ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 7 ਜਨਵਰੀ ਨੂੰ ਵੈਸਟਰਨ ਡੈਡੀਕੇਟਿਡ ਫ੍ਰੇਟ ਕੌਰੀਡੋਰ ਦਾ ਰੇਵਾੜੀ – ਮਦਾਰ ਸੈਕਸ਼ਨ ਰਾਸ਼ਟਰ ਨੂੰ ਸਮਰਪਿਤ ਕਰਨਗੇ
ਪ੍ਰਧਾਨ ਮੰਤਰੀ ਇਲੈਕਟ੍ਰਿਕ ਟ੍ਰੈਕਸ਼ਨ ਦੁਆਰਾ ਸੰਚਾਲਿਤ ਵਿਸ਼ਵ ਦੀ ਪਹਿਲੀ ਡਬਲ ਸਟੈਕ ਲੌਂਗ ਹੌਲ 1.5 ਕਿਲੋਮੀਟਰ ਲੰਬੀ ਕੰਟੇਨਰ ਟ੍ਰੇਨ ਨੂੰ ਵੀ ਝੰਡੀ ਦਿਖਾ ਕੇ ਰਵਾਨਾ ਕਰਨਗੇ
Posted On:
05 JAN 2021 3:51PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 7 ਜਨਵਰੀ, 2021 ਨੂੰ ਸਵੇਰੇ 11 ਵਜੇ ਵੀਡੀਓ ਕਾਨਫ਼ਰਸਿੰਗ ਜ਼ਰੀਏ ‘ਵੈਸਟਰਨ ਡੈਡੀਕੇਟਿਡ ਫ੍ਰੇਟ ਕੌਰੀਡੋਰ’ (WDFC) ਦਾ 306 ਕਿਲੋਮੀਟਰ ਲੰਬਾ ਰੇਵਾੜੀ – ਮਦਾਰ ਸੈਕਸ਼ਨ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰਧਾਨ ਮੰਤਰੀ ਇਸ ਸਮਾਰੋਹ ਦੌਰਾਨ ਨਿਊ ਅਟੇਲੀ–ਨਿਊ ਕਿਸ਼ਨਗੜ੍ਹ ਤੱਕ ਬਿਜਲੀ ਟ੍ਰੈਕਸ਼ਨ ਦੁਆਰਾ ਸੰਚਾਲਿਤ ਡਬਲ ਸਟੈਕ ਲੌਂਗ ਹੌਲ 1.5 ਕਿਲੋਮੀਟਰ ਲੰਬੀ ਕੰਟੇਨਰ ਟ੍ਰੇਨ ਨੂੰ ਵੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਸ ਮੌਕੇ ਰਾਜਸਥਾਨ ਤੇ ਹਰਿਆਣਾ ਦੇ ਰਾਜਪਾਲ ਤੇ ਮੁੱਖ ਮੰਤਰੀਆਂ ਦੇ ਨਾਲ ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਵੀ ਮੌਜੂਦ ਰਹਿਣਗੇ।
ਵੈਸਟਰਨ ਡੈਡੀਕੇਟਿਡ ਫ੍ਰੇਟ ਕੌਰੀਡੋਰ (WDFC) ਦਾ ਰੇਵਾੜੀ – ਮਦਾਰ ਸੈਕਸ਼ਨ
