵਿਘਨ ਆਨਲਾਈਨ ਮੋਨੀਟਰਿੰਗ ਕੀਤੀ ਜਾ ਸਕੇ ।

 

ਆਰ.ਐਮ./ਕੇ.ਐਮ.ਐਨ.


(Release ID: 1686667) Visitor Counter : 236