‘ਵੈਸਟਰਨ ਡੈਡੀਕੇਟਿਡ ਫ੍ਰੇਟ ਕੌਰੀਡੋਰ ਦਾ ਰੇਵਾੜੀ – ਮਦਾਰ ਸੈਕਸ਼ਨ ਹਰਿਆਣਾ (ਲਗਭਗ 79 ਕਿਲੋਮੀਟਰ, ਮਹੇਂਦਰਗੜ੍ਹ ਤੇ ਰੇਵਾੜੀ ਜ਼ਿਲ੍ਹਿਆਂ ਵਿੱਚ) ਤੇ ਰਾਜਸਥਾਨ (ਲਗਭਗ 227 ਕਿਲੋਮੀਟਰ, ਜੈਪੁਰ, ਅਜਮੇਰ, ਸੀਕਰ, ਨਾਗੌਰ ਤੇ ਅਲਵਰ ਜ਼ਿਲ੍ਹਿਆਂ) ’ਚ ਸਥਿਤ ਹੈ। ਇਸ ਵਿੱਚ ਨਵੇਂ ਬਣੇ ਨੌਂ ਡੀਐੱਫਸੀ (DFC) ਸਟੇਸ਼ਨ ਸ਼ਾਮਲ ਹਨ, ਜਿਨ੍ਹਾਂ ਵਿੱਚ ਛੇ ਕ੍ਰੌਸਿੰਗ ਸਟੇਸ਼ਨ – ਨਿਊ ਡਾਬਲਾ, ਨਿਊ ਭਗੇਗਾ, ਨਿਊ ਸ਼੍ਰੀ ਮਾਧੋਪੁਰ, ਨਿਊ ਪਾਚਾਰ ਮਲਿਕਪੁਰ, ਨਿਊ ਸਕੂਨ ਤੇ ਨਿਊ ਕਿਸ਼ਨਗੜ੍ਹ – ਹਨ, ਜਦ ਕਿ ਬਾਕੀ ਦੇ ਤਿੰਨ ਰੇਵਾੜੀ, ਨਿਊ ਅਟੇਲੀ ਤੇ ਨਿਊ ਫੁਲੇਰਾ ਜੰਕਸ਼ਨ ਸਟੇਸ਼ਨ ਹਨ।
ਇਸ ਪੱਟੀ ਦੇ ਖੁੱਲ੍ਹਣ ਨਾਲ ਰਾਜਸਥਾਨ ਤੇ ਹਰਿਆਣਾ ਦੇ ਰੇਵਾੜੀ – ਮਾਨੇਸਰ, ਨਾਰਨੌਲ, ਫੁਲੇਰਾ ਤੇ ਕਿਸ਼ਨਗੜ੍ਹ ’ਚ ਵਿਭਿੰਨ ਉਦਯੋਗਾਂ ਨੂੰ ਲਾਭ ਹੋਵੇਗਾ ਤੇ ਕਥੂਵਾਸ ਵਿਖੇ CONCOR ਦੇ ਕੰਟੇਨਰ ਡਿਪੂ ਦੀ ਬਿਹਤਰ ਵਰਤੋਂ ਵੀ ਯੋਗ ਹੋਵੇਗੀ। ਇਹ ਸੈਕਸ਼ਨ; ਗੁਜਰਾਤ ’ਚ ਸਥਿਤ ਕਾਂਡਲਾ, ਪਿਪਾਵਾਵ, ਮੁੰਧਰਾ ਤੇ ਦਹੇਜ ਜਿਹੀਆਂ ਪੱਛਮੀ ਬੰਦਰਗਾਹਾਂ ਨਾਲ ਬੇਰੋਕ ਕਨੈਕਟੀਵਿਟੀ ਵੀ ਸੁਨਿਸ਼ਚਿਤ ਕਰੇਗਾ।
ਇਸ ਸੈਕਸ਼ਨ ਦੇ ਉਦਘਾਟਨ ਨਾਲ ਵੈਸਟਰਨ ਡੈਡੀਕੇਟਿਡ ਫ੍ਰੇਟ ਕੌਰੀਡੋਰ (WDFC) ਅਤੇ ਈਸਟਰਨ ਡੈਡੀਕੇਟਿਡ ਫ੍ਰੇਟ ਕੌਰੀਡੋਰ (EDFC) ਵਿਚਾਲੇ ਬੇਰੋਕ ਕਨੈਕਟੀਵਿਟੀ ਹਾਸਲ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਈਸਟਰਨ ਡੈਡੀਕੇਟਿਡ ਫ੍ਰੇਟ ਕੌਰੀਡੋਰ (EDFC) ਦਾ 351 ਕਿਲੋਮੀਟਰ ਨਿਊ ਭਾਉਪੁਰ, ਨਿਊ ਖੁਰਜਾ ਸੈਕਸ਼ਨ ਪ੍ਰਧਾਨ ਮੰਤਰੀ ਦੁਆਰਾ 29 ਦਸੰਬਰ, 2020 ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਸੀ।
ਡਬਲ ਸਟੈਕ ਲੌਂਗ ਹੌਲ ਕੰਟੇਨਰ ਟ੍ਰੇਨ ਅਪਰੇਸ਼ਨ
‘ਡਬਲ ਸਟੈਕ ਲੌਂਗ ਹੌਲ ਕੰਟੇਨਰ ਟ੍ਰੇਨ’ ਦੇ ਸੰਚਾਲਨ ਦੌਰਾਨ ਐਕਸਲ ਦਾ 25 ਟਨ ਵਧਿਆ ਹੋਇਆ ਲੋਡ ਹੋਵੇਗਾ। ਇਸ ਨੁੰ RDSO ਦੇ ਵੈਗਨ ਵਿਭਾਗ ਦੁਆਰਾ DFCCIL ਲਈ ਤਿਆਰ ਕੀਤਾ ਗਿਆ ਹੈ। BLCS-A ਅਤੇ BLCS-B ਵੈਗਨ ਪ੍ਰੋਟੋਟਾਈਪਸ ਦਾ ਪਰੀਖਣ ਸੰਚਾਲਨ ਪੂਰਾ ਹੋ ਚੁੱਕਾ ਹੈ। ਇਹ ਡਿਜ਼ਾਈਨ ਸਮਰੱਥਾ ਦਾ ਵੱਧ ਤੋਂ ਵੱਧ ਉਪਯੋਗ ਕਰੇਗਾ ਅਤੇ ਇੱਕਸਾਰ ਵੰਡ ਤੇ ਪੁਆਇੰਟ ਲੋਡਿੰਗ ਹੋਣਗੇ। ਵੈਸਟਰਨ ਡੈਡੀਕੇਟਿਡ ਫ੍ਰੇਟ ਕੌਰੀਡੋਰ (WDFC) ਉੱਤੇ ਲੌਂਗ–ਹੌਲ ਡਬਲ ਸਟੈਕ ਕੰਟੇਨਰ ਉੱਤੇ ਇਹ ਵੈਗਨਾਂ ਭਾਰਤੀ ਰੇਲਵੇ ਦੀ ਮੌਜੂਦਾ ਆਵਾਜਾਈ ਦੇ ਮੁਕਾਬਲੇ ਕੰਟੇਨਰ ਇਕਾਈਆਂ ਦੀਆਂ ਮੱਦਾਂ ਵਿੱਚ ਚਾਰ–ਗੁਣਾ ਤੱਕ ਵਜ਼ਨ ਲਿਜਾ ਸਕਦੀਆਂ ਹਨ।
DFCCIL 100 ਕਿਲੋਮੀਟਰ ਪ੍ਰਤੀ ਘੰਟਾ ਦੀ ਵੱਧ ਤੋਂ ਵੱਧ ਰਫ਼ਤਾਰ ਨਾਲ ਮਾਲ ਗੱਡੀਆਂ ਚਲਾਏਗਾ, ਜਦਕਿ ਭਾਰਤੀ ਰੇਲਵੇ ਦੀਆਂ ਪਟੜੀਆਂ ਉੱਤੇ ਇਸ ਵੇਲੇ ਵੱਧ ਤੋਂ ਵੱਧ ਰਫ਼ਤਾਰ 75 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਮਾਲ ਗੱਡੀਆਂ ਦੀ ਔਸਤ ਰਫ਼ਤਾਰ ਵੀ ਭਾਰਤੀ ਰੇਲ ਪਟੜੀਆਂ ਉੱਤੇ ਮੌਜੂਦਾ 26 ਕਿਲੋਮੀਟਰ ਪ੍ਰਤੀ ਘੰਟਾ ਦੀ ਮੌਜੂਦਾ ਰਫ਼ਤਾਰ ਤੋਂ ਵਧ ਕੇ DFC ਉੱਤੇ 70 ਕਿਲੋਮੀਟਰ ਪ੍ਰਤੀ ਘੰਟਾ ਹੋ ਜਾਵੇਗੀ।
*****
ਡੀਐੱਸ/ਏਕੇਜੇ
(Release ID: 1686292)
Visitor Counter : 242
Read this release in:
Assamese
,
English
,
Urdu
,
Hindi
,
Marathi
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